Share on Facebook

Main News Page

ਖਾਲਸਾ ਦੀਵਾਨ ਹਾਂਗ ਕਾਂਗ ਦੀ ਪ੍ਰਬੰਧਕ ਕਮੇਟੀ ਅਸਤੀਫਾ ਦੇਵੇ: ਪ੍ਰਿੰ. ਗੁਰਬਚਨ ਸਿੰਘ ਪੰਨੂਵਾਂ

ਲੁਧਿਆਣਾ 22 ਜੁਲਾਈ (ਸੰਦੀਪ ਸਿੰਘ) ਜਦੋਂ ਸਿੱਖ ਰਹਿਤ ਮਰਯਾਦਾ ‘ਚ ਸਾਫ ਅੱਖਰਾਂ ਚ ਲਿਖਿਆ ਮਿਲਦਾ ਹੈ, ਕਿ ਸੰਗਤ ਚ ਇਕ ਸਮੇਂ ਇਕ ਹੀ ਗੱਲ ਕਥਾ, ਕੀਰਤਨ ਜਾਂ ਪਾਠ ਹੋਵੇ ਤਾਂ ਕਿਸੇ ਵੀ ਗੱਲ ਦਾ ਭੁਲੇਖਾ ਨਹੀਂ ਰਹਿ ਜਾਂਦਾ, ਪਰ ਫਿਰ ਵੀ ਕਈ ਅਨਮਤੀ ਵਿਚਾਰਧਾਰਾ ਦੇ ਲੋਕ, ਜੋ ਕਿ ਆਪਣੇ ਆਪ ਨੂੰ ਗੁਰੂ ਘਰਾਂ ਦੇ ਪਹਿਰੇਦਾਰ ਦਸਦੇ ਹਨ, ਉਹ ਗੁਰਮਤਿ ਸਿਧਾਂਤ ਤੇ ਤੁਰਨ ਲਈ ਤਿਆਰ ਨਹੀਂ ਹਨ, ਤੇ ਗੁਰੂ ਦੀ ਮੱਤ ਨੂੰ ਛੱਡ ਕੇ ਉਹ ਆਪਣਾ ਚੌਧਰਪੁਣਾ ਹੀ ਅੱਗੇ ਰੱਖਦੇ ਹਨ।

ਉਹਨਾਂ ਦੇ ਵਾਸਤੇ ਸਿਧਾਂਤ ਖੂਹ ‘ਚ ਡਿਗਦਾ ਹੈ, ਤਾਂ ਡਿਗੇ, ਉਹਨਾਂ ਵਾਸਤੇ ਇਹ ਤਾਂ ਇਉਂ ਹੈ, ਕੋਈ ਮਰੇ ਭਾਵੇਂ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਜਿਸ ਦੀ ਸਪੱਸ਼ਟ ਮਿਸਾਲ ਪਿਛਲੇ ਦਿਨੀਂ ਹਾਂਗ ਕਾਂਗ ਵਿਖੇ ਵਾਪਰੀ ਘਟਨਾਂ ਤੋਂ ਮਿਲਦੀ ਹੈ, ਜਿਥੋਂ ਦੀ ਗੁ:ਪ੍ਰਬੰਧਕ ਕਮੇਟੀ ਨੇ ਚੱਲ ਰਹੇ ਸ੍ਰੀ ਅਖੰਡਪਾਠ ਦੇ ਨਾਲ ਹੀ ਇਕ ਪੋਥੀ ਦਾ ਪ੍ਰਕਾਸ਼ ਕਰਕੇ ਲਾਵਾਂ ਫੇਰੇ (ਅਨੰਦ ਕਾਰਜ) ਕਰਵਾਇਆ ਤੇ ਜੇਕਰ ਉਥੇ ਕੁੱਝ ਜਾਗਰੂਕ ਸੰਗਤਾਂ ਨੇ ਕਮੇਟੀ ਦੇ ਸੈਕਟਰੀ ਦਲਜੀਤ ਸਿੰਘ ਜੀਰਾ ਨੂੰ ਪੁਛਣਾ ਚਾਹਿਆ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਕਮੇਟੀ ਦੀ ਮਰਯਾਦਾ ਨੂੰ ਨਹੀਂ ਮੰਨਦੇ, ਬਲਕਿ ਜੇ ਜਾਗਰੂਕ ਸਿੰਘਾਂ ਨੇ ਇਸ ਦੇ ਵਿਰੁੱਧ ਆਵਾਜ ਉਠਾਈ ਤਾਂ ਉਹਨਾਂ ਤੇ ਹਮਲਾ ਵੀ ਕੀਤਾ ਗਿਆ।

ਇਸ ਸਬੰਧੀ ਗੱਲ ਕਰਦਿਆਂ ਪ੍ਰਿੰ: ਗੁਰਬਚਨ ਸਿੰਘ ਜੀ ਪੰਨੂਵਾਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਨੇ ਕਿਹਾ ਕਿ ਇਹ ਜੱਗੋਂ ਤੇਰਵੀਂ ਘਟਨਾਂ ਹੈ, ਜਿਸ ਕਰਕੇ ਖਾਲਸਾ ਦੀਵਾਨ ਹਾਂਗਕਾਂਗ ਦੀ ਪ੍ਰਬੰਧਕ ਕਮੇਟੀ ਨੂਮ ਗੁਰੂ ਹੁਕਮਾਂ ਦੀ ੳਲੰਘਣਾ ਤੇ ਗੁਰਮਤਿ ਸਿਧਾਂਤ ਦੀ ਬੇਅਦਬੀ ਕਰਨ ਕਰਕੇ ਫੌਰਨ ਅਸਤੀਫਾ ਦੇਣਾ ਬਣਦਾ ਹੈ, ਤੇ ਸੰਗਤਾਂ ਨੂੰ ਵੀ ਚਾਹੀਦਾ ਹੈ, ਕਿ ਉਹ ਆੳੇਣ ਤੇ ਅਜਿਹੀਆਂ ਕਮੇਟੀਆਂ ਜੋ ਪੰਥਕ ਸਿੱਖ ਰਹਿਤ ਮਰਯਾਦਾ ਨੂੰ ਮੰਨਣ ਤੋਂ ਇਨਕਾਰੀ ਹਨ, ੳਹਨਾਂ ਪਾਸੋਂ ਪ੍ਰਬੰਧ ਨੂੰ ਆਪਣੇ ਹੱਥਾਂ ‘ਚ ਲੈਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top