Share on Facebook

Main News Page

ਪੰਜ ਦਿਨਾ ਗੁਰਮਤਿ ਸਿਖਲਾਈ ਕੈਂਪ ਸ਼ੁਰੂ
ਗ੍ਰੰਥੀ ਪਾਠੀ, ਤੇ ਰਾਗੀ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਅਪੀਲ ਹੈ ਕਿ ਉਹ ਇਸ ਕੈਂਪ ਵਿੱਚ ਆਪਣੀ ਸ਼ਮੂਲੀਅਤ ਯਕੀਨੀ ਬਣਾਉਣ ਤੇ ਹੋਰਨਾ ਸੰਗਤਾਂ ਨੂੰ ਪ੍ਰੇਰਣਾ ਦੇ ਕੇ ਆਪਣੇ ਨਾਲ ਲੈ ਕੇ ਆਉਣ ਤਾ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਖੱਟਿਆ ਜਾ ਸਕੇ: ਗਿਆਨੀ ਨੰਦਗੜ੍ਹ

ਬਠਿੰਡਾ, 11 ਜੁਲਾਈ (ਕਿਰਪਾਲ ਸਿੰਘ): ਤਖ਼ਤ ਸ੍ਰੀ ਦਮਦਮਾ ਸਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਵਲੋਂ ਉਲੀਕੇ ਪ੍ਰੋਗਾਮ ਤਹਿਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਮੁਲਤਾਨੀਆਂ ਰੋਡ ਬਠਿੰਡਾ ਵਿਖੇ ਅੱਜ ਸਵੇਰੇ ਪੰਜ ਦਿਨਾ ਗੁਰਮਤਿ ਸਿਖਲਾਈ ਕੈਂਪ ਸ਼ੁਰੂ ਹੋ ਗਿਆ ਹੈ ਜਿਹੜਾ ਕਿ 15 ਜੁਲਾਈ ਤੱਕ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਜਾਰੀ ਰਿਹਾ ਕਰੇਗਾ। ਇਸ ਕੈਂਪ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਦੇ ਹੈੱਡ ਗੰ੍ਰਥੀ ਭਾਈ ਕਰਮਜੀਤ ਸਿੰਘ, ਪ੍ਰਧਾਨ ਗੁਰਚਰਨ ਸਿੰਘ, ਖ਼ਜਾਨਚੀ ਇੰਦਰ ਸਿੰਘ ਸਕੱਤਰ ਦਰਸ਼ਨ ਸਿੰਘ, ਚਮਕੌਰ ਸਿੰਘ ਪ੍ਰਧਾਨ ਸਰਕਲ ਕੈਨਾਲ ਕਲੋਨੀ ਯੂਥ ਅਕਾਲੀ ਦਲ ਬਠਿੰਡਾ, ਸੋਭਾ ਸਿੰਘ ਸਾਬਕਾ ਐੱਮ ਸੀ, ਬੰਤ ਸਿੰਘ ਸਿੱਧੂ ਐੱਮ ਸੀ, ਸ਼ਿਵਕਰਨ ਸਿੰਘ ਸਿੱਧੂ ਯੂਥ ਆਗੂ ਦੇ ਉਦਮਾਂ ਸਦਕਾ ਸੰਗਤਾਂ ਵਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਵਿੱਚ ਵਿਸ਼ੇਸ਼ ਤੌਰ ’ਤੇ ਜਥੇਦਾਰ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ, ਭਾਈ ਭਰਪੂਰ ਸਿੰਘ ਅਰਦਾਸੀਆ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਭਰਪੂਰ ਸਿੰਘ ਖ਼ਾਲਸਾ ਮੈਂਬਰ ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ, ਭਾਈ ਭਰਪੂਰ ਸਿੰਘ ਇੰਚਾਰਜ਼ ਧਰਮ ਪ੍ਰਚਾਰ ਕਮੇਟੀ (ਮਾਲਵਾ ਜ਼ੋਨ), ਭਾਈ ਹਰਪ੍ਰੀਤ ਸਿੰਘ ਹੈੱਡ ਗੰ੍ਰਥੀ ਸ਼੍ਰੀ ਮੁਕਤਸਰ ਸਾਹਿਬ, ਭਾਈ ਜਗਤਾਰ ਸਿੰਘ ਕਥਾਵਾਚਕ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਭਾਈ ਗੁਰਚਰਨ ਸਿੰਘ ਕਥਾਵਾਚਕ ਗੁਰਦੁਆਰਾ ਹਾਜੀਰਤਨ ਬਠਿੰਡਾ, ਸੁਖਦੇਵ ਸਿੰਘ ਬਾਹੀਆ ਮੈਂਬਰ ਸ਼੍ਰੋਮਣੀ ਕਮੇਟੀ, ਬੀਬੀ ਦਵਿੰਦਰ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਪ੍ਰਿੰ: ਅਮਰਜੀਤ ਸਿੰਘ ਡਾਇਰੈਕਟਰ ਗੁਰੂ ਕਾਸ਼ੀ ਗੁਰਮਤਿ ਕਾਲਜ ਤਲਵੰਡੀ ਸਾਬੋ ਅਤੇ ਭਾਈ ਜੁਗਰਾਜ ਸਿੰਘ ਮੌਜੀ ਦਾ ਢਾਡੀ ਜਥਾ ਹਾਜਰੀ ਭਰਨਗੇ। ਭਾਈ ਭਰਪੂਰ ਸਿੰਘ ਅਰਦਾਸੀਆ ਸਿੰਘ ਦਾ ਗੁਰਬਾਣੀ ਵਿਆਕਰਣ ਅਤੇ ਉਚਾਰਣ ਸਬੰਧੀ ਦਿੱਤਾ ਜਾ ਰਿਹਾ ਲੈਕਚਰ ਕਾਫੀ ਭਾਵਪੂਰਤ ਅਤੇ ਸਿਖਿਆਦਾਇਕ ਹੁੰਦਾ ਹੈ ਪਰ ਕਮੀ ਇਹ ਹੈ ਕਿ ਗ੍ਰੰਥੀ ਪਾਠੀ, ਰਾਗੀ ਤੇ ਪ੍ਰਚਾਰਕ ਜਿਨ੍ਹਾਂ ਲਈ ਇਹ ਲੈਕਚਰ ਜਰੂਰੀ ਹੈ ਉਨ੍ਹਾਂ ਦੀ ਇਸ ਕੈਂਪ ਵਿੱਚ ਸ਼ਮੂਲੀਅਤ ਨਾਂਹ ਦੇ ਬਰਾਬਰ ਹੁੰਦੀ ਹੈ।

