Share on Facebook

Main News Page

ਸਾਡੇ ਨਿਰਮਲ ਪੰਥ ਨੂੰ ਗੰਧਲਾ ਕਰਨ ਵਾਲੀ 'ਚਿੱਟੀ ਸਿਉਂਕ' ਅਤੇ ਅਖੌਤੀ ਅਕਾਲੀ ਲੀਡਰਸ਼ਿਪ ਅਤੇ ਜਥੇਦਾਰ, ਸੰਤ ਸਮਾਜ, ਟਕਸਾਲਾਂ ਅਤੇ ਫੈਡਰੇਸ਼ਨਾਂ ਸਭ ਬਹੁਤ ਰੌਲਾ ਪਾਉਂਦੇ ਆ ਸਿੱਖੀ ਹਿੱਤਾਂ ਦਾ, ਪਰ ਮੋਰਿੰਡੇ ਕਾਂਡ ਦੇ ਖਿਲਾਫ ਕਿਸੇ ਦਾ ਮੂੰਹ ਨਹੀਂ ਖੁਲਿਆ...?

ਸਾਡੇ ਨਿਰਮਲ ਪੰਥ ਨੂੰ ਗੰਧਲਾ ਕਰਨ ਵਾਲੀ 'ਚਿੱਟੀ ਸਿਉਂਕ' ਅਤੇ ਅਖੌਤੀ ਅਕਾਲੀ ਲੀਡਰਸ਼ਿਪ ਅਤੇ ਸਾਡੇ ਜਥੇਦਾਰ, ਸੰਤ ਸਮਾਜ, ਟਕਸਾਲਾਂ ਅਥੇ ਫੈਡਰੇਸ਼ਨਾਂ ਸਭ ਬਹੁਤ ਰੌਲਾ ਪਾਉਂਦੇ ਆ ਸਿੱਖੀ ਹਿੱਤਾਂ ਦਾ, ਪਰ ਮੋਰਿੰਡੇ ਕਾਂਡ ਦੇ ਖਿਲਾਫ ਕਿਸੇ ਦਾ ਬਿਆਨ ਪੜ੍ਹਨ ਨੂੰ ਨਹੀਂ ਮਿਲਿਆਂ ਕਿਉਂ...? ਕਿੱਥੇ ਦਫਨ ਹੋ ਗਈ ਇਹਨਾਂ ਦੀ ਪੰਥ-ਪ੍ਰਸਤੀ...? ਅਖੌਤੀ ਸੰਤ ਜੋ ਸਟੇਜ 'ਤੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦਾ ਦਾਅਵਾ ਕਰਦੇ ਆ, ਗੁਰੂ ਦੀ ਗੱਲ ਕਰਦੇ ਆ ਹੁਣ ਉਹਨਾਂ ਨੂੰ ਕੋਈ ਗੱਲ ਕਿਉਂ ਨਹੀਂ ਆਈ...? ਕਿਉਂ ਸਾਰੇ ਸੁਸਰੀ ਵਾਂਗ ਸੌਂ ਗਏ ਨੇ...? ਕੀ ਇਹਨਾਂ ਦਾ ਕੰਮ ਸਿਰਫ ਵਧੀਆ ਟੈਂਟਾਂ ਵਿੱਚ, ਪੱਖਿਆਂ ਥੱਲੇ ਅਤੇ ਉੱਚੀ ਅਤੇ ਖੁੱਲ੍ਹੀ ਸਟੇਜ 'ਤੇ ਕੱਚੀਆਂ ਧਾਰਨਾਵਾਂ ਲਾਉਣਾ ਹੀ ਹੈ...? ਹਰਗਿਜ਼ ਨਹੀਂ ਇਹਨਾਂ ਦਾ ਕੰਮ ਹੈ ਸਿੱਖ ਪੰਥ 'ਤੇ ਪਈ ਭੀੜ ਸਮੇਂ ਅੱਗੇ ਲੱਗ ਕੇ ਤੁਰਨਾ, ਹਰ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਣ-ਸਤਿਕਾਰ ਕਾਇਮ ਰੱਖਣਾ। ਵੈਸੇ ਤਾਂ ਇਹ ਸਭ ਦੀ ਜ਼ਿੰਮੇਵਾਰੀ ਹੈ ਪਰ ਇਹਨਾਂ ਨੂੰ ਥੋੜਾ ਰਸੂਖ ਅਤੇ 'ਆਗੂ' ਦੇ ਤੌਰ 'ਤੇ ਕੰਮ ਕਰਦੇ ਹੋਣ ਕਾਰਨ ਜ਼ਿਆਦਾ ਸਹਿਜਤਾ ਹੁੰਦੀ ਹੈ। ਵੈਸੇ ਵੀ ਇਹ ਧਰਮ ਦੇ ਠੇਕੇਦਾਰ ਬਣ ਕੇ ਵਿਚਰਦੇ ਹਨ, ਸਮਾਜ ਵਿੱਚ ਇਸ ਲਈ ਇੰਨ੍ਹਾ ਦੀ ਜ਼ਿੰਮੇਵਾਰੀ ਵੀ ਜ਼ਿਆਂਦਾ ਬਣਦੀ ਹੈ, ਕਿਉਂਕਿ ਆਮ ਲੋਕਾਂ ਨੇ ਤਾਂ ਆਂਗੂ ਦੇ ਪਿੱਛੇ ਲੱਗ ਤੁਰਨਾ ਹੁੰਦਾ ਹੈ। ਲੋਕ ਤੁਰਦੇ ਵੀ ਨੇ ਇਹਨਾਂ ਪਿੱਛੇ ਹਨ, ਪਰ ਉਹ ਰਸਤਾ ਇਹਨਾਂ ਦੇ ਡੇਰਿਆਂ ਤੱਕ ਜਾ ਕੇ ਮੁੱਕ ਜਾਂਦਾ ਹੈ...! ਕਿੰਨੇ ਸ਼ਰਮ ਦੀ ਗੱਲ ਹੈ ਕਿ ਕਿਸੇ ਵੀ ਸਾਧ ਦੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਿਆ, ਗੁਰੂ ਦੋਖੀਆਂ ਦੇ ਖਿਲਾਫ, ਸਾਰੇ ‘ਮਿੱਟੀ ਦੇ ਮਾਧੋ’ ਹੀ ਨਿਕਲੇ...!

