Share on Facebook

Main News Page

ਦੇਸ਼ ਦੀ ਸੱਭ ਤੋਂ ਵੱਡੀ ਦਹਿਸ਼ਤਗਰਦ ਜਥੇਬੰਦੀ ਆਰ.ਐਸ.ਐਸ. 'ਤੇ ਚੱਲ ਸਕਦੈ ਅਮਰੀਕੀ ਕਾਨੂੰਨ ਦਾ ਡੰਡਾ

ਨਵੀਂ ਦਿੱਲੀ, (30 ਜੁਲਾਈ, ਪੀ.ਐਸ.ਐਨ): ਅਮਰੀਕਾ ਇਕ ਵਾਰ ਫਿਰ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਸ ਵਾਰ ਉਸ ਦੇ ਨਿਸ਼ਾਨੇ 'ਤੇ ਭਾਰਤ ਸਮੇਤ ਪੂਰਬ ਅਤੇ ਦੱਖਣ ਮੱਧ ਏਸ਼ੀਆ ਦੇ ਦੇਸ਼ ਹਨ। ਦਰਅਸਲ ਭਾਰਤ ਵਿਚ ਘੱਟ ਗਿਣਤੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਲਈ ਇਕ ਵਿਸ਼ੇਸ਼ ਦੂਤ ਦੀ ਨਿਯੁਕਤੀ ਦੀ ਯੋਜਨਾ ਬਣਾ ਰਿਹਾ ਹੈ। ਅਮਰੀਕਾ ਦੇ ਸਾਂਸਦ ਫ੍ਰੈਂਕ ਵਾਲਫ ਅਤੇ ਅੰਨਾ ਇਸ਼ੂ ਨੇ ਅਮਰੀਕੀ ਕਾਂਗਰਸ ਦੀ ਮਨਜ਼ੂਰੀ ਲਈ ਇਕ ਬਿਲ ਪੇਸ਼ ਕੀਤਾ ਹੈ। ਇਸ ਬਿਲ ਦਾ ਮਕਸਦ ਹੈ ਪੂਰਬ ਅਤੇ ਦੱਖਣ ਮੱਧ ਏਸ਼ੀਆ ਦੇ ਦੇਸ਼ਾਂ ਵਿਚ ਘੱਟ ਗਿਣਤੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ 'ਤੇ ਨਜ਼ਰ ਰੱਖਣਾ।

ਪ੍ਰਸਤਾਵਿਤ ਬਿਲ ਵਿਚ ਭਾਰਤ ਦਾ ਖ਼ਾਸ ਤੌਰ 'ਤੇ ਜ਼ਿਕਰ ਹੈ। ਬਿਲ ਦੇ ਮੁਤਾਬਕ ਅਮਰੀਕਾ ਭਾਰਤ ਵਿਚ ਘੱਟ ਗਿਣਤੀਆਂ ਦੀ ਸਥਿਤੀ 'ਤੇ ਨਿਗਾਹ ਰੱਖੇਗਾ। ਜਾਣਕਾਰ ਮੰਨਦੇ ਹਨ ਕਿ ਅਮਰੀਕਾ ਵਿਸ਼ੇਸ਼ ਦੂਤ ਦੇ ਜ਼ਰੀਏ ਸੰਘ (ਆਰ.ਐਸ.ਐਸ.) ਪਰਿਵਾਰ ਨਾਲ ਜੁੜੇ ਸੰਗਠਨਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਸਕਦਾ ਹੈ। ਸੰਘ ਪਰਿਵਾਰ ਨਾਲ ਜੁੜੇ ਕਈ ਲੋਕਾਂ 'ਤੇ ਘੱਟ ਗਿਣਤੀਆਂ ਦੇ ਖ਼ਿਲਾਫ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ ਅਤੇ ਮੁਕੱਦਮੇ ਚੱਲ ਰਹੇ ਹਨ। ਅਮਰੀਕਾ ਵਿਸ਼ੇਸ਼ ਦੂਤ ਦੇ ਕੰਮਕਾਜ 'ਤੇ ਹਾਰ ਸਾਲ ਚਾਰ ਕਰੋੜ ਰੁਪਏ ਤੋਂ ਜ਼ਿਆਦਾ ਖ਼ਰਚ ਕਰੇਗਾ।

ਅਮਰੀਕੀ ਸੰਸਦ ਵਿਚ ਮਨਜ਼ੂਰੀ ਲਈ ਪੇਸ਼ ਬਿਲ ਦਾ ਨਾਂ ਹੈ ‘ਟੁ ਪ੍ਰੋਵਾਈਡ ਫਾਰ ਦਾ ਇਸਟੈਬਲਿਸ਼ਮੈਂਟ ਆਫ਼ ਰਿਲੀਜਿਅਸ ਮਾਈਨਾਰਿਟੀਜ਼ ਇਕ ਦਾ ਨਿਅਰ ਈਸਟ ਐਂਡ ਸਾਊਥ ਸੈਂਟਰਲ ਏਸ਼ੀਆ'। ਇਸ ਬਿਲ ਨੂੰ ਅਮਰੀਕਾ ਦੀਆਂ ਦੋਵੇਂ ਪਾਰਟੀਆਂ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਦਾ ਸਮਰਥਨ ਹਾਸਲ ਹੈ। ਖ਼ਾਸ ਕਰਕੇ ਇਸਾਈ ਪ੍ਰੰਪਰਾਵਾਦੀ ਇਸ ਬਿਲ ਨੂੰ ਜ਼ੋਰਦਾਰ ਸਮਰਥਨ ਦੇ ਰਹੇ ਹਨ। ਜਾਣਕਾਰ ਮੰਨ ਰਹੇ ਹਨ ਕਿ ਇਹ ਬਿਲ ਜਲਦ ਹੀ ਕਾਨੂੰਨ ਦੀ ਸ਼ਕਲ ਲੈ ਲਵੇਗਾ। ਇਸ ਬਿਲ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਵਿਦੇਸ਼ ਮੰਤਰਾਲੇ ਵਿਚ ਵਿਸ਼ੇਸ਼ ਦੂਤ ਦਾ ਅਹੁਦਾ ਬਣਾਇਆ ਜਾਵੇ। ਇਸ ਬਿਲ ਵਿਚ ਜਿਨ੍ਹਾਂ ਦੇਸ਼ਾਂ ਵਿਚ ਘੱਟ ਗਿਣਤੀਆਂ 'ਤੇ ਨਿਗਰਾਨੀ ਰੱਖਣ ਦੀ ਯੋਜਨਾ ਤਿਆਰ ਕੀਤੀ ਗਈ ਹੈ, ਉਨ੍ਹਾਂ ਵਿਚ ਭਾਰਤ ਤੋਂ ਇਲਾਵਾ ਪਾਕਿਸਤਾਨ ਵੀ ਸ਼ਾਮਲ ਹੈ। ਜਦੋਂ ਕਿ ਚੀਨ ਨੇ ਵੈਟਿਕਨ ਦੇ ਖੁੱਲ੍ਹੇਆਮ ਉਸ ਅਧਿਕਾਰ ਨੂੰ ਚੁਣੌਤੀ ਦਿੱਤੀ ਹੈ, ਜਿਸ ਦੇ ਤਹਿਤ ਵੈਟਿਕਨ ਚੀਨ ਵਿਚ ਮੌਜੂਦ ਗਿਰਜ਼ਾ ਘਰਾਂ ਵਿਚ ਅਹੁਦੇਦਾਰਾਂ ਦੀ ਨਿਯੁਕਤੀ ਕਰਦਾ ਹੈ।

ਇਸ ਦੇ ਨਾਲ ਹੀ ਅਮਰੀਕਾ ਪਾਕਿਸਤਾਨੀ ਰਾਜਨਾਇਕਾਂ ਦੇ ਅਮਰੀਕਾ ਦੇ ਅੰਦਰ ਆਉਣ ਜਾਣ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਇਹ ਦਾਅਵਾ ਇਕ ਨਿੱਜੀ ਚੈਨਲ ਨੇ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਇਹ ਕਦਮ ਪਾਕਿ ਦੀ ਉਸ ਕਾਰਵਾਈ ਦੇ ਜਵਾਬ ਵਿਚ ਉਠਾਇਆ ਹੈ, ਜਿਸ ਦੇ ਤਹਿਤ ਪਾਕਿਸਤਾਨ ਨੇ ਆਪਣੇ ਦੇਸ਼ ਵਿਚ ਅਮਰੀਕੀ ਰਾਜਨਾਇਕਾਂ ਦੀ ਆਵਾਜਾਈ 'ਤੇ ਕਈ ਤਰ੍ਹਾਂ ਦੀ ਰੋਕ ਲਗਾ ਦਿੱਤੀ ਹੈ। ਇਕ ਦੂਜੇ ਖ਼ਿਲਾਫ਼ ਪਾਬੰਦੀਆਂ ਲਗਾਉਣ ਨਾਲ ਫਿਰ ਅਮਰੀਕਾ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਖੱਟਾਸ ਆ ਗਈ ਹੈ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top