Share on Facebook

Main News Page

ਅਖੌਤੀ ਜਥੇਦਾਰ ਨੂੰ ਹੁਣ ਸਮਝ ਆਈ, ਕਿ ਹਰੇਕ ਵਿਅਕਤੀ ਨੂੰ ਅਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ

ਪਿਛਲੇ ਦਿਨੀਂ ਅਖੌਤੀ ਜਥੇਦਾਰ ਗੁਰਬਚਨ ਸਿੰਘ ਨੇ ਨੰਦਗੜ੍ਹ ਦੇ ਵਰੰਟ ਜਾਰੀ ਹੋਣ 'ਤੇ ਇੱਕ ਬਿਆਨ ਦਿੱਤਾ ਕਿ "ਇਹ ਸਰਾਸਰ ਭਾਰਤੀ ਸੰਵਿਧਾਨ ਦੀ ਉਲੰਘਣਾ ਹੈ ਅਤੇ ਸੰਵਿਧਾਨ ਅਨੁਸਾਰ ਹਰੇਕ ਵਿਅਕਤੀ ਨੂੰ ਅਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ।" ਹੋਰ ਅਗੇ ਕਿਹਾ ਕਿ "ਪਹਿਲਾਂ ਮਾਮਲੇ ਦੀ ਜਾਂਚ ਕਰਨ ਲਈ ਪੁਲਿਸ ਜਾਂ ਕਿਸੇ ਹੋਰ ਸੁਰੱਖਿਆ ਏਜੰਸੀ ਨੂੰ ਜਾਂਚ ਕਰਨ ਲਈ ਆਦੇਸ਼ ਦੇਣੇ ਚਾਹੀਦੇ ਸਨ ਤੇ ਉਸ ਰਿਪੋਰਟ 'ਤੇ ਹੀ ਅਗਲੇਰੀ ਕਾਰਵਾਈ ਕਰਨੀ ਚਾਹੀਦੀ ਸੀ।"

ਅਖੌਤੀ ਜਥੇਦਾਰ ਨੂੰ ਹੁਣ ਬੜੀ ਪੀੜ੍ਹ ਹੋਈ ਹੈ, ਜਦੋਂ ਆਪਣੇ ਕਿਸੀ ਸੰਗੀ ਸਾਥੀ ਦੇ ਵਰੰਟ ਜਾਰੀ ਹੋਏ ਹਨ। ਤੇ ਹੁਣ ਯਾਦ ਆਇਆ ਹੈ ਕਿ ਹਰੇਕ ਵਿਅਕਤੀ ਨੂੰ ਵੀਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ ਅਤੇ ਜਾਂਚ ਕਰਨ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਦੁਹਰਾ ਮਾਪਦੰਡ ਕਿਉਂ? ਕੀ ਸਿਰਫ ਬਾਦਲ ਦੇ ਪਾਲਤੂਆਂ ਨੂੰ ਹੀ ਬੋਲਣ ਦੀ ਆਜ਼ਾਦੀ ਹੈ ਕਿਸੇ ਹੋਰ ਨੂੰ ਨਹੀਂ? ਉਹ ਜੋ ਮਰਜ਼ੀ ਕਰਨ ਉਹ ਠੀਕ ਹੈ, ਬਾਕੀ ਕਰਨ ਤਾਂ ਛੇਕ ਦਿਉ!!!

ਪ੍ਰੋ. ਦਰਸ਼ਨ ਸਿੰਘ ਖਾਲਸਾ ਕੇਸ 'ਚ ਤਾਂ ਕੋਈ ਜਾਂਚ ਨਹੀਂ ਹੋਈ। ਸਿਰਫ ਲਾਂਬੇ ਦੇ ਲਾਏ ਲਾਂਬੂ ਨੂੰ ਹੀ ਆਖਰੀ ਆਧਾਰ ਮੰਨਿਆ ਗਿਆ। ਕਿਹੜੀ ਜਾਂਚ ਹੋਈ, ਸਿਰਫ ਕੱਟ ਵੱਢ ਕੀਤੀ ਸੀ.ਡੀ ਦੇ ਆਧਾਰ 'ਤੇ ਹੀ ਕੌਮ ਦੇ ਸਿਰਮੌਰ ਪ੍ਰਚਾਰਕ ਨੂੰ ਛੇਕ ਦਿੱਤਾ ਗਿਆ। ਕੀ ਇਹ ਹੈ ਇੰਸਾਫ?

