Share on Facebook

Main News Page

ਸ਼੍ਰੋਮਣੀ ਕਮੇਟੀ ਚੋਣਾਂ ਦੇ ਉਮੀਦਵਾਰਾਂ ਦੀ ਨਿਗਾਹਾਂ 26 ਅਗਸਤ 'ਤੇ

ਅੰਮ੍ਰਿਤਸਰ :-21 ਅਗਸਤ (ਰਾਜਿੰਦਰ ਬਾਠ): ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਬਿਗਲ ਵਜਦਿਆਂ ਹੀ, ਇਸ ਵਿੱਚ ਦਿਲਚਸਪੀ ਲੈਣ ਵਾਲੀਆਂ ਪਾਰਟੀਆਂ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਸਨ। ਭਾਵੇˆ ਕਿ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਨੂੰ ਆਪਣੇ ਨਾਮ ਉਮੀਦਵਾਰ ਦੇ ਤੌਰ ਤੇ ਦਰਜ ਕਰਾਉਣ ਦੀ ਪ੍ਰਕਿਆ ਖਤਮ ਹੋ ਚੁੱਕੀ ਹੈ। ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ, ਪੰਥਕ ਜਥੇਬੰਦੀਆਂ ਦੇ ਉਮੀਦਵਾਰ ਤੇ ਅਕਾਲੀ ਦਲ ਦੇ ਉਮੀਦਵਾਰਾਂ ਨੇ ਆਪਣੇ ਆਪ ਚੋਣ ਪਰਚੇ ਭਰ ਕੇ ਆਪਣੀ ਪਾਰਟੀ ਦੀ ਹੋˆਦ ਦਾ ਪ੍ਰਗਟਾਵਾ ਕੀਤਾ ਹੈ। ਪੰਥਕ ਮੋਰਚੇ ਵੱਲੋਂ ਜਿਤਨਾ ਜ਼ਿਆਦਾ ਜ਼ੋਰ ਤੇ ਸਰਗਰਮੀ ਦਿਖਾਈ ਗਈ ਸੀ, ਉਤਨੀ ਗਰਮ ਹਵਾ ਅਜੇ ਨਜ਼ਰ ਨਹੀਂ ਆ ਰਹੀ। ਅਜੇ ਤੱਕ ਪੰਥਕ ਮੋਰਚੇ ਦੇ ਆਗੂਆਂ ਵਿੱਚ ਇਕ ਜੁਟਤਾ ਨਜ਼ਰ ਨਹੀਂ ਆ ਰਹੀ। ਸਿਮਰਨਜੀਤ ਮਾਨ ਦੇ ਜ਼ਿਆਦਾ ਉਮੀਦਵਾਰ ਅਜੇ ਚੁਪ ਦਰਸ਼ਕ ਬਣਕੇ ਬੈਠੇ ਹਨ, ਬਹੁਤਿਆਂ ਨੇ ਤਾਂ ਅਜੇ ਆਪਣੇ ਘਰਾਂ ਵਿੱਚੋˆ ਨਿਕਲਣਾ ਮੁਨਾਸਿਬ ਹੀ ਨਹੀਂ ਸਮਝਿਆ।

ਉਧਰ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਨਿਗਾਹਾਂ ਆਪਣੇ ਚੋਣ ਵਿਰੋਧੀਆਂ ਵੱਲ ਟਿਕੀਆਂ ਹਨ। ਬਹੁਤੀਆਂ ਥਾਵਾਂ ਤੇ ਪੰਥਕ ਜਾਂ ਮਾਨ ਦਲ ਵੱਲੋਂ ਆਪਣੇ ਉਮੀਦਵਾਰ ਖੜ੍ਹੇ ਹੀ ਨਹੀਂ ਕੀਤੇ ਗਏ ਜਾਂ ਉਹਨਾਂ ਦੇ ਕਾਗਜਾਂ ਵਿੱਚ ਕਮੀਆਂ ਹੋਣ ਕਾਰਨ ਉਹ ਅਜੇ ਅਵੇਸਲੇ ਹੀ ਬੈਠੇ ਹਨ। ਕਈ ਥਾਵਾਂ ਤੇ ਸਮਾਚਾਰ ਆ ਰਹੇ ਹਨ ਕਿ ਪੰਥਕ ਦਲ, ਮਾਨ ਅਕਾਲੀ ਦਲ ਜਾਂ ਅਜ਼ਾਦ ਉਮੀਦਵਾਰ ਅਕਾਲੀ ਦਲ ਦੇ ਖੇਮੇ ਵਿੱਚ ਜਾਣ ਲਈ ਤਿਆਰ ਬੈਠੇ ਹਨ। ਅਖ਼ਬਾਰਾਂ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਅਕਾਲੀ ਦਲ ਬਾਦਲ ਦੇ ਵਿਰੋਧੀ ਉਮੀਦਵਾਰ ਵੱਲੋਂ ਅਕਾਲੀ ਦਲ ਬਾਦਲ ਦੇ ਹੱਕ ਵਿੱਚ ਬੈਠਣ ਦਾ ਸਮਾਚਾਰ ਆ ਰਹੇ ਹਨ। ਇਹਨਾਂ ਚੋਣਾਂ ਵਿੱਚ ਅਜ਼ਾਦ ਉਮੀਦਵਾਰ ਜ਼ਿਆਦਾਤਰ ਉਹੀ ਹਨ, ਜੋ ਜਾ ਤਾਂ ਬਾਦਲ ਅਕਾਲੀ ਦਲ ਨਾਲ ਟਿਕਟਾਂ ਨਾ ਮਿਲਣ ਕਾਰਨ ਨਰਾਜ ਹਨ ਤੇ ਉਹਨਾਂ ਨੇ ਅਕਾਲੀ ਦਲ ਬਾਦਲ ਨੂੰ ਸਬਕ ਸਿਖਾਉਣ ਲਈ ਬਗਾਵਤ ਦਾ ਝੰਡਾ ਚੁੱਕ ਲਿਆ ਹੈ, ਜਿਹਨਾਂ ਨੂੰ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਹਰ ਤਰੀਕੇ ਨਾਲ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਅੰਮ੍ਰਿਤਸਰ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਹਰਜਾਪ ਸਿੰਘ ਦੇ ਵਿਰੁੱਧ ਅਵਤਾਰ ਸਿੰਘ ਟਰੱਕਾਂ ਵਾਲੇ, ਜੋ ਕਿ ਅਕਾਲੀ ਦਲ ਸਰਗਰਮ ਵਰਕਰ ਗਿਣੇ ਜਾਂਦੇ ਸਨ, ਟਿਕਟ ਨਾ ਮਿਲਣ ਕਾਰਨ ਵਿਰੋਧੀ ਖੇਮੇ ਵਿੱਚ ਚਲੇ ਗਏ ਸਨ ਪਰ ਉਹਨਾਂ ਨੇ ਤੇ ਇਕ ਹੋਰ ਬਾਗੀ ਅਕਾਲੀ ਸਵਰਨ ਸਿੰਘ ਭਾਟੀਆਂ ਨੂੰ ਬਿਕਰਮਜੀਤ ਸਿੰਘ ਮਜੀਠੀਏ ਨੇ ਫਿਰ ਤੋੜ ਕੇ ਹਰਜਾਪ ਸਿੰਘ ਅਕਾਲੀ ਉਮੀਦਵਾਰ ਨਾਲ ਫਿਰ ਜੋੜ ਦਿੱਤਾ। ਅੰਮ੍ਰਿਤਸਰ ਪੱਛਮੀ ਤੋਂ ਭਾਵੇ ਕਿ ਅਕਾਲੀ ਦਲ ਬਾਦਲ ਨਾਲੋ ਨਰਾਜ਼ ਹੋਏ ਪ੍ਰਦੀਪ ਵਾਲੀਆ ਨੇ ਪੰਥਕ ਮੋਰਚੇ ਵੱਲੋਂ ਆਪਣੇ ਕਾਗਜ਼ ਭਰੇ ਹਨ, ਪਰ ਉਹਨਾਂ ਤੇ ਉਹਨਾਂ ਦੇ ਦੋਸਤਾਂ ਮਿਤਰਾਂ ਤੇ ਹੋਰਨਾਂ ਵੱਲੋਂ ਉਹਨਾਂ ਤੇ ਅਕਾਲੀ ਉਮੀਦਵਾਰ ਦੇ ਹੱਕ ਵਿੱਚ ਬੈਠਣ ਲਈ ਦਬਾਅ ਲਗਾਤਾਰ ਜਾਰੀ ਹੈ। ਪਰ ਪ੍ਰਦੀਪ ਵਾਲੀਆ ਨੇ ਇਸ ਦਬਾਅ ਦੇ ਹੋਣ ਦਾ ਇਨਕਾਰ ਕਰਦੇ ਹੋਏ, ਆਪਣਾ ਭਵਿੱਖ ਪੰਥਕ ਮੋਰਚੇ ਨਾਲ ਅਜੇ ਤੱਕ ਜੋੜ ਰੱਖਿਆ ਹੈ।

ਉਧਰ ਅਕਾਲੀ ਦਲ ਦੀ ਫਾਇਰ ਬ੍ਰਾਂਡ ਮੰਨੀ ਜਾਂਦੀ ਬੀਬੀ ਕਿਰਨਜੋਤ ਕੌਰ ਨੇ ਵੀ ਆਪਣੀ ਚੋਣ ਮੁਹਿਮ ਵਜੋ ਅਜੇ ਤੇਜੀ ਨਹੀਂ ਲਿਆਂਦੀ। ਉਹਨਾਂ ਦੇ ਵਿਰੁੱਧ ਖਾਲੜਾ ਮਿਸ਼ਨ ਦੀ ਬੀਬੀ ਪਰਮਜੀਤ ਕੌਰ ਨੂੰ ਪੰਥਕ ਮੋਰਚੇ ਨੇ ਲਿਆਉਣ ਦਾ ਫੈਸਲਾ ਕੀਤਾ ਸੀ, ਪਰ ਐਨ ਵਕਤ, ਬੀਬੀ ਖਾਲੜਾ ਨੇ ਪੰਥਕ ਮੋਰਚੇ ਨੂੰ ਕਾਂਗਰਸੀ ਸਰਪ੍ਰਸਤੀ ਹਸਲ ਹੋਣ ਕਾਰਨ ਚੋਣ ਲੜਨ ਤੋਂ ਨਾਂਹ ਕਰ ਦਿੱਤੀ। ਜਿਸਤੇ ਹਫੜਾ-ਦਫੜੀ ਵਿੱਚ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੋ ਕਿ ਉਘੇ ਅਕਾਲੀ ਆਗੂ ਪ੍ਰੇਮ ਸਿੰਘ ਲਾਲਪੁਰਾ ਦੀ ਪੋਤਰੀ ਹੈ ਨੂੰ ਬੀਬੀ ਕਿਰਨਜੋਤ ਕੌਰ ਜੋ ਕਿ ਅਕਾਲੀ ਦਲ ਦੇ ਥੰਮ ਗਿਣੇ ਜਾਂਦੇ ਮਾਸਟਰ ਤਾਰਾ ਸਿੰਘ ਦੀ ਪੋਤਰੀ ਹੈ, ਦੇ ਮੁਕਾਬਲੇ ਲਿਆ ਕੇ ਖੜਾ ਕੀਤਾ ਗਿਆ, ਜਿਸਦੀ ਅਜੇ ਤੱਕ ਲੋਕਾਂ ਵਿੱਚ ਕੋਈ ਜਾਣ ਪਛਾਣ ਨਹੀਂ ਬਣੀ। ਬੀਬੀ ਕਿਰਨਜੋਤ ਕੌਰ ਵਿਰਾਸਤ ਵਿਚੋˆ ਮਿਲੀ ਪੰਥਕ ਸੇਵਾ ਕਾਰਨ ਤੇ ਪਿਛਲੀਆਂ ਕਈ ਚੋਣਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਮੀਦਵਾਰ ਵੱਲੋਂ ਲਗਾਤਾਰ ਜਿੱਤਣ ਕਾਰਨ ਤੇ ਆਪਣੀ ਨਿੱਜੀ ਸਖਸ਼ੀਅਤ ਕਾਰਨ ਇਲਾਕੇ ਵਿੱਚ ਕਾਫੀ ਹਰਮਨ ਪਿਆਰੇ ਹਨ। ਸਾਰੇ ਹਲਕੇ ਵਿੱਚ ਬੀਬੀ ਕਿਰਨਜੋਤ ਕੌਰ ਤੇ ਇਸੇ ਹੀ ਸੀਟ ਤੋਂ ਮਰਦ ਉਮੀਦਵਾਰ ਬਾਵਾ ਸਿੰਘ ਗੁਮਾਨਪੁਰਾ ਜੋ ਕਿ ਅਕਾਲੀ ਦਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਤੇ ਜਿਹਨਾਂ ਦੀ ਇਸ ਪਦਵੀ ਕਾਰਨ, ਇਸ ਇਲਾਕੇ ਦੇ ਵੋਟਰਾਂ ਤੱਕ ਚੰਗੀ ਜਾਣ ਪਛਾਣ ਪਹਿਲਾ ਹੀ ਬਣੀ ਹੈ ਤੇ ਸਾਰਾ ਇਲਾਕਾ ਇਹਨਾਂ ਦੋਹਾਂ ਦੇ ਪੋਸਟਰਾਂ ਤੇ ਹੋਰਡਿੰਗਾਂ ਨਾਲ ਭਰਿਆ ਹੋਇਆ ਹੈ। ਬਾਵਾ ਸਿੰਘ ਗੁੰਮਾਨਪੁਰਾ ਕਿਸੇ ਨਵੀˆ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ, ਇਹਨਾਂ ਦਾ ਮੁਕਾਬਲਾ ਅਕਾਲੀ ਦਲ ਤੋਂ ਬਾਗੀ ਹੋਏ ਪ੍ਰਦੀਪ ਵਾਲੀਆ ਨਾਲ ਹੋ ਰਿਹਾ ਹੈ।

ਵਰਤਮਾਨ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦੇ ਮੈˆਬਰ ਰਾਜਿੰਦਰ ਸਿੰਘ ਮਹਿਤਾ ਜੋ ਕਿ ਕਈ ਦਹਾਕਿਆਂ ਤੋਂ ਹਰ ਰੋਜ਼ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਹਰਮਿੰਦਰ ਸਾਹਿਬ ਪਾਲਕੀ ਸਾਹਿਬ ਨੂੰ ਲਿਜਾਣ ਵਕਤ, ਲਗਾਤਾਰ ਸੇਵਾ ਕਰਦੇ, ਹਰ ਰੋਜ਼ ਟੀ.ਵੀ ਚੈਨਲਾਂ ਤੇ ਸੰਗਤਾਂ ਨੂੰ ਨਜ਼ਰ ਆਉˆਦੇ ਹਨ। ਅੰਮ੍ਰਿਤਸਰ ਕੇˆਦਰੀ ਤੋਂ ਇਸ ਵਾਰ ਚੋਣਾਂ ਵਿੱਚ ਖੜ੍ਹੇ ਹੋਏ ਹਨ। ਜਿਹਨਾਂ ਦੇ ਮੁਕਾਬਲੇ ਪੰਥਕ ਜਥੇਬੰਦੀਆਂ ਵੱਲੋਂ ਕੋਈ ਵੀ ਉਮੀਦਵਾਰ ਨਹੀਂ ਖੜਾ ਕੀਤਾ ਗਿਆ, ਕੇਵਲ ਮਾਨ ਦਲ ਵੱਲੋਂ ਸਤਬੀਰ ਬਜ਼ਾਜ਼ ਨੂੰ ਟਿਕਟ ਮਿਲੀ ਹੈ, ਜੋ ਕਿ ਇਹਨਾਂ ਚੋਣਾਂ ਵਿੱਚ ਪਹਿਲਾਂ ਵੀ ਦੋ ਵਾਰ ਹਾਰ ਚੁੱਕੇ ਹਨ। ਰਾਜਿੰਦਰ ਸਿੰਘ ਮਹਿਤਾ ਦੀ ਸਾਫ ਛਵੀ ਅੱਗੇ ਬਜ਼ਾਜ਼ ਦਾ ਕੱਦ ਇਤਨਾ ਵੱਡਾ ਨਹੀਂ ਕਿ ਉਹ ਮਹਿਤਾ ਨੂੰ ਟੱਕਰ ਦੇ ਸਕੇ।

ਅਜੇ ਸਭ ਉਮੀਦਵਾਰ 26 ਅਗਸਤ ਤੇ ਨਿਗਾਹ ਟਿਕਾਈ ਖੜ੍ਹੇ ਹਨ, ਕਿਉਂਕਿ ਉਹ ਇਹਨਾਂ ਚੋਣਾਂ ਵਿੱਚ ਖੜੇ ਹੋਏ ਉਮੀਦਵਾਰਾਂ ਵੱਲੋਂ ਨਾਮ ਵਾਪਸ ਲੈਣ ਦਾ ਆਖਰੀ ਦਿਨ ਹੈ। ਇਹ ਨਿਸ਼ਚਿਤ ਹੈ ਕਿ ਉਸ ਦਿਨ ਅਕਾਲੀ ਦਲ ਬਾਦਲ ਦੇ ਕਾਫੀ ਉਮੀਦਵਾਰ ਵਿਰੋਧੀਆਂ ਵੱਲੋਂ ਖੜ੍ਹੇ ਨਾ ਹੋਣ ਦੀ ਸੂਰਤ ਵਿੱਚ ਜੇਤੂ ਐਲਾਨੇ ਜਾਣਗੇ ਤੇ ਬਾਕੀ ਕਿਹੜਾ ਕਿਹੜਾ ਉਮੀਦਵਾਰ ਕਿੰਨੇ ਕਿੰਨੇ ਪਾਣੀ ਵਿੱਚ ਹੈ, ਇਸ ਬਾਰੇ ਵੀ ਤਸਵੀਰ ਸਾਫ ਹੋ ਜਾਵੇਗੀ। ਇਸੇ ਹੀ ਤਰ੍ਹਾਂ ਦਿਹਾਤੀ ਖੇਤਰਾਂ ਵਿੱਚ ਚੁਗਾਵਾਂ, ਅਜਨਾਲਾ, ਵੇਰਕਾ, ਜੰਡਿਆਲਾ ਤੇ ਰਾਜਾਸਾਂਸੀ ਹਲਕਿਆਂ ਵਿੱਚੋˆ ਫਿਲਹਾਲ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਦਾ ਹੀ ਪਲੜਾ ਭਾਰੀ ਨਜ਼ਰ ਆ ਰਿਹਾ ਹੈ। ਵਿਰੋਧੀ ਪੰਥਕ ਜਾਂ ਦੂਸਰੀਆਂ ਜਥੇਬੰਦੀਆਂ ਅਜੇ ਖੁਲ ਕੇ ਸਾਹਮਣੇ ਨਹੀਂ ਆਈਆਂ। ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਦੇ ਹੋਰਡਿੰਗ ਅਜੇ ਹਰ ਥਾਵਾਂ ਤੇ ਹੀ ਲੱਗੇ ਦਿਖਾਈ ਦੇ ਰਹੇ ਹਨ। ਜਿਹਨਾਂ ਨੂੰ ਕਿ ਇਲਾਕੇ ਦੇ ਪੁਰਾਣੇ ਤੇ ਨਵੇˆ ਅਕਾਲੀ ਆਗੂਆਂ ਦੀ ਪੂਰੀ ਸਰਪ੍ਰਸਤੀ ਹਾਸਲ ਹੈ। ਸੋ 26 ਅਗਸਤ ਤੋਂ ਬਾਅਦ ਆਉਣ ਵਾਲੀ ਸਿੱਖਾਂ ਦੀ ਮਿੰਨੀ ਪਾਰਲੀਮੈˆਟ ਦੇ ਚਿਹਰਿਆਂ ਦੀ ਤਸਵੀਰ ਕਾਫੀ ਹੱਦ ਤੱਕ ਸਾਫ ਹੋ ਜਾਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top