Share on Facebook

Main News Page

ਅਕਾਲੀ ਦਲ ਪੰਚ ਪਰਧਾਨੀ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਉਮੀਦਵਾਰ ਤਹਿ: ਜਸਪਾਲ ਸਿੰਘ ਮੰਝਪੁਰ

ਲੁਧਿਆਣਾ, 1 ਅਗਸਤ: ਅਕਾਲੀ ਦਲ ਪੰਚ ਪਰਧਾਨੀ ਦੀ ਹੰਗਾਮੀ ਮੀਟਿੰਗ ਪਾਰਟੀ ਦੇ ਲੁਧਿਆਣਾ ਸਥਿਤ ਦਫਤਰ ਵਿਖੇ ਹੋਈ ਜਿਸ ਵਿਚ ਪਾਰਟੀ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੱਖ-ਵੱਖ ਹਲਕਿਆਂ ਦੇ ਪਾਰਟੀ ਉਮੀਦਵਾਰਾਂ ਦੇ ਨਾਵਾਂ ਨੂੰ ਵਿਚਾਰਨ ਤੋਂ ਬਾਅਦ ਸੂਚੀ ਤਹਿ ਕਰ ਦਿੱਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਨੇ ਦੱਸਿਆ ਕਿ ਅੱਜ ਪਾਰਟੀ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਪਾਰਟੀ ਵਲੋਂ ਚਾਹਵਾਨ ਉਮੀਦਵਾਰਾਂ ਦੀ ਇੰਟਰਵਿਊ ਕੀਤੀ ਗਈ ਜਿਸ ਤਹਿਤ ਉਹਨਾਂ ਕੋਲੋ ਉਹਨਾਂ ਦੁਆਰਾ ਹਲਕੇ ਵਿਚ ਬਣਾਈਆਂ ਵੋਟਾਂ ਬਾਰੇ, ਕੀਤੀਆਂ ਜਾ ਰਹੀਆਂ ਸਰਗਰਮੀਆਂ ਬਾਰੇ, ਹਲਕੇ ਵਿਚ ਵਿਚਰ ਰਹੀਆਂ ਹੋਰਨਾਂ ਪੰਥਕ ਪਾਰਟੀਆਂ ਤੇ ਸਖਸ਼ੀਅਤਾਂ ਤੋਂ ਸਹਿਯੋਗ ਬਾਰੇ ਅਤੇ ਵਿੱਤੀ ਹਲਾਤਾਂ ਬਾਰੇ ਪੁੱਛਿਆ ਗਿਆ।

