Share on Facebook

Main News Page

ਕੁੱਕੜ ਖੇਹ ਡਾਈ ਆਪਣੇ ਸਿਰ ਪਾਈ: ਗੁਰੂ ਨਾਨਕ ਮਿਸ਼ਨ ਯੂ.ਕੇ.

ਕੱਲ ਸਿੱਖ ਚੈਨਲ 'ਤੇ ਗੁਰੂ ਗਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹਿੱਤ ਇੱਕ ਕਾਨਫਰੈਂਸ ਰੂਪੀ ਪ੍ਰੋਗ੍ਰਾਮ ਆਯੋਜਿਤ ਕੀਤਾ ਗਿਆ, ਜਿਸ ਵਿਚ ਅਖੌਤੀ ਸਿੱਖ ਕੌਂਸਿਲ ਯੂ.ਕੇ. ਨੇ ਪ੍ਰਧਾਨਗੀ ਕੀਤੀ ਅਤੇ ਜਦੋਂ ਕੁਛ ਨੌਜਵਾਨਾਂ ਨੇ ਉਨ੍ਹਾਂ ਨੂੰ ਸਵਾਲ ਪੁਛੇ ਤਾਂ ਉਹ ਹਰ ਗਲ ਨੂੰ ਟਾਲਦੇ ਨਜ਼ਰ ਆਏ। ਤਕਰੀਬਨ ਤਿੰਨ ਘੰਟੇ ਪ੍ਰੋਗਰਾਮ ਚਲਦਾ ਰਿਹਾ, ਪਰ ਕੋਈ ਵੀ ਸਾਰਥਿਕ ਨਤੀਜਾ ਸਾਹਮਣੇ ਨਹੀਂ ਆਇਆ, ਸਗੋਂ ਅਖੀਰ ਵਿੱਚ ਰੌਲਾ ਪੈ ਗਿਆ ਅਤੇ ਸਿੱਖ ਚੈਨਲ ਵਾਲਿਆਂ ਨੇ ਮਸ਼ਹੂਰੀ ਦੇ ਕੇ ਇਸ ਸੀਨ ਨੂੰ ਟਾਲਿਆ ਅਤੇ ਦਾਸ ਨੂੰ ਪੁਰਾਣੀ ਕਹਾਵਤ ਚੇਤੇ ਆ ਗਈ, ਕਿ ਅੰਗਰੇਜ ਕਹਿੰਦੇ ਹੁੰਦੇ ਸਨ, ਸਿੱਖ ਚਾਹੁਣ ਤਾਂ ਸੱਤ ਦਿਨਾਂ ਵਿੱਚ ਦੁਨੀਆ ਜਿਤ ਸਕਦੇ ਹਨ, ਪਰ ਰਾਜ ਸੱਤ ਘੰਟੇ ਨਹੀਂ ਕਰ ਸਕਦੇ।

ਜੋ ਦਾਸ ਮਹਿਸੂਸ ਕਰਦਾ ਹੈ, ਕਿ ਜਿੰਨਾ ਚਿਰ ਤੱਕ ਅਸੀਂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਝੰਡੇ ਹੇਠ ਨਹੀਂ ਆਉਂਦੇ ਅਤੇ ਪੰਥ ਪ੍ਰਵਾਨਿਤ ਰਹਿਤ ਮਰਿਯਾਦਾ ਨੂੰ ਨਹੀਂ ਅਪਣਾਉਂਦੇ, ਸਾਡੇ ਵਿੱਚ ਇਦਾਂ ਹੀ ਰੌਲਾ ਪੈਂਦਾ ਰਹੇਗਾ, ਅਤੇ ਇਕ ਗੱਲ ਦਾ ਦਾਸ ਹੋਰ ਜਿਕਰ ਕਰ ਦੇਵੇ, ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਚਿੱਕੜ ਵਿੱਚ ਸੁੱਟਣ ਵਾਲਿਆਂ ਨੂੰ ਅਸੀਂ ਸਜਾਵਾਂ ਦਿਵਾ ਦੇਵਾਂਗੇ, ਪਰ ਜੋ ਬਚਿੱਤਰ ਨਾਟਕ ਰੂਪੀ ਚਿਕ੍ੜ ਅਸੀਂ ਰੋਜ ਸੁੱਟ ਰਹੇ ਹਾਂ, ਉਸ ਬਾਰੇ ਇਨ੍ਹਾਂ ਸੱਜਣਾਂ ਦਾ ਕੀ ਖਿਆਲ ਹੈ? ਕਿਓੁਂਕਿ ਇਸ ਕਾਨਫਰੰਸ ਵਿੱਚ ਨੌਜਵਾਨਾਂ ਦੀ ਅਗਵਾਈ ਕਰ ਰਿਹਾ ਇੱਕਕ ਵੀਰ ਜਿਸਦਾ ਨਾਮ ਕੈਮ੍ ਸਿੰਘ ਹੈ, ਉਹ ਅਜੇ ਦੋ ਦਿਨ ਪਹਲਾ ਹੀ ਸ਼ਰੇਆਮ ਸਿੱਖ ਚੰਨੇਲ ਤੋਂ ਇਹ ਬੋਲ ਰਿਹਾ ਸੀ, ਜੋ ਅਖੌਤੀ ਦਸਮ ਗ੍ਰੰਥ ਨੂੰ ਨਹੀਂ ਮੰਨਦੇ ਉਹ ਜਮਦੂਤ ਹਨ ਅਤੇ ਅਤੇ ਡਾਕਟਰ ਸਾਧੂ ਸਿੰਘ ਜੋ ਬਰੂੰਦੀ ਵਾਲੇ ਬਾਲਤ੍ਕਾਰੀ ਸਾਧ ਦਾ ਚੇਲਾ ਹੈ, ਉਸਦੀ ਹਾਂ ਵਿਚ ਹਾਂ ਮਿਲਾ ਰਿਹਾ ਸੀ।

ਕੀ ਚਰਿਤਰ੍ਰੋਪਾਖਿਆਨ ਇਸ ਚਿਕ੍ੜ ਨਾਲੋਂ ਘੱਟ ਖਤਰਨਾਕ ਹੈ, ਜੋ ਸਾਡੀ ਆਤਮਾ ਨੂੰ ਦਾਗੀ ਬਣਾ ਦੇਵੇਗਾ, ਆਸ ਹੈ ਕਿ ਇਹ ਵੀਰ ਇਸਦਾ ਜ਼ਰੂਰ ਜੁਵਾਬ ਦੇਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top