Share on Facebook

Main News Page

ਮਾਮਲਾ ਹਾਂਗਕਾਂਗ ਵਿਖੇ ਮਰਿਯਾਦਾ ਦੀ ਉਲੰਘਣਾ ਦਾ, ਸਿੱਖ ਰਹਿਤ ਮਰਯਾਦਾ 'ਤੇ ਪਹਿਰਾ ਦੇਣ ਵਾਲੇ ਭਾਈ ਅਮਰਜੀਤ ਸਿੰਘ ਨੂੰ ਕੀਤਾ ਸਨਮਾਨਿਤ

ਅਨੰਦਪੁਰ ਸਾਹਿਬ, 6 ਅਗਸਤ, (ਸੁਰਿੰਦਰ ਸਿੰਘ ਸੋਨੀ): ਬੀਤੇ ਦਿਨੀ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਹਾਂਗਕਾਂਗ ਦੇ ਗੁਰਦੁਆਰਾ ਖਾਲਸਾ ਦੀਵਾਨ(ਸਿੱਖ ਟੈਂਪਲ)ਵਿਖੇ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਦੇ ਮੁੱਦੇ ਤੇ ਸਖਤ ਸਟੈਂਡ ਲੈਣ ਵਾਲੇ ਭਾਈ ਅਮਰਜੀਤ ਸਿੰਘ ਅਨੰਦਪੁਰੀ ਨੂੰ ਅਜ ਅਨੰਦਪੁਰ ਸਾਹਿਬ ਦੀਆਂ ਸਿੱਖ ਸੰਗਤਾਂ ਨੇ ਸਨਮਾਨਿਤ ਕੀਤਾ। ਸਥਾਨਿਕ ਗੁਰਦੁਆਰਾ ਬਾਬਾ ਸੰਗਤ ਸਿੰਘ ਜੀ ਵਿਖੇ ਕਰਵਾਏ ਗੁਰਮਤਿ ਸਮਾਗਮ ਵਿਚ ਗੁਰਮਤਿ ਪੰਥਕ ਵਿਚਾਰ ਮੰਚ ਦੇ ਮੁਖੀ ਭਾਈ ਦਵਿੰਦਰ ਸਿੰਘ ਕਥਾਵਾਚਕ, ਸ਼੍ਰੋਮਣੀ ਅਕਾਲੀ ਦੱਲ ਦੇ ਸਰਕਲ ਪ੍ਰਧਾਨ ਜਥੇ: ਸੰਤੋਖ ਸਿੰਘ, ਬੀਬੀ ਭਾਨੀ ਸੇਵਾ ਸੁਸਾਇਟੀ ਦੇ ਪ੍ਰਧਾਨ ਬੀਬੀ ਰਜਿੰਦਰ ਕੋਰ, ਅਕਾਲੀ ਦੱਲ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਮਨਮੋਹਨ ਕੋਰ, ਬਾਬਾ ਰਾਮ ਸਿੰਘ ਰੰਗੀਲਾ,ਆ ਦਿ ਵਲੋ ਵਿਸ਼ੇਸ਼ ਮੋਮੰਟੋ ਤੇ ਸਿਰੋਪਾਉ ਦੇ ਕੇ ਭਾਈ ਅਮਰਜੀਤ ਸਿੰਘ ਦਾ ਸਨਮਾਨ ਕੀਤਾ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਅਮਰਜੀਤ ਸਿੰਘ ਨੇ ਦੱਸਿਆ ਕਿ ਮੈ ਇਕ ਸਾਲ ਲਈ ਹਾਂਗਕਾਂਗ ਗਿਆ ਸੀ ਜਿਥੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਮੁਤਾਬਕ ਸਾਰੇ ਕਾਰਜ ਹੁੰਦੇ ਸਨ ਪਰ ਗੁਰਦੁਆਰਾ ਸਾਹਿਬ ਦੀ ਕਮੇਟੀ ਬਦਲਣ ਨਾਲ ਉਥੇ ਸੰਤਵਾਦੀ ਵਿਚਾਰਧਾਰਾ ਵਾਲਿਆਂ ਦਾ ਕਬਜਾ ਹੋ ਗਿਆ ਤੇ ਉਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਦੇ ਉਲਟ ਕੰਮ ਕਰਨੇ ਸ਼ੁਰੁ ਕਰ ਦਿਤੇ। ਉਨਾਂ ਦੱਸਿਆ ਅਖੰਡ ਪਾਠ ਵੇਲੇ ਕੁੰਭ, ਨਾਰੀਅਲ, ਜੋਤ ਆਦਿ ਰੱਖੇ ਜਾਣ ਲੱਗੇ, ਧਾਰਨਾਵਾਂ ਨਾਲ ਕੀਰਤਨ ਹੋਣ ਲੱਗਾ, ਮਨਘੜਤ ਕਹਾਣੀਆਂ ਸੁਣਾਈਆਂ ਜਾਣ ਲੱਗੀਆਂ। ਇਥੋ ਤਕ ਕਿ ਅਖੰਡ ਪਾਠ ਦੇ ਚਲਦਿਆਂ ਪੋਥੀ ਤੋ ਅਨੰਦਕਾਰਜ ਵੀ ਕਰਵਾ ਦਿਤਾ ਗਿਆ। ਜਦੋ ਮੈ ਇਸ ਦਾ ਵਿਰੋਧ ਕੀਤਾ ਤਾਂ ਉਨਾਂ ਮੈਨੂੰ ਜਬਰਦਸਤੀ ਛੁੱਟੀ ਤੇ ਭੇਜ ਦਿਤਾ।

