Share on Facebook

Main News Page

ਅਗਿਆਨਤਾ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਘੋੜਿਆਂ ਹਾਥੀਆਂ ਜਹਾਜਾਂ ਨੂੰ ਮੱਥੇ ਟੇਕ ਰਹੇ ਹਾਂ: ਪ੍ਰਿੰ. ਗੁਰਬਚਨ ਸਿੰਘ ਥਾਈਲੈਂਡ

ਲੁਧਿਆਣਾ 9 ਅਗਸਤ (ਸੰਦੀਪ ਸਿੰਘ) ਇਹ ਅਗਿਆਨਤਾ ਦਾ ਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਹਾਜ, ਹਾਥੀ, ਘੋੜੇ, ਬਾਜਾਂ ਦੀਆਂ ਮੂਰਤੀਆਂ ਰੱਖੀਆਂ ਹੋਈਆਂ ਹਨ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਿੰ: ਗੁਰਬਚਨ ਸਿੰਘ ਜੀ ਥਾਈਲੈਂਡ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਨੇ ਪਿੰਡ ਭੰਡਾਲ ਦੌਨਾਂ (ਕਪੂਰਥਲਾ) ਦੇ ਗੁਰਦੁਆਰਾ ਸਾਹਿਬ ਵਿਖੇ ਨਵੇਂ ਗੁਰਮਤਿ ਪ੍ਰਚਾਰ ਕੇਂਦਰ ਦੀ ਸ਼ੁਰੂਆਤ ਦੇ ਦੌਰਾਨ ਸੰਗਤਾਂ ਨੂੰ ਸਬੋਧਨ ਹੁੰਦਿਆਂ ਕੀਤਾ। ਇਸ ਵਕਤ ਸੋਦਰੁ ਦੇ ਪਾਠ ਤੋਂ ਬਾਅਦ, ਨਗਰ ਦੀਆਂ ਹੀ ਬੱਚੀਆਂ ਤੇ ਬੀਬੀਆਂ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਕੀਤਾ।

ਉਪਰੰਤ ਪ੍ਰਿੰ: ਥਾਈਲੈਂਡ ਜੀ ਨੇ ਗੁਰਬਾਣੀ ਦੀ ਵੀਚਾਰ ਕਰਦਿਆਂ ਸੰਗਤਾਂ ਨੂੰ ਕਿਹਾ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਹਰੀ ਸਤਿਕਾਰ ਤਾਂ ਬਹੁਤ ਕੀਤਾ ਜਾ ਰਿਹਾ ਹੈ। ਪਰ ਉਨ੍ਹਾਂ ਵਿਚਲੇ ਉਪਦੇਸ਼ ਵੀਚਾਰ ਜਿਸ ਨੇ ਸਾਡੀ ਜਿੰਦਗੀ ਵਿੱਚ ਤਬਦੀਲੀ ਲੈ ਕੇ ਆਉਣੀ ਸੀ, ਉਸ ਨੂੰ ਮੰਨਣ ਤੋਂ ਇਨਕਾਰੀ ਹੋਏ ਬੈਠੇ ਹਾਂ। ਉਨ੍ਹਾਂ ਕਿਹਾ ਕਿ ਇਹ ਅਗਿਆਨਤਾ ਹੀ ਹੈ, ਕਿ ਗੁਰਦੁਆਰਿਆਂ ਅੰਦਰ ਦੀਵੇ, ਜੋਤਾਂ, ਤਸਵੀਰਾਂ ਆਦਿ ਸਥਾਪਿਤ ਕੀਤੀਆਂ ਜਾ ਰਹੀਆਂ ਹਨ। ਇਕ ਸਮਾਂ ਸੀ ਜਦੋਂ ਸਿੰਘ ਸਭਾ ਲਹਿਰ ਨੇ ਗੁਰੂ ਘਰਾਂ ਚੋਂ ਮੂਰਤੀਆਂ ਆਦਿ ਚੁਕਵਾਈਆਂ ਸਨ। ਉਨ੍ਹਾਂ ਕਿਹਾ ਕਿ ਆਓ ਅੱਜ ਇਸ ਖੁੱਲ ਰਹੇ ਗੁਰਮਤਿ ਪ੍ਰਚਾਰ ਕੇਂਦਰ ਚੋਂ ਆਪ ਤੇ ਆਪਣੇ ਬੱਚਿਆਂ ਨੂੰ ਗੁਰਬਾਣੀ ਤੋਂ ਸਿਖਿਅਤ ਕਰਕੇ ਵਹਿਮਾਂ ਭਰਮਾਂ ਦੇ ਜਾਲ ਤੋਂ ਮੁਕਤ ਹੋਈਏ। ਇਸ ਮੌਕੇ ਕੌਮ ਦੇ ਮਹਾਨ ਵਿਦਵਾਨ ਪ੍ਰੋ: ਸਰਬਜੀਤ ਸਿੰਘ ਜੀ ਧੂੰਦਾ ਨੇ ਵੀ ਸੰਗਤਾਂ ਨਾਲ ਗੁਰਬਾਣੀ ਵੀਚਾਰਾਂ ਦੀ ਸਾਂਝ ਕੀਤੀ ਤੇ ਗੁਰਬਾਣੀ ਅਨੁਸਾਰ ਅਮਲੀ ਜੀਵਨ ਜੀਊਣ ਦੀ ਜਾਚ ਸਿਖਾਉਂਦਿਆਂ, ਗੁਣਾਂ ਨੂੰ ਇਕੱਤਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਹਰੇਕ ਐਨ.ਆਰ.ਆਈ ਵੀਰ ਨੂੰ ਚਾਹੀਦਾ ਹੈ, ਕਿ ਉਹ ਆਪਣੇ ਆਪਣੇ ਪਿੰਡ ਚ ਗੁਰਮਤਿ ਪ੍ਰਚਾਰ ਕੇਂਦਰ ਖੁਲਵਾਏ। ਇਸ ਵਕਤ ਕੇਂਦਰ ਵਿਖੇ ਭਾਈ ਚਰਨਜੀਤ ਸਿੰਘ ਪ੍ਰਚਾਰਕ ਜੀ ਦੀ ਡਿਊਟੀ ਲਗਾਈ ਗਈ।

ਰਿਪੋਰਟ: ਸੰਦੀਪ ਸਿੰਘ ਖਾਲੜਾ, ਇੰਚਾਰਜ ਗੁਰਮਤਿ ਪ੍ਰਚਾਰ ਕੇਂਦਰ
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ
ਮੁਬਾ: 98553 41616


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top