Share on Facebook

Main News Page

ਜਦੋਂ ਲੰਡਨ ’ਚ ਸਿੱਖਾਂ ਨੂੰ ਗੁਰੂ ਘਰ ਦੀ ਰਾਖੀ ਲਈ ਚੁੱਕਣੇ ਪਏ ਹਥਿਆਰ

ਲੰਡਨ, (10 ਅਗਸਤ, ਪੀ.ਐਸ.ਐਨ):-ਬ੍ਰਿਟੇਨ ਦੀ ਰਾਜਧਾਨੀ ਲੰਡਨ ਅਤੇ ਆਸਪਾਸ ਦੇ ਸ਼ਹਿਰਾਂ ਵਿਚ ਦੰਗਾਈ ਹਿੰਸਾ ਦੇ ਨਾਲ ਨਾਲ ਲੁੱਟਖੋਹ 'ਤੇ ਉਤਰ ਆਏ ਹਨ। ਬ੍ਰਿਟਿਸ਼ ਅਖ਼ਬਾਰ ਡੇਲੀ ਮੇਲ ਦੇ ਮੁਤਾਬਕ ਦੰਗਾਕਾਰੀ ਲੋਕਾਂ ਨੂੰ ਨੰਗਾ ਕਰਕੇ ਉਨ੍ਹਾਂ ਦੇ ਕੱਪੜੇ ਤੱਕ ਲਿਜਾ ਰਹੇ ਹਨ। ਇੰਟਰਨੈਟ 'ਤੇ ਵੀ ਅਜਿਹੇ ਦਾਅਵੇ ਕੀਤੇ ਜਾ ਰਹੇ ਹਨ ਕਿ ਪੂਰੇ ਲੰਡਨ ਅਤੇ ਬਰਮਿੰਘਮ ਵਿਚ ਦੰਗਾਕਾਰੀਆਂ ਵਲੋਂ ਲੋਕਾਂ ਦੇ ਕੱਪੜੇ ਲੁੱਟੇ ਜਾਣ ਦੀਆਂ ਕਈ ਘਟਨਾਵਾਂ ਹੋਈਆਂ। ਦੰਗਿਆਂ ਦੀ ਲਪੇਟ ਵਿਚ ਬ੍ਰਿਟੇਨ ਦੇ ਕਈ ਹੋਰ ਸ਼ਹਿਰ ਆ ਗਏ ਹਨ, ਜਿਨ੍ਹਾਂ ਵਿਚ ਮੈਨਚੈਸਟਰ, ਪੱਛਮੀ ਮਿਡਲੈਂਡਸ, ਵਾਲਵਹੈਂਪਟਨ, ਪੱਛਮੀ ਬ੍ਰਾਮਵਿਚ ਅਤੇ ਸੈਲਫੋਰਡ ਸ਼ਾਮਲ ਹਨ। ਪੱਛਮੀ ਮਿਡਲੈਂਡਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ ਸੀ। ਬਰਮਿੰਘਮ ਵਿਚ ਸਿਟੀ ਸੈਂਟਰ ਦੇ ਬਾਹਰ ਖੜ੍ਹੇ ਪੁਲਸ ਅਧਿਕਾਰੀ 'ਤੇ ਗੋਲੀਆਂ ਚਲਾਈਆਂ ਗਈਆਂ। ਉਥੇ ਨਾਟਿੰਘਮ ਵਿਚ 30 ਤੋਂ 40 ਦੀ ਗਿਣਤੀ ਵਿਚ ਨੌਜਵਾਨਾਂ ਨੇ ਇਕ ਪੁਲਸ ਥਾਣੇ ਨੂੰ ਬੰਬ ਨਾਲ ਉਡਾ ਦਿੱਤਾ। ਮੈਨਚੈਸਟਰ ਵਿਚ ਕਰੀਬ 100 ਦੰਗਾਕਾਰੀਆਂ ਨੇ ਕਈ ਦੁਕਾਨਾਂ ਲੁੱਟੀਆਂ ਅਤੇ ਭੰਨਤੋੜ ਕੀਤੀ, ਇਨ੍ਹਾਂ ਵਿਚੋਂ ਸਾਰੇ ਦੰਗਾਕਾਰੀਆਂ ਦੇ ਚਿਹਰਿਆਂ 'ਤੇ ਮਾਸਕ ਲੱਗੇ ਹੋਏ ਸਨ। ਪੱਛਮੀ ਬ੍ਰਾਮਵਿਚ ਵਿਚ ਦੰਗਾਕਾਰੀਆਂ ਨੇ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰ ਲੁੱਟ ਖੋਹ ਕੀਤੀ। ਇਨ੍ਹਾਂ ਵਿਚੋਂ ਬਹੁਤ ਸਾਰੇ ਘੱਟ ਉਮਰ ਦੇ ਸਨ। ਪੱਛਮੀ ਮਿਡਲੈਂਡਸ ਇਲਾਕੇ ਵਿਚ ਕਰੀਬ 229 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿਚ 23 ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਹੈ।

