Share on Facebook

Main News Page

ਪਾਖੰਡੀ ਮਾਨ ਸਿੰਘ ਪਿਹੋਵੇ ਵਾਲੇ ਦਾ ਇੰਡੀਅਨਐਪਲਿਸ ਵਿੱਚ ਆਂਡਿਆਂ ਤੇ ਗਲੇ ਸੜੇ ਟਮਾਟਰਾਂ ਨਾਲ ਸਵਾਗਤ

ਇੰਡੀਅਨਐਪਲਿਸ: ਪਿਛਲੇ ਦਿਨੀਂ ਵਿਵਾਦਗ੍ਰਸਤ ਸਾਧ ਪਾਖੰਡੀ ਮਾਨ ਸਿੰਘ ਪਿਹੋਵੇ ਵਾਲੇ ਦਾ ਇਥੋਂ ਦੇ ਗੁਰਦਵਾਰਾ ਸਾਹਿਬ (ਸਿੱਖ ਸਤਿਸੰਗ ਆਫ ਇੰਡੀਅਨਐਪਲਿਸ ) ਵਿਖੇ ਦੋ ਦਿਨ ਕੀਰਤਨ ਦਾ ਪਰੋਗਰਾਮ ਰੱਖਿਆ ਗਿਆ ਸੀ, ਜਿਉਂ ਹੀ ਇਸਦੀ ਭਿਣਕ ਜਾਗਰੁਕ ਸੰਗਤਾਂ ਨੂੰ ਪਈ ਤਾਂ ਉਹਨਾਂ ਨੇ ਸਲਾਹ ਕਰਕੇ ਗੁਰਦਵਾਰਾ ਸਾਹਿਬ ਦੀ ਕਮੇਟੀ ਨੂੰ ਮਿਲਣ ਦਾ ਪਰੋਗਰਾਮ ਬਣਾਇਆ ।ਜਾਗਰੂਕ ਧਿਰਾਂ ਵਲੋਂ ਪ੍ਰਬੰਧਕਾਂ ਨੂੰ ਮਿਲ ਕੇ ਤੇ ਫੋਨਾਂ ਰਾਹੀਂ ਇਸ ਸਾਧ ਦੀ ਅਸਲੀਅਤ ਤੋ ਜਾਣੂ ਕਰਵਾ ਦਿੱਤਾ ਗਿਆ ਤੇ ਇਸ ਭੇਖੀ ਸਾਧ ਦਾ ਪਰੋਗਰਾਮ ਨਾਂ ਕਰਵਾਉਣ ਦੀ ਬੇਨਤੀ ਕੀਤੀ ਗਈ । ਇਹ ਵੀ ਆਖ ਦਿੱਤਾ ਗਿਆ ਕਿ ਜੇਕਰ ਇਹ ਸਾਧ ਮੁੱਕਰ ਰਿਹਾ ਹੋਵੇ ਤਾਂ ਅਸੀਂ ਉਸਦੇ ਨਾਲ ਮੂੰਹ ਤੇ ਗੱਲ ਕਰਨ ਨੂੰ ਤਿਆਰ ਹਾਂ। ਮੁੱਕਦੀ ਗੱਲ ਕਮੇਟੀ ਨੇ ਗੋਲਕ ਘਟਣ ਦੇ ਡਰ ਤੋਂ ਸਾਧ ਦਾ ਪਰੋਗਰਾਮ ਕਰਵਾਉਣ ਦਾ ਫੈਸਲਾ ਲੈ ਲਿਆ ਤੇ ਆਪਣੀ ਜਿੱਦ ਤੇ ਹੀ ਅੜੇ ਰਹੇ। ਜਾਗਰੂਕ ਧਿਰਾਂ ਇੰਤਜਾਰ ਕਰਦੀਆਂ ਰਹੀਆਂ ਕਿ ਸ਼ਾਇਦ ਗੱਲਬਾਤ ਦੇ ਨਾਲ ਹੀ ਮਾਮਲਾ ਠੀਕ ਹੋ ਜਾਵੇਗਾ, ਜਦੋਂ ਪ੍ਰਬੰਧਕਾਂ ਵਲੋਂ ਕੋਈ ਇਸ ਬਾਰੇ ਕਾਲ ਵਗੈਰਾ ਨਾਂ ਆਈ ਤਾਂ ਇਸ ਸਾਧ ਦੇ ਖਿਲਾਫ ਪੁਰਅਮਨ ਤਰੀਕੇ ਨਾਲ ਮੁਜਾਹਰਾ ਕਰਨ ਦਾ ਪਰੋਗਰਾਮ ਉਲੀਕ ਲਿਆ ਗਿਆ। ਜਾਗਰੂਕ ਸੰਗਤਾਂ ਵਲੋਂ ਇਹ ਸਰਬਸੰਮਤੀ ਨਾਲ ਫੇਸਲਾ ਕੀਤਾ ਗਿਆ ਕਿ ਕੋਈ ਵੀ ਗੁਰੂ ਗਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਦੀਵਾਨ ਵਿੱਚ ਹੱਥੋਪਾਈ ਨਹੀਂ ਹੋਵੇਗਾ ਤੇ ਨਾਂ ਹੀ ਕੋਈ ਇਹੋ ਜਿਹਾ ਕੰਮ ਕੀਤਾ ਜਾਵੇਗਾ ਜਿਸਦੇ ਨਾਲ ਇਹਨਾਂ ਦੇਸ਼ਾਂ ਅੰਦਰ ਚੱਲ ਰਹੇ ਕਿਰਪਾਨ ਦੇ ਮੁੱਦੇ ਉੱਤੇ ਕੋਈ ਮਾੜਾ ਅਸਰ ਪੈ ਸਕੇ।

ਸੰਗਤਾਂ 2 ਅਗਸਤ ਦੀ ਸ਼ਾਮ ਨੂੰ ਇਸ ਗੁਰਦਵਾਰਾ ਸਾਹਿਬ ਮਿੱਥੇ ਹੋਏ ਸਮੇਂ ਤੇ ਪਹੁੰਚ ਗਈਆਂ ਜਦੋਂ ਮਾਨ ਸਿੰਘ ਪੁਲਿਸ ਦੇ ਪਹਿਰੇ ਹੇਠ ਦੀਵਾਨ ਹਾਲ ਦੇ ਅੰਦਰ ਦਾਖਿਲ ਹੋਇਆ ਤਾਂ ਸੰਗਤਾਂ ਸਤਿਨਾਮ ਵਾਹਿਗੁਰੂ ਆਖ ਰਹੀਆਂ ਸਨ ਮਾਨ ਸਿੰਘ ਜਦੋਂ ਕੀਰਤਨ ਵਾਲੀ ਸਟੇਜ ਦੇ ਪਿੱਛੇ ਪਹੁੰਚਿਆ, ਤਾਂ ਉਹ ਡਰ ਨਾਲ ਕੰਬ ਰਿਹਾ ਸੀ ਉਸਦਾ ਤੇ ਪ੍ਰਬੰਧਕਾਂ ਦੇ ਚਿਹਰਿਆਂ ਦਾ ਰੰਗ ਉੱਡਿਆ ਪਿਆ ਸੀ ।ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਗ੍ਰਿਫਤਾਰ ਕਰਵਾਉਣ ਦੀ ਧਮਕੀ ਦਿੱਤੀ ਗਈ ਜਿਸਦਾ ਜਵਾਬ ਸਿੰਘਾਂ ਨੇ ਆਪਣੀਆਂ ਬਾਹਵਾਂ ਨੂੰ ਅੱਗੇ ਵਧਾ ਕੇ ਦਿੱਤਾ, ਪੁਲਿਸ ਨੇ ਗ੍ਰਿਫਤਾਰ ਕਰਨ ਤੋਂ ਇਨਕਾਰ ਕਰ ਦਿੱਤਾ ਪ੍ਰਬੰਧਕਾਂ ਨੇ ਕੋਈ ਪੇਸ਼ ਨਾਂ ਜਾਂਦੀ ਜਾਣ ਕੇ ਇਸ ਗੁਰਦਵਾਰਾ ਸਾਹਿਬ ਨੂੰ ਪਰਾਈਵੇਟ ਪਰਾਪਰਟੀ ਆਖਦੇ ਹੋਏ ਪੁਲਿਸ ਨੂੰ ਇਹਨਾਂ ਸਿੰਘਾਂ ਨੂੰ ਬਾਹਰ ਕਰਨ ਦੀ ਬੇਨਤੀ ਕੀਤੀ। ਸੋ ਸਿੰਘਾਂ ਨੇ ਪੁਲਿਸ ਨਾਲ ਮਿਲਵਰਤਨ ਕਰਦਿਆਂ ਗੁਰਦਵਾਰਾ ਸਾਹਿਬ ਦੇ ਬਾਹਰ ਖੜੇ ਹੋ ਕੇ ਮੁਜਾਹਰਾ ਕਰਨਾ ਪਰਵਾਨ ਕਰ ਲਿਆ। ਇਸਤੋਂ ਬਾਅਦ ਸਿੰਘਾਂ ਨੇ ਬਾਹਰ ਆਕੇ ਮੋਰਚੇ ਸੰਭਾਲ ਲਏ ਤੇ ਉੱਚੀ ਆਵਾਜ ਵਿੱਚ ਮਾਨ ਸਿੰਘ ਤੇ ਗੁਰਦਵਾਰਾ ਸਾਹਿਬ ਦੀ ਕਮੇਟੀ ਦੇ ਖਿਲਾਫ ਨਾਹਰੇ ਲੱਗਣੇ ਸ਼ੁਰੂ ਹੋ ਗਏ ਇਸ ਤਰਾਂ ਜਦੋਂ ਤੱਕ ਮਾਨ ਸਿੰਘ ਗੁਰਦਵਾਰਾ ਸਾਹਿਬ ਤੋਂ ਚਲਿਆ ਨਾਂ ਗਿਆ ਤਾਂ ਸੰਗਤ ਬਾਹਰ ਖੜੀ ਇਹਨਾਂ ਸਭਨਾਂ ਨੂੰ ਲਾਹਣਤਾਂ ਪਾਉਂਦੀ ਰਹੀ। ਖੁਫੀਆ ਰਿਪੋਰਟਾਂ ਅਨੁਸਾਰ ਮਾਨ ਸਿੰਘ ਇਨਾਂ ਭੈਭੀਤ ਹੋ ਚੁੱਕਾ ਸੀ ਕਿ ਕੀਰਤਨ ਕਰਨ ਦੇ ਪਹਿਲੇ ਪੰਦਰਾਂ ਮਿੰਟ ਦੇ ਕਰੀਬ ਉਸਦੀ ਆਵਾਜ ਵੀ ਕੰਬਦੀ ਰਹੀ।

