Share on Facebook

Main News Page

ਗੁਰੂ ਗ੍ਰੰਥ ਸਾਹਿਬ ਦੇ ਪੰਜ ਸਰੂਪ ਖੂਹ ਵਿੱਚ ਸੁੱਟੇ, ਪੁਲੀਸ ਵੱਲੋਂ ਸ਼ੱਕੀ ਵਿਅਕਤੀ ਗ੍ਰਿਫ਼ਤਾਰ

ਮੋਰਿੰਡਾ ਨੇੜਲੇ ਛੋਟੇ ਜਿਹੇ ਪਿੰਡ ਊਧਮਪੁਰ ਨੱਲਾ ਕਿਸੇ ਸ਼ਰਾਰਤੀ ਅਨਸਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 5 ਪਾਵਨ ਸਰੂਪ ਖੂਹ ਵਿੱਚ ਸੁੱਟੇ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।

ਘਟਨਾਕਰਮ ਦਾ ਨਿਰੀਖਣ ਕਰਕੇ ਆਏ ਸਤਪਾਲ ਸਿੰਘ ਦੁਗਰੀ ਨੇ ਦੱਸਿਆ ਕਿ ਇਹ 12 ਅਗਸਤ ਦੀ ਰਾਤ ਨੂੰ ਇਹ ਘਟਨਾ ਵਾਪਰੀ ਪ੍ਰੰਤੂ ਪਿੰਡ ਵਾਸੀਆਂ ਅਤੇ ਗੁਰੂਘਰ ਦੀ ਪ੍ਰਬੰਧਕ ਕਮੇਟੀ ਨੇ ਇਸਦਾ ਕੋਈ ਨੋਟਿਸ ਨਹੀਂ ਲਿਆ।

ਫੇਸਬੁੱਕ ਰਾਹੀ ਮਾਮਲਾ ਸਾਹਮਣੇ ਆਉਣ ਤੇ ਅੱਜ ਹਰਿਆਣਾ ਤੋਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਨੁੰਮਾਇੰਦੇ ਇੱਥੇ ਪਹੁੰਚੇ ।

ਜਦੋਂ ਪੰਥ ਦਰਦੀਆਂ ਵੱਲੋਂ ਪਿੰਡ ਵਾਸੀਆਂ ਅਤੇ ਗੁਰੂ ਘਰ ਦੀ ਕਮੇਟੀ ਮੈਂਬਰਾਂ ਨੂੰ ਇਸ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਇਸ ਘਟਨਾ ਬਾਰੇ ਕਿਸੇ ਦੋਸ਼ੀ ਵਿਅਕਤੀ ਬਾਰੇ ਦੱਸਣ ਤੋਂ ਇਨਕਾਰ ਦਿੱਤਾ।

ਲਗਭਗ ਤੋਂ 2 ਘੰਟਿਆਂ ਦੀ ਬਹਿਸ ਮਗਰੋਂ ਜਦੋਂ ਪੰਥਕ ਕਾਰਕੁੰਨਾਂ ਨੇ ਦੋਸ਼ੀ ਦਾ ਨਾਂਮ ਨਾ ਦੱਸਣ ਤੇ ਪਿੰਡ ਦੀ ਪੰਚਾਇਤ ਅਤੇ ਗੁਰੂਘਰ ਦੀ ਕਮੇਟੀ ਉਪਰ ਧਾਰਾ 295ਏ ਤਹਿਤ ਮਾਮਲਾ ਦਰਜ਼ ਕਰਨ ਬਾਰੇ ਪੁਲੀਸ ਨੂੰ ਆਖਿਆ ਤਾਂ ਪਿੰਡ ਵਾਸੀਆਂ ਨੇ ਸ਼ੱਕ ਦੇ ਆਧਾਰ ਤੇ ਲਖਵੀਰ ਸਿੰਘ ਨਾਮਕ ਨੌਜਵਾਨ ਦਾ ਨਾਂਮ ਲਿਆ। ਜਿਸ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਤਾ ਲੱਗਾ ਹੈ ਕਿ ਪਿੰਡ ਵਿੱਚ ਇੱਕ ਸਮਾਧ ਹੈ ਜਿੱਥੇ ਹਰੇਕ ਸਾਲ ਪਾਠ ਪ੍ਰਕਾਸ਼ ਕਰਵਾਇਆ ਜਾਂਦਾ । ਇਸ ਮੌਕੇ ਇਕੱਤਰ ਹੋਏ ਚੜਾਵੇ ਨੂੰ ਕਮੇਟੀ ਗੁਰੂਘਰ ਵਿੱਚ ਲਿਆਉਣਾ ਚਾਹੁੰਦੀ ਹੈ ਪਰ ਕੁਝ ਵਿਅਕਤੀ ਇਸ ਸਮਾਧ ਵਿੱਚ ਰੱਖਣਾ ਚਾਹੁੰਦੇ ਹਨ। ਜਿਸ ਕਾਰਨਵੱਸ ਕਮੇਟੀ ਦੇ ਪ੍ਰਧਾਨ ਅਤੇ ਲਖਵੀਰ ਦਰਮਿਆਨ ਕੁਝ ਦਿਨਾਂ ਪਹਿਲਾਂ ਬੋਲ ਬੁਲਾਰਾ ਵੀ ਹੋਇਆ ਸੀ। ਕਿਹਾ ਜਾਂਦਾ ਹੈ ਕਿ ਲਖਵੀਰ ਦੀ ਸਮਾਧ ਵਿੱਚ ਜ਼ਿਆਦਾ ਸ਼ਰਧਾ ਹੈ।

ਇੱਥੇ ਬੇਅਦਬੀ ਇਹ ਪਹਿਲੀ ਘਟਨਾ ਨਹੀ ਦੱਸਿਆ ਜਾਂਦਾ ਹੈ ਕਿ ਲਗਭਗ ਦੋ ਕੁ ਮਹੀਨੇ ਪਹਿਲਾਂ ਗੁਰੂ ਸਾਹਿਬ ਦੇ ਸਰੂਪ ਉਪਰ ਕਿਸੇ ਨੇ ਝਾੜੂ ਰੱਖ ਦਿੱਤਾ ।

ਲਗਭਗ 50 ਘਰਾਂ ਵਾਲੇ ਇਸ ਛੋਟੇ ਜਿਹੇ ਪਿੰਡ ਵਿੱਚ ਅੰਮ੍ਰਿਤਧਾਰੀ ਸਿੰਘਾਂ ਦੀ ਗਿਣਤੀ ਨਾਮਾਤਰ ਹੀ ਹੈ ਅਤੇ ਇੱਥੇ ਡਿਊਟੀ ਨਿਭਾ ਰਿਹਾ ਗਰੰਥੀ ਸਿੰਘ ਮੋਰਿੰਡਾ ਵਿਖੇ ਰਹਿੰਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top