ਦੂਸਰੇ ਪਾਸੇ ਹਜ਼ਾਰਾਂ ਬੰਦੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਨਾਮਜ਼ਦ ਹੋਏ ਨੇ, ਕਿਸੇ ਇੱਕ ਨੇ ਵੀ ਮੂੰਹ ਨਹੀਂ ਖੋਲਿਆ, ਹਾਅਦਾ ਨਾਅਰਾ ਮਾਰਨ ਲਈ। ਖਾਲਿਸਤਾਨ ਦੀ ਮੰਗ ਵਿੱਚ ਸਭ ਤੋਂ ਅੱਗੇ ਸਿਮਰਨਜੀਤ ਸਿੰਘ ਮਾਨ ਵੀ ਇਸ ਘਟਨਾ ਤੋਂ ‘ਅਣਜਾਣ’ ਹੀ ਬਣੇ ਹੋਏ ਹਨ।

ਉਹ ਤਾਂ ਭਲਾ ਹੋਵੇ ਕੁੱਝ ਵੀਰਾਂ ਦਾ ਜਿੰਨ੍ਹਾਂ ਨੇ ਘਟਨਾ ਦਾ ਪਤਾ ਲੱਗਣ ਸਾਰ ਹੀ ਅੱਗੇ ਹੋ ਕੇ, ਸਾਰੀ ਪੜਤਾਲ ਕਰਨ ਦੀ ਹਿੰਮਤ ਕੀਤੀ, ਜਿੰਨ੍ਹਾਂ ਵਿੱਚੋਂ ਵੀਰ ਸਤਪਾਲ ਸਿੰਘ ਦੁੱਗਰੀ ਸਭ ਤੋਂ ਉੱਦਮੀ ਰਹੇ। ਸਤਪਾਲ ਸਿੰਘ ਨੇ ਸ਼ੇਰੇ ਪੰਜਾਬ ਰੇਡੀਓ ਦੇ ਜ਼ਰੀਏ ਸਾਰੀ ਵਿਥਿਆ ਸੰਗਤਾਂ ਤੱਕ ਪਹੁੰਚਾਈ।

