Share on Facebook

Main News Page

ਫੇਸਬੁਕ ’ਤੇ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਦੇ ਨਾਂ ਤੋਂ ਚਲ ਰਹੇ ਗਰੁੱਪ ਨੇ ਹਰ ਮਹੀਨੇ ਦੀ 13 ਨੂੰ ਕਾਲਾ ਦਿਵਸ ਵੱਜੋਂ ਮਨਾਉਣ ਦਾ ਫੈਸਲਾ ਲਿਆ

(14 ਅਗਸਤ 2011; ਬਸੰਤ ਕੌਰ ਫ਼ਰੀਦਾਬਾਦ)

ਬੱਚਿੱਤਰ ਨਾਟਕ ਦਾ ਪਾਜ਼ ਉਘੇੜਨ ਲਈ ਇੰਟਰਨੈਟ ’ਤੇ ਫੇਸਬੁੱਕ ਉਤੇ ਚਲ ਰਿਹਾ ਗਰੁੱਪ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੇ ਮੈਂਬਰਾਂ ਨੇ ਵੀ ਹਰ ਮਹੀਨੇ ਦੀ 13 ਨੂੰ ਕਾਲਾ ਦਿਵਸ ਮਨਾਉਣ ਦਾ ਫੈਸਲਾ ਲਿਆ। ਇਸ ਗਰੁੱਪ ਵਿਚ 7233 ਮੈਂਬਰ ਹਨ। ਇਸ ਗਰੁੱਪ ਦੇ ਸੇਵਾਦਾਰ ਸ. ਰੇਸ਼ਮ ਸਿੰਘ ਨੇ ਕਿਹਾ ਕਿ ਅਸੀਂ ਇਹ ਮੰਨਦੇ ਹਾਂ ਕਿ ਸਮਾਂ ਕੋਈ ਵੀ ਮਾੜਾ ਜਾਂ ਚੰਗਾ ਨਹੀਂ ਹੁੰਦਾ ਇਕ ਹੀ ਸਮੇਂ ਵਿਚ ਕੁਝ ਠੀਕ ਤੇ ਕੁਝ ਗਲਤ ਹੋ ਰਿਹਾ ਹੁੰਦਾ ਹੈ ਪਰ ਕਾਲਕਾ ਪੰਥੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਕੀਤੇ ਗਏ ਅਪਮਾਨ ਅਤੇ ਬਚਿੱਤਰ ਨਾਟਕ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨ ਦੀਆਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਮੁੱਖ ਰਖਦਿਆਂ ਅਸੀਂ ਵੀ ਫਰੀਦਾਬਾਦ ਦੀ ਸੰਗਤਾਂ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ “ਹਰ ਮਹੀਨੇ ਦੀ 13 ਤਾਰੀਖ ਨੂੰ ਕਾਲੇ ਦਿਵਸ” ਵੱਜੋਂ ਮਨਾਉਣ ਦਾ ਫੈਸਲਾ ਕਰਦੇ ਹਾਂ ਅਤੇ ਇਹ ਗਰੁੱਪ ਵੀ ਇਸ 13 ਤਾਰੀਖ ਨੂੰ ਕਾਲੇ ਦਿਵਸ ਵਜੋਂ ਮਨਾਏ ਜਾਣ ਵਿਚ ਸ਼ਾਮਲ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਅੱਗੋਂ ਤੋਂ ਹਰ ਮਹੀਨੇ ਇਸ ਦਿਨ ਸਪੈਸ਼ਲ ਹੋਇਆ ਕਰੇਗਾ। ਸ. ਰੇਸ਼ਮ ਸਿੰਘ ਨੇ ਕਿਹਾ ਕਿ ਇਸ ਅਸ਼ਲੀਲ ਗ੍ਰੰਥ ਨੂੰ ਸਿੱਖੀ ਵਿਚੋਂ ਬਾਹਰ ਕੱਢ ਕੇ ਸੁੱਟ ਦੇਣਾ ਚਾਹੀਦਾ ਹੈ ਕਿਉਂਕਿ ਇਸ ਕੂੜ ਕਿਤਾਬ ਦੀ ਲਿਖਣ ਸ਼ੈਲੀ ਮਹਾਨ ਆਤਮਾਵਾਂ ਵਾਲੀ ਨਹੀਂ ਬਲਕਿ ਕੰਜਰਾਂ ਵਾਲੀ ਹੈ। ਉਨ੍ਹਾਂ ਕਿਹਾ ਕਿ ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਜੋ ਇਸ ਕੰਜਰ ਕਵਿਤਾ ਨੂੰ ਸਾਡੇ ਉਚੇ ਸੁਚੇ ਜੀਵਨ ਦੇ ਧਾਰਣੀ ਮਹਾਨ ਸਤਿਗੁਰ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜਨ ਦੀ ਘਿਨਾਉਣੀ ਹਰਕਤ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਗੁਰੂ ਕੀਆਂ ਜਾਗਰੂਕ ਸੰਗਤਾਂ ਇਹੋ ਜਿਹੇ ਲੋਕਾਂ ਨੂੰ ਕਦੇ ਮੁਆਫ ਨਹੀਂ ਕਰਨਗੀਆਂ।ਰੇਸ਼ਮ ਸਿੰਘ ਨੇ ਕਿਹਾ ਕਿ ਬਚਿੱਤਰ ਨਾਟਕ ਨੂੰ ਪ੍ਰੋੜਤਾ ਦੇਣ ਵਾਲਿਆਂ ਦਾ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਬਾਈਕਾਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇੰਨ੍ਹਾਂ ਕਾਲਕਾ ਪੰਥੀਆਂ ਨੇ ਗੁਰੂ ਸਾਹਿਬ ਜੀ ਦੇ ਉਚੇ ਸੁਚੇ ਸਿਧਾਂਤ ਨੂੰ ਭਗੌਤੀ ਦਾ ਗੁਲਾਮ ਬਣਾ ਕੇ ਰੱਖ ਦਿੱਤਾ ਹੈ।

