Share on Facebook

Main News Page

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਜਸਵੀਰ ਸਿੰਘ ਆਹਲੂਵਾਲੀਆ ’ਤੇ ਦਿਨ ਦਿਹਾੜੇ ਕਾਤਲਾਨਾ ਹਮਲਾ

ਫਤਿਹਗੜ੍ਹ ਸਾਹਿਬ, 1 ਅਗਸਤ (ਗੁਰਪ੍ਰੀਤ ਮਹਿਕ) : ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਵਾਇਸ ਚਾਂਸਲਰ ਜਸਵੀਰ ਸਿੰਘ ਆਹਲੂਵਾਲੀਆ èਤੇ ਦਿਨ ਦਿਹਾੜਾ ਕਾਤਲਾਨਾ ਹਮਲਾ ਕੀਤਾ ਗਿਆ। ਇਕ ਅਣਪਛਾਤੇ ਵਿਅਕਤੀ ਵਲੋਂ ਨਜ਼ਦੀਕ ਤੋਂ ਗੋਲੀ ਮਾਰ ਕੇ ਗੰਭੀਰ ਜਖਮੀ ਕੀਤੇ ਵੀ ਸੀ ਨੂੰ ਪੀ ਜੀ ਆਈ ਚੰਡੀਗੜ੍ਹਵਿਖੇ ਭਰਤੀ ਕਰਵਾਇਆ ਗਿਆ।

ਘਟਨਾ ਦੀ ਸੂਚਨਾ ਮਿਲਣ ਤੋ ਬਾਅਦ ਲੁਧਿਆਣਾ ਰੇਂਜ ਦੇ ਡੀ ਆਈ ਜੀ ਐਮ ਐਫ ਫਾਰੂਕੀ, ਫ਼ਤਹਿਗੜ੍ਹ ਸਾਹਿਬ ਦੇ ਐਸ ਐਸ ਪੀ ਰਣਵੀਰ ਸਿੰਘ ਖੱਟੜਾ ਅਤੇ ਡਿਪਟੀ ਕਮਿਸ਼ਨਰ ਯਸ਼ਵੀਰ ਮਹਾਜਨ ਘਟਨਾ ਵਾਲੀ ਥਾਂ ਤੇ ਪੁੱਜੇ ਅਤੇ ਸਥਿਤੀ ਦਾ ਜਾਇਜਾ ਲਿਆ। ਰਣਬੀਰ ਸਿੰਘ ਖੱਟੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੁਪਹਿਰ ਸਾਢੇ 3 ਵਜੇ ਦੇ ਕਰੀਬ ਇਕ ਖੁੱਲੀ ਦਾੜੀ ਵਾਲੇ 40 ਤੋ 45 ਸਾਲ ਦੀ ਉਮਰ ਵਾਲਾ ਸਿੱਖ ਵਿਅਕਤੀ ਜਿਸ ਦੇ ਨੀਲੀ ਪੱਗ ਬੰਨੀ ਹੋਈ ਸੀ ਨੇ ਯੂਨੀਵਰਸਿਟੀ ਦੀ ਰਿਸੈਪਸ਼ਨ ਨਜ਼ਦੀਕ ਵਾਇਸ ਚਾਂਸਲਰ ਨੂੰ ਅਵਾਜ਼ ਮਾਰ ਕੇ ਬੁਲਾਇਆ ਅਤੇ ਜਦੋ ਵੀ ਸੀ ਨੇ ਉਸ ਵੱਲ ਦੇਖਿਆ ਤਾਂ ਉਸ ਨੇ ਉਨ੍ਹਾਂ ਦੇ ਸਿਰ ਦੀ ਪੁੜਪੜੀ ਵਿਚ ਗੋਲੀ ਮਾਰ ਦਿੱਤੀ । ਪਹਿਲਾਂ ਉਸ ਨੇ ਇੱਕ ਹਵਾਈ ਫਾਇਰ ਕੀਤਾ, ਉਸ ਸਮੇਂ ਵੀ ਸੀ ਫੋਨ ਸੁਣ ਰਹੇ ਸਨ ਅਤੇ ਹਵਾਈ ਫਾਇਰ ਤੋ ਬਾਅਦ ਉਨ੍ਹਾਂ ਦਾ ਫੋਨ ਧਰਤੀ ਤੇ ਡਿੱਗ ਪਿਆ। ਬਾਅਦ ਵਿੱਚ ਹਮਲਾਵਰ ਬਾਹਰ ਮੇਨ ਗੇਟ ਵੱਲ ਪੈਦਲ ਹੀ ਨਿਕਲ ਗਿਆ।

