Share on Facebook

Main News Page

ਇੰਗ੍ਲੈੰਡ ਦੇ ਸਿੱਖ ਚੈਨਲ 'ਤੇ ਦਾਦੂਵਾਲ ਦੀਆਂ ਜਬਲੀਆਂ

ਟਾਈਗਰ ਜਥਾ ਯੂਕੇ: ਜਿਵੇਂ ਮੌਸਮ ਦੀਆਂ ਚਾਰ ਰੁੱਤਾਂ ਹਨ ਅਤੇ ਹਰ ਰੁੱਤ ਸਮੇਂ ਅਨੁਸਾਰ ਬਦਲਦੀ ਰਹਿੰਦੀ ਹੈ, ਕਦੇ ਠੰਡ, ਕਦੇ ਪੱਤਝੱੜ, ਕਦੇ ਬਰਸਾਤ ਅਤੇ ਕਦੇ ਸਰਦੀ, ਇੰਨ ਬਿੰਨ ਇੰਨਾਂ ਅਖੌਤੀ ਸਾਧਾਂ ਦੀਆਂ ਭੀ ਕਈ ਰੁੱਤਾਂ ਹਨ। ਜਦੋਂ ਕਿਤੇ ਹਿੰਦੋਸਤਾਨ ਵਿੱਚ ਇੰਨਾ ਦੇ ਰੰਗਾ ਰੰਗ ਪ੍ਰੋਗਰਾਮ ਦੀ ਪਤਝੜ ਆਉਂਦੀ ਹੈ, ਤਾਂ ਇਹ ਸਾਰੇ ਆਪਣੇ ਚੇਲੇ ਬਾਲਕੇ ਨਾਲ ਲੈ ਕੇ ਬਾਹਰਲੇ ਦੇਸ਼ਾਂ ਵੱਲ ਰੁੱਖ ਕਰ ਲੈਂਦੇ ਹਨ। ਮਿਸਾਲ ਦੇ ਤੌਰ ਤੇ ਰਣਜੀਤ ਸਿੰਘ ਢੱਡਰੀਆਂ ਵਾਲਾ ਇੰਗ੍ਲੈੰਡ ਪਹੁੰਚ ਰਿਹਾ ਹੈ ਅਤੇ ਦਾਦੂਵਾਲ ਵਾਲਾ ਪਹੁੰਚ ਗਿਆ ਹੈ।

ਜਿਸ ਕਾਰਨ ਕਰਕੇ ਦਾਸ ਇਹ ਖਬਰ ਲਿਖ ਰਿਹਾ ਹੈ, ਓਹ ਇਹ ਹੈ ਕਿ ਦਾਦੂਵਾਲ ਵਾਲਾ ਕੱਲ ਸਿੱਖ ਚੈਨਲ 'ਤੇ ਬੜੀਆਂ ਗੈਰ ਸਿਧਾਤਿਕ ਜਹੀਆ ਗੱਲਾਂ ਕਰ ਰਿਹਾ ਸੀ। ਅਖੇ ਜੀ ਪੰਥਕ ਮਰਿਯਾਦਾ ਅਜੇ ਪਰਵਾਨ ਨਹੀਂ ਸੀ ਹੋਈ, ਸਿਰਫ ਖਰੜਾ ਹੀ ਤਿਆਰ ਕੀਤਾ ਗਿਆ ਸੀ, ਅਤੇ ਟਿੱਪਣੀ ਕਰਦਾ ਹੋਇਆ ਕਹਿੰਦਾ ਕਿ ਇਸ ਵਿੱਚ ਤਾਂ ਬਾਣੀਆਂ ਵੀ ਤਿੰਨ ਹੀ ਹਨ, ਲਾਵਾਂ ਵੀ ਖੜ ਕੇ ਲੈਣ ਵਾਸਤੇ ਕਿਹਾ ਹੈ, ਪਰਕਰਮਾਂ ਭੀ ਨਹੀਂ ਕਰ ਸਕਦੇ ਅਤੇ ਹੋਰ ਕਾਫੀ ਊਲ ਜਲੂਲ ਜਹੀਆਂ ਮਾਰ ਰਿਹਾ ਸੀ। ਮੈਂ ਇਹ ਗੱਲ ਗਾਰੰਟੀ ਨਾਲ ਕਹਿ ਸਕਦਾ ਹਾਂ, ਕਿ ਏਸ ਨੇ ਕਦੇ ਪੰਥਿਕ ਮਰਿਯਾਦਾ ਨੂੰ ਖੋਲ ਕੇ ਭੀ ਨਹੀਂ ਵੇਖਿਆ, ਇਸ ਕਰੇ ਦਾਸ ਸਿਰਫ ਇਹ ਦਸਣਾ ਚਾਹੁੰਦਾ ਸੀ ਕਿ ਜਥੇਦਾਰਾਂ ਦੇ ਨਾਲ ਨਾਲ ਅੱਜ ਅਮਰ ਰੇਡੀਓ ਤੇ ਇਸਦੀ ਭੀ ਖਬਰ ਲਈ ਜਾਵੇਗੀ, ਬਾਕੀ ਇਹ ਇੰਗ੍ਲੈੰਡ ਵਿੱਚ ਇੱਕ ਮਹੀਨਾ ਹੈ, ਜਦੋਂ ਵੀ ਚਾਹੇ ਅਸੀਂ ਇਸ ਨਾਲ ਮਰਿਯਾਦਾ ਦੇ ਵਿਸ਼ੇ ਉਤੇ ਮੀਡੀਆ 'ਤੇ ਖੁੱਲੀ ਗਲਬਾਤ ਕਾਰਨ ਲਈ ਤਿਆਰ ਹਾਂ। ਜੇ ਇਹ ਚਾਹੇ ਤਾ ਅੱਜ ਹੀ ਅਮਰ ਰਡਿਓ ਤੇ ਆਪਣੀ ਸਿੱਖ ਚੈਨਲ 'ਤੇ ਦਿੱਤੀ ਹੋਈ ਟਿੱਪਣੀ ਵਾਪਿਸ ਲੈ ਕੇ ਸੰਗਤਾਂ ਕੋਲੋਂ ਆਪਣੀ ਭੁੱਲ ਬਖ੍ਸਾਵੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top