Share on Facebook

Main News Page

ਇਹ ਜਗਰਾਤਾ ਹੈ ਜਾਂ ਕੀਰਤਨ ਸਮਾਗਮ?

26 May 2011 ਨੂੰ ਕਾਹਨਾ ਢੇਸੀਆਂ 'ਚ ਹੋਏ ਇਸ ਸਮਾਗਮ ਵਿਚ ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ ਵਾਲੇ ਰਾਗੀ ਹਾਜ਼ਿਰ ਸਨ ਅਤੇ ਇਹ ਪਾਗਲਪਨ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਹੋ ਰਿਹਾ ਹੈ। ਜਿਸ ਸਮੇਂ ਕੋਈ ਗਾਇਕ ਇਹ ਗੀਤ ਗਾ ਰਿਹਾ ਸੀ, ਉਸ ਵੇਲੇ ਇਹ ਅਖੌਤੀ ਰਾਗੀ ਸਟੇਜ ਉੱਪਰ ਹਾਜ਼ਿਰ ਸੀ ਅਤੇ ਬਜਾਏ ਇਹ ਕਿ ਇਹ ਗੁਰੂ ਸਾਹਿਬ ਦੀ ਬੇਅਦਬੀ ਦਾ ਵਾਸਤਾ ਪਾ ਕੇ, ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਸਬਕ ਪੜਾਉਂਦਾ, ਇਹ ਤਾਂ ਖੁਦ ਹੀ ਖੁਸ਼ੀ ਵਿਚ ਝੂਮਦਾ ਲੱਗਦਾ ਹੈ।

ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਅਜਿਹੇ ਅਖੌਤੀ ਪੇਸ਼ੇਵਰ ਰਾਗੀਆਂ ਨੂੰ ਧਾਰਮਿਕ ਸਟੇਜਾਂ ਉੱਪਰ ਸਮ੍ਹਾਂ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਜੇ ਕੋਈ ਗੁਰਦੁਆਰਾ ਕਮੇਟੀ ਇਸ ਤਰ੍ਹਾਂ ਦੀ ਹਰਕਤ ਕਰਦੀ ਹੈ ਤਾਂ ਸੰਗਤ ਨੂੰ ਅਜਿਹੀ ਕਮੇਟੀ ਅਤੇ ਅਜਿਹੇ ਰਾਗੀਆਂ ਦਾ ਬਾਈਕਾਟ ਕਰਨਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top