ਗੰਭੀਰ ਰੂਪ ਵਿੱਚ ਜਖਮੀ ਹੋਣ ਤੋ ਬਾਅਦ ਆਹਲੂਵਾਲੀਆਂ ਨੂੰ ਉਨਾਂ ਦੀ ਗੱਡੀ ਦੇ ਚਾਲਕ ਅਤੇ ਹੋਰ ਸਟਾਫ ਨੇ ਪੀ ਜੀ ਆਈ ਚੰਡੀਗੜ੍ਹਭਰਤੀ ਕਰਵਾਇਆ, ਜਿੱਥੇ ਉਨ੍ਹਾਂਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।
ਹਮਲਾਵਰ ਯੂਨੀਵਰਸਿਟੀ ਦੀ ਬਿਲਡਿੰਗ ਵਿਚੋਂ ਬਾਹਰ ਪੈਦਲ ਹੀ ਗਿਆ। ਦੱਸਿਆ ਜਾਂਦਾ ਹੈ ਕਿ ਉਹ ਯੂਨੀਵਰਸਿਟੀ ਤੋਂ ਬਾਹਰ ਜਾ ਕੇ ਕਿਸ ਵਾਹਨ 'ਤੇ ਬੈਠ ਕੇ ਫਰਾਰ ਹੋ ਗਿਆ

ਗੋਲੀ ਦੀ ਆਵਾਜ ਸੁਣਨ ਤੋ ਬਾਅਦ ਉੱਥੇ ਮੌਜੂਦ ਸਟਾਫ ਆਪਣੇ ਬਚਾਓ ਵਿੱਚ ਲੱਗ ਗਿਆ। ਘਟਨਾ ਵਾਲੀ ਥਾਂ ਤੇ ਵੀ ਸੀ ਦੀ ਪੱਗ, ਚਰਬੀ ਅਤੇ ਖੂਨ ਨਾਲ ਲੱਥਪਥ, ਐਨਕ ਅਤੇ ਪੈੱਨ ਉੱਥੇ ਗਿਰੇ ਪਏ ਸਨ। ਯੂਨੀਵਰਸਿਟੀ ਵਿੱਚ ਤੈਨਾਤ ਸੁਰੱਖਿਆ ਕਰਮਚਾਰੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰ ਪੈਦਲ ਹੀ ਯੂਨੀਵਰਸਿਟੀ ਦੇ ਮੇਨ ਗੇਟ ਤੱਕ ਪਹੁੰਚਿਆਂ ਅਤੇ ਹਮਲਾ ਕਰਨ ਤੋ ਬਾਅਦ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ਤੋ ਬਾਅਦ ਨਾ ਕੇਵਲ ਪੰਜਾਬ ਪੁਲਿਸ, ਬਲਕਿ ਸੀ ਆਈ ਡੀ, ਇੰਟੈਲੀਜੈਂਸ ਬਿਊਰੋ ਦੇ ਚੰਡੀਗੜ੍ਹਤੋ ਉਚ ਅਧਿਕਾਰੀ ਮੌਕੇ ਤੇ ਜਾਂਚ ਲਈ ਪੁੱਜੇ ਅਤੇ ਯੂਨੀਵਰਸਿਟੀ ਕਰਮਚਾਰੀਆਂ ਅਤੇ ਆਸ ਪਾਸ ਮੌਜੂਦ ਲੋਕਾਂ ਤੋ ਜਾਣਕਾਰੀ ਲੈਣੀ ਸ਼ੁਰੂ ਕੀਤੀ। ਇਸ ਘਟਨਾਂ ਤੋਂ ਬਾਅਦ ਮੌਕੇ 'ਤੇ ਪਹੁੰਚੇ ਹਲਕਾ ਵਿਧਾਇਕ ਸ. ਦੀਦਾਰ ਸਿੰਘ ਭੱਟੀ ਜੋਕਿ ਯੂਨੀਵਰਸਿਟੀ ਨੂੰ ਚਲਾਉਣ ਵਾਲੇ ਟਰੱਸਟ ਦੇ ਮੈਂਬਰ ਵੀ ਹਨ ਮੌਕੇ ਤੇ ਪੁੱਜੇ ਅਤੇ ਸਥਿਤੀ ਦਾ ਜਾਇਜਾ ਲਿਆ। ਇਸ ਤੋ ਬਾਅਦ ਉਹ ਤੁਰੰਤ ਪੀ ਜੀ ਆਈ ਚੰਡੀਗੜ੍ਹਵਿਖੇ ਡਾ ਆਹਲੂਵਾਲੀਆ ਦਾ ਪਤਾ ਲੈਣ ਚਲੇ ਗਏ।

