Share on Facebook

Main News Page

ਬਾਬਾ ਮਹਿਰ ਬੁਖ਼ਾਰੀ ਦੀ ਸਮਾਧ ’ਤੇ ਹੁੰਦੈ ਸ਼ਬਦ ਗੁਰੂ ਦਾ ਪ੍ਰਕਾਸ਼

ਅਜਨਾਲਾ, 12 ਜੁਲਾਈ (ਗੁਰਿੰਦਰ ਸਿੰਘ): ਸਿੱਖ ਕੌਮ ਦੇ ਜੂਝਾਰੂ ਅਤੇ ਕੌਮ ਦਾ ਦਰਦ ਰੱਖਣ ਵਾਲੇ ਸਿੰਘਾਂ ਨੇ ਪਿਛਲੇ ਸਮਿਆਂ ਵਿਚ ਗੁਰਦਵਾਰਿਆਂ ਦੇ ਪ੍ਰੰਬਧਾਂ ਨੂੰ ਬ੍ਰਹਾਮਣਵਾਦ ਤੋਂ ਆਜ਼ਾਦ ਕਰਵਾਉਣ ਲਈ ਅਥਾਹ ਕੁਰਬਾਨੀਆ ਕੀਤੀਆਂ। ਗੁਰਦਵਾਰਾ ਗੁਰੂ ਕਾ ਬਾਗ਼ ਜਿਸ ਨੂੰ ਬ੍ਰਾਹਮਣੀ ਕਰਮਕਾਂਡਾਂ ਤੋਂ ਆਜ਼ਾਦ ਕਰਵਾਉਣ ਲਈ ਗੁਰੂ ਘਰ ਨਾਲ ਪਿਆਰ ਰੱਖਣ ਵਾਲੇ ਸਿੰਘਾਂ ਨੇ ਬੇਮਿਸਾਲ ਤੇ ਦਿਲ ਹਿਲਾ ਦੇਣ ਵਾਲੀਆਂ ਕੁਰਬਾਨੀਆਂ ਕੀਤੀਆਂ, ਉਸ ਇਤਿਹਾਸਕ ਥਾਂ ਤੋਂ ਤਕਰੀਬਨ 10 ਕਿਲੋਮੀਟਰ ਦੀ ਵਿੱਥ ਤੇ ਅਜਨਾਲਾ ਸ਼ਹਿਰ ਤੋਂ ਦੋ ਕਿਲੋਮੀਟਰ ਦੂਰ ਅਮ੍ਰਿੰਤਸਰ ਰੋਡ ਤੇ ਅੱਡਾ ਪੰਜਗਰਾਂਈ ਵਿਖੇ ਬਾਬਾ ਮਹਿਰ ਬੁਖਾਰੀ ਦੇ ਨਾਂ ਨਾਲ ਜਾਣੀ ਜਾਂਦੀ ਇਕ ਥਾਂ ਹੈ। ਸ਼ਬਦ ਗੁਰੂ ਦਾ ਦਰਦ ਰਖਣ ਵਾਲੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਇਹ ਹੈ ਕਿ ਜਿਥੇ ਮੁੱਖ ਸੜਕ ਦੇ ਨਾਲ ਕਰ ਕੇ ਬਾਬਾ ਮਹਿਰ ਬੁਖਾਰੀ ਦੀ ਜਗਾ ਬਣਵਾਈ ਗਈ ਹੈ ਅਤੇ ਇਸ ਦੇ ਨਾਲ ਕਰ ਕੇ ਇਕ ਕਮਰੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ।

ਇਸ ਥਾਂ ’ਤੇ ਹਰ ਸਾਲ 15-16 ਭਾਦਰੋਂ ਨੂੰ ਉਕਤ ਬਾਬੇ ਦੀ ਯਾਦ ਵਿਚ ਮੇਲਾ ਮਨਾਇਆ ਜਾਂਦਾ ਹੈ । ਦੋ ਦਿਨ ਦੇ ਇਸ ਮੇਲੇ ਵਿਚ ਹੋਲੇ ਪੱਧਰ ਦੀਆਂ ਦੋਗਾਣਾ ਜੋੜੀਆਂ ਵਲੋਂ ਸਾਰਾ ਦਿਨ ਅਸ਼ਲੀਲ ਗਾਣੇ ਗਾ ਕੇ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਅਪਮਾਨ ਕੀਤਾ ਜਾਂਦਾ ਹੈ ਉਥੇ ਪੰਜਾਬੀ ਸੱਭਿਅਤਾ ਦਾ ਵੀ ਜਨਾਜ਼ਾ ਕਢਿਆ ਜਾਂਦਾ ਹੈ। ਪਿੰਡ ਵਾਲਿਆਂ ਨੇ ਪੁੱਛਣ ਤੇ ਦਸਿਆ ਕੇ ਵੇਖੋ ਵੇਖੀ ਆਲੇ ਦੁਆਲੇ ਦੇ ਪਿੰਡਾਂ ਦੇ ਗਿਆਨਹੀਣ ਲੋਕਾਂ ਵਲੋਂ ਹਰ ਵੀਰਵਾਰ ਇਥੇ ਦੀਵੇ ਜਗਾਏ ਜਾਂਦੇ ਹਨ ਅਤੇ ਲੋਕ ਬਾਬੇ ਦੀ ਸਮਾਧ ਤੋਂ ਹੀ ਮੱਥਾ ਟੇਕ ਵਾਪਸ ਮੁੜ ਜਾਂਦੇ ਹਨ । ਕੋਈ ਵਿਰਲਾ ਹੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਹੁੰਦਾ ਹੈ। ਇਨ੍ਹਾਂ ਸੱਭ ਗੱਲਾਂ ਤੋਂ ਬੇਖਬਰ ਸਾਡੀਆਂ ਪੰਥਕ ਕਹਾੳਂੁਦੀਆਂ ਜਥੇਬੰਦੀਆਂ ਸ਼ਬਦ ਗੁਰੂ ਦਾ ਸਤਿਕਾਰ ਬਹਾਲ ਰੱਖਣ ਦੇ ਝੂਠੇ ਦਾਅਵੇ ਕਰਨ ਤੋਂ ਅਜੇ ਵੀ ਗੁਰੇਜ਼ ਨਹੀਂ ਕਰਦੀਆਂ।

Source: Rozana Spokesman


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top