ਗਰੁੱਪ ਦੇ ਇਕ ਹੋਰ ਸੇਵਾਦਾਰ ਸ. ਕੁਲਤਾਰ ਸਿੰਘ ਖਾਲਸਾ ਨੇ ਕਿਹਾ ਕਿ ਅਸੀਂ ਵੀ ਹਰ ਮਹੀਨੇ ਦੀ 13 ਨੂੰ ਕਾਲੇ ਦਿਵਸ ਵਜੋਂ ਮਨਾਉਣਾ ਕਰਦੇ ਹਾਂ। ਗਰੁੱਪ ਦੇ ਮੈਂਬਰ ਸ. ਬਲਰਾਜ ਸਿੰਘ ਸਪੋਕਨੇ ਨੇ ਉਨ੍ਹਾਂ ਦੀ ਇਸ ਗੱਲ ਦੀ ਪ੍ਰੋੜਤਾ ਕਰਦੇ ਹੋਏ ਕਿਹਾ ਕਿ ਅਸੀਂ ਵੀ ਤੁਹਾਡੇ ਨਾਲ ਹਾਂ। ਇਕਾ ਬਾਨੀ ਇਕ ਗੁਰੂ ਵਾਲੀ ਪ੍ਰੋਫਾਈਲ ਦੇ ਮੈਂਬਰ ਨੇ ਕਿਹਾ ਕਿ ਇਹ ਇਕ ਚੰਗਾ ਉਪਰਾਲਾ ਹੈ, ਗੁਰੂ ਗ੍ਰੰਥ ਸਾਹਿਬ ਦੇ ਹਰ ਸਿੱਖ ਨੂੰ ਇਸ ਦਿਨ ਨੂੰ ਕਾਲੇ ਦਿਵਸ ਦੇ ਰੂਪ ਵਿਚ ਮਨਾਉਣ ਲਈ ਹਿੱਸਾ ਲੈਣਾ ਚਾਹੀਦਾ ਹੈ। ਬੀਬੀ ਮਨਜੀਤ ਕੌਰ ਨੇ ਇਸ ਨੂੰ ਇਕ ਚੰਗਾ ਕਦਮ ਦਸਦਿਆਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਗੰਦੇ ਲੋਕਾਂ ਦੀ ਗੰਦੀ ਸੋਚ ਦਾ ਸਾਰ ਹੈ । ਉਨ੍ਹਾਂ ਕਿਹਾ ਕਿ ਸਾਨੂੰ ਹਰ ਪਿੰਡ ਹਰ ਸ਼ਹਿਰ ਵਿਚ ਇਸ ਦਿਨ ਕਾਲਾ ਦਿਵਸ ਮਨਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਇਹਨਾਂ ਕਮੈਂਟਾਂ ਨੂੰ ਸ. ਗੁਰਸੇਵਕ ਸਿੰਘ ਮਦਰੱਸਾ, ਮਨਦੀਪ ਸਿੰਘ, ਸੁਰਿੰਦਰ ਸਿੰਘ, ਹਰਵਿੰਦਰ ਸਿੰਘ ਅਤੇ ਸਿੱਖ ਅਫੇਅਰਜ਼ ਗਰੁਪ ਨੇ ਪਸੰਦ ਕਰ ਕੇ ਇਸ ਗੱਲ ਲਈ ਸਹਿਮਤੀ ਜਤਾਈ । ਨਿਉਯਾਰਕ ਤੋਂ ਸ. ਜਸਵਿੰਦਰ ਸਿੰਘ ਨੇ ਕਿਹਾ ਕਿ ਜਾਗਰਤੀ ਦੀ ਇਸ ਲਹਿਰ ਨੂੰ ਪਿੰਡ ਪਿੰਡ ਗੱਲੀ ਗੱਲੀ ਤਕ ਪਹੁੰਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਚੌਲਿਆਂ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗਾਤਰੇ ਪਾਉਣ ਵਾਲੇ ਇਹ ਲੋਕ ਸਿੱਖੀ ਭੇਸ ਵਿਚ ਬ੍ਰਾਹਮਣ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top