ਦੂਜੇ ਦਿਨ ਭਾਵ 3 ਅਗਸਤ ਨੂੰ ਸੰਗਤਾਂ ਹੋਰ ਨਵੇਂ ਉਤਸ਼ਾਹ ਤੇ ਜੋਸ਼ ਨਾਲ ਮਾਨ ਸਿੰਘ ਦੇ ਵਿਰੋਧ ਵਿੱਚ ਸ਼ਾਮਿਲ ਹੋਣ ਲਈ ਪਹੁੰਚੀਆਂ ਹੋਈਆਂ ਸਨ। ਜਿੱਥੇ ਛੋਟੇ ਛੋਟੇ ਬੱਚਿਆਂ ਨੇ ਆਪਣੇ ਕੋਮਲ ਹੱਥਾਂ ਨਾਲ ਖਿਡੌਣਿਆਂ ਨੂੰ ਫੜਨਾ ਹੁੰਦੈ ਉੱਥੇ ਉਹਨਾਂ ਨੇ ਵੀ ਇਸ ਬਲਾਤਕਾਰੀ ਸਾਧ ਦੇ ਘਿਨਾਉਣੇ ਕਾਰਨਾਮਿਆਂ ਦੀਆਂ ਤਖਤੀਆਂ ਫੜੀਆਂ ਹੋਈਆਂ ਸਨ ਸੰਗਤਾਂ ਦਾ ਉਤਸ਼ਾਹ ਦੇਖਣ ਵਾਲਾ ਬਣਦਾ ਸੀ ਕੋਈ ਉੱਚੀ -ੳੱਚੀ ਨਾਹਰੇ ਲਾ ਰਿਹਾ ਸੀ ਤੇ ਕੋਈ ਠੰਡੇ ਜਲ ਅਤੇ ਸੋਡਿਆਂ ਦੀ ਸੇਵਾ ਕਰ ਰਿਹਾ ਸੀ। ਸਮੂੰਹ ਸੰਗਤਾਂ ਵਲੋਂ ਇਹਨਾਂ ਪਾਖੰਡੀ ਸਾਧਾਂ, ਗੰਦੇ ਸਿਆਸਤਦਾਨਾਂ ਤੇ ਸਿੱਖੀ ਸਿਧਾਂਤਾਂ ਦਾ ਘਾਣ ਕਰਨ ਵਾਲੇ ਪ੍ਰਬੰਧਕਾਂ ਦੇ ਬਾਰੇ ਵਿੱਚ ਲਾਹਣਤਾਂ ਪਾਈਆਂ ਜਾ ਰਹੀਆਂ ਸਨ।ਦੋਨੋ ਹੀ ਦਿਨ ਪੁਲਿਸ ਦੀਆਂ ਦਸ ਦੇ ਕਰੀਬ ਗੱਡੀਆਂ ਆਈਆਂ ਹੋਈਆਂ ਸਨ ਪੁਲਿਸ ਸਿਵਲ ਕਾਰਾਂ ਦੇ ਵਿੱਚ ਵੀ ਪਹਿਰਾ ਦੇ ਰਹੀ ਸੀ, ਜਾਗਰੂਕ ਸੰਗਤਾਂ ਵਲੋਂ ਪੁਲਿਸ ਤੇ ਹੋਰ ਸੱਜਣਾਂ ਨੂੰ ਇਸ ਸਾਧ ਦੀਆਂ ਕਰਤੁਤਾਂ ਤੋਂ ਜਾਣੂ ਕਰਵਾਇਆ ਗਿਆ।

