Share on Facebook

Main News Page

ਅਜੋਕੀ ਪੰਜਾਬੀ ਗਾਇਕੀ ਪੰਜਾਬੀ ਸਭਿਆਚਾਰ ਨੂੰ ਕਰ ਰਹੀ ਹੈ ਗੰਧਲਾ: ਇਕਵਾਕ ਸਿੰਘ ਪੱਟੀ

ਅੰਮ੍ਰਿਤਸਰ: ਬੀਤੇ ਦਿਨੀਂ ਪੰਜਾਬ ਰੇਡੀਉ ਯੂ.ਕੇ. ਤੇ ਪੰਜਾਬੀ ਗਾਇਕੀ ਵਿੱਚ ਵੱਧਦੀ ਜਾ ਰਹੀ ਲੱਚਰਤਾ ਅਤੇ ਨਸ਼ਿਆਂ ਆਦਿਕ ਦੇ ਰੁਝਾਨ ਸਬੰਧੀ ਵਿਸ਼ੇਸ਼ ਟਾਕ ਸ਼ੋਅ ਕਰਵਾਇਆ ਗਿਆ । ਸਮੁੱਚੇ ਪ੍ਰੋਗਰਾਮ ਨੂੰ ਡਾ. ਕਿਰਨਦੀਪ ਕੌਰ ਭੁੱਲਰ ਵੱਲੋਂ ਬਹੁੱਤ ਬਾਖੂਬੀ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨਾਂ ਵਜੋਂ ਸ਼ਾਮਿਲ ਹੋਏ ਡੁਬਈ ਤੋਂ ਸ. ਜਸਵਿੰਦਰ ਸਿੰਘ ਖਾਲਸਾ, ਚੰਡੀਗੜ੍ਹ ਤੋਂ ਡਾ. ਸੰਦੀਪ ਕੌਰ ਭੁੱਲਰ ਅਤੇ ਅੰਮ੍ਰਿਤਸਰ ਤੋਂ ਸਿੱਖ ਨੌਜਵਾਨ ਮਿਸ਼ਨਰੀ ਸ. ਇਕਵਾਕ ਸਿੰਘ ਪੱਟੀ ਨੇ ਸ਼ਿਰਕਤ ਕੀਤੀ।

ਸ. ਜਸਵਿੰਦਰ ਸਿੰਘ ਜੀ ਨੇ ਪੰਜਾਬੀ ਮੀਡੀਏ ਵੱਲੋਂ ਹਲਕੇ ਪੱਧਰ ਤੇ ਗੀਤਕਾਰੀ ਦੀ ਹੋ ਰਹੀ ਪੇਸ਼ਕਾਰੀ ਦੀ ਸਖਤ ਨਿਖੇਦੀ ਕਰਦਿਆਂ ਕਿਹਾਂ ਕਿ ਸਾਡੀ ਨੌਜਾਵਨੀ ਨੂੰ ਭਟਕਾਉਣ ਵਿੱਚ ਅਜੋਕੀ ਗਾਇਕੀ ਦਾ ਮੁੱਖ ਹੱਥ ਹੈ, ਜਿਸ ਨੇ ਨੌਜਵਾਨੀ ਨੂੰ ਗੁੰਮਰਾਹ ਕੀਤਾ ਹੈ। ਗੀਤਾਂ ਵਿੱਚ ਵਰਤੀ ਜਾਂਦੀ ਸ਼ਬਦਾਵਲੀ ਕਰਕੇ ਸਾਡੇ ਸੱਭਿਆਚਾਰ ਨੂੰ ਬਹੁਤ ਧੱਕਾ ਲੱਗ ਰਿਹਾ ਹੈ ਅਤੇ ਨਸ਼ਿਆਂ ਵੱਲ ਪ੍ਰੇਰਿਤ ਕਰਦੇ ਗੀਤਾਂ ਤੇ ਤਰੁੰਤ ਪਾਬੰਦੀ ਲੱਗਣੀ ਚਾਹੀਦੀ ਹੈ। ਡਾ. ਸੰਦੀਪ ਕੌਰ ਭੁੱਲਰ ਨੇ ਆਂਪਣੇ ਵਿਚਾਰ ਦਿੰਦਿਆਂ ਕਿਹਾ ਕਿ ਅਸੱਭਿਅਕ ਗਾਇਕੀ ਨੇ ਸੱਭਿਆਚਾਰ ਦਾ ਮੁੰਹਾਂਦਰਾ ਹੀ ਵਿਗਾੜ ਛੱਡਿਆ ਹੈ। ਗੀਤਾਂ ਵਿੱਚ ਦਿਖਾਈ ਜਾ ਰਹੀ ਵੀਡੀਉ ਅਤਿ ਅਸ਼ਲੀਲ ਹੋਣ ਕਰਕੇ ਪਰਿਵਾਰ ਵਿੱਚ ਦੇਖਣ ਯੋਗ ਨਹੀਂ ਰਹੀਆਂ, ਉਥੇ ਗੀਤਾਂ ਵਿੱਚ ਵੈਲੀਪੁਣੇ ਅਤੇ ਨਸ਼ਿਆਂ ਨੂੰ ਬੜਾਵਾ ਦੇਣ ਦਾ ਕੰਮ ਕਰ ਰਹੇ ਹਨ, ਜਿਸ ਵਿਰੁੱਧ ਸਹੀ ਸਮੇਂ ਤੇ ਲਾਮਬੰਦ ਹੋਣ ਦੀ ਲੋੜ ਹੈ।

ਸਿੱਖ ਨੌਜਵਾਨ ਪ੍ਰਚਾਰਕ ਸ. ਇਕਵਾਕ ਸਿੰਘ ਪੱਟੀ ਨੇ ਕਿਹਾ ਕਿ ਅਸ਼ਲੀਲ ਗਾਇਕੀ ਨੇ ਅੱਜ ਪੰਜਾਬ ਦੀਆਂ ਕੁੜੀਆਂ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ ਅਤੇ ਗੰਦੇ ਗੀਤਾਂ ਨੂੰ ਲਿਖਣ, ਗਾਉਣ ਅਤੇ ਉਸਦੀ ਗੰਦੀ ਵੀਡੀਉਗ੍ਰਾਫੀ ਕਾਰਣ ਸਾਡੀਆਂ ਧੀਆਂ-ਭੈਣਾਂ ਦਾ ਬਾਜ਼ਾਰ ਵਿੱਚ ਨਿਕਲਣਾ ਮੁਸ਼ਕਲ ਕਰ ਦਿੱਤਾ ਹੈ। ਅੱਜ ਇਸ ਗਾਇਕੀ ਨੇ ਸ਼ਰਮ ਹਯਾ ਦੇ ਸਾਰੇ ਪੜਦੇ ਲਾਹ ਛੱਡੇ ਹਨ ਅਤੇ ਨੌਜਵਾਨਾਂ ਨੂੰ ਗਲਤ ਕੰਮਾ ਲਈ ਉਕਸਾ ਕੇ ਪੰਜਾਬ ਦਾ ਬੇੜਾ ਗਰਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਵਾ ਹੋਰਨਾਂ ਕਾਲਰਾਂ ਨੇ ਆਪਣੇ ਵਿਚਾਰ ਦਿੰਦਿਆਂ ਪੰਜਾਬ ਵਿੱਚ ਚੱਲ ਰਹੀ ਹਲਕੀ ਗਾਇਕੀ ਵਿਰੁੱਧ ਸਮੇਂ ਸਿਰ ਲਾਮਬੰਦ ਹੋਣ ਲਈ ਕਿਹਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top