Share on Facebook

Main News Page

ਹਰੀ ਪ੍ਰਸਾਦ ਰੰਧਾਵਾ ਦੇ ਵੱਡੇ ਮਹਾਂਪੁਰਖ ਕੁੱਤੇ ਨੂੰ ਵੀ ਅੰਮ੍ਰਿਤ ਛਕਾ ਗਏ

ਇਸ ਦੁਨੀਆ 'ਤੇ ਲੋਕ ਵੱਖ ਵੱਖ ਤਰ੍ਹਾਂ ਦੇ ਕੰਮ ਕਰਕੇ ਪੈਸਾ ਅਤੇ ਨਾਮ ਕਮਾਉਂਦੇ ਨੇ। ਬਹੁਤੀ ਦੁਨੀਆ ਹੱਥਾਂ ਨਾਲ ਮਿਹਨਤ ਕਰਕੇ ਪੈਸਾ ਕਮਾਉਂਦੀ ਹੈ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦੀ ਹੈ, ਕਈ ਬਹੁਤ ਹੁਸ਼ਿਆਰ ਬੰਦੇ ਦਿਮਾਗੀ ਕਾਢਾਂ ਦੇ ਨਾਲ ਪੈਸਾ ਕਮਾਉਂਦੇ ਨੇ, ਕਰੀ ਕਲਾਬਾਜ਼ੀਆਂ ਨਾਲ, ਹੱਥ ਦੀ ਸਫਾਈ ਨਾਲ, ਗਾ ਕੇ, ਸਾਜ਼ ਵਜਾ ਕੇ ਅਤੇ ਕਈ ਹੋਰ ਤਰੀਕਿਆਂ ਨਾਲ। ਪਰ ਕਈ ਐਸੇ ਵੀ ਲੋਕ ਹਨ ਜਿਹੜੇ ਆਮ ਜਨਤਾ ਨੂੰ ਬੁੱਧੂ ਬਣਾ ਕੇ ਆਪਣੀ ਦੁਕਾਨ ਚਲਾਈ ਰੱਖਦੇ ਨੇ, ਅਤੇ ਲੋਕ ਆਪਣਾ ਕੀਮਤੀ ਪੈਸਾ ਅਤੇ ਸਮਾਂ ਇਨ੍ਹਾਂ ਲੋਕਾਂ ਲਈ ਜ਼ਾਇਆ ਕਰਦੇ ਨੇ।

ਇਨ੍ਹਾਂ ਵਿਚੋਂ ਸਿੱਖਾਂ 'ਚ ਦਿਮਾਗ ਦੀ ਘਾਟ ਹੋਣ ਕਰਕੇ, ਇਨ੍ਹਾਂ ਨੂੰ ਹੋਰ ਮੂਰਖ ਬਣਾਉਣ ਦਾ ਠੇਕਾ ਸਾਧ ਬਾਬਿਆਂ ਨੇ ਲਿਆ ਹੋਇਆ ਹੈ, ਅਤੇ ਮੰਦਬੁੱਧੀ ਸਿੱਖ ਇਨ੍ਹਾਂ ਠੱਗਾਂ ਦੀਆਂ ਗਪੌੜਾਂ ਨੂੰ ਸੱਚ ਮੰਨ ਕੇ ਆਪਣੇ ਪੈਰ 'ਤੇ ਆਪ ਕੁਹਾੜਾ ਮਾਰ ਰਹੇ ਨੇ।

ਪਹਿਲਾਂ ਵੀ ਠੱਗ ਹਰੀ ਪ੍ਰਸਾਦ ਰੰਧਾਵਾ ਦੀਆਂ ਗਪੌੜਾਂ ਸੰਗਤਾਂ ਸਾਹਮਣੇ ਨਸ਼ਰ ਹੋ ਚੁਕੀਆਂ ਹਨ। ਹੁਣ ਇਸ ਗਪੌੜੀ ਸਾਧ ਨੇ ਇਕ ਨਵੀਂ ਗੱਪ ਛੱਡੀ ਹੈ, ਜੋ ਕਿ ਅਮਰ ਰੇਡਿਓ ਯੂ.ਕੇ. 'ਤੇ ਇੱਕ ਜਾਗਰੂਕ ਸਿੰਘ ਨੇ ਪਿਛਲੇ ਦਿਨੀਂ ਸੁਣਾਈ। ਇਸ ਗੱਪ ਦੀ ਆਡੀਓ ਜਾਂ ਵੀਡੀਓ ਵੀ ਛੇਤੀ ਹੀ ਸੰਗਤਾਂ ਸਾਹਮਣੇ ਪੇਸ਼ ਕੀਤੀ ਜਾਵੇਗੀ।

