Share on Facebook

Main News Page

ਪੱਟੀ ਖੇਤਰ ਵਿੱਚ ਪ੍ਰਚਾਰਕ ਸਰਗਰਮੀਆਂ ਤੇਜ

ਸਿੱਖ ਕੌਮ ਆਪਣੇ ਸ਼ਾਨਾਮੱਤੀ ਇਤਿਹਾਸ, ਧਾਰਮਿਕ ਪ੍ਰੰਪਰਾਵਾਂ ਅਤੇ ਗੁਰਮਤਿ ਸਿੱਧਾਂਤਾਂ ਦੇ ਕਾਰਨ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਸਮੁੱਚੀ ਦੁਨੀਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਅਤੇ ਮਾਨਵਤਾ ਦਾ ਭਲਾ ਕਰਨ ਵਿੱਚ ਸਫ਼ਲ ਹੋਈ ਹੈ। ਪਰ ਮੌਜੂਦਾ ਸਮੇਂ ਵਿੱਚ ਸਿੱਖ ਕੌਮ ਨੂੰ ਵੱਖ-ਵੱਖ ਵਿਵਾਦਾਂ ਵਿੱਚ ਪਾ ਕੇ ਅਤੇ ਇਸਦੇ ਸ਼ਾਨਾਮੱਤੀ ਇਤਿਹਾਸ, ਗੁਰਮਤਿ ਸਿੱਧਾਂਤਾਂ ਨੂੰ ਵਿਗਾੜ ਕੇ ਕੌਮ ਦੇ ਉਸਾਰੂ ਭਵਿੱਖ ਲਈ ਚੁਨੌਤੀਆਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ।

ਇਨ੍ਹਾਂ ਦਰਪੇਸ਼ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਅਤੇ ਸਿੱਖ ਕੌਮ ਦੇ ਉਸਾਰੂ ਭਵਿੱਖ ਲਈ ਵੱਖ-ਵੱਖ ਪੰਥਕ ਜਥੇਬੰਦੀਆਂ ਆਪਣਾ-ਆਪਣਾ ਰੋਲ ਅਦਾ ਕਰ ਰਹੀਆਂ ਹਨ। ਇਸ ਕਾਰਜ਼ ਦੇ ਤਹਿਤ ਹੀ ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ (ਰਜ਼ਿ) ਲੁਧਿਆਣਾ ਜੋ ਕਿ ਸੰਨ 1972 ਤੋਂ ਆਪਣੀਆਂ ਸੇਵਾਵਾਂ ਦੇ ਰਹੀ ਹੈ, ਜਥੇਬੰਦੀ ਦੇ ਅੰਮ੍ਰਿਤਸਰ ਜ਼ੋਨ ਵੱਲੋਂ ਪੱਟੀ ਖੇਤਰ ਵਿੱਚ ਮੁੜ ਤੋਂ ਪ੍ਰਚਾਰਕ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਹਨ। ਜਿਨ੍ਹਾਂ ਦੇ ਤਹਿਤ ਪੱਟੀ ਖੇਤਰ ਦੇ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਨੈਤਿਕ ਸਿੱਖਿਆ ਦਿੱਤੀ ਜਾ ਰਹੀ ਹੈ, ਜਿਸਦਾ ਧਾਰਮਿਕ ਇਮਤਿਹਾਨ 31 ਅਗਸਤ 2011 ਨੂੰ ਰੱਖਿਆ ਗਿਆ ਹੈ। ਕੌਮ ਦਾ ਆਉਣ ਵਾਲਾ ਭਵਿੱਖ ਸਾਡੇ ਬੱਚੇ ਹਨ ਇਸ ਲਈ ਪੱਟੀ ਖੇਤਰ ਵਿੱਚ ਪ੍ਰਚਾਰਕ ਭਾਈ ਗੁਰਨਿਸ਼ਾਨ ਸਿੰਘ ਵੱਲੋਂ 7 ਪਿੰਡਾਂ ਵਿੱਚ ਬੱਚਿਆਂ ਦੀਆਂ ਹਫ਼ਤਾਵਾਰੀ ਗੁਰਮਤਿ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ 400 ਦੇ ਕਰੀਬ ਬੱਚੇ ਸਿੱਖ-ਇਤਿਹਾਸ,ਗੁਰਮਤਿ ਸਿੱਧਾਂਤਾਂ,ਰਹਿਤ ਮਰਯਾਦਾ, ਅਤੇ ਨੈਤਿਕ ਕਦਰਾਂ-ਕੀਮਤਾਂ ਤੋਂ ਜਾਣੂ ਹੋ ਰਹੇ ਹਨ।

ਇਨ੍ਹਾਂ ਸਭ ਕਾਰਜ਼ਾਂ ਨੂੰ ਸਫ਼ਲ ਬਣਾਉਣ ਲਈ ਅੰਮ੍ਰਿਤਸਰ ਜ਼ੋਨ ਦੇ ਜ਼ੋਨਲ ਸਕੱਤਰ ਭਾਈ ਗੁਰਚਰਨ ਸਿੰਘ ਵਲਟੋਹਾ, ਜਥੇਬੰਧਕ ਸਕੱਤਰ ਭਾਈ ਹੀਰਾ ਸਿੰਘ, ਪ੍ਰਚਾਰਕ ਭਾਈ ਗੁਰਨਿਸ਼ਾਨ ਸਿੰਘ ਅਤੇ ਪੱਟੀ ਖੇਤਰ ਦੇ ਸਰਪ੍ਰਸਤ ਭਾਈ ਬਲਵਿੰਦਰ ਸਿੰਘ ‘ਪੱਟੀ’(ਇੰਗਲੈਂਡ ਨਿਵਾਸੀ) ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਪੱਟੀ ਖੇਤਰ ਤੋਂ ਸਹਿਯੋਗ ਦੀ ਮੰਗ ਕਰਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top