Share on Facebook

Main News Page

ਨਾਨਕਸ਼ਾਹੀ ਕੈਲੰਡਰ ਦੀ ਮਹੱਤਤਾ ਅਤੇ ਲੋੜ ਵਿਸ਼ੇ 'ਤੇ ਸੈਮੀਨਾਰ ਦਾ ਆਯੋਜਨ

ਸਿਡਨੀ- (17 ਜੁਲਾਈ, ਪੀ.ਐਸ.ਐਨ):- ਬੀਤੇ ਦਿਨੀਂ ਸਿਡਨੀਂ ਦੇ ਗੁਰੂਦੁਆਰਾ ਸਿੰਘ ਸਭਾ ਸਾਹਿਬ ਰਿਵਸਵੀ ਵਿਖੇ ਪ੍ਰਬੰਧਕ ਕਮੇਟੀ ਅਤੇ ਸਿੱਖ ਫੈੱਡਰੇਸ਼ਨ ਦੇ ਸਾਂਝੇ ਉੱਦਮ ਨਾਲ ਨਾਨਕਸ਼ਾਹੀ ਕੈਲੰਡਰ ਦੀ ਮਹੱਤਤਾ ਦੇ ਵਿਸ਼ੇ ਤੇ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਰਚੇਤਾ ਸ੍ਰ.ਪਾਲ ਸਿੰਘ ਪੁਰੇਵਾਲ ਨੇਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਇਸ ਸੈਮੀਨਾਰ ਵਿੱਚ ਭਾਗ ਲਿਆ।ਲੱਗਭੱਗ ਤਿੰਨ ਘੰਟੇ ਚੱਲੇ ਇਸ ਸੈਮੀਂਨਾਰ ਵਿੱਚ ਸ੍ਰ.ਪਾਲ ਸਿੰਘ ਪੁਰੇਵਾਲ ਨੇ ਵਿਸਥਾਰ ਸਾਹਿਤ ਨਾਨਕਸ਼ਾਹੀ ਕੈਲੰਡਰ ਦੀ ਬਣਤਰ ਬਾਰੇ ਜਾਣਕਾਰੀ ਦਿੱਤੀ।

ਉਹਨਾਂ ਨੇਂ ਨਾਨਕਸ਼ਾਹੀ ਕੈਲੰਡਰ ਦੀ ਮਹੱਤਤਾ ਬਿਆਨ ਕਰਦਿਆਂ ਕਿਹਾ ਕਿ ਇਸ ਕੈਲੰਡਰ ਨੂੰ ਬਣਾਉਣ ਲਈ ਪਹਿਲਾਂ ਉਹਨਾਂ ਨੇ ਅਣਗਿਣਤ ਕਿਤਾਬਾਂ ਪੜੀਆਂ ਅਤੇ ਫਿਰ ਕਿਤੇ ਵੀਹ ਸਾਲਾਂ ਦੀ ਮੁਸ਼ੱਕਤ ਪਿੱਛੋ ਇਹ ਕੈਲੰਡਰ ਹੋਂਦ ਵਿੱਚ ਆਇਆ।ਸੈਂਮੀਨਾਰ ਵਿੱਚ ਕੈਲੰਡਰ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਪਹਿਲੇ ਗੁਰੁ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦੇ ਸਮੇਂ ਤੌ ਲੈ ਕੇ ਦਸਵੇ ਪਾਤਸ਼ਾਹ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਸਮੇ ਦੌਰਾਨ ਅਨੇਕਾਂ ਤਿੱਥ ਤਿਉਹਾਰਾਂ ਨੂੰ ਆਪਣੇ ਗਿਣਤੀ ਮਿਣਤੀ ਦੇ ਤਜੁਰਬੇ ਦੇ ਆਧਾਰ ਤੇ ਸੰਗਤਾਂ ਨੂੰ ਵਿਸਥਾਰ ਸਹਿਤ ਸਮਝਾਇਆ।

ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇਂ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਦੇ ਨਾਂ ਤੇ ਬਿਕਰਮੀ ਕੈਲੰਡਰ ਹੀ ਵਾਲੀਆਂ ਤਰੀਕਾਂ ਹੀ ਕੈਲੰਡਰ ਵਿੱਚ ਪਾ ਦਿੱਤੀਆਂ ਹਨ ਜਿਸਦੇ ਫਲਸਰੂਪ ਆਉਣ ਵਾਲੇ ਸਮੇਂ ਵਿੱਚ ਸਾਡੇ ਗੁਰੂਆਂ ਦੇ ਪ੍ਰਕਾਸ਼ ਪੁਰਬ ਜਾਂ ਸ਼ਹੀਦੀ ਦਿਹਾੜੇ ਦੀਆਂ ਅਸਲ ਤਿਥੀਆਂ ਵਿੱਚ ਬਹੁਤ ਸਾਰਾ ਅੰਤਰ ਆ ਜਾਵੇਗਾ।ਸ੍ਰ.ਪੁਰੇਵਾਲ ਨੇ ਸੰਗਤਾਂ ਵਲੋਂ ਨਾਨਕਸ਼ਾਹੀ ਕੈਲੰਡਰ ਦੇ ਸੰਬੰਧ ਵਿੱਚ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top