![]() |
Share on Facebook | |||||||||||
|
ਜਥੇਦਾਰ, ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਵਿਰੱਧ ਜ਼ੁਬਾਨ ਕਿਉਂ ਨਹੀਂ ਖੋਲ ਰਹੇ?: ਏ.ਐਸ.ੳ
ਜਲੰਧਰ ਦੇ ਲਾਗੇ ਪਿੰਡ ਕਾਹਨਾ ਢੇਸੀਆ ਵਿਚ ਚੱਲ ਰਹੇ ਗੁਰਮਤਿ ਸਮਾਗਮ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ਮਾਨ ਸਨ । ਉਸ ਪ੍ਰੋਗਰਾਮ ਵਿਚ ਪੰਥ ਦਾ ਪ੍ਰਸਿੱਧ ਕੀਰਤਨੀਆ ਭਾਈ ਜਸਵੀਰ ਸਿੰਘ ਪਾਉਂਟਾ ਸਾਹਿਬ ਵੀ ਸਟੇਜ ਤੇ ਮੌਜੂਦ ਸੀ ਅਤੇ ਬਾਦਲ ਦੇ ਹਾਰੇ ਹੋਏ ਵਿਧਾਇਕ ਹੰਸ ਰਾਜ ਹੰਸ ਨੇ ਗਾਉਣਾ ਸ਼ੁਰੂ ਕੀਤਾ "ਮੈਂ ਗਦ ਗਦ ਹੋ ਗਈ ਵੇ ਦਾਤਿਆ ਦਰਸ਼ਣ ਕਰਕੇ ਤੇਰੇ" ਗੁਰੂ ਸਾਹਿਬ ਦੀ ਹਜੂਰੀ ਵਿਚ ਸਾਰੇ ਲੋਕ ਖੜੇ ਹੋ ਕੇ ਨੱਚਣ ਲੱਗ ਪਏ, ਇਥੋ ਤੱਕ ਕਿ ਖੁੱਲੇ ਦਾਹੜਿਆਂ ਵਾਲੇ ਅਮਿੰਤਧਾਰੀ ਸਿੰਘ ਵੀ ਗੁਰੂ ਸਾਹਿਬ ਦੇ ਅਦਬ ਸਤਿਕਾਰ ਨੂੰ ਭੁੱਲ ਗਏ।ਔਰਤਾਂ ਇਵੇਂ ਨੱਚ ਰਹੀਆਂ ਸਨ ਜਿਵੇਂ ਉਹ ਇਕ ਗੁਰਮਿਤ ਸਮਾਗਮ ਵਿਚ ਨਹੀ ਕਿਸੇ ਵਿਆਹ ਵਿਚ ਸ਼ਾਮਿਲ ਹੋਈਆਂ ਹੋਣ। ਇਹ ਸਮੁੱਚਾ ਵਰਤਾਰਾ ਸੰਗਤ ਦੇ ਸੰਕਲਪ ਤੇ ਇਕ ਸਿਧਾਂਤਕ ਹਮਲਾ ਹੈ। ਅਸੀ ਇਥੇ ਇਹ ਜਿਕਰ ਕਰਨਾ ਵੀ ਜਰੂਰੀ ਸਮਝਦੇ ਹਾਂ ਕਿ ਇਹ ਢੋਂਗੀ ਗਾਇਕ ਨਿਰੰਕਾਰੀ ਸਮਾਗਮ ਵਿਚ ਅਖੌਤੀ ਗੁਰੂ-ਡੰਮ ਵੱਲ ਇਸ਼ਾਰੇ ਕਰਕੇ ਬਿਲਕੁਲ ਉਹੀ ਗੀਤ ਗਾ ਰਿਹੈ ਜੋ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਗਾਇਆ ਅਤੇ ਉਥੇ ਇਹ ਲੋਕਾਂ ਨੂੰ ਤਾੜੀਆਂ ਵਜਾਉਣ ਲਈ ਉਕਸਾਉਦਾ ਹੈ ਅਤੇ ਨਿੰਰਕਾਰੀ ਸਮਾਗਮ ਅੰਦਰ ਵੀ ਪਹਿਲਾਂ ਤੀਵੀਆਂ ਫਿਰ ਬੰਦੇ ਨੱਚਣੇ ਸ਼ੁਰੂ ਹੋ ਜਾਂਦੇ ਹਨ।