ਪਰ ਸਦਕੇ ਜਾਈਏ ਸਾਡੇ ਜਥੇਦਾਰਾਂ ਦੇ ਜਿੰਨ੍ਹਾਂ ਨੂੰ ਅੰਨਾ ਹਜ਼ਾਰੇ ਦਾ ਤਾਂ ਖਿਆਲ ਆ, ਉਹਦੇ ਲਈ ਧਰਨੇ ਦੇਣ ਨੂੰ ਵੀ ਤਿਆਰ ਨੇ ਪਰ ਆਪਣੇ ‘ਪਿਓ’ ਦੀ ਬੇ-ਅਦਬੀ ਦੇ ਖਿਲਾਫ ਜ਼ੁਬਾਨ ਨਹੀਂ ਖੁੱਲੀ। ਪੰਜਾਬ ਦੀ ਭ੍ਰਿਸ਼ਟ ਸਰਕਾਰ ਤਾਂ ਅੰਨਾ ਦੇ ਇਸ ਸਟੰਟ ਨੂੰ ਭਾਜਪਾ ਨਾਲ ਮਿਲ ਕੇ ਚੋਣਾਂ ਵਿੱਚ ਫਾਇਦਾ ਲੈਣ ਦੀ ਸਕੀਮ ‘ਤੇ ਚੱਲ ਰਹੀ ਹੈ, ਪਰ ਸਾਡੇ ਜਥੇਦਾਰਾਂ ਨੂੰ ਅਤੇ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇਸ ਅੰਦੋਲਨ ਤੋਂ ਕੀ ਫਾਇਦਾ? ਇਹ ਸਮਝ ਨਹੀਂ ਆਉਂਦਾ...!

ਇਸ ਘਟਨਾ ਨਾਲ ਪੰਥ-ਹਿਤੈਸ਼ੀਆਂ ਅਤੇ ਅਖੌਤੀ ਸਾਧਾਂ ਦਾ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ, ਕਿ ਇਹ ਸਾਧ ਸਿਰਫ ਆਪਣੇ ਡੇਰੇ ਪ੍ਰਫੁਲਿਤ ਕਰਨ ‘ਤੇ ਹੀ ਲੱਗੇ ਹੋਏ ਹਨ, ਸਾਰੇ ਇਹਨਾਂ ਦਾ ਤਿਆਗ ਕਰੋ ਅਤੇ ਲੋਕਾਂ ਨੂੰ ਵੀ ਇਹਨਾਂ ਦਾ ਚਿਹਰਾ ਦਿਖਾਓ।

ਸਾਰੇ ਵੀਰਾਂ ਨੂੰ ਅਪੀਲ ਹੈ ਕਿ ਸਰਕਾਰਾਂ ਦੇ ਸਟੰਟ ਤੋਂ ਸੁਚੇਤ ਹੋ ਕੇ ਇਸ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੂਰਾ ਤਾਣ ਲਾਓ, ਜੋ ਜਿੰਨੇ ਜੋਗਾ ਹੈ ਕੋਸ਼ਿਸ਼ ਜ਼ਰੂਰ ਕਰੋ ਤਾਂ ਜੋ ਇਸ ਘਟਨਾ ਦੇ ਦੋਸ਼ੀਆਂ ਦੇ ਮੂੰਹ ‘ਤੇ ਚਪੇੜ ਵੱਜ ਸਕੇ।

ਵੱਲੋਂ: ਪ੍ਰਬੰਧਕੀ ਅਤੇ ਸਲਾਹਕਾਰ ਕਮੇਟੀ ‘ਅਖੌਤੀ ਸੰਤਾਂ ਦੇ ਕੌਤਕ’


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top