ਮੈਨਚੈਸਟਰ ਅਤੇ ਸੈਲਫੋਰਡ ਵਿਚ 108, ਮੇਰਸੀਸਾਈਡ ਵਿਚ 50 ਅਤੇ ਬ੍ਰਿਸਟਲ ਵਿਚ 19 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲੀਵਰਪੂਲ ਵਿਚ 52 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਚਾਰ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਬ੍ਰਿਟਿਸ਼ ਸਰਕਾਰ ਨੇ ਸੜਕਾਂ 'ਤੇ ਕਰੀਬ 16 ਹਜ਼ਾਰ ਪੁਲਸਕਰਮੀਆਂ ਨੂੰ ਤਾਇਨਾਤ ਕੀਤਾ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਦੇਸ਼ ਦੀ ਮੌਜੂਦਾ ਹਾਲਤ 'ਤੇ ਚਰਚਾ ਲਈ ਸੰਸਦ ਦਾ ਵਿਸੇਸ਼ ਸੈਸ਼ਨ ਬੁਲਾਇਆ ਹੈ।

ਉਧਰ ਤਲਵਾਰਾਂ ਅਤੇ ਹਾਕੀਆਂ ਨਾਲ ਲੈਸ ਕਰੀਬ ਸੱਤ ਸੌ ਸਿੱਖ ਸਾਊਥਹਾਲ ਇਲਾਕੇ ਵਿਚ ਸਥਿਤ ਗੁਰੂ ਸਿੰਘ ਸਭਾ ਗੁਰਦੁਆਰੇ ਨੂੰ ਬਚਾਉਣ ਲਈ ਸੜਕਾਂ 'ਤੇ ਉਤਰ ਆਏ ਹਨ, ਉਥੇ ਦੂਜੇ ਪਾਸੇ ਬ੍ਰਿਟੇਨ ਪੁਲਸ ਲੰਡਨ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਬਣਾਏ ਰੱਖਣ ਵਿਚ ਲੱਗੀ ਹੋਈ ਹੈ। ਲੰਡਨ ਦੇ ਕਈ ਇਲਾਕਿਆਂ ਵਿਚ ਸਥਾਨਕ ਨਿਗਰਾਨੀ ਗੁੱਟ ਬਣਾਏ ਗਏ ਹਨ ਤਾਂ ਕਿ ਘਰਾਂ ਅਤੇ ਵਪਾਰਕ ਸੰਸਥਾਵਾਂ ਦੀ ਰੱਖਿਆ ਕੀਤੀ ਜਾ ਸਕੇ, ਜਿਸ ਨੂੰ ਦੰਗਾਕਾਰੀਆਂ ਨੇ ਪਿਛਲੇ ਚਾਰ ਦਿਨਾਂ ਵਿਚ ਨੁਕਸਾਨ ਪਹੁੰਚਾਇਆ ਹੈ। ਦੰਗਾਕਾਰੀਆਂ ਵਿਚ ਜ਼ਿਆਦਾਤਰ ਅਫ਼ਰੀਕੀ-ਕੈਰੀਬਿਆਈ ਮੂਲ ਦੇ ਹਨ। ਇਨ੍ਹਾਂ ਵਿਚ ਹੈਰੋ ਅਤੇ ਇਲੰਗ ਇਲਾਕੇ ਵਿਚ ਭਾਰਤੀ ਮੂਲ ਦੇ ਵਪਾਰੀਆਂ ਦੀਆਂ ਦੁਕਾਨਾਂ ਵੀ ਸ਼ਾਮਲ ਹਨ। ਪੱਛਮੀ ਲੰਡਨ ਦੇ ਸਾਊਥਹਾਲ ਵਿਚ ਵੱਡੀ ਗਿਣਤੀ ਵਿਚ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ। ਗੁਰਦੁਆਰਾ ਸਾਹਿਬ ਵਿਚ ਹਿੰਸਾ ਦੇ ਡਰ ਤੋਂ ਭਾਰਤੀ ਸਮੁਦਾਇ ਦੇ ਲੋਕਾਂ ਨੇ ਇਕਜੁੱਟ ਹੋ ਕੇ ਰੈਲੀ ਕੀਤੀ। ਹੋਓਸਲੋ ਦੇ ਨੇੜੇ ਰੈਲੀ ਵਿਚ ਮਦਦ ਕਰਨ ਵਾਲੇ ਅਮਰਜੀਤ ਸਿੰਘ ਕਲੇਰ ਨੇ ਡੇਲੀ ਮੇਲ ਨੂੰ ਕਿਹਾ ਕਿ ਅਸੀਂ ਪੁਲਸ ਦੇ ਨਾਲ ਕੰਮ ਕਰ ਰਹੇ ਹਾਂ। ਉਹ ਜੋ ਕੁਝ ਵੀ ਕਰ ਸਕਦੇ ਹਨ, ਕਰ ਰਹੇ ਹਨ ਪਰ ਪੁਲਸਕਰਮੀਆਂ ਦੀ ਕਮੀ ਹੈ। ਸਾਨੂੰ ਆਪਣੇ ਘਰਾਂ, ਵਪਾਰਕ ਅਤੇ ਪੂਜਾ ਦੇ ਸਥਾਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ, ਇਹ ਸਾਡਾ ਇਲਾਕਾ ਹੈ।