ਜਦੋਂ ਮਾਨ ਸਿੰਘ ਪਰੋਗਰਾਮ ਕਰਕੇ ਪੁਲਿਸ ਦੇ ਪਹਿਰੇ ਹੇਠ ਬਾਹਰ ਆਇਆ ਤਾਂ ਸੰਗਤਾਂ ਵਲੋਂ ਇਸਦੇ ਲਈ ਤਿਆਰ ਕੀਤੇ ਗਏ ਛਿੱਤਰਾਂ ਦੇ ਹਾਰ ਦੇ ਇਸਨੂੰ ਦੂਰੋਂ ਹੀ ਦਰਸ਼ਨ ਕਰਵਾਏ ਗਏ। ਸਿੰਘਾਂ ਦਾ ਇੱਕ ਹੋਰ ਜਥਾ ਪਹਿਲਾਂ ਹੀ ਇਸ ਸਾਧ ਦੇ ਸਵਾਗਤ ਲਈ ਉਤਾਵਲਾ ਸੀ ਜਦੋਂ ਹੀ ਇਹ ਸਾਧ ਪਰੋਗਰਾਮ ਕਰਕੇ ਘਰ ਨੂੰ ਜਾ ਰਿਹਾ ਸੀ ਤਾਂ ਉਹਨਾਂ ਨੇ ਪਿੱਛਾ ਕਰਕੇ ਇਸ ਸਾਧ ਦੀ ਲਿਮੋ ਨੂੰ ਜਾ ਘੇਰਿਆ ਇਸਦੇ ਇੱਕ ਚੇਲੇ ਦੇ ਸ਼ੀਸ਼ਾ ਹੇਠਾਂ ਕਰਨ ਦੀ ਦੇਰ ਸੀ ਕਿ ਉਹ ਸਿੰਘ ਸ਼ੇਰਾਂ ਦੀ ਤਰਾਂ ਇਸ ਸਾਧ ਤੇ ਝਪਟ ਪਏ ਤੇ ਕੁਝ ਸੈਕਿਡਾਂ ਵਿੱਚ ਹੀ ਇਹਨਾਂ ਉੱਤੇ ਗਲੇ ਸੜੇ ਹੋਏ ਟਮਾਟਰਾਂ ਅਤੇ ਆਂਡਿਆਂ ਦੀ ਵਰਖਾਂ ਕਰ ਦਿੱਤੀ ਬੱਸ ਫੇਰ ਕੀ ਸੀ ਇਸਦੇ ਚੇਲਿਆਂ ਕੋਲੋਂ ਲਿਮੋ ਦਾ ਸ਼ੀਸ਼ਾ ਵੀ ਛੇਤੀ ਉੱਪਰ ਨਾ ਚੜਾ ਹੋਇਆ ਤੇ ਇਵੇਂ ਸਿੰਘਾਂ ਨੇ ਇਹਨਾਂ ਬ੍ਰਾਹਮਣਾਂ ਦਾ ਸੱਤਿਅਨਾਸ਼ ਕਰ ਕੇ ਰੱਖ ਦਿੱਤਾ।ਯਾਦ ਰਹੇ ਕਿ ਇਸ ਸਾਧ ਨੂੰ ਅਤੇ ਇਹੋ ਜਿਹੇ ਹੋਰ ਸਾਧਾਂ ਬਾਰੇ ਅਕਾਲ ਤਖਤ ਸਾਹਿਬ ਵਲੌਂ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ ਅਕਸਰ ਹੀ ਅਕਾਲ ਤਖਤ ਸਾਹਿਬ ਜੀ ਦੇ ਸੇਵਾਦਾਰ ਉੱਤੇ ਪੈਸੇ ਲੈਕੇ ਫੈਸਲੇ ਕਰਨ ਦੇ ਇਲਜਾਮ ਲਗਦੇ ਰਹੇ ਹਨ। ਇਹ ਅਖੌਤੀ ਸੇਵਾਦਾਰ ਇਹਨਾਂ ਦੇ ਡੇਰਿਆਂ ਤੇ ਜਾਕੇ ਡੇਰਾਬਾਦ ਨੂੰ ਬੜਾਵਾ ਦਿੰਦੇ ਹਨ, ਇਹਨਾਂ ਕੋਲੋਂ ਲਿਫਾਫੇ ਹਾਸਿਲ ਕਰਦੇ ਹਨ ਤੇ ਇਹਨਾਂ ਇਖਲਾਕ ਤੋਂ ਗਿਰੇ ਹੋਏ ਸਾਧਾਂ ਦੀਆਂ ਤਾਰੀਫਾਂ ਦੇ ਪੁਲ ਬੰਨਦੇ ਹਨ।ਇਸੇ ਕਰਕੇ ਸਿੱਖ ਸੰਗਤਾਂ ਹੁਣ ਆਪਣੇ ਤੌਰ ਤੇ ਕਾਰਵਾਈ ਕਰਨ ਲਈ ਮਜਬੂਰ ਹੋ ਰਹੀਆ ਹਨ।