ਗੱਪ ਇਓਂ ਹੈ, ਕਿ ਗਪੌੜੀ ਹਰੀ ਪ੍ਰਸਾਦ ਰੰਧਾਵਾ ਨੇ ਕਥਾ ਦੌਰਾਨ ਕਿਹਾ ਕਿ "ਇਕ ਵਾਰੀ ਅੰਮ੍ਰਿਤ ਸੰਚਾਰ ਹੋ ਰਿਹਾ ਸੀ। ਅੰਮ੍ਰਿਤ ਛਕਾਉਣ ਵਾਲੇ ਕਮਰੇ 'ਚ ਸੰਗਤਾਂ ਅੰਮ੍ਰਿਤਪਾਨ ਕਰ ਰਹੀਆਂ ਸਨ। ਸਬੱਬ ਨਾਲ ਕਮਰੇ ਦਾ ਦਰਵਾਜਾ ਖੱਲਾ ਰਹਿ ਗਿਆ, ਅਤੇ ਇੱਕ ਕੁੱਤਾ ਅੰਦਰ ਆ ਵੱੜਿਆ। ਕੁੱਤੇ ਨੂੰ ਬਾਹਰ ਭਜਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ। ਪਰ ਉਹ ਕੁੱਤਾ ਉਥੇ ਹੀ ਰਿਹਾ, ਬਾਹਰ ਹੀ ਨਾ ਜਾਵੇ। ਇਹ ਦੇਖ ਕੇ ਸਾਡੇ ਵੱਡੇ ਮਹਾਂਪੁਰਖਾਂ ਨੇ ਸੇਵਕਾਂ ਨੂੰ ਕਿਹਾ ਕਿ ਰਹਿਣ ਦਿਓ ਇਸ ਨੂੰ ਅੰਦਰ। ਇਹ ਕੋਈ ਵਿਛੜੀ ਰੂਹ ਲਗਦੀ ਹੈ, ਇਸ ਨੂੰ ਵੀ ਅੰਮ੍ਰਿਤ ਛਕਾ ਦਿਓ। ਮਹਾਂਪੁਰਖਾਂ ਦੇ ਬਚਨਾਂ ਨੂੰ ਪੂਰਾ ਕੀਤਾ ਗਿਆ ਅਤੇ ਉਸ ਕੁੱਤੇ ਨੂੰ ਵੀ ਅੰਮ੍ਰਿਤ ਛਕਾਇਆ ਗਿਆ। ਇਹ ਹੈ ਮਹਾਂਪੁਰਖਾਂ ਦੀ ਕਰਣੀ, ਜਿਹੜੇ ਕੁਤੇ ਦੀ ਮਨ ਦੀ ਬਿਰਤੀ ਨੂੰ ਵੀ ਪਛਾਣ ਜਾਂਦੇ ਨੇ। ਧੰਨ ਧੰਨ ਬਾਬਾ...."

ਇਸ ਤਰ੍ਹਾਂ ਦੀਆਂ ਊਲ ਜ਼ਲੂਲ ਕਥਾਵਾਂ ਦਾ ਮਾਹਿਰ ਹਰੀ ਪ੍ਰਸਾਦ ਰੰਧਾਵਾ ਭੋਲੇ (ਮੂਰਖ) ਸਿੱਖਾਂ ਨੂੰ ਭਰਮਾਂ ਦੇ ਹੋਰ ਡੂੰਘੇ ਖੂਹ ਵਿੱਚ ਸੁੱਟ ਰਿਹਾ ਹੈ। ਸਿੱਖਾਂ ਨੂੰ ਇਸ ਤਰ੍ਹਾਂ ਦੇ ਗਪੌੜੀਆਂ ਤੋਂ ਸਾਵਧਾਨ ਕਰਨਾ ਸਾਡਾ ਫਰਜ਼ ਹੈ।

ਟਾਈਗਰ ਜਥਾ ਯੂ.ਕੇ.


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top