ਗਿਆਨੀ ਨੰਦਗੜ੍ਹ ਨੇ ਗ੍ਰੰਥੀ ਪਾਠੀ, ਤੇ ਰਾਗੀ ਸਿੰਘ ਨੂੰ ਵਿਸ਼ੇਸ਼ ਤੌਰ’ਤੇ ਅਪੀਲ ਕੀਤੀ ਹੈ ਕਿ ਉਹ ਇਸ ਕੈਂਪ ਵਿੱਚ ਆਪਣੀ ਸ਼ਮੂਲੀਅਤ ਯਕੀਨੀ ਬਣਾਉਣ ਤੇ ਹੋਰਨਾ ਸੰਗਤਾਂ ਨੂੰ ਪ੍ਰੇਰਣਾ ਦੇ ਕੇ ਆਪਣੇ ਨਾਲ ਲੈ ਕੇ ਆਉਣ ਤਾ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਖੱਟਿਆ ਜਾ ਸਕੇ। ਭਾਈ ਭਰਪੂਰ ਸਿੰਘ ਨੇ ਅੱਜ ਦੇ ਆਪਣੇ ਪਹਿਲੇ ਲੈਕਚਰ ਗੁਰਬਾਣੀ ਉਚਾਰਣ ਦੇ ਮੁਢਲੇ ਸਿਧਾਂਤਾਂ ’ਤੇ ਚਾਨਣਾ ਪਾਉਂਦੇ ਹੋਇ ਦੱਸਿਆ ਕਿ ਗੁਰਬਾਣੀ ਵਿੱਚ ਲਿਖੇ ਹਰ ਅੱਖਰ ਅਤੇ ਲਗ ਮਾਤਰ ਦਾ ਉਸ ਦੀ ਧੁਨੀ ਅਨੁਸਾਰ ਪੂਰਾ ਉਚਾਰਣ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ੳ ਤੇ ੲ ਦੀ ਕੋਈ ਧੁਨੀ ਨਹੀਂ ਹੈ ਭਾਵ ਇਹ ਗੂੰਗੇ ਅੱਖਰ ਹਨ ਜਿਨ੍ਹਾਂ ਨੂੰ ਅੰਗਰੇਜੀ ਵਰਣਮਾਲਾ ਵਿੱਚ ਸਾਈਲੈਂਟ (ਸ਼ਲਿੲਨਟ) ਅੱਖਰ ਕਿਹਾ ਜਾਂਦਾ ਹੈ। ਇਸੇ ਕਾਰਣ ਗੁਰਬਾਣੀ ਤੇ ਅੱਜ ਦੀ ਪੰਜਾਬੀ ਵਿਚ ਵੀ ਇਨ੍ਹਾਂ ਦੋਵਾਂ ਅੱਖਰਾਂ ਦੀ ਕਿਧਰੇ ਵੀ ਮੁਕਤਾ ਰੂਪ ਵਿੱਚ ਵਰਤੋਂ ਨਹੀਂ ਹੁੰਦੀ ਭਾਵ ਹਮੇਸ਼ਾਂ ਇਨ੍ਹਾਂ ਨਾਲ ਕੋਈ ਨਾ ਕੋਈ ਲਗ ਮਾਤ੍ਰ ਲੱਗੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਹਾਸ਼ੀਏ ਤੋਂ ਬਾਹਰ ਲਿਖਿਆ ਕੋਈ ਵੀ ਅੰਕ ਜਾਂ ਸ਼ਬਦ ਗੁਰਬਾਣੀ ਦਾ ਹਿੱਸਾ ਨਹੀਂ ਹੈ, ਇਸ ਲਈ ਪਾਠ ਕਰਨ ਸਮੇਂ ਇਹ ਪੜ੍ਹੇ ਨਹੀਂ ਜਾਂਦੇ। ਇਸੇ ਤਰ੍ਹਾਂ ਬਿਸਰਾਮਾਂ (ਦੋ ਡੰਡੀਆਂ) ਵਿੱਚ ਬੰਦ ਕਰ ਕੇ ਲਿਖੇ ਅੰਕਾਂ ਦਾ ਉਚਾਰਣ ਵੀ ਨਹੀਂ ਕੀਤਾ ਜਾਂਦਾ ਇਹ ਸਿਰਫ ਸ਼ਬਦਾਂ ਤੇ ਪਦਿਆਂ ਦੀ ਗਿਣਤੀ ਦਾ ਸੂਚਕ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top