ਇਸ ਮੁਜਾਹਰੇ ਵਿੱਚ ਲੋਕਲ ਸੰਗਤਾਂ ਤੋਂ ਇਲਾਵਾ ਸਿਕਾਗੋ ਤੋਂ ਵੀ ਸੰਗਤਾਂ ਪਹੁੰਚੀਆਂ ਹੋਈਆਂ ਸਨ ਇਸ ਬਾਰੇ ਜਾਗਰੁਕਤਾ ਪੈਦਾ ਕਰਨ ਲਈ ਫੇਸਬੁੱਕ ਤੇ ਚੱਲ ਰਹੇ ਦੋ ਗਰੁੱਪਾਂ

1. ਅਖੌਤੀ ਸੰਤਾਂ ਦੇ ਕੌਤਕ https://www.facebook.com/groups/Akhoutisantadekautak/

2. ਬਚਿੱਤਰ ਨਾਟਕ (ਅਖੌਤੀ ਦਸਮ ਗਰੰਥ) https://www.facebook.com/#!/groups/bachitarnatak/

ਵਲੋਂ ਬਹੁਤ ਵਧੀਆ ਰੋਲ ਨਿਭਾਇਆ ਗਿਆ ਸਮੂੰਹ ਸੰਗਤਾਂ ਨੂੰ ਇਹਨਾਂ ਗਰੁੱਪਾਂ ਨੂੰ ਜੋਆਇਨ ਕਰਨ ਦੀ ਬੇਨਤੀ ਕੀਤੀ ਗਈ ਤਾਂ ਕਿ ਅੱਗੇ ਤੋਂ ਵੀ ਇਹਨਾਂ ਪਾਖੰਡੀਆਂ ਦਾ ਰਲਕੇ ਮੁਕਾਬਲਾ ਕੀਤਾ ਜਾ ਸਕੇ ਤੇ ਇਹਨਾਂ ਨੂੰ ਭਜਾਇਆ ਜਾ ਸਕੇ।ਇਸਦੇ ਬਾਰੇ ਵਿੱਚ ਪ੍ਰਬੰਧਕਾਂ ਨੂੰ ਸੋਚਣਾ ਚਾਹੀਦਾ ਹੇ ਕਿ ਅੱਗੇ ਤੋਂ ਇਹੋ ਜਿਹੇ ਇਖਲਾਕ ਤੋਂ ਗਿਰੇ ਹੋਏ ਵਿਅਕਤੀਆਂ ਨੂੰ ਗੁਰਦਵਾਰਾ ਸਾਹਿਬ ਦੀਆਂ ਸਟੇਜਾਂ ਦੀ ਦੁਰਵਰਤੋਂ ਨਾ ਕਰਨ ਦੇਣ ਨਹੀਂ ਤਾਂ ਇਹ ਲੋਕ ਹੀ ਸੰਗਤਾਂ ਨੂੰ ਧੜਿਆਂ ਵਿੱਚ ਵੰਡਣ ਦੇ ਦੋਸ਼ੀ ਹੋਣਗੇ।

ਰੇਸ਼ਮ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top