Share on Facebook

Main News Page

ਗੁਰਦੁਆਰਾ ਸਿੰਘ ਸਭਾ ਜਨਤਾ ਨਗਰ ਨਜਦੀਕ ਏ.ਟੀ.ਆਈ ਕਾਲਿਜ ਲੁਧਿਆਣਾ, ਵਿਖੇ ਗਰੁੜ ਪੁਰਾਣ ਦੇ ਪਾਠ ਕਰਵਾਇਆ ਗਿਆ

ਲੁਧਿਆਣਾ (ਮਾਨਵਿੰਦਰ ਸਿੰਘ ਗਿਆਸਪੁਰ): ਮਿਤੀ 17.07.2011 ਦਿਨ ਦੇ 1.30 ਤੋਂ ਗੁਰਦੁਆਰਾ ਸਿੰਘ ਸਭਾ ਜਨਤਾ ਨਗਰ ਨਜਦੀਕ ਏ.ਟੀ.ਆਈ ਕਾਲਿਜ ਲੁਧਿਆਣਾ, ਵਿਖੇ ਜਿਥੇ ਨਿਸ਼ਾਨ ਸਾਹਿਬ ਸ਼ੁਸੋਬਿਤ ਹੈ, ਠੀਕ ਉਸੇ ਹਾਲ ਵਿਚ ਗਰੁੜ ਪੁਰਾਣ ਦੇ ਪਾਠ ਕਰਵਾਇਆ ਜਾ ਰਿਹਾ ਹੈ।

ਕਮੇਟੀ ਮੈਂਬਰਾਂ ਨਾਲ਼ ਜਦੋ ਗੱਲ ਕੀਤੀ ਉਨ੍ਹਾਂ ਹਿੱਕ ਥਾਪੜ ਕੇ ਕਿਹਾ, ਕਿ ਜੋ ਮਰਜੀ ਕਰ ਲਵੋ ਸਾਡੀ ਉਪਰ ਤੱਕ ਗੱਲਬਾਤ ਹੈ। ਜਿਆਦਾ ਕਰਦੇ ਹੋ ਤਾਂ ਮੱਕੜ ਨਾਲ਼ ਗੱਲ ਕਰਵਾ ਦਿਦੇ ਹਾਂ। ਰਾਜ ਕੁਮਾਰ ਸ਼ਰਮਾ ਜੋ ਆਪਣੇ ਆਪ ਨੂੰ ਪਹਿਰੇਦਾਰ ਦਾ ਰਿਪੋਰਟਰ ਦੱਸ ਰਿਹਾ ਸੀ, ਉਹ ਇਹ ਕੁਕਰਮ ਕਰਵਾਉਣ ਵਿੱਚ ਸੱਭ ਤੋਂ ਅੱਗੇ ਸੀ, ਉਹ ਕਹਿ ਰਿਹਾ ਸੀ ਕਿ ਮੇਰੀ ਸਾਰੇ ਜਥੇਦਾਰਾਂ ਨਾਲ਼ ਸਿੱਧੀ ਗੱਲਬਾਤ ਹੈ। ਕੀ ਪਹਿਰੇਦਾਰ ਅਖਬਾਰ ਦੇ ਐਡੀਟਰ ਸਪੱਸਟ ਕਰਨ ਦੀ ਕੋਸ਼ਿਸ ਕਰਨਗੇ, ਕਿ ਇਹ ਰਾਜ ਕੁਮਾਰ ਸ਼ਰਮਾ ਕੌਣ ਹੈ ???

ਅਸੀਂ ਪਰਸਨਲੀ ਬੇਨਤੀ ਵੀ ਕੀਤੀ, ਕਿ ਨਾਲ਼ ਮੰਦਰ ਹੈ, ਤੁਸੀਂ ਅਗਰ ਪਾਠ ਕਰਨਾ ਹੀ ਹੈ, ਤਾਂ ਮੰਦਰ ਵਿਖੇ ਕਰ ਲਵੋ, ਲੰਗਰ ਦਾ ਪ੍ਰੋਗਰਾਮ ਗੁਰੂ ਘਰ ਕਰ ਲਵੋ, ਸਾਨੂੰ ਕੋਈ ਇਤਰਾਜ ਨਹੀਂ, ਪਰ ਉਹ ਸਾਰੇ ਇਸੇ ਗੱਲ ਤੇ ਅੜੇ ਰਹੇ, ਕਿ ਅਸੀਂ ਤਾਂ ਗਰੁੜ ਪੁਰਾਣ ਦਾ ਪਾਠ ਗੁਰਦੁਆਰੇ ਹੀ ਕਰਵਾਵਾਂਗੇ  ਤੁਸੀਂ ਕਰ ਲਵੋ ਜੋ ਕਰਨਾ ਹੈ।

ਉਨ੍ਹਾਂ ਦੀ ਹਮਾਇਤ 'ਤੇ ਅਖਬਾਰ ਪਹਿਰੇਦਾਰ ਦਾ ‘ਬੋਪਾਰਾਏ’ ਬਿਨਾਂ ਕੁਝ ਦੇਖੇ ਫੋਨ ਤੇ ਹੀ ਦਬਕੇ ਮਾਰ ਰਿਹਾ ਸੀ, ਇਹ ਹੈ ਸਾਡੇ ਆਪਣੇ ਮੀਡੀਏ ਦਾ ਕਿਰਦਾਰ? ਗੁਰਦੁਆਰਾ ਪ੍ਰਬੰਧਕਾਂ ਦੇ ਨੰਬਰ ਹੇਠ ਲਿਖੇ ਹਨ:

- ਅਮਰੀਕ ਸਿੰਘ ਜੈਮਲ 98140 88318
- ਸੁਰਜੀਤ ਸਿੰਘ ਘੋਨੀ 98720 09004
- ਚਰਨਜੀਤ ਸਿੰਘ ਚੰਨੀ ਪ੍ਰਧਾਨ
- ਬਲਜਿੰਦਰ ਸਿੰਘ ਪਨੇਸਰ
- ਅਵਤਾਰ ਸਿੰਘ ਤਾਰੀ
- ਰਾਜ ਕੁਮਾਰ ਸ਼ਰਮਾ

ਇਹਨਾਂ ਆਰ ਐਸ.ਐਸ. ਦੇ ਏਜੰਟਾਂ ਵਿਰੁੱਧ ਸਾਨੂੰ ਸਾਰਿਆਂ ਨੂੰ ਇਕ ਜੁੱਟ ਹੋਣਾ ਪਵੇਗਾ ਜੀ। ਕੀ ਜਥੇਦਾਰ ਇਸ ਦਾ ਕੋਈ ਨੋਟਿਸ ਲੈਣਗੇ??


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top