Share on Facebook

Main News Page

ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਉਪ ਕੁਲਪਤੀ ਰੰਗਦੇ ਹਨ ਦਾੜੀ

ਫ਼ਤਹਿਗੜ ਸਾਹਿਬ, 24 ਜੁਲਾਈ (ਗੁਰਪ੍ਰੀਤ ਮਹਿਕ): ਪੰਥਕ ਹਲਕਿਆਂ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋ ਚਲਾਈ ਜਾ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਫ਼ਤਹਿਗੜ ਸਾਹਿਬ ਦੇ ਵਾਇਸ ਚਾਂਸਲਰ ਡਾ. ਜਸਬੀਰ ਸਿੰਘ ਆਹਲੂਵਾਲੀਆ ਬੁਜਰਗ ਕਦੋਂ ਦਿਖਣਗੇ ? ਜੇ ਡਾ ਆਹਲੂਵਾਲੀਆ ਨੇ ਆਪਣਾ ਦਾੜੀ ਰੰਗਣ ਦਾ ਸਿਲਸਲਾ ਜਾਰੀ ਰੱਖਿਆ ਤਾਂ ਉਹ ਸ਼ਾਇਦ ਹੀ ਕਦੇ ਬੁਜਰਗ ਦਿਖਣ। ਭਾਵੇਂ ਕਿ ਡਾ. ਆਹਲੂਵਾਲੀਆ ਇੱਕ ਸੀਨੀਅਰ ਸੇਵਾਮੁਕਤ ਅਧਿਕਾਰੀ ਹਨ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਇਸ ਚਾਂਸਲਰ ਵੀ ਰਹਿ ਚੁੱਕੇ ਹਨ, ਪ੍ਰੰਤੂ ਅੱਜੇ ਵੀ ਉਨਾਂ ਦਾ ਦਾੜੀ ਕਾਲੀ ਹੀ ਦਖਾਈ ਦਿੰਦੀ ਹੈ। ਡਾ. ਆਹਲੂਵਾਲੀਆ ਨੂੰ ਨੇੜੇ ਤੇ ਦੇਖਣ ਤੋ ਬਾਅਦ ਇਸ ਗੱਲ ਦੇ ਰਾਜ ਦਾ ਪਤਾ ਲੱਗ ਜਾਂਦਾ ਹੈ।

ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਡਾ. ਆਹਲੂਵਾਲੀਆ ਨਾਲ ਨੇੜਤਾ ਜੱਗ ਜਾਹਰ ਹੈ। ਉਹ ਇੱਕ ਵਿਦਵਾਨ ਦੇ ਤੌਰ ਤੇ ਜਾਣੇ ਜਾਂਦੇ ਹਨ। ਭਾਵੇਂ ਕਿ ਡਾ. ਆਹਲੂਵਾਲੀਆ ਦੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਉਪ ਕੁਲਪਤੀ ਦੀ ਨਿਯੁਕਤੀ ਤੋ ਪਹਿਲਾਂ ਅਤੇ ਨਿਯੁਕਤੀ ਤੋ ਬਾਅਦ ਕਈ ਪੰਥਕ ਧਿਰਾਂ ਨੇ ਉਨਾਂ ਦੀ ਨਿਯੁਕਤੀ ਦਾ ਵਿਰੋਧ ਕੀਤਾ ਅਤੇ ਉਨਾਂ ਤੇ ਗੰਭੀਰ ਦੋਸ਼ ਲਗਾਏ , ਪ੍ਰੰਤੂ ਫੇਰ ਵੀ ਉਨਾ ਦੀ ਵੀ ਸੀ ਦੇ ਅਹੁਦੇ ਤੇ ਨਿਯੁਕਤੀ ਹੋ ਗਈ। ਡਾ. ਆਹਲੂਵਾਲੀਆ ਕਈ ਕੋਰਟ ਕੇਸਾਂ ਵਿੱਚ ਬਰੀ ਵੀ ਹੋਏ। ਅਕਾਲੀ ਸਰਕਾਰ ਨੇ ਫ਼ਤਹਿਗੜਸਾਹਿਬ ਵਿਖੇ ਯੂਨੀਵਰਸਿਟੀ ਬਣਾਉਣ ਤੇ ਐਲਾਨ ਤੋ ਬਾਅਦ ਹੀ ਯੂਨੀਵਰਸਿਟੀ ਬਣਾਉਣ ਦਾ ਕੰਮ ਡਾ. ਆਹਲੂਵਾਲੀਆ ਨੂੰ ਸੌਂਪ ਦਿੱਤਾ, ਜਿਨਾਂ ਸਾਰੇ ਕਾਗਜ ਤਿਆਰ ਕੀਤੇ ਅਤੇ ਅੰਤ ਯੂਨੀਵਰਸਿਟੀ ਹੋਂਦ ਵਿੱਚ ਆ ਗਈ। ਡਾ. ਆਹਲੂਵਾਲੀਆ ਨੇ ਸਮੇਂ ਸਮੇਂ ਤੇ ਯੂਨੀਵਰਸਿਟੀ ਦੇ ਦਰਸ਼ਨ ਪਰਕਾਸ਼ ਸਿੰਘ ਬਾਦਲ ਨੂੰ ਕਰਵਾਏ। ਉਨਾਂ ਦੀ ਨਿਗਰਾਣੀ ਹੇਠ ਯੂਨੀਵਰਸਿਟੀ ਦੇ ਇਮਾਰਤ ਦਾ ਨਿਰਮਾਣ ਹੋਇਆ ਅਤੇ ਸਟਾਫ ਣੀ ਭਰਤੀ ਹੋਈ ਅਤੇ ਹੁਣ ਯੂਨੀਵਰਸਿਟੀ ਦਾ ਪਹਿਲਾਂ ਅਕਾਦਮਿਕ ਸੈਸ਼ਨ 25 ਜੁਲਾਈ ਤੋ ਚੱਲੇਗਾ। ਇਸ ਕਾਰਜ ਲਈ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਵਿਸ਼ੇਸ਼ ਤੌਰ ਤੋ ਪੁੱਜ ਰਹੇ ਹਨ ।

