Share on Facebook

Main News Page

8 ਅਗਸਤ 2011 ਨੂੰ ਪ੍ਰੋ.ਦਰਸ਼ਨ ਸਿੰਘ ਜੀ ਨੇ ਨੌਰਥਰਿਜ (ਕੈਲੀਫੋਰਨੀਆ) ਵਿਖੇ ਕੀਰਤਨ ਕੀਤਾ

8 ਅਗਸਤ 2011 ਨੂੰ ਪ੍ਰੋ.ਦਰਸ਼ਨ ਸਿੰਘ ਜੀ ਨੇ ਨੌਰਥਰਿਜ (ਕੈਲੀਫੋਰਨੀਆ) ਵਿਖੇ ਕੀਰਤਨ ਕੀਤਾ,ਜਿਸ ਵਿਚ ਉਹਨਾਂ ਨੇ ਗੁਰੂ ਗ੍ਰੰਥ ਜੀ ਦੇ ਪੰਨਾ 644 ਤੇ ਦਰਜ ਇਸ ਸ਼ਬਦ ਦਾ

ਮਃ ੩ ॥ ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥ ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ ॥ ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ ॥ ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ ॥ ਤਨੁ ਮਨੁ ਸੀਤਲੁ ਹੋਇਆ ਰਸਨਾ ਹਰਿ ਸਾਦੁ ਆਇਆ ॥ ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ ॥ ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ ॥ ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥੨॥ (644)

ਕੀਰਤਨ ਕੀਤਾ ਅਤੇ ਵਿਆਖਿਆ ਕਰਦਿਆਂ ਉਹਨਾਂ ਕਿਹਾ, ਕਿ ਹਿਰਨ ਵਿਚ ਉਦਮ ਤਾਂ ਬਹੁਤ ਹੈ ਪਰ ਫਿਰ ਵੀ ਅਸਫਲ ਹੋ ਜਾਂਦਾ ਹੈ ਉਹ ਘੰਡੇ ਹੇੜੇ ਦੀ ਅਵਾਜ ਸੁਣ ਕੇ ਉਧਰ ਨੂੰ ਦੌੜਦਾ ਹੈ ਪਰ ਪਛਾਣ ਕੋਈ ਨਹੀਂ ਕਿ ਇਹ ਸ਼ਿਕਾਰੀ ਦੀ ਅਵਾਜ ਪੈਦਾ ਕਰਨ ਦਾ ਧੋਖਾ ਹੈ।ਮਾਰੂਥਲ ਵਿਚ ਪਾਣੀ ਦੇ ਭੁਲੇਖੇ ਬਹੁਤ ਦੌੜਦਾ ਹੈ ਪਰ ਅਸਫਲ।ਕੋਲ ਕਸਤੂਰੀ ਹੈ ਪਰ ਪਛਾਣ ਕੋਈ ਨਹੀਂ।ਇਸ ਤਰਾਂ ਸਿੱਖ ਵੀ ਮਿਰਗ ਬਣਕੇ ਅਸਫਲ ਹੋ ਰਿਹਾ ਹੈ ਲਗਨ ਤਾਂ ਹੈ ਸੇਵਾ ਭਾਵਨਾਂ ਵੀ ਹੈ ਪਰ ਪਛਾਣ ਬਿਨਾਂ ਅਸਫਲ ਹੋ ਰਿਹਾ ਹੈ, ਸ਼ਿਕਾਰੀ ਵੱਲ ਨੂੰ ਦੌੜ ਰਿਹਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top