Share on Facebook

Main News Page

ਸਿਆਟਲ ਅਤੇ ਸਪੋਕਨ ਦੀਆਂ ਸਿੱਖ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਅਹਿਮ ਇਨਕਲਾਬੀ ਫ਼ੈਸਲਾ!!
ਬਾਦਲ ਦੇ ਜ਼ਰਖ਼ਰੀਦ ‘ਸੰਤ ਸਮਾਜ’ ਦੇ ਕਿਸੇ ਸੰਤ ਨੂੰ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਨਹੀਂ ਬੋਲਣ ਦਿੱਤਾ ਜਾਵੇਗਾ!

ਸਿੱਖ ਯੂਥ ਆਫ਼ ਅਮੈਰੀਕਾ, ਅਮੈਰੀਕਨ ਸਿੱਖ ਆਰਗੇਨਾਈਜੇਸ਼ਨ ਅਤੇ ਗੁਰਮਤ ਚੇਤਨਾ ਲਹਿਰ ਕੈਲੋਫ਼ੋਰਨੀਆਂ ਵਲੋਂ ਵੀ ਪੂਰਨ ਹਮਾਇਤ।

(ਸਿਆਟਲ) 14ਅਗਸਤ 2011: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਬਾਹਰ ਵੱਸਦੇ ਸਿੱਖ ਜਗਤ ਦੀਆਂ ਬਾਜ਼ ਅੱਖਾਂ ਪੰਜਾਬ ਵਿੱਚ ਹੋ ਰਹੇ ਸਿਆਸੀ ਤਮਾਸ਼ੇ ਨੂੰ ਬੜੇ ਗਹੁ ਨਾਲ ਦੇਖ ਰਹੀਆਂ ਹਨ। ਬਾਹਰਲੇ ਸਿੱਖਾਂ ਦੇ ਮਨਾ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਕਿ ਬਾਦਲ ਪਿਓ-ਪੁੱਤਰਾਂ ਨੇ ਸਿੱਖ ਕੌਮ ਦਾ ਹੁਣ ਤੱਕ ਪੂਰੀ ਤਰ੍ਹਾਂ ਭਗਵਾਂ ਕਰਨ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਜਿਸ ਵਿਚ ਡੇਰਿਆਂ ਵਿਚ ਮੱਥੇ ਰਗੜਨ ਤੋਂ ਲੈ ਕੇ ਮੰਦਰਾਂ ਵਿਚ ਹਵਨ ਕਰਨ, ਸ਼ਿਵਲਿੰਗ ਪੂਜਾ, ਆਰ.ਐੱਸ.ਐੱਸ ਦੀਆਂ ਨਿੱਕਰਾਂ ਵਾਲਿਆਂ ਨੂੰ ਗੁਰੂ ਘਰਾਂ ਵਿਚ ਪਰੇਡਾਂ ਕਰਨ ਦੀ ਖੁੱਲ੍ਹ, ਸੌਦੇ ਸਾਧ ਦਾ ਮਾਮਲਾ, ਨਾਨਕਸ਼ਾਹੀ ਕਲੰਡਰ ਦੀ ਵੱਢ-ਟੁੱਕ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ‘ਜਥੇਦਾਰਾਂ’ ਦੀ ਸਥਿਤੀ ਦੁਨੀਆ ਸਾਹਵੇਂ ਹਾਸੋਹੀਣੀ ਬਣਾ ਕੇ ਰੱਖ ਦੇਣ ਵਰਗਾ ਬੱਜਰ ਪਾਪ ਆਦਿ ਸਾਬਤ ਕਰਦਾ ਹੈ ਕਿ ਬਾਦਲਾਂ ਨੇ ਪੁੱਜ ਕੇ ਸਿੱਖ ਕੌਮ ਨਾਲ ਵੈਰ ਕਮਾਇਆ ਹੈ। ਅਜਿਹੇ ਚਿੱਟੇ ਸੱਚ ਦੇ ਹੁੰਦਿਆਂ ਜੇ ਸਿੱਖ ਸਟੇਜਾਂ ਤੇ ਸਿੱਖੀ ਦੀਆਂ ਦੁਹਾਈਆਂ ਪਾਉਣ ਵਾਲਾ ਅਖੌਤੀ ਸੰਤ ਸਮਾਜ ਬਾਦਲ ਨਾਲ ਰਲ ਕੇ ਸਿੱਖ ਕੌਮ ਦੀਆਂ ਬੇੜੀਆਂ ਵਿਚ ਹੋਰ ਵੱਟੇ ਪਾਉਣ ਤੁਰ ਪਿਆ ਹੈ ਤਾਂ ਸਿਆਟਲ ਦੀਆਂ ਸਿੱਖ ਸੰਗਤਾਂ ਨੇ ਫ਼ੈਸਲਾ ਕੀਤਾ ਹੈ ਕਿ ਬਾਦਲਾਂ ਦੇ ਹੱਥਾਂ ਵਿਚ ਕੱਠਪੁੱਲਤੀਆਂ ਬਣ ਕੇ ਨੱਚਣ ਵਾਲੇ ਅਜਿਹੇ ਸੰਤ ਸਮਾਜ ਦਾ ਸਿੱਖ ਸਟੇਜਾਂ ਤੋਂ ਬਾਈਕਾਟ ਕੀਤਾ ਜਾਵੇਗਾ ਤਾਂ ਕਿ ਸਿੱਖ ਸੰਗਤਾਂ ਇਨ੍ਹਾਂ ਦੇ ਅਸਲੀ ਚਿਹਰਿਆਂ ਨੂੰ ਪਹਿਚਾਣ ਕੇ ਹੋਰ ਗੁਮਰਾਹ ਨਾ ਹੋਣ।

