Share on Facebook

Main News Page

ਨੂਰਮਹਿਲੀਆਂ ਦੇ ਸਮਾਗਮ ਦੌਰਾਨ ਭੇਖੀ ਅਮ੍ਰਿੰਤਧਾਰੀ ਕਰਦੇ ਰਹੇ ਸਵਾਗਤ

ਇੱਕ ਸਾਬਤ ਸੂਰਤ ਆਸ਼ੂਤੋਸ਼ ਦੀ ਫੋਟੋ ਨੂੰ ਝੱਲਦਾ ਰਿਹਾ ਪੱਖੀਆਂ

ਸ੍ਰੀ ਮੁਕਤਸਰ ਸਾਹਿਬ, 23 ਅਗਸਤ (ਕੁਲਦੀਪ ਰਿਣੀ / ਜਸਪਾਲ ਜੱਸੀ) - ਭਾਵੇ ਕਿ ਪੰਜ ਪਿਆਰਿਆਂ ਵੱਲੋਂ ਖੰਡੇ ਦੀ ਪਾਹੁਲ ਦੇਣ ਸਮੇ ਇਹ ਸਪੱਸ਼ਟ ਹਦਾਇਤ ਦਿੱਤੀ ਜਾਂਦੀ ਹੈ ਕਿ ਸਿੱਖ ਕਿਸੇ ਦੇਹਧਾਰੀ ਦਾ ਪੁਜਾਰੀ ਨਹੀਂ ਅਤੇ ਅਮ੍ਰਿੰਤਧਾਰੀ ਹੋਣ ਤੋਂ ਬਾਅਦ ਉਹ ਕਿਸੇ ਦੇਹਧਾਰੀ ਅੱਗੇ ਸਿਰ ਨਹੀਂ ਝੁਕਾਵੇਗਾ ।

ਪਰ ਇਸ ਦੇ ਬਾਵਜੂਦ ਵੀ ਕਈ ਸਿੱਖ ਉੱਪਰ ਦੀ ਗਾਤਰੇ ਪਾ ਕੇ ਦੇਹਧਾਰੀਆਂ ਦੇ ਸਮਾਗਮਾਂ ਤੇ ਨੱਕ ਰਗੜਦੇ ਵੇਖੇ ਜਾ ਸਕਦੇ ਹਨ । ਇਸਨੂੰ ਦੇਹਧਾਰੀਆਂ ਦੀ ਚਾਲ ਹੀ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਹਰੇਕ ਪ੍ਰੋਗਰਾਮ ਵਿੱਚ ਇਹਨਾਂ ਗਾਤਰਿਆਂ ਵਾਲਿਆਂ ਨੂੰ ਮੂਹਰੇ ਕਰਦੇ ਹਨ ਤਾਂ ਜੋ ਇਹ ਪ੍ਰਭਾਵ ਛੱਡਿਆ ਜਾ ਸਕੇ ਕਿ ਇਸ ਦੇਹਧਾਰੀ ਵਿੱਚ ਵੱਡੀ ਸ਼ਕਤੀ ਹੈ ।

ਅਜਿਹਾ ਕੁਝ ਬੀਤੀ ਰਾਤ ਸ੍ਰੀ ਮੁਕਤਸਰ ਸਾਹਿਬ ਵਿਖੇ ਨੂਰਮਹਿਲ ਵਾਲੇ ਆਸ਼ੂਤੋਸ਼ ਦੇ ਸੰਸਥਾਨ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ ਜਨਮਅਸ਼ਟਮੀ ਦੇ ਸਬੰਧ ਵਿੱਚ ਕਰਵਾਏ ਸਮਾਗਮ ਦੌਰਾਨ ਵੇਖਣ ਨੂੰ ਮਿਲਿਆ । ਇਸ ਜਨਮਅਸ਼ਟਮੀ ਦੇ ਸਮਾਗਮ ਦੌਰਾਨ ਹੀ ਜਿੱਥੇ ਬਾਹਰ ਸਵਾਗਤ ਲਈ ਖੜ੍ਹਾਏ ਗਏ ਵਿਅਕਤੀਆਂ ਵਿੱਚ ਗਾਤਰਾਧਾਰੀ ਵਿਅਕਤੀ ਖੜ੍ਹਾਏ ਗਏ ਉੱਥੇ ਇੱਕ ਸਾਬਤ ਸੂਰਤ ਵਿਅਕਤੀ ਆਸ਼ੂਤੋਸ਼ ਅਤੇ ਭਗਵਾਨ ਕ੍ਰਿਸਨ ਦੀਆਂ ਤਸਵੀਰਾਂ ਨੂੰ ਵਾਰ - ਵਾਰ ਪੱਖੀਆਂ ਝੱਲਦਾ ਰਿਹਾ। ਅੱਜ ਪੰਥ ਦੇ ਬਣੇ ਆਗੂਆਂ ਨੂੰ ਲੋੜ ਹੈ ਅਜਿਹੇ ਅਨਸਰਾਂ ਦੀ ਪਛਾਣ ਕਰਨ ਦੀ ਜੋ ਗੁਰੂ ਦੁਆਰਾ ਬਖਸ਼ੀ ਇਸ ਦਾਤ ਨੂੰ ਗ੍ਰਹਿਣ ਕਰਨ ਉਪਰੰਤ ਵੀ ਦੇਹਧਾਰੀਆਂ ਅੱਗੇ ਮੱਥੇ ਰਗੜਦੇ ਹਨ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top