Share on Facebook

Main News Page

ਜਿਸ ਧਰਤੀ ਨੂੰ ਗੁਰੂ ਮਹਾਰਾਜ ਨੇ ਆਪਣੇ ਪ੍ਰੀਵਾਰ ਦੀਆਂ ਸ਼ਹਾਦਤਾਂ ਨਾਲ ਸਿੰਜਿਆ, ਉਸ ਧਰਤੀ ’ਤੇ ਪਾਤਸ਼ਾਹ ਦੀ ਬਾਣੀ ਤੇ ਸਰੂਪਾਂ ਦਾ ਘੋਰ ਨਿਰਾਦਰ ਹੋ ਰਿਹਾ ਹੈ: ਬ੍ਰਿਟਿਸ਼ ਸਿੱਖ ਕੌਂਸਲ

ਬਠਿੰਡਾ, 21 ਜੁਲਾਈ (ਕਿਰਪਾਲ ਸਿੰਘ): ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਨੂੰ ਢਾਹ ਲਾਣ ਵਾਲਿਆਂ ਪੰਥ ਦੋਖੀਆਂ ਖਿਲਾਫ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਖਤ ਐਕਸ਼ਨ ਲੈ ਕੇ ਮਿਸਾਲ ਪੈਦਾ ਕਰਨ ਤਾਂ ਭਵਿਖ ਵਿਚ ਕੋਈ ਹੋਰ ਪੰਥ ਦੋਖੀ ਅਜੇਹੀ ਹਰਕਤ ਨਾ ਕਰ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬ੍ਰਿਟਿਸ਼ ਸਿੱਖ ਕੌਂਸਲ ਦੇ ਪ੍ਰਧਾਨ ਸ੍ਰ ਕੁਲਵੰਤ ਸਿੰਘ ਢੇਸੀ, ਜਨਰਲ ਸਕੱਤਰ ਤਰਸੇਮ ਸਿੰਘ ਦਿਉਲ ਅਤੇ ਸ੍ਰ ਜੋਗਾ ਸਿੰਘ ਨੇ ਈਮੇਲ ਰਾਹੀਂ ਭੇਜੇ ਇੱਕ ਪ੍ਰੈੱਸ ਨੋਟ ਵਿੱਚ ਕੀਤਾ। ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਧਰਤੀ ਨੂੰ ਗੁਰੂ ਮਹਾਰਾਜ ਨੇ ਆਪਣੇ ਪ੍ਰੀਵਾਰ ਦੀਆਂ ਸ਼ਹਾਦਤਾਂ ਨਾਲ ਸਿੰਜਿਆ ਉਸ ਧਰਤੀ ’ਤੇ ਪਾਤਸ਼ਾਹ ਦੀ ਬਾਣੀ ਤੇ ਸਰੂਪਾਂ ਦਾ ਘੋਰ ਨਿਰਾਦਰ ਹੋ ਰਿਹਾ ਹੈ।

ਉਕਤ ਪੰਥਕ ਸ਼ਖਸ਼ੀਅਤਾਂ ਨੇ ਕਿਹਾ ਕਿ ਜਲੰਧਰ ਜ਼ਿਲ੍ਹੇ ਦੇ ਪਿੰਡ ਕਾਹਨਾ ਢੇਸੀਆਂ ਦੇ ਇਕ ਡੇਰੇਦਾਰ ਵਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਭੰਗੜੇ ਪਵਾਉਣ ਦੀ ਕੋਝੀ ਹਰਕਤ ਨੇ ਸਿਖ ਜਗਤ ਦੇ ਹਿਰਦੇ ਵਲੂੰਧਰ ਦਿੱਤੇ ਹਨ ਅਤੇ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ੍ਰ. ਤਰਸੇਮ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਸਹਿਮਤੀ ਨਾਲ ਤਰੁਟੀਆਂ ਵਾਲੇ ਸਰੂਪ ਛਾਪੇ ਜਾਣੇ ਹੋਰ ਵੀ ਸ਼ਰਮਨਾਕ ਹੈ ਲੇਕਿਨ ਇਸ ਮਾਮਲੇ ਵਿਚ ਜਥੇਦਾਰ ਸਾਹਿਬਾਨ ਵਲੋਂ ਵਿਖਾਈ ਢਿੱਲ ਵੀ ਗਲਤ ਸੰਦੇਸ਼ ਦਿੰਦੀ ਹੈ। ਉਨਾਂ ਮੰਗ ਕੀਤੀ ਕਿ ਇਹ ਵਕਤ ਇਕ ਦੂਜੇ ਖਿਲਾਫ ਦੂਸ਼ਣ ਬਾਜੀ ਦਾ ਨਹੀ ਬਲਕਿ ਗੁਰਬਾਣੀ ਦੇ ਅਦਬ ਭੈ ਤੇ ਸਤਿਕਾਰ ਹਿੱਤ ਇਕ ਜੁੱਟ ਹੋਕੇ ਪੰਥ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਖੀਆਂ ਖਿਲਾਫ ਕਾਰਵਾਈ ਦਾ ਹੈ, ਤਾਂ ਜੋ ਕੋਈ ਹੋਰ ਪੰਥ ਦੋਖੀ ਅਜੇਹੀ ਹਰਕਤ ਦੁਹਰਾ ਨਾ ਸਕੇ। ਉਨ੍ਹਾਂ ਦੱਸਿਆ ਕਿ ਜੇਕਰ ਇਸ ਵਾਰ ਮੁੱਖ ਸੇਵਾਦਾਰਾਂ ਨੇ ਕੋਈ ਢਿੱਲ ਵਿਖਾਈ ਤਾਂ ਪੰਥ ਵਿਚ ਹੋਰ ਨਾਮੋਸ਼ੀ ਫੈਲੇਗੀ ਤੇ ਪੰਥ ਦੁਸ਼ਮਣ ਮਜਬੂਤ ਹੋਣਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top