ਪਰ ਸਿੱਖ ਧਰਮ ਅੰਦਰ ਅਜਿਹੇ ਪਾਖੰਡ ਲਈ ਕੋਈ ਥਾਂ ਨਹੀ ਹੈ। ਜਿਥੇ ਇਸ ਸਮਾਗਮ ਅੰਦਰ ਗੁਰੂ ਸਾਹਿਬ ਜੀ ਦੀ ਘੋਰ ਬੇਅਦਬੀ ਨਾ ਬਰਦਾਸ਼ਤ ਕਰਨ ਯੋਗ ਹੈ ਉਥੇ ਕਈ ਸਵਾਲ ਆਪਣੇ ਆਪ ਵਿਚ ਇਸਦੇ ਘਨਾਉਣੇ ਮਨਸੂਬਿਆਂ ਨੂੰ ਉਜਾਗਰ ਕਰਦੇ ਹਨ ਕਿ ਜੋ ਗੀਤ ਇਹ ਅਖੌਤੀ ਨਿੰਰਕਾਰੀ ਗੁਰੂ-ਡੰਮ ਵੱਲ ਇਸ਼ਾਰਾ ਕਰਕੇ ਉਸਨੂੰ "ਦਾਤਿਆ" ਕਹਿ ਕੇ ਗਾਉਂਦਾ ਹੈ ਉਸੇ ਗੀਤ ਅਤੇ ਉਸੇ ਨਜ਼ਰੀਏ ਨਾਲ ਹੀ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਬੋਧਨ ਕਰਦਾ ਹੈ। ਕੀ ਆਮ ਲੋਕਾਂ ਦੇ ਮਨਾਂ ਵਿੱਚ ਇਹ ਅਖੌਤੀ ਦੇਹਧਾਰੀ ਗੁਰੂ-ਡੰਮ ਤੇ ਗੁਰੂ ਗਰੰਥ ਸਾਹਿਬ ਜੀ ਨੂੰ ਬਰਾਬਰਤਾ ਦਿਵਾਉਣ ਦੀ ਕੋਸ਼ਿਸ਼ ਕਰਵਾ ਰਿਹੈ ? ਕੀ ਇਹ ਸੰਗਤ ਦੇ ਸੰਕਲਪ ਨੂੰ ਵਿਗਾੜ ਕੇ ਉਸਦਾ ਡੇਰਾਕਰਨ ਅਤੇ ਭਗਵਾਂਕਰਨ ਨਹੀ ਕਰ ਰਿਹਾ ? ਅਜਿਹੇ ਨਾ ਬਰਦਾਸ਼ਤ ਕਰਨਯੋਗ ਵਰਤਾਰੇ ਵੇਖ ਕੇ ਸਾਡੇ ਜਥੇਦਾਰ ਕਿਉ ਚੁੱਪ ਹਨ ? ਅਜਿਹੇ ਲੋਕ ਜਾਂ ਉਨਾ ਨੂੰ ਟਿਕਟਾਂ ਦੇਣ ਵਾਲੇ ਲੋਕ ਸਜਾ ਦੇ ਹੱਕਦਾਰ ਨਹੀ ? ਕੀ ਭਾਈ ਜਸਵੀਰ ਸਿੰਘ ਪਾਉਂਟਾ ਸਾਹਿਬ ਵੀ ਉਨਾ ਹੀ ਦੋਸ਼ੀ ਨਹੀ ਜੋ ਇਸ ਘੋਰ ਬੇਅਦਬੀ ਵਿਰੁੱਧ ਬੋਲਿਆ ਤੱਕ ਨਹੀ ? ਕੀ ਕੌਮ ਇਨ੍ਹਾਂ ਤੋ ਜਵਾਬ ਮੰਗਣ ਦੀ ਹਿੰਮਤ ਕਰੇਗੀ ? ਬਿਆਨ ਦੇ ਅਖੀਰ ਵਿੱਚ ਸਿੱਖ ਆਗੂਆਂ ਨੇ ਕਿਹਾ ਕਿ ਇਸ ਢੋਂਗੀ ਗਾਇਕ ਹੰਸ ਰਾਜ ਹੰਸ ਉਥੋਂ ਦੇ ਪ੍ਰਬੰਧਕਾਂ ਅਤੇ ਭਾਈ ਜਸਵੀਰ ਸਿੰਘ ਪਾਉਟਾ ਸਾਹਿਬ ਵਲਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੁਲਾਕੇ ਇਨ੍ਹਾਂ ਤੋਂ ਇਸ ਘੋਰ ਅਵੱਗਿਆ ਦਾ ਸਪਸ਼ਟੀਕਰਨ ਲਿਆ ਜਾਵੇ।
|
||||||||||||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|