Share on Facebook

Main News Page

ਸਮੁੱਚੀ ਕੌਮ ਸਰਸੇ ਵਾਲੇ ਸਾਧ ਵਿਰੁੱਧ ਕਾਰਵਾਈ ਕਰੇ: ਇਕਵਾਕ ਸਿੰਘ ਪੱਟੀ

ਅੰਮ੍ਰਿਤਸਰ
ਮਈ 2007 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਕਰਨ ਵਾਲੇ ਅਖੌਤੀ ਸੌਧਾ ਸਾਧ ਵੱਲੋਂ ਬੀਤੇ ਦਿਨੀਂ ਕਿਸੇ ਅਖੌਤੀ ਨਾਮਧਰੀਕ ਰਾਗੀ ਕੋਲੋਂ ਆਪਣੀ ਤੁਲਨਾ ਸਾਹਿਬ ਗੁਰੂ ਨਾਨਕ ਦੇਵ ਜੀ ਨਾਲ ਕਰਵਾਈ ਗਈ। ਜਿਸ ਸਬੰਧੀ ਕੌਮ ਵੱਲੋਂ 2007 ਦੀ ਤਰ੍ਹਾਂ ਇਸ ਵਾਰ ਇੱਕਜੁਟਤਾ ਨਹੀਂ ਦਿਖਾਈ ਜਾ ਰਹੀ। ਜਿਸ ਕਾਰਣ ਭਵਿੱਖ ਵਿੱਚ ਆਸ ਕੀਤੀ ਜਾ ਸਕਦੀ ਹੈ, ਕਿ ਇਹ ਸਾਧ ਸਿੱਖ ਧਰਮ ਅਤੇ ਸਿਧਾਂਤਾਂ ਤੇ ਹੋਰ ਹਮਲੇ ਕਰਕੇ ਸਿੱਖੀ ਵਿਰੁੱਧ ਕਾਰਜ ਕਰਦਾ ਰਹੇਗਾ।

ਅਜਿਹੇ ਕਾਤਲ, ਬਲਾਤਕਾਰੀ ਸਾਧ ਨੂੰ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਹੋਣਾ ਚਾਹੀਦਾ ਹੈ, ਪਰ ਇਹ ਸਾਧ ਜ਼ੈੱਡ ਸੁਰੱਖਿਆ ਹੇਠ ਸਰਕਾਰੀ ਆਨੰਦ ਮਾਣ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਚਿੰਤਕ ਸ੍ਰ. ਇਕਵਾਕ ਸਿੰਘ ਪੱਟੀ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਸ. ਪੱਟੀ ਨੇ ਕਿਹਾ ਕਿ ਸਰਕਾਰੀ ਓਟ ਹੇਠ ਡੇਰਾਵਾਦ ਸਮੁੱਚੇ ਪੰਜਾਬ ਵਿੱਚ ਲੋਕਾਈ ਦਾ ਨੁਕਸਾਨ ਕਰਕੇ ਧਾਰਮਿਕ ਭਾਵਨਾਵਾਂ ਭੜਕਾਅ ਰਿਹਾ ਹੈ, ਪਰ ਸਰਕਾਰ ਵੱਲੋਂ ਉਸ ਵਿਰੁੱਧ ਕਈ ਤਰ੍ਹਾਂ ਦੇ ਸਬੂਤ ਹੋਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਦਕਿ ਦੂਜੇ ਪਾਸੇ ਨਿਰਦੋਸ਼ ਗੁਰਸਿੱਖ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਬਿਨ੍ਹਾਂ ਕਿਸੇ ਗੈਰ ਕਾਨੂੰਨੀ ਕੰਮ ਕਰਨ ਤੋਂ, ਲੰਬੇ ਸਮੇਂ ਤੋਂ ਜੇਲ੍ਹ ਵਿੱਚ ਸੁਟਿਆ ਹੋਇਆ ਹੈ। ਜੋ ਕਿ ਭਾਰਤੀ ਨਿਆਂ ਪਾਲਿਕਾ ਤੇ ਸੱਭ ਤੋਂ ਵੱਡਾ ਪ੍ਰਸ਼ਨ ਚਿੰਨ੍ਹ ਹੈ। ਇਸ ਮੌਕੇ ਉਹਨਾਂ ਨਾਲ ਸ. ਹਰਮਨਜੀਤ ਸਿੰਘ, ਸ. ਕੁਲਦੀਪ ਸਿੰਘ, ਸ. ਦਲਜੀਤ ਸਿੰਘ ਆਦਿ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top