Share on Facebook

Main News Page

ਕੀ ਸਿੱਖ ਟੀਵੀ ਦੇ ਪਾਟਨਰ ਵੀਰ ਗਗਨਦੀਪ ਸਿੰਘ ਦਾ ਇਹ ਸੁਪਨਾ ਸੀ ? ਸ਼ਰਮ ਕਰੋ ਸ਼ਰਮ!

ਵੈਸੇ ਦਾਸ ਦੀ ਆਦਤ ਹੈ ਕਿ ਆਪਣੇ ਆਪ ਨੂੰ ਪੰਥਕ ਟੀਵੀ ਕਹਾਉਣ ਵਾਲਿਆਂ ਨੂੰ ਵੇਖਣ ਤੋ ਗੁਰੇਜ ਕਰ ਕੇ, ਆਪਣਾ ਕੀਮਤੀ ਸਮਾਂ ਕਿਸੇ ਪੰਥਕ ਵੈਬਇਟ ਤੇ ਹੀ ਬਿਤਾਯਾ ਜਾਵੇ, ਪਰ ਕਲ ਜਦੋ ਨਾ ਚਾਹੁੰਦੇ ਹੋਏ ਦਾਸ ਨੇ ਸਿੱਖ ਟੀਵੀ ਲਾਇਆ, ਤਾਂ ਪਿਹੋਵੇ ਵਾਲਾ ਸਾਨ੍ਹ, ਬਾਬਾ ਬੰਦਾ ਸਿੰਘ ਬਹਾਦੁਰ ਦੇ ਵਿਰੁਧ ਊਲ ਜਲੂਲ ਬੋਲ ਰਿਹਾ ਸੀ। ਮੈਂ ਜਿਆਦਾ ਕਹਾਣੀ ਵਿਚ ਨਹੀਂ ਜਾਣਾ, ਆਪ ਸਭ ਨੂੰ ਪਤਾ ਹੀ ਹੈ, ਕਿ ਇਹ ਸਾਰਾ ਅਖੌਤੀ ਸਾਧ ਲਾਣਾ, ਬਾਬਾ ਬੰਦਾ ਸਿੰਘ ਬਹਾਦੁਰ ਜੀ ਬਾਰੇ ਕੀ ਭੌਂਕਦਾ ਹੈ।

ਹੁਣ ਮੇਰਾ ਸਵਾਲ ਵੀਰ ਗੁਰਸੇਵਕ ਸਿੰਘ ਦੇ ਅੱਗੇ ਹੈ, ਜੋ ਕਿ ਏਸ ਟੀਵੀ ਚੈਨਲ ਦਾ ਕਰਤਾ ਧਰਤਾ ਹੈ, ਕਿ ਉਹ ਕੌਮ ਵਿਚ ਗੰਦ ਪਾਉਣ ਲਈ ਇੰਨਾ ਅਖੌਤੀ ਸਾਧਾਂ ਹਥੋਂ ਕਿੰਨੇ ਵਿਚ ਵਿਕਿਆ ਹੈ? ਕੀ ਸਿੱਖ ਟੀ.ਵੀ. ਦੇ ਪਾਟਨਰ ਵੀਰ ਗਗਨਦੀਪ ਸਿੰਘ, ਜੋ ਛੋਟੀ ਉਮਰ ਵਿਚ ਹੀ ਅਕਾਲ ਚਲਾਨਾ ਕਰ ਗਏ ਸਨ, ਇਹ ਸੁਪਨਾ ਵੇਖ ਰਹੇ ਸੀ? ਸ਼ਰਮ ਨਾਲ ਡੁਬ ਕੇ ਮਾਰ ਜਾਵੋ, ਇੱਕ ਬਲਾਤਕਾਰੀ ਸਾਨ੍ਹ ਨੂੰ ਆਪਣੇ ਟੀ.ਵੀ. ਰਾਹੀਂ ਪ੍ਰਮੋਟ ਕਰ ਰਹੇ ਹੋ।