ਹੁਣ ਕਿਉਂ ਸੇਕ ਲਗਦਾ ਹੈ? ਪ੍ਰੋ. ਦਰਸ਼ਨ ਸਿੰਘ ਨੇ ਤਾਂ ਸੱਚ ਹੀ ਬੋਲਿਆ ਸੀ। ਕੀ ਸੱਚ ਬੋਲਣਾ ਪਾਪ ਹੈ? ਅਸਲ 'ਚ ਤਾਂ ਪ੍ਰੋ. ਦਰਸ਼ਨ ਸਿੰਘ ਖਾਲਸਾ ਦੇ ਵੱਧਦੇ ਪ੍ਰਭਾਵ ਤੋਂ ਬੁਖਲਾ ਕੇ, ਬਾਦਲ ਨੇ ਆਪਣੇ ਪਾਲਤੂ ਜਥੇਦਾਰਾਂ ਤੋਂ ਇਹ ਕਾਰਵਾਈ ਕਰਵਾ ਲਈ, ਕਿ ਕਿਤੇ ਆਉਣ ਵਾਲੀਆਂ ਸ਼੍ਰਮਣੀ ਕਮੇਟੀ ਚੋਣਾਂ ਜਾਂ ਵਿਧਾਨਸਭਾ ਚੋਣਾਂ 'ਚ ਪ੍ਰੋ. ਦਰਸ਼ਨ ਸਿੰਘ ਦੇ ਪ੍ਰਚਾਰ ਨਾਲ ਕਿਤੇ ਪਾਸਾ ਉਲਟਾ ਹੀ ਨਾ ਪੈ ਜਾਵੇ। ਇਸ ਲਈ ਲਾਂਬੇ ਵਰਗੇ ਸ਼ਾਤਿਰ ਤੇ ਚਾਲਬਾਜ਼ ਵਕੀਲ ਨੂੰ ਚੁਣਿਆ ਗਿਆ, ਜਿਸਨੇ ਆਪਣੀ ਗਿਰੀ ਹੋਈ ਚਾਲ ਨਾਲ, ਪ੍ਰੋ. ਦਰਸ਼ਨ ਸਿੰਘ ਨੂੰ ਪਾਲਤੂ ਜਥੇਦਾਰਾਂ ਕੋਲ਼ੋਂ ਛੇਕਣ ਦੀ ਕਾਰਵਾਈ ਕਰਵਾਈ। ਇਸ ਸਾਰੀ ਕਾਰਵਾਈ 'ਚ ਕੋਈ ਦਲੀਲ, ਕੋਈ ਅਪੀਲ ਨਹੀਂ ਸੁਣੀ ਗਈ, ਸਿਰਫ ਧੱਕੇਸ਼ਾਹੀ ਹੀ ਹੋਈ। ਉਸ ਸਮੇਂ ਇਹ ਯਾਦ ਨਹੀਂ ਆਇਆ ਕਿ ਪ੍ਰੋ. ਦਰਸ਼ਨ ਸਿੰਘ ਨੂੰ ਵੀ ਅਪਣੇ ਵੀਚਾਰ ਰੱਖਣ ਦਾ ਅਧਿਕਾਰ ਹੈ। ਸਿਰਫ ਸੱਚ ਦਾ ਮੁੰਹ ਬੰਦ ਕਰਨ ਲਈ ਇਹ ਚਾਲ ਚਲੀ ਗਈ, ਜੋ ਪਾਲਤੂ ਜਥੇਦਾਰਾਂ ਨੂੰ ਮਹਿੰਗੀ ਪਈ। ਸੱਚ ਕਦੀ ਵੀ ਝੁਕਦਾ ਨਹੀਂ, ਰੁਕਦਾ ਨਹੀਂ, ਇਸਦਾ ਸਬੂਤ ਸਾਰੇ ਸਿੱਖ ਜਗਤ ਨੇ ਦੇਖ ਹੀ ਲਿਆ ਹੈ। ਪ੍ਰੋ. ਦਰਸ਼ਨ ਸਿੰਘ ਖਾਲਸਾ ਦਾ ਹਰ ਥਾਂ ਸਵਾਗਤ ਕੀਤਾ ਜਾਂਦਾ ਹੈ, ਗੋਲਡ ਮੈਡਲਾਂ ਨਾਲ ਸਨਮਾਨ ਹੁੰਦਾ ਹੈ, ਕੀਰਤਨ ਸਮਾਗਮ ਕਰਵਾਏ ਜਾਂਦੇ ਹਨ, ਤੇ ਪਾਲਤੂ ਜਥੇਦਾਰਾਂ ਨੂੰ ਹਰ ਥਾਂ 'ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਜਿਥੇ ਵੀ ਜਾਂਦੇ ਨੇ ਛੁੱਪ ਛੁੱਪ ਕੇ ਜਾਂਦੇ ਨੇ।

ਉਹ ਮੂਰਖੋ, ਕਿੰਨੀ ਦੇਰ ਇਹ ਖੇਡ ਖੇਡੋਗੇ, ਪਾਪ ਦਾ ਭਾਂਡਾ ਫੁੱਟ ਚੁੱਕਾ ਹੈ, ਸੱਚ ਦੀ ਹਮੇਸ਼ਾ ਹੀ ਜਿੱਤ ਹੁੰਦੀ ਹੈ।

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top