ਉਨਾਂ ਦੱਸਿਆ ਕਿ ਸੰਗਤਾਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ ਪਰ ਪ੍ਰਬੰਧਕਾਂ ਨੇ ਕਿਸੇ ਦੀ ਨਾ ਸੁਣੀ। ਉਨਾਂ ਕਿਹਾ ਸੰਗਤ ਤਾਂ ਗੁਰਮਤਿ ਨੂੰ ਸਮਝਦੀ ਹੈ ਪਰ ਹੁਣ ਹਾਂਗਕਾਂਗ ਗੁਰੂ ਘਰ ਦੀ ਕਮੇਟੀ ਆਪਣੀ ਮਰਯਾਦਾ ਜਬਰਦਸਤੀ ਸੰਗਤ ਤੇ ਠੋਸਣੀ ਚਾਹੁੰਦੀ ਹੈ ਜੋ ਸਿੱਖੀ ਸਿਧਾਤਾਂ ਦੇ ਉਲਟ ਹੈ।ਉਨਾਂ ਕਿਹਾ ਮੈ ਅੰਤਲੇ ਸਾਹ ਤਕ ਸਿੱਖ ਰਹਿਤ ਮਰਯਾਦਾ ਦੇ ਪਹਿਰਾ ਦਿੰਦਾ ਰਹਾਂਗਾਂ। ਇਸ ਮੋਕੇ ਅਜੀਤ ਸਿੰਘ ਘੱਟੀਵਾਲ, ਬੀਬੀ ਧਨਵੰਤ ਕੋਰ, ਹਰਵਿੰਦਰ ਕੋਰ ਨੀਟੀ, ਬਾਬਾ ਕਰਮ ਸਿੰਘ, ਪ੍ਰਿ ਕੇਵਲ ਸਿੰਘ, ਭਾਈ ਸਤਨਾਮ ਸਿੰਘ, ਭਜਨ ਸਿੰਘ, ਜਗਜੀਤ ਸਿੰਘ ਸੋਢੀ, ਦਰਸ਼ਨ ਸਿੰਘ, ਗਿ:ਬਖਸ਼ੀਸ਼ ਸਿੰਘ ਆਦਿ ਹਾਜਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top