Share on Facebook

Main News Page

ਆਹਲੁਵਾਲੀਆ ਉਪਰ ਗੋਲੀ ਚਲਾਏ ਜਾਣ ਦੀ ਘਟਨਾ ਮੰਦਭਾਗੀ: ਸਰਨਾ

ਬਠਿੰਡਾ, 2 ਅਗਸਤ (ਕਿਰਪਾਲ ਸਿੰਘ): ਸ੍ਰੀ ਗੁਰੁ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰ. ਜਸਬੀਰ ਸਿੰਘ ਆਹਲੁਵਾਲੀਆ ਉਪਰ ਗੋਲੀ ਚਲਾਏ ਜਾਣ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਦੇ ਮਦੇ ਨਜਰ ਕੇਂਦਰ ਸਰਕਾਰ ਵੋਟਰਾਂ ਦੀ ਸੁਰਖਿਆ ਯਕੀਨੀ ਬਣਾਵੇ। ਸ੍ਰ. ਪਰਮਜੀਤ ਸਿੰਘ ਸਰਨਾ ਨੇ ਦਸਿਆ ਕਿ ਸੂਬਾ ਸਰਕਾਰ ਨੇ ਸ਼੍ਰੋਮਣੀ ਕਮੇਟੀ ਚੋਣਾਂ ਅਜਾਦਾਨਾਂ ਕਰਾਣ ਹਿਤ ਐਲਾਨ ਕਰਨ ਦੇ ਨਾਲ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਪਾਸ ਯਕੀਨ ਵੀ ਪ੍ਰਗਟ ਕੀਤਾ ਹੈ, ਲੇਕਿਨ ਸ੍ਰ ਆਹਲੂਵਾਲੀਆ ਤੇ ਕਾਤਲਾਨਾ ਹਮਲੇ ਨੇ ਇਹ ਦਾਅਵੇ ਖੋਖਲੇ ਸਾਬਤ ਕਰ ਦਿਤੇ ਹਨ। ਉਨਾਂ ਦਸਿਆ ਕਿ ਜੇਕਰ ਇਕ ਯੂਨੀਵਰਸਿਟੀ ਦਾ ਵੀ.ਸੀ. ਸੁਰਖਿਅਤ ਨਹੀ ਹੈ, ਤਾਂ ਆਮ ਸੂਬਾ ਵਾਸੀਆਂ ਤੇ ਸਿਖ ਵੋਟਰਾਂ ਦੀ ਕੀ ਗਾਰੰਟੀ ਹੈ।

ਸ੍ਰ. ਸਰਨਾ ਨੇ ਕਿਹਾ ਕਿ ਕੇਂਦਰ ਨੂੰ ਅਜੇ ਵੀ ਸ਼੍ਰੋਮਣੀ ਕਮੇਟੀ ਚੋਣਾਂ ਕਰਾਉਣ ਦੇ ਫੈਸਲੇ ਤੇ ਮੁੜ ਵਿਚਾਰ ਕਰ ਲੈਣੀ ਚਾਹੀਦੀ ਹੈ। ਉਨਾਂ ਕਿਹਾ ਕਿ ਪੰਥਕ ਧਿਰਾਂ ਨੇ ਪਹਿਲਾਂ ਹੀ ਮੰਗ ਕੀਤੀ ਸੀ ਕਿ ਗੁਰਦੁਆਰਾ ਚੋਣਾਂ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਕਰਵਾ ਲਈਆਂ ਜਾਣ ਕਿਉਂਕਿ ਉਸ ਵੇਲੇ ਕੇਂਦਰੀ ਸੁਰਖਿਆ ਦਸਤੇ ਵੀ ਤਾਇਨਾਤ ਹੁੰਦੇ ਹਨ ਤੇ ਵੋਟਰ ਸੁਰਖਿਅਤ ਮਹਿਸੂਸ ਕਰਦਾ ਹੈ। ਉਨਾ ਕਿਹਾ ਕਿ ਸੂਬਾ ਸਰਕਾਰ ਸੂਬਾ ਵਾਸੀਆਂ ਦੀ ਸੁਰਖਿਆ ਕਰਨ ਵਿਚ ਨਾਕਾਮਯਾਬ ਰਹੀ ਹੈ ਇਸ ਲਈ ਕੇਂਦਰ ਗੁਰਦੁਆਰਾ ਚੋਣਾਂ ਕਰਾਉਣ ਤੋਂ ਪਹਿਲਾਂ ਸੁਰ¤ਖਿਆ ਯਕੀਨੀ ਬਣਾਵੇ ਜਾਂ ਅਜੇਹੇ ਹਾਲਾਤਾਂ ਵਿਚ ਚੋਣਾਂ ਕਰਾਉਣ ਦੇ ਫੈਸਲੇ ਤੇ ਮੁੜ ਵਿਚਾਰ ਕਰੇ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top