ਫੈਸਲੇ ਦੀ ਪੂਰੀ ਹਮਾਇਤ ਕਰਦਿਆਂ ਕੁਲਵੰਤ ਸਿੰਘ ਖੈਰਾ, ਸੰਤੋਖ ਸਿੰਘ ਡੈਲਸ, ਨਰਿੰਦਰ ਸਿੰਘ ਸੇਖੋਂ ‘ਸਿੱਖ ਯੂਥ ਆਫ਼ ਅਮੈਰੀਕਾ’, ਦਵਿੰਦਰ ਸਿੰਘ ‘ਅਮੈਰੀਕਨ ਸਿੱਖ ਆਰਗੇਨਾਈਜੇਸ਼ਨ’ ਕਰਨੈਲ ਸਿੰਘ ਖਾਲਸਾ ‘ਗੁਰਮਤ ਚੇਤਨਾ ਲਹਿਰ ਕੈਲੋਫ਼ੋਰਨੀਆ’ ਅਤੇ ਬਲਰਾਜ ਸਿੰਘ ਸਪੋਕਨ ਮੁਖ ਸੇਵਾਦਾਰ ‘ਸਿੱਖ ਟੈਂਪਲ ਆਫ਼ ਸਪੋਕਨ ਵਾਸ਼ਿੰਗਟਨ’ ਵਲੋਂ ਸਮੂਹ ਸਿੱਖ ਜਥੇਬੰਦੀਆਂ, ਪੰਥਕ ਧਿਰਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਨੂੰ ਇਸ ਫੈਸਲੇ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣ ਲਈ ਬੇਨਤੀ ਕੀਤੀ।

ਸਿਆਟਲ ਦੀ ਸਿੱਖ ਸੰਗਤ ਅਮਰੀਕਾ-ਕੈਨੇਡਾ ਅਤੇ ਹੋਰ ਬਾਹਰ ਵੱਸਦੇ ਸਿੱਖ ਜਗਤ ਨੂੰ ਵੀ ਅਪੀਲ ਕਰਦੀ ਹੈ ਕਿ ਬਾਦਲ ਵਰਗੇ ਭ੍ਰਿਸ਼ਟ, ਕਰੱਪਟ ਅਤੇ ਸਿੱਖ ਵਰੋਧੀ ਨਾਲ ਖਲੋਣ ਵਾਲਿਆਂ ਅਜਿਹੇ ਅਖੌਤੀ ਸੰਤਾਂ ਸਾਧਾਂ ਦਾ ਸਿੱਖ ਸਟੇਜਾਂ ਤੋਂ ਹਮੇਸ਼ਾ ਲਈ ਬਾਈਕਾਟ ਕਰਨ ਤਾਂ ਕਿ ਬਾਦਲਾਂ ਦੀ ਇਸ ਅਮਰਵੇਲ ਤੋਂ ਸਿੱਖੀ ਨੂੰ ਬਚਾਇਆ ਜਾ ਸਕੇ।

ਕਰਨੈਲ ਸਿੰਘ ਕੈਲ,
ਸਿਆਟਲ, ਵਾਸ਼ਿੰਗਟਨ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top