ਘਟਨਾ ਦੀ ਸੂਚਨਾ ਮਿਲਣ ਤੋ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਜੋ ਕਿ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਘਟਨਾ ਵਾਲੀ ਥਾਂ ਤੋ ਪੁੱਜੇ ਅਤੇ ਇਸ ਘਟਨਾ ਦੀ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਇਕ ਨਿੰਦਨਯੋਗ ਘਟਨਾ ਵਾਪਰੀ ਹੈ, ਪ੍ਰੰਤੂ ਯੂਨੀਵਰਸਿਟੀ ਦੇ ਮਾਹੌਲ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਅਤੇ ਸਟਾਫ ਨੂੰ ਸੁਰੱਖਿਆ ਮਹੱਈਆਂ ਕਰਵਾਈ ਜਾਵੇਗੀ। ਜਦੋ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿਹਾ ਕਿ ਇਹ ਇਸ ਘਟਨਾ ਪਿੱਛੇ ਉਨ੍ਹਾਂ ਜਥੇਬੰਦੀਆਂ ਦਾ ਹੱਥ ਹੋ ਸਕਦਾ ਹੈ, ਜੋ ਡਾ. ਆਹਲੂਵਾਲੀਆ ਦੀ ਵੀ ਸੀ ਦੇ ਅਹੁਦੇ ਤੇ ਨਿਯੁਕਤੀ ਦਾ ਵਿਰੋਧ ਕਰ ਰਹੀਆਂ ਸਨ, ਉਨ੍ਹਾਂ ਕਿਹਾ ਕਿ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਂਝ ਪੁਲਿਸ ਨੇ ਉਨ੍ਹਾਂ ਨੂੰ ਭਰੋਸਾ ਦਵਾਇਆ ਹੈ ਕਿ ਹਮਲਾਵਰ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

ਜਦੋ ਡਾ. ਆਹਲੂਵਾਲੀਆ ਦੀ ਸਿਹਤ ਬਾਰੇ ਉਨ੍ਹਾਂ ਨੂੰ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ: ਦੀਦਾਰ ਸਿੰਘ ਭੱਟੀ ਨਾਲ ਗੱਲ ਹੋਈ ਹੈ, ਜਿਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਆਈ ਸੀ ਯੂ ਵਿੱਚ ਭਰਤੀ ਕਰਵਾਇਆ ਗਿਆ ਹੈ।

ਜਿਕਰਯੋਗ ਹੈ ਕਿ ਡਾ. ਆਹਲੂਵਾਲੀਆ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀ.ਸੀ. ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋ ਲਾਹ ਦਿੱਤਾ ਸੀ। ਉਹ ਕਈ ਵਿਵਾਦਾਂ ਵਿੱਚ ਫਸੇ ਰਹੇ ਅਤੇ ਉਨ੍ਹਾਂ ਵਿਰੁੱਧ ਕਈ ਕੋਰਟ ਕੇਸ ਵੀ ਚੱਲੇ, ਜਿਨ੍ਹਾਂ ਵਿੱਚੋ ਉਹ ਕੁਝ ਵੀ ਬਰੀ ਵੀ ਹੋਏ। ਪੰਥਕ ਜਥੇਬੰਦੀਆਂ ਪਹਿਲਾਂ ਦੀ ਨਿਯੁਕਤੀ ਦਾ ਕਾਫੀ ਸਮੇਂ ਤੋ ਵਿਰੋਧ ਕਰਦੀਆਂ ਆ ਰਹੀਆਂ ਹਨ। ਉਹ ਬਾਦਲ ਪਰਿਵਾਰ ਦੇ ਨੇੜੇ ਦੱਸੇ ਜਾਂਦੇ ਹਨ। ਮੁੱਖ ਮੰਤਰੀ ਸ: ਬਾਦਲ ਨੇ ਯੂਨੀਵਰਸਿਟੀ ਨੂੰ ਸ਼ੁਰੂ ਕਰਨ ਦਾ ਕੰਮ ਡਾ. ਆਹਲੂਵਾਲੀਆ ਨੂੰ ਖਾਸ ਤੌਰ ਤੇ ਸੌਂਪਿਆ ਅਤੇ ਉਹ ਯੂਨੀਵਰਸਿਟੀ ਦੇ ਬਾਣੀ ਵੀ ਸੀ ਵੱਜੋ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਜਦੋ ਪੱਤਰਕਾਰਾਂ ਨੇ ਬਾਦਲ ਤੋ ਸ੍ਰੀ ਆਹਲੂਵਾਲੀਆਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਨਿਯੁਕਤੀ ਠੀਕ ਹੋਈ ਹੈ, ਉਹ ਇਕ ਯੋਗ ਵਿਦਵਾਨ ਹਨ।

ਭਾਰੀ ਸੰਖਿਆ ਵਿੱਚ ਯੂਨੀਵਰਸਿਟੀ ਪੁੱਜੀ ਪੁਲਿਸ ਨੇ ਜਾਂਚ ਦੌਰਾਨ ਪਾਇਆ ਕਿ ਜਿੱਥੇ ਡਾ. ਆਹਲੂਵਾਲੀਆ ਤੇ ਹਮਲਾ ਹੋਇਆ, ਉਥੇ ਸੀ ਸੀ ਟੀ ਵੀ ਕੈਮਰੇ ਨਹੀਂ ਲੱਗੇ ਹੋਏ ਸਨ। ਯੂਨੀਵਰਸਿਟੀ ਵਿੱਚ ਪੂਰੇ ਸੁਰੱਖਿਆ ਪ੍ਰਬੰਧ ਵੀ ਨਹੀਂ ਸਨ। ਡਾ. ਆਹਲੂਵਾਲੀਆ ਤੇ ਯੂਨੀਵਰਸਿਟੀ ਵਿੱਚ ਦਿਨ ਦਿਹਾਡੇ ਹਮਲੇ ਕਾਰਨ ਫ਼ਤਹਿਗੜ੍ਹ ਸਾਹਿਬ ਪੁਲਿਸ ਨੂੰ ਵੀ ਭਾਰੀ ਨਾਮੋਸੀ ਦਾ ਸਾਮਣਾ ਕਰਨਾ ਪੈ ਰਿਹਾ ਹੈ, ਕਿਉਂ ਹਮਲਾਵਰ ਸਰੇਆਮ ਇੱਕ ਵਿਦਿਅਕ ਅਦਾਰੇ ਵਿੱਚ ਵੀ ਸੀ ਤੇ ਹਮਲਾ ਕਰ ਕੇ ਭੱਜ ਗਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top