ਉਹਨਾਂ ਦੱਸਿਆ ਕਿ ਪਾਰਟੀ ਦੇ ਸੀਨੀਅਰ ਅਗੂਆਂ ਵਲੋਂ ਕੀਤੀਆਂ ਗੰਭੀਰ ਵਿਚਾਰਾਂ ਪਿੱਛੋਂ ਅਕਾਲੀ ਦਲ ਪੰਚ ਪਰਧਾਨੀ ਵਲੋਂ ਗੁਰਮਤਿ ਦੇ ਧਾਰਣੀ ਅਤੇ ਬਾਣੀ-ਬਾਣੇ ਵਿਚ ਪਰਪੱਕ ਸ਼੍ਰੋਮਣੀ ਕਮੇਟੀ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਸਨੂੰ ਆਉਂਣ ਵਾਲੇ ਦਿਨਾਂ ਵਿਚ ਪੰਥਕ ਜਥੇਬੰਦੀਆਂ ਦੀ ਸਹਿਮਤੀ ਨਾਲ ਜਾਰੀ ਕੀਤਾ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਕੁਲਵੀਰ ਸਿੰਘ ਬੜਾ ਪਿੰਡ, ਭਾਈ ਦਇਆ ਸਿੰਘ ਕੱਕੜ (ਦੋਵੇਂ ਕੌਮੀ ਪੰਚ), ਬਾਬਾ ਹਰਦੀਪ ਸਿੰਘ ਮਹਿਰਾਜ, ਚੇਅਰਮੈਨ ਪੰਚ ਪਰਧਾਨੀ ਧਰਮ ਪ੍ਰਚਾਰ ਕਮੇਟੀ, ਭਾਈ ਅਮਰੀਕ ਸਿੰਘ ਈਸੜੂ, ਭਾਈ ਬਲਵਿੰਦਰ ਸਿੰਘ ਝਬਾਲ (ਦੋਵੇਂ ਜਨਰਲ ਸਕੱਤਰ), ਭਾਈ ਬਲਜਿੰਦਰ ਸਿੰਘ ਖ਼ਾਲਸਾ, ਕੌਮੀ ਪ੍ਰਧਾਨ ਏਕ ਨੂਰ ਖ਼ਾਲਸਾ ਫੌਜ, ਭਾਈ ਜਸਬੀਰ ਸਿੰਘ ਖੰਡੂਰ, ਭਾਈ ਸੁਖਦੇਵ ਸਿੰਘ ਡੋਡ (ਦੋਵੇਂ ਸੰਯੁਕਤ ਸਕੱਤਰ), ਭਾਈ ਬਲਦੇਵ ਸਿੰਘ ਸਿਰਸਾ ਵਿਸ਼ੇਸ਼ ਸਕੱਤਰ, ਭਾਈ ਸੰਤੋਖ ਸਿੰਘ ਸਲਾਣਾ, ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ (ਦੋਵੇਂ ਜਥੇਬੰਦਕ ਸਕੱਤਰ), ਭਾਈ ਮਨਧੀਰ ਸਿੰਘ ਕੌਮੀ ਪੰਚ ਯੂਥ ਵਿੰਗ, ਭਾਈ ਮੁਹੈਣ ਸਿੰਘ ਕੁਰਾਈਵਾਲਾ ਜਿਲ੍ਹਾ ਪ੍ਰਧਾਨ ਮੁਕਤਸਰ, ਭਾਈ ਹਰਪਾਲ ਸਿੰਘ ਮੌਜੇਵਾਲ ਜਿਲ੍ਹਾ ਪ੍ਰਧਾਨ ਸੰਗਰੂਰ, ਭਾਈ ਲਖਵਿੰਦਰ ਸਿੰਘ ਗੋਹ ਜਿਲ੍ਹਾ ਪ੍ਰਧਾਨ ਖੰਨਾ, ਭਾਈ ਸਤਨਾਮ ਸਿੰਘ ਨਥਾਣਾ ਜਿਲ੍ਹਾ ਪ੍ਰਧਾਨ ਬਠਿੰਡਾ, ਭਾਈ ਸੁਲਤਾਨ ਸਿੰਘ ਸੋਢੀ ਜਿਲ੍ਹਾ ਪ੍ਰਧਾਨ ਲੁਧਿਆਣਾ, ਭਾਈ ਗੁਰਮੀਤ ਸਿੰਘ ਗੋਗਾ ਜਿਲ੍ਹਾ ਪ੍ਰਧਾਨ ਪਟਿਆਲਾ, ਭਾਈ ਬਲਜਿੰਦਰ ਸਿੰਘ ਖਾਲਸਾ ਜਿਲ੍ਹਾ ਪ੍ਰਧਾਨ ਮਾਨਸਾ, ਭਾਈ ਦਲਜੀਤ ਸਿੰਘ ਮੌਲਾ ਜਿਲ੍ਹਾ ਪ੍ਰਧਾਨ ਨਵਾਂਸ਼ਹਿਰ, ਭਾਈ ਜਸਬੀਰ ਸਿੰਘ ਡਾਂਗੋ ਜਿਲ੍ਹਾ ਪ੍ਰਧਾਨ ਬਰਨਾਲਾ, ਭਾਈ ਮਨਜੀਤ ਸਿੰਘ ਬੰਬ ਵਰਕਿੰਗ ਕਮੇਟੀ ਮੈਂਬਰ, ਭਾਈ ਰਾਜਵਿੰਦਰ ਸਿੰਘ ਭੰਗਾਲੀ ਜਨਰਲ ਸਕੱਤਰ ਯੂਥ ਵਿੰਗ, ਭਾਈ ਸਤਨਾਮ ਸਿੰਘ ਭਾਰਾਪੁਰ ਜਿਲ੍ਹਾ ਯੂਥ ਮੁਖੀ ਨਵਾਂਸ਼ਹਿਰ, ਭਾਈ ਚਰਨਜੀਤ ਸਿੰਘ ਸੁਜੋਂ ਜਨਰਲ ਸਕੱਤਰ ਯੂਥ ਵਿੰਗ, ਭਾਈ ਭੋਲਾ ਸਿੰਘ ਸੰਘੇੜਾ, ਬਾਬਾ ਸੁਖਵੰਤ ਸਿੰਘ ਖੰਡੂਰ ਸਾਹਿਬ, ਭਾਈ ਓਕਾਰ ਸਿੰਘ ਬਰਾੜ, ਭਾਈ ਪਲਵਿੰਦਰ ਸਿੰਘ ਤਲਵਾੜਾ ਤੇ ਭਾਈ ਅਜੈਬ ਸਿੰਘ ਮੰਡੇਰ ਆਦਿ ਵੀ ਹਾਜ਼ਰ ਸਨ।

ਜਾਰੀ ਕਰਤਾ:

(ਜਸਪਾਲ ਸਿੰਘ ਮੰਝਪੁਰ)
ਮੈਂਬਰ ਮੀਡੀਆ ਕਮੇਟੀ
98554-01843


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top