Share on Facebook

Main News Page

ਟਾਈਗਰ ਜਥਾ ਯੂਕੇ ਵਲੋਂ 7 ਜੁਲਾਈ ਤੋਂ 9 ਜੁਲਾਈ ਤੱਕ ਗੁਰਦੁਆਰਾ ਡ੍ਰਾਮੇਨ, ਨੌਰਵੇ ਵਿਖੇ ਤਿੰਨ ਦਿਨ ਦਾ ਕੈਂਪ ਲਗਾਇਆ ਗਿਆ

ਟਾਈਗਰ ਜਥਾ ਯੂਕੇ ਵਲੋਂ 7 ਜੁਲਾਈ ਤੋਂ 9 ਜੁਲਾਈ ਤੱਕ ਗੁਰਦੁਆਰਾ ਡ੍ਰਾਮੇਨ, ਨੌਰਵੇ ਵਿਖੇ ਤਿੰਨ ਦਿਨ ਦਾ ਕੈਂਪ ਲਗਾਇਆ ਗਿਆ, ਜਿਸ ਵਿੱਚ ੧੦੦ ਦੇ ਕਰੀਬ ਬਚੇ ਭਾਗ ਲੈਣ ਲਾਏ ਆਏ। ਸ੍ਰ. ਪ੍ਰਭਦੀਪ ਸਿੰਘ (ਟਾਇਗਰ ਜਥਾ ਯੂਕੇ) ਮਨਜੀਤ ਸਿੰਘ ਬਾਗੀ (ਦਲ ਖਾਲਸਾ) ਅਰਵਿੰਦਰ ਸਿੰਘ ਖਾਲਸਾ (ਸਿਖ ਪਾਰਲੀਮੇਂਟ) ਦੇ ਬੁਲਾਰਿਆਂ ਨੇ ਬੱਚਿਆਂ ਨੂੰ ਗੁਰਮਤਿ ਦੀ ਬਹੁਪੱਖੀ ਜਾਣਕਾਰੀ ਹਾਸਿਲ ਕਰਵਾਈ। ਬਚਿਆਂ ਦੇ ਸਾਰੇ ਸਵਾਲਾਂ ਦੇ ਜੁਵਾਬ ਗੁਰਮਤਿ ਅਨੁਸਾਰ ਦਿਤੇ ਗਏ, ਜਿਵੇਂ ਮੀਟ ਖਾਣਾ ਜਾਂ ਨਹੀਂ, ਮੰਗਲਾ ਚਰਣ ਕੀ ਹੈ, ਰਹਿਤ ਮਰਯਾਦਾ ਕੀ ਹੈ, ਚੌਰਾਸੀ ਦਾ ਘੱਲੂਘਾਰਾ, ਸਿੱਖ ਧਰਮ ਵਿਚ ਇਸਤਰੀ ਦਾ ਸਥਾਨ ਕੀ ਹੈ ਆਦਿਕ। ਦਾਸ ਨੇ ਮਹਿਸੂਸ ਕੀਤਾ, ਕਿ ਨੋਰਵੇ ਦੀ ਸੰਗਤ ਬਹੁਤ ਜਾਗਰੂਕ ਹੈ।

ਤਕਰੀਬਨ ਹਰ ਇਕ ਗੁਰਦਵਾਰੇ ਵਿੱਚ ਸਿਖ ਰਹਿਤ ਮਰਯਾਦਾ ਲਾਗੂ ਹੈ ਅਤੇ ਇਸ ਤੋਂ ਵੀ ਵਧ ਹੈਰਾਨੀ ਉਦੋ ਹੋਈ ਜਦੋ ਸਾਨੂੰ ਪਤਾ ਲੱਗਾ ਕਿ ਅੱਜ ਤਕ ਨੋਰਵੇ ਦੀ ਧਰਤੀ ਤੇ ਕੋਈ ਵੀ ਅਖੌਤੀ ਸੰਤ ਬਾਬਾ ਨਹੀਂ ਆਇਆ। ਵੀਰ ਕਮਲਜੀਤ ਸਿੰਘ, ਬਲਦੇਵ ਸਿੰਘ, ਜਸਵੰਤ ਸਿੰਘ ਅਤੇ ਹੋਰ ਬਹੁਤ ਸਾਰੇ ਸੱਜਣ ਗੁਰਮਤਿ ਦਾ ਡੱਟ ਕੇ ਪ੍ਰਚਾਰ ਕਰ ਰਹੇ ਹਨ। ਦਾਸ ਦੀ ਅਕਾਲ ਪੁਰਖ ਅੱਗੇ ਇਹੀ ਅਰਦਾਸ ਹੈ ਕਿ ਅਸੀਂ ਸਾਰੇ ਪੰਥਿਕ ਰੂਪ ਵਿੱਚ ਵਿਚਰ ਕੇ ਆਪਣੇ ਧਾਰਮਿਕ ਮਸਲਿਆਂ ਦਾ ਹਲ ਲਭ ਸਕੀਏ ।

ਪ੍ਰਭਦੀਪ ਸਿੰਘ
ਟਾਇਗਰ ਜਥਾ ਯੂਕੇ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top