ਤਲਵਾਰਾਂ ਅਤੇ ਹਾਕੀ ਸਟਿੱਕਾਂ ਨਾਲ ਲੈਸ ਕਰੀਬ 700 ਸਿੱਖ ਸਾਊਥ ਹਾਲ ਇਲਾਕੇ 'ਚ ਸਥਿਤ ਗੁਰੂ ਸਿੰਘ ਸਭਾ ਗੁਰਦੁਆਰੇ ਨੂੰ ਬਚਾਉਣ ਦੇ ਲਈ ਸੜਕਾਂ ਤੇ ਉਤਰ ਆਏ, ਉਥੇ ਦੂਜੇ ਪਾਸੇ ਬ੍ਰਿਤਾਨੀ ਪੁਲਿਸ ਲੰਡਨ 'ਚ ਕਾਨੂੰਨ ਵਿਵਸਥਾ ਬਣਾਏ ਰੱਖਣ 'ਚ ਲੱਗੀ ਹੋਈ ਹੈ। ਲੰਡਨ 'ਚ ਕਈ ਇਲਾਕਿਆਂ 'ਚ ਸਥਾਨਕ ਨਿਗਰਾਨੀ ਗੁੱਟ ਬਣਾਏ ਗਏ ਹਨ, ਤਾਂ ਕਿ ਘਰਾਂ ਅਤੇ ਹੋਰ ਅਦਾਰਿਆਂ ਦੀ ਸੁਰੱਖਿਆ ਕੀਤੀ ਜਾ ਸਕੇ, ਜਿਸ ਨੂੰ ਮੁਜ਼ਾਹਰਾਕਾਰੀਆਂ ਨੇ ਪਿਛਲੇ ਚਾਰ ਦਿਨਾਂ 'ਚ ਨੁਕਸਾਨ ਪਹੁੰਚਾਇਆ ਹੈ। ਦੰਗਾਈਆਂ 'ਚ ਜਿਆਦਾਤਰ ਅਫਰੀਕੀ ਕੈਰਬੀਆਈ ਮੂਲ ਦੇ ਹਨ। ਇਨਾਂ 'ਚ ਹੈਰੋ ਅਤੇ ਇਲਿੰਗ ਇਲਾਕੇ 'ਚ ਭਾਰਤੀ ਮੂਲ ਦੇ ਵਪਾਰੀਆਂ ਦੀਆਂ ਦੁਕਾਨਾਂ ਵੀ ਸ਼ਾਮਲ ਹਨ। ਪੱਛਮੀ ਲੰਡਨ ਦੇ ਸਾਊਥ ਹਾਲ 'ਚ ਵੱਡੀ ਗਿਣਤੀ 'ਚ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ। ਹੋਓਸਲੋ ਦੇ ਰੈਲੀ 'ਚ ਮਦਦ ਕਰਨ ਵਾਲਿਆਂ 'ਚ ਅਮਰਜੀਤ ਸਿੰਘ ਕਲੇਰ ਨੇ ਦੱਸਿਆ ਕਿ ਅਸੀਂ ਪੁਲਿਸ ਦੇ ਨਾਲ ਕੰਮ ਕਰ ਰਹੇ ਹਾਂ, ਉਹ ਜੋ ਕੁਝ ਕਰ ਸਕਦੇ ਹਨ ਉਸ ਨੂੰ ਕਰ ਰਹੇ ਹਨ, ਪਰੰਤੂ ਪੁਲਿਸ ਕਰਮਚਾਰੀਆਂ ਦੀ ਘਾਟ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top