ਦਾਸ ਦੀ ਸਾਰੀ ਸੰਗਤ ਨੂੰ ਬੇਨਤੀ ਹੈ, ਕਿ ਇਹ ਗਗਨਦੀਪ ਦਾ ਨਾਮ ਲੈ ਕੇ ਸਾਡੀਆਂ ਭਾਵਨਾਵਾਂ ਨਾਲ ਖੇਡ ਰਹੇ ਇੰਨਾ ਦੇ Direct Deposit ਬੰਦ ਕਰਕੇ, ਆਪਣੀ ਸਿਆਣਪ ਦਾ ਸਬੂਤ ਦੇਵੋ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਬਲਾਤਕਾਰੀ ਸਾਨ੍ਹ ਖੁਲੇਆਮ ਗੁਰੂਘਰਾਂ ਵਿੱਚ ਸਾਡੀਆਂ ਬੱਚੀਆਂ ਦੀਆਂ ਇੱਜ਼ਤਾਂ ਨੂੰ ਰੋਲਦਾ ਨਜ਼ਰ ਆਵੇਗਾ।

ਅਗਲਾ ਸਵਾਲ ਦਾਸ ਸਿੱਖ ਚੈਨਲ ਕੋਲੋਂ ਪੁਛਣਾ ਚਾਹੁੰਦਾ ਹੈ, ਕਿ ਬਈ ਤੁਸੀਂ ਤਾ ਬਹੁਤ ਮਾਇਆ ਇੱਕਠੀ ਕਰ ਲਈ ਹੈ, ਤੁਹਾਡੀ ਹੁਣ ਕੀ ਮਜਬੂਰੀ ਹੈ, ਕਿ ਜੋਗੀ ਤਰਮਾਲੇ ਦੀ ਬੀਨ ਵਜਵਾ ਰਹੇ ਹੋ, ਇਕ ਹਫਤਾ ਪਹਿਲਾ ਇੰਨਾ ਨੇ ਵੀ ਤਰਮਾਲੇ ਕੋਲੋ ਢਿੱਡ ਵਿੱਚ ਵੱਟ ਪਾਉਣ ਵਾਲਾ ਅਖੌਤੀ ਸਿਮਰਨ ਕਰਵਾਇਆ ਹੈ, ਅਤੇ ਹੈਰਾਨੀ ਉਦੋਂ ਹੋਈ ਜਦੋਂ ਦਾਸ ਨੇ ਉਥੇ ਆਪਣੇ ਆਪ ਨੂੰ ਕਈ ਕੌਮ ਦੇ ਸੁਹਿਰਦ ਕਹਾਉਣ ਵਾਲਿਆਂ ਨੂੰ ਵੀ ਬੈਠੇ ਵੇਖਿਆ। ਅਜੇ ਦਾਸ ਉਨ੍ਹਾਂ ਦੇ ਨਾਮ ਜੱਗ ਜਾਹਰ ਨਹੀਂ ਕਰਨਾ ਚਾਹੁੰਦਾ, ਜਿੰਨਾਂ ਚਿਰ ਖੁਦ ਉਨ੍ਹਾਂ ਨੂੰ ਮਿਲਕੇ, ਉਨ੍ਹਾਂ ਦੀ ਉਥੇ ਸ਼ਮੂਲੀਅਤ ਦਾ ਕਾਰਣ ਨਾ ਪੁਛ ਲਵੇ।

ਸੌ ਹੱਥ ਰੱਸਾ, ਸਿਰੇ ਤੇ ਗੰਡ, ਸੰਗਤ ਇੰਨ੍ਹਾਂ ਅਖੌਤੀ ਪੰਥਕ ਚੈਨਲਾਂ ਦਾ ਬਾਈਕਾਟ ਕਰਣ, ਜਿੰਨ੍ਹਾਂ ਮਰ ਰਹੇ ਅਖੌਤੀ ਸਾਧਾਂ ਵਿੱਚ ਦੁਬਾਰਾ ਜਾਨ ਪਾਈ ਹੈ।  ਸੰਗਤ ਨੂੰ ਬੇਨਤੀ ਹੈ, ਕਿ ਹੇਠਾਂ ਦਿੱਤੇ ਹੋਏ ਨੰਬਰਾਂ 'ਤੇ ਫੋਨ ਕਰਕੇ, ਇੰਨ੍ਹਾਂ ਚੈਨਲ ਵਾਲਿਆਂ ਨੂੰ ਫਿਟਕਾਰਾਂ ਪਾਓ।

0044 7565972950, 0044 1217611313

ਗੁਰੂ ਨਾਨਕ ਮਿਸ਼ਨ ਯੂ.ਕੇ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top