ਇਸ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਕਰਨਗੇ। ਯੂਨੀਵਰਸਿਟੀ ਦਾ ਇਹ ਪ੍ਰੋਜੈਕਟ ਮੁੱਖ ਤੌਰ ਤੇ ਸ੍ਰੋਮਣੀ ਕਮੇਟੀ ਵੱਲੋ ਦਿੱਤੀ ਗਈ ਕਰੋੜਾਂ ਰੁਪਏ ਦੀ ਰਾਸ਼ੀ ਨਾਲ ਨੇਪਰੇ ਚੜਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਯੂਨੀਵਰਸਿਟੀ ਦੇ ਚਾਂਸਲਰ ਹਨ। ਕਈ ਮਹੱਤਵਪੂਰਨ ਵਿਅਕਤੀ ਯੂਨੀਵਰਸਿਟੀ ਦੇ ਟਰੱਸਟੀ ਨਿਯੁਕਤ ਕੀਤੇ ਹੋਏ ਹਨ । ਜਦੋ ਅਕਾਲੀ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੇ ਯੂਨੀਵਰਸਿਟੀ ਦੀ ਸ਼ੁਰੂਆਤ ਕਰਨੀ ਸੀ ਤਾਂ ਬੜੇ ਜੋਰ ਸ਼ੋਰ ਨਾਲ ਐਲਾਨ ਕੀਤਾ ਕਿ ਇਹ ਸਿੱਖ ਧਰਮ ਦੇ ਪ੍ਰਚਾਰ ਬਾਰੇ ਕੰਮ ਕਰੇਗੀ, ਪ੍ਰੰਤੂ ਹੁਣ ਜਦੋ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ ਆਹੂਲਵਾਲੀਆਂ ਖੁਦ ਦਾੜੀ ਰੰਗਦੇ ਹਨ। ਇਸ ਤੋ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਯੂਨੀਵਰਸਿਟੀ ਕਿਸ ਤਰਾ ਦਾ ਪ੍ਰਚਾਰ ਕਰੇਗੀ।

ਜਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਅਜਿਹੇ ਮਾਮਲੇ ਸਾਮਣੇ ਆਏ ਸਨ ਜਿੱਥੇ ਸ਼੍ਰੋਮਣੀ ਕਮੇਟੀ ਦੇ ਆਪਣੇ ਮੁਲਾਜਮਾਂ ਨੂੰ ਦਾੜੀ ਰੰਗਣ ਦੇ ਕੇਸ ਵਿੱਚ ਸਖਤੀ ਨਾਲ ਨਿਪਟਿਆ ਅਤੇ ਉਨਾਂ ਦੀ ਚੰਗੀ ਝਾੜ ਝੰਬ ਕੀਤੀ। ਪੰਥਕ ਹਲਕਿਆਂ ਵਿੱਚ ਚਰਚਾ ਹੈ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ, ਉਨਾਂ ਦਾ ਪੁੱਤਰ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਸਕੱਤਰ ਦਲਮੇਘ ਸਿੰਘ, ਸ਼੍ਰੋਮਣੀ ਕਮੇਟੀ ਦਾ ਡਾਇਰੈਕਟਰ ਸਿੱਖਿਆ ਡਾ ਗੁਰਮੋਹਨ ਸਿੰਘ ਵਾਲੀਆ ਅਤੇ ਫ਼ਤਹਿਗੜਸਾਹਿਬ ਵਿੱਖੇ ਸਥਿਤ ਸ਼੍ਰੋਮਣੀ ਕਮੇਟੀ ਵੱਲੋ ਚਲਾਏ ਜਾ ਰਹੇ ਮਾਤਾ ਗੁਜਰੀ ਕਾਲਜ, ਫ਼ਤਹਿਗੜਸਾਹਿਬ ਦੇ ਪ੍ਰਿੰਸੀਪਲ ਡਾ ਜਤਿੰਦਰ ਸਿੰਘ ਸਿੱਧੂ ਬਿਨਾਂ ਦਾੜੀ ਰੰਗੇ ਆਪਣਾ ਕੰਮ ਕਰ ਸਕਦਾ ਹਨ ਤਾਂ ਡਾ. ਆਹਲੂਵਾਲੀਆ ਕਿਉਂ ਨਹੀਂ।

ਡਾ. ਆਹਲੂਵਾਲੀਆ ਨੇ ਭਾਵੇਂ ਅਜੇ ਦਾੜੀ ਰੰਗਣੀ ਛੱਡੀ ਨਹੀਂ ਪ੍ਰੰਤੂ ਸ਼੍ਰੋਮਣੀ ਕਮੇਟੀ ਦੇ ਕਾਲਜ ਤੈਨਾਤ ਇੱਕ ਮੁਲਾਜਮ ਨੇ ਉਸ ਸਮੇਂ ਤੁਰੰਤ ਦਾੜੀ ਰੰਗਣੀ ਛੱਡ ਦਿੱਤੀ ਜਦੋ ਉਸ ਦੀ ਤਨਖਾਹ ਵਿੱਚ ਕਾਫੀ ਵਾਧਾ ਹੋਇਆ। ਪਹਿਲਾਂ ਇਹ ਮੁਲਾਜਮ ਕਾਲਜ ਵਿੱਚ ਗੈਸਟ ਫੈਕਲਟੀ ਦੇ ਤੌਰ ਤੇ ਤੈਨਾਤ ਸੀ ਅਤੇ ਅੱਠ ਦੱਸ ਹਜਾਰ ਰੁਪਏ ਮਹੀਨਾ ਪ੍ਰਾਪਤ ਕਰਦਾ ਸੀ। ਦੋ ਤਿੰਨ ਸਾਲ ਇਸੇ ਕਾਲਜ ਵਿੱਚ ਲਗਾਉਣ ਤੋ ਬਾਅਦ ਵਿੱਚ ਉਸ ਨੇ ਦਾੜੀ ਰੰਗਨੀ ਨਹੀਂ ਛੱਡੀ। ਇਸ ਤੋ ਬਾਅਦ ਉਹ ਇਹੀ ਕਾਲਜ ਵਿੱਚ ਕਿਸੇ ਹੋਰ ਅਹੁਦੇ ਤੇ ਠੇਕੇ ਤੇ ਤੈਨਾਤ ਹੋ ਗਿਆ ਅਤੇ ਉਸ ਦੀ ਤਨਖਾਹ ਤਿੰਨ ਚਾਰ ਗੁਣਾ ਵੱਧ ਗਈ। ਉਸ ਨੇ ਤੁਰੰਤ ਦਾੜੀ ਰੰਗਣੀ ਛੱਡ ਦਿੱਤੀ ਤਾਂ ਜੋ ਉਸ ਦਾ ਲੋਕਾਂ ਵਿੱਚ ਇਹ ਪ੍ਰਭਾਵ ਜਿਵੇਂ ਕਿ ਉਸ ਵਿੱਚ ਸਿੱਖੀ ਸੇਵਕੀ ਜਾਗ ਪਈ ਹੈ। ਇਸ ਗੱਲ ਦਾ ਅਜੇ ਪਤਾ ਨਹੀਂ ਕਿ ਇਸ ਮੁਲਾਜਮ ਨੇ ਅਜੇ ਅਮ੍ਰਿਤ ਸੰਚਾਰ ਕੀਤਾ ਹੈ ਕਿ ਨਹੀਂ, ਪ੍ਰੰਤੂ ਉਸ ਦੇ ਕਈ ਸ਼ੋਕ ਡਾ. ਆਹਲੂਵਾਲੀਆ ਨਾਲ ਮਿਲਦੇ ਜੁਲਦੇ ਹੀ ਹਨ। ਹੁਣ ਦੇਖਣਾ ਇਹ ਹੈ ਕਿ ਡਾ. ਆਹਲੂਵਾਲੀਆ ਦਾੜੀ ਰੰਗਣਾ ਛੱਡਦੇ ਹਨ ਜਾਂ ਫੇਰ ਸ਼੍ਰੋਮਣੀ ਕਮੇਟੀ ਆਪਣੇ ਮੁਲਾਜਮਾਂ ਨੂੰ ਭਵਿੱਖ ਵਿੱਚ ਦਾੜੀ ਰੰਗਣ ਤੋ ਰੋਕਣ ਵਿੱਚ ਕੁਝ ਸੰਕੋਚ ਕਰੇਗੀ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top