Share on Facebook

Main News Page

ਜਸਬੀਰ ਸਿੰਘ ਪਾਉਂਟਾ ਜੀ, ਕਿਹੜੀ ਕਿਹੜੀ ਗੱਲ ਲਈ ਮੁਆਫੀ ਮੰਗੋਗੇ

ਜਸਬੀਰ ਸਿੰਘ ਜੀ, ਕਿਹੜੀ ਕਿਹੜੀ ਗੱਲ ਲਈ ਮੁਆਫੀ ਮੰਗੋਗੇ। ਆਪ ਜੀ ਜਿਸ ਗੁਰੂ ਦੀ ਬਾਣੀ ਦਾ ਗਾਇਨ ਕਰਦੋ ਹੋ, ਪਰ ਡੇਰੇਦਾਰਾਂ, ਪਾਖੰਡੀ ਸਾਧ ਬਾਬਿਆਂ, ਜਥੇਦਾਰਾਂ ਦੀ ਚਾਪਲੂਸੀ ਵੀ ਕਰਦੇ ਹੋ, ਕਿ ਇਹ ਹੈ ਚਾਲੀ ਸਾਲਾਂ ਦੀ ਸੇਵਾ? ਅਕਾਲ ਤਖਤ ਦੇ ਬੈਠੇ ਪਾਲਤੂ ਜਥੇਦਾਰਾਂ ਵਲੋਂ ਦਿੱਤੀ 21 ਜਪੁਜੀ ਸਾਹਿਬ ਦੇ ਪਾਠਾਂ ਦੀ "ਸਜ਼ਾ", ਜੋ ਤੁਸੀਂ ਭੁਗਤ ਚੁਕੇ ਹੋ, ਸਿਰਫ ਇੱਕ ਡਰਾਮੇ ਤੋਂ ਵੱਧ ਕੁੱਝ ਨਹੀਂ।

ਜਿਹੜੇ ਜਥੇਦਾਰ ਜਪੁਜੀ ਸਾਹਿਬ ਨੂੰ ਸਜ਼ਾ ਦੇ ਤੌਰ 'ਤੇ ਵਰਤ ਰਹੇ ਨੇ, ਉਨ੍ਹਾਂ ਦੀ ਬੁੱਧੀ ਦਾ ਸਤੱਰ ਇਸੇ ਗੱਲ ਤੋਂ ਪਤਾ ਲਗਦਾ ਹੈ। ਕਾਹਨਾ ਢੇਸੀਆਂ ਵਾਲੇ ਸਾਧ, ਜਿਹੜਾ ਆਪਣੀ ਸਾਰੀ ਫੌਜ ਨਾਲ ਪਹੁੰਚਿਆ ਸੀ, ਉਹ ਕੋਈ ਮੁਆਫੀ ਮੰਗਣ ਲਈ ਨਹੀਂ ਸੀ ਪਹੁੰਚਿਆ, ਆਪਣੇ ਡੇਰੇ ਦੀ ਦੁਕਾਨਦਾਰੀ ਚਲਦੀ ਰੱਖਣ ਵਾਸਤੇ ਆਇਆ ਸੀ, ਤੇ ਤੁਸੀਂ ਵੀ ਆਪਣੀ ਕਮਾਈ 'ਚ ਵਿਘਨ ਨਾ ਪਵੇ, ਇਸੇ ਲਈ ਆਏ ਸੀ। ਜਿਹੜੇ ਪਾਲਤੂ ਜਥੇਦਾਰਾਂ ਕੋਲ਼ੋਂ ਤੁਸੀਂ ਮੁਆਫੀ ਮੰਗੀ ਹੈ, ਉਹ ਕਿਹੜਾ ਦੁੱਧ ਧੋਤੇ ਨੇ, ਗੁਰੂ ਸਾਹਿਬ ਦੇ ਫੁਰਮਾਨ ਅਤੇ ਸਿਧਾਂਤ ਦੀਆਂ ਨਿੱਤ ਧੱਜੀਆਂ ਉਡਾਂਦੇ ਨੇ।

ਜੇ ਸੱਚੇ ਦਿੱਲ ਨਾਲ ਮੁਆਫੀ ਮੰਗਦੇ ਹੋ ਤਾਂ ਹੁਣ ਤੋਂ ਬਾਅਦ ਕਿਸੇ ਡੇਰੇਦਾਰ, ਪਾਖੰਡੀ ਸਾਧ ਬਾਬੇ, ਪਾਲਤੂ ਜਥੇਦਾਰ ਨਾਲ ਕੋਈ ਵਾਸਤਾ ਨਾ ਰਖੋ, ਸਿਰਫ ਗੁਰੂ ਦਾ ਕਹਿਆ ਮੰਨੋ ਅਤੇ ਗੁਰਮਤਿ ਸਿਧਾਂਤਾਂ ਦਾ ਪੱਲਾ ਨਾ ਛਡੋ।  ਸਿਰਫ ਗੁਰੂ ਦੀ ਵਡਿਆਈ ਕਰੋ, ਇਨ੍ਹਾਂ ਪਖੰਡੀਆਂ ਦਾ ਖਹਿੜਾ ਛਡੋ, ਗੁਰੂ ਆਪ ਮੁਆਫੀ ਦੇਵੇਗਾ।

ਸੰਪਾਦਕ ਖਾਲਸਾ ਨਿਊਜ਼

 

ਪਾਲਤੂ ਜਥੇਦਾਰਾਂ ਸਾਹਮਣੇ ਪੇਸ਼ ਹੁੰਦੇ ਰਾਗੀ ਜਸਬੀਰ ਸਿੰਘ ਪਾਉਂਟਾ ਵਾਲੇ

ਜਸਬੀਰ ਸਿੰਘ ਪਾਉਂਟੇ ਵਾਲੇ ਦਾ ਖੁਸ਼ਾਮਦੀ ਰੂਪ 06 Feb 11

ਢੱਡਰੀਆਂ ਵਾਲੇ, ਡੇਰੇਦਾਰਾਂ ਅਤੇ ਮਸੰਦ ਕੁਲਵੰਤ ਸਿੰਘ ਦੀ ਚਾਪਲੂਸੀ
ਇਸ ਤਰ੍ਹਾਂ ਦੇ ਰਾਗੀ ਪਸੰਦ ਹਨ ਜਥੇਦਾਰਾਂ ਨੂੰ ਜਿਹੜੇ ਉਨ੍ਹਾਂ ਨੂੰ ਮੱਥੇ ਟੇਕਦੇ ਹਨ!!!

 


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top