![]() |
Share on Facebook | |
|
ਸੈਂਟਰਲ ਜੇਲ
ਅੰਮ੍ਰਿਤਸਰ ਵਿਖੇ ਪ੍ਰੋ: ਧੂੰਦਾ ਨੇ ਕੀਤੀ ਗੁਰਮਤਿ ਵੀਚਾਰ
ਧੂੰਦਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤਾਂ ਨਾਲ ਵੀਚਾਰ ਕਰਦਿਆਂ ਕਿਹਾ ਕਿ ਇਕ ਕੈਦ ਚਾਰ ਦੀਵਾਰੀ ਦੀ ਹੈ, ਕਦੀ ਨਾ ਕਦੀ ਮਨੁੱਖ ਦੋ, ਚਾਰ ਜਾਂ ਕੁੱਝ ਸਾਲਾਂ ਬਾਅਦ ਇਸ ਤੋਂ ਛੁਟਕਾਰਾ ਪਾ ਲੈਂਦਾ ਹੈ, ਪਰ ਦੂਜੇ ਪਾਸੇ ਕੈਦੀ ਉਹ ਲੋਕ ਹਨ ਜਿਨ੍ਹਾਂ ਨੂੰ ਵਹਿਮਾਂ, ਭਰਮਾਂ, ਤੇ ਕਰਮਕਾਂਡਾਂ ਨੇ ਜਕੜ ਰਖਿਆ ਹੈ। ਅਜਿਹੇ ਲੋਕ ਮਾਨਸਿਕ ਤੌਰ ਤੇ ਗੁਲਾਮ ਹੁੰਦੇ ਹਨ, ਤੇ ਇਹ ਗੁਲਾਮੀ ਪੀੜੀ ਦਰ ਪੀੜੀ ਉਤਨਾਂ ਚਿਰ ਤੱਕ ਚਲਦੀ ਰਹਿੰਦੀ ਹੈ। ਜਿੰਨਾਂ ਚਿਰ ਮਨੁੱਖ ਸੱਚੇ ਗੁਰੂ ਦਾ ਲੜ ਨਹੀਂ ਫੜਦਾ, ਇਸ ਗੁਲਾਮੀ ਤੋਂ ਛੁੱਟਕਾਰਾ ਕੇਵਲ ਗੁਰੂ ਦੇ ਸ਼ਬਦ ਦੀ ਵੀਚਾਰ ਦੁਆਰਾ ਹੀ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਈ ਇਨਸਾਨ ਐਸਾ ਨਹੀਂ, ਜਿਸ ਪਾਸੋਂ ਗਲਤੀ ਨਾ ਹੋਵੇ ਪਰ ਹੋਈਆਂ ਗਲਤੀਆਂ ਤੋਂ ਕੋਈ ਵਿਰਲਾ ਮਨੁੱਖ ਹੀ ਸਬਕ ਲੈ ਕੇ, ਆਪਣਾ ਜੀਵਨ ਸੁਚੱਜਾ ਬਣਾਉਂਦਾ ਹੈ, ਧੂੰਦਾ ਨੇ ਕਿਹਾ ਕਿ ਬਾਹਰ ਲਿਖਿਆ ਹੈ ਸੁਧਾਰ ਘਰ ਤੇ ਬਹੁਤ ਮਨੁੱਖ ਇੱਥੇ ਉਹ ਆਉਂਦੇ ਹਨ, ਜਿਹੜੇ ਆਪਣਾ ਜੀਵਨ ਸੁਧਾਰ ਲੈਂਦੇ ਹਨ। ਕਈ ਉਹ ਵੀ ਹਨ ਜੋ ਜਿਸ ਤਰ੍ਹਾਂ ਆਏ ਉਸੇ ਤਰ੍ਹਾਂ ਹੀ ਚਲੇ ਗਏ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਸੁਖਬੀਰ ਸਿੰਘ ਜੀ ਨੇ ਸਭ ਸੰਗਤਾਂ ਨੂੰ ਤੇ ਬਾਹਰੋਂ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਸਮੇਂ ਭਾਈ ਦਲਜੀਤ ਸਿੰਘ ਬਿੱਟੂ, ਸ੍ਰ: ਪਾਲ ਸਿੰਘ ਫਰਾਂਸ, ਸ੍ਰ: ਸੁਖਪਾਲ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਤੇਜਬੀਰ ਸਿੰਘ, ਭਾਈ ਸਾਹਿਬਜੀਤ ਸਿੰਘ, ਭਾਈ ਪ੍ਰਹਿਲਾਦ ਸਿੰਘ ਆਦਿ ਮੌਜੂਦ ਸਨ। ਸਮਾਪਤੀ ਤੋਂ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ। ਰਿਪੋਰਟ: ਭਾਈ ਸੰਦੀਪ ਸਿੰਘ ਖਾਲੜਾ |
||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|