Share on Facebook

Main News Page

ਅਕਾਲ ਚਲਾਣੇ ਉਪਰੰਤ ਅੱਜ ਪਾਠ ਗੁਰਬਾਣੀ ਦਾ ਕੀਤਾ ਜਾ ਰਿਹਾ ਹੈ, ਤੇ ਰਸਮਾਂ ਗਰੁੜ ਪੁਰਾਣ ਦੀਆਂ ਹੋ ਰਹੀਆਂ ਹਨ: ਪ੍ਰਿੰ. ਗੁਰਬਚਨ ਸਿੰਘ ਥਾਈਲੈਂਡ

ਲੁਧਿਆਣਾ 8 ਜੁਲਾਈ (ਸੰਦੀਪ ਸਿੰਘ) ਗੜਸ਼ੰਕਰ ਦੇ ਇਲਾਕੇ ਪਿੰਡ ਦੈਨੋਵਾਲ ਕਲਾਂ ਵਿਖੇ ਭਾਈ ਗੁਰਮੇਲ ਸਿੰਘ ਜੀ ਦੀ ਮਾਤਾ ਦੀ ਅੰਤਮ ਅਰਦਾਸ ਨਮਿਤ ਸਜੇ ਭਰਵੇ ਦੀਵਾਨ 'ਚ ਸਿੱਖ ਕੌਮ ਦੇ ਅੰਤਰ ਰਾਸ਼ਟਰੀ ਵਿਦਵਾਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਿੰ: ਗੁਰਬਚਨ ਸਿੰਘ ਥਾਈਲੈਂਡ ਨੇ ਗੁਰਬਾਣੀ ਸ਼ਬਦ ਦੀ ਵੀਚਾਰ ਕਰਦਿਆਂ ਗੁਰਮਤਿ ਸਿਧਾਂਤ ਸੰਗਤਾਂ ਸਾਹਮਣੇ ਰੱਖਦਿਆਂ ਕਿਹਾ, ਕਿ ਅਸੀਂ ਪਾਠ ਗੁਰਬਾਣੀ ਦਾ ਤਾਂ ਜਰੂਰ ਕਰਦੇ ਹਾਂ, ਪਰ ਮਿਰਤਕ ਪ੍ਰਾਣੀ ਦੇ ਅਕਾਲ ਚਲਾਣੇ ਤੋਂ ਬਾਅਦ ਰੀਤੀ ਰਿਵਾਜ ਸਾਰੇ ਗਰੁੜ ਪੁਰਾਣ ਵਾਲੇ ਕਰ ਰਹੇ ਹੁੰਦੇ ਹਾਂ। ਉਹਨਾਂ ਸਪੱਸ਼ਟ ਸ਼ਬਦਾਂ ਚ ਕਿਹਾ ਕਿ ਗੁੱਜਰ ਚੁੱਕੇ ਪ੍ਰਣੀ ਨੂੰ ਕੁਝ ਵੀ ਨਹੀਂ ਮਿਲਦਾ, ਅਖੰਡ ਪਾਠ ਦੇ ਭੋਗ ਉਪਰੰਤ ਦਿਤਾ ਜਾ ਰਿਹਾ ਮੰਜਾ, ਬਿਸਤਰਾ, ਜੁੱਤੀ ਆਦਿਕ ਸਮਾਨ ਪੁਜਾਰੀਆਂ ਦੇ ਹੀ ਕੰਮ ਆਉਂਦਾ ਹੈ, ਤੇ ਇਸ ਪ੍ਰਥਾਏ ਇਹ ਅਰਦਾਸ ਕਰਨੀ ਕਿ ਇਹਨਾਂ ਚੀਜਾਂ ਦਾ ਫੱਲ ਵਿਛੜੀ ਆਤਮਾਂ ਨੂੰ ਮਿਲੇ ਇਹ ਸਭ ਹਨੇਰਾ ਢਾਹੁਣ ਵਾਲੀ ਹੀ ਗੱਲ ਹੈ।

ਉਹਨਾਂ ਨੇ ਹੋਰ ਡੁੰਗਿਆਈ ਚ ਜਾਂਦਿਆਂ ਕਿਹਾ ਕਿ ਗੁਰਬਾਣੀ ਜਿਉਂਦੇ ਮਨੁੱਖ ਲਈ ਜੀਵਨ ਜਾਂਚ ਦਾ ਖਜਾਨਾ ਹੈ, ਮਰ ਚੁੱਕੇ ਪ੍ਰਾਣੀ ਲਈ ਨਹੀਂ, ਬਲਕਿ ਇਹ ਤਾਂ ਜਿਉਂਦਿਆਂ ਮਨੁੱਖਾਂ ਨੂੰ ਸਚਿਆਰ ਬਣਾਉਂਦੀ ਹੈ, ਅੱਜ ਦੀ ਇਸ ਅਰਦਾਸ ਤੋਂ ਬਾਅਦ ਵਰੀਣੇ, ਬਰਸੀਆਂ ਦੀ ਕੋਈ ਵੀ ਰਸਮ ਬਾਕੀ ਨਹੀਂ ਰਹਿ ਜਾਂਦੀ, ਆਮ ਕਿਹਾ ਜਾਂਦਾ ਹੈ ਕਿ ਜੀ ਪਿੰਡਾਂ ਵਾਲਿਆਂ ਨੂੰ ਗੁਰਬਾਣੀ ਦੀ ਸਮਝ ਨਹੀਂ ਆਉਂਦੀ, ਪਰ ਦੇਖਿਆ ਗਿਆ ਕਿ ਪ੍ਰਿੰਸੀਪਲ ਹੋਰਾਂ ਨੇ ਬੜੇ ਸਪੱਸ਼ਟ ਤੇ ਸਰਲ ਸ਼ਬਦਾਂ ਰਾਹੀਂ ਪੇਂਡੂ ਭਾਸ਼ਾ 'ਚ ਵੀਚਾਰਾਂ ਕੀਤੀਆਂ, ਜਿਹਨਾਂ ਨੂੰ ਸਮੂੰਹ ਸੰਗਤਾਂ ਨੇ ਤਕਰੀਬਨ ਡੇਢ ਘੰਟਾ ਇਕਾਗਰ ਚਿੱਤ ਹੋ ਕੇ ਸਰਵਣ ਕੀਤਾ, ਇਸ ਸਮੇਂ ਲਗਭਗ ਸਾਰੀ ਸੰਗਤ ਨੇ ਹੀ ਕਿਹਾ ਕਿ ਸਾਨੂੰ ਅੱਜ ਪਤਾ ਲੱਗਾ ਹੈ, ਕਿ ਗੁਰਬਾਣੀ ਕਿਤਨੀ ਸੁਖੈਨ ਤੇ ਸਰਲ ਹੈ, ਤੇ ਮਾਤਾਵਾਂ ਨੇ ਜੈਕਾਰੇ ਛੱਡੇ।

ਇਸ ਸਮੇਂ ਉਦੋਂ ਹੈਰਾਨਗੀ ਹੋਈ ਜਦੋਂ ਸੰਗਤ 'ਚ ਇਕ ਸੰਤ ਜੀ ਆਉਣ ਪਹੁੰਚੇ, ਜਿਹੜੇ ਆਪਣੇ ਪੈਰੀਂ ਹੱਥ ਲਵਾ ਰਹੇ ਸੀ, ਪਰ ਜਾਗਰੂਕ ਮਾਤਾਵਾਂ ਨੇ ਉਸੇ ਵਕਤ ