Share on Facebook

Main News Page

ਉਠ ਪੰਥ ਖਾਲਸਾ ਹੋਸ਼ ਮੇ ਆ, ਔਰ ਨਬਜ਼ ਪਹਿਚਾਨ ਜਮਾਨੇ ਕੀ

ਬੀਤੀ ਸ਼ਾਮ ਦਿਨ ਸ਼ਨੀਵਾਰ ਨੂੰ ਟਾਈਗਰ ਜਥਾ ਯੂ.ਕੇ ਅਤੇ ਸਿੱਖ ਪਾਰਲੀਮੈਂਟ ਵੱਲੋਂ ਇੱਕ ਵਿਸੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿੱਚ ਪੰਥ ਵਿੱਚ ਆ ਚੁਕੀਆਂ ਮੌਜੂਦਾ ਗਿਰਾਵਟਾਂ ਨੂੰ ਸੁਲਝਾਉਣ ਦੇ ਬਾਰੇ ਗਲ ਬਾਤ ਹੋਈ। ਇਸ ਵਿੱਚ ਸਿੱਖ ਪਾਰਲੀਮੈਂਟ ਦੀ ਪੰਚ ਪ੍ਰਧਾਨੀ ਵੱਲੋ ਪ੍ਰੋਫੇਸਰ ਭੁਪਿੰਦਰ ਸਿੰਘ ਬ੍ਰਿਸ੍ਟਲ, ਪਰਗਨ ਸਿੰਘ ਓਕ੍ਸ੍ਫੋਰਡ, ਮਨਜੀਤ ਸਿੰਘ ਬਾਗੀ ਨਿਉਕਾਸਲ ਅਤੇ ਗੁਰਿੰਦਰ ਸਿੰਘ ਬਰਮਿੰਗਮ ਵਾਲਿਆਂ ਨੇ ਵਿਸੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਇਸ ਮੀਟਿੰਗ ਵਿੱਚ ਖਾਸ ਤੌਰ ਤੇ ਦੋ ਮੁੱਦਿਆਂ 'ਤੇ ਵਿਚਾਰ ਕੀਤੀ ਗਈ। ਪਹਿਲਾ ਪਿੰਡ ਉਧਮਪੁਰ ਨਲਾਂ(ਮੋਰਿੰਡਾ) ਵਿਖੇ ਵਾਪਰੀ ਦੁੱਖਦਾਈ ਘਟਨਾ, ਜਿਸਨੇ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਵਲੂੰਧਰ ਕੇ ਰਖ ਦਿੱਤਾ, ਅਤੇ ਦੂਜਾ ਮੁੱਦਾ ਆ ਰਹੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹਿਤ ਵੱਧ ਰਹੀਆਂ ਸਰਗਰਮੀਆਂ ਜਿਸ ਵਿੱਚ ਅਖੌਤੀ ਜਥੇਦਾਰ ਗੁਰਬਚਨ ਸਿਹੁਂ ਵੱਲੋਂ ਅੰਮ੍ਰਿਤ ਦੇ ਕੀਤੇ ਗਏ ਵਪਾਰੀਕਰਨ, ਸ਼ਰਾਬ, ਅਫੀਮ, ਡੋਡਿਆਂ ਅਤਿਆਦਿਕ ਨਸ਼ਿਆਂ ਦੇ ਲਾਏ ਗਏ ਭੰਡਾਰਿਆਂ ਦੀ ਸਖ਼ਤ ਨਿਖੇਧੀ ਕੀਤੀ ਗਈ।

ਟਾਈਗਰ ਜਥਾ ਦੇ ਸਪੋਕਸਮੇਨ ਵੀਰ ਗੁਲਜਾਰ ਸਿੰਘ ਜੀ ਹੁਰਾਂ ਨੇ ਵਿਸੇਸ਼ ਧਿਆਨ ਦਿਵਾਉਂਦੇ ਕਿਹਾ ਕਿ ਹੁਣ ਸਾਡੇ ਕੋਲ ਇਕ ਮੌਕਾ ਹੈ ਕਿ ਅਸੀਂ ਆਪਣੀ ਵੋਟ ਦੀ ਸਹੀ ਵਰਤੋਂ ਕਰਦੇ ਹੋਏ, ਪੰਥਕ ਲੀਡਰਾਂ ਨੂੰ ਹੀ ਅੱਗੇ ਲੈ ਕੇ ਆਈਏ। ਇਸ਼ਾਰਾਂ ਕਰਦਿਆਂ ਉਨ੍ਹਾਂ ਨੇ ਆਖਿਆ ਕਿ ਜਿਵੇਂ ਪ੍ਰਿੰਸਿਪਲ ਸੁਰਿੰਦਰ ਸਿੰਘ ਆਨੰਦਪੁਰ ਹਲਕੇ ਤੋਂ ਦੇਵੀ ਭਗਤ ਚਾਵਲਾ ਦੇ ਮੁਕਾਬਲੇ ਵਿੱਚ ਖੜੇ ਹਨ, ਉਨ੍ਹਾਂ ਦੀ ਹਰ ਪੱਖ ਤੋਂ ਸਹਾਇਤਾ ਕੀਤੀ ਜਾਵੇ ਤਾਂ ਕਿ ਇੰਨ੍ਹਾਂ ਪੰਥ ਦਰਦੀਆਂ ਦੇ ਅੱਗੇ ਆਉਣ ਨਾਲ ਹੋ ਰਹੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖ ਰਹਿਤ ਮਰਿਯਾਦਾ ਦੇ ਹੁੰਦੇ ਘਾਣ ਨੂ ਠੱਲ ਪਾਈ ਜਾ ਸਕੇ । ਇਸ ਮੀਟਿੰਗ ਵਿਚ ਸ਼ਮੂਲੀਅਤ ਕਰ ਰਹੇ ਟਾਈਗਰ ਜਥਾ ਯੂ.ਕੇ ਦੇ ਮੁੱਖ ਸੇਵਾਦਾਰ ਵੀਰ ਪ੍ਰਭਦੀਪ ਸਿੰਘ, ਇੰਦਰਜੋਤ ਸਿੰਘ, ਹਰਜਿੰਦਰ ਸਿੰਘ, ਗੁਰਮਿੰਦਰ ਸਿੰਘ ਅਤੇ ਖਾਸ ਤੌਰ ਤੇ ਟਾਈਗਰ ਜਥਾ ਯੂ.ਕੇ ਇਸਤਰੀ ਵਿੰਗ ਵੱਲੋ ਬੀਬੀ ਰਣਜੀਤ ਕੌਰ, ਦਲਜੀਤ ਕੌਰ ਅਤੇ ਇੰਦਰਜੀਤ ਕੌਰ ਹੁਰਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕਰਦਿਆਂ ਆਖਿਆ, ਕਿ ਸਿੱਖ ਸੰਗਤਾਂ ਬਹੁਤ ਸੂਝ ਬੂਝ ਨਾਲ ਆਪਣੀਆਂ ਵੋਟਾਂ ਦੀ ਵਰਤੋਂ ਕਰਦੇ ਹੋਏ। ਪ੍ਰਿੰ: ਸੁਰਿੰਦਰ ਸਿੰਘ ਵਰਗੇ ਹੋਰ ਪੰਥ ਦਰਦੀਆਂ ਨੂੰ ਅੱਗੇ ਲੈ ਕੇ ਆਉਣ ਤਾ ਜੋ ਗੁਰਦਵਾਰਿਆਂ ਵਿੱਚ ਕਾਬਜ ਹੋ ਚੁਕੀਆਂ ਮਹੰਤ ਨਰੈਣੂ ਦੀਆਂ ਰੂਹਾਂ ਜਿੰਨ੍ਹਾਂ ਵਿੱਚ ਸਾਧ ਲਾਣਾ, ਬਾਦਲ ਦਲੀਏ ਅਤੇ ਧੁਮਾਂ ਐਂਡ ਪਾਰਟੀ ਨੂੰ ਗੁਰਧਾਮਾਂ ਵਿਚੋਂ ਕੱਡ ਕੇ ਗਿਆਨੀ ਗੁਰਦਿਤ ਸਿੰਘ, ਪ੍ਰੋਫੇਸਰ ਗੁਰਮੁੱਖ ਸਿੰਘ ਵਰਗੇ ਵਿਦਵਾਨਾਂ ਦੀ ਪੰਥਕ ਸੋਚ ਨੂੰ ਸੁਰਜੀਤ ਕੀਤਾ ਜਾਵੇ।

ਟਾਈਗਰ ਜਥਾ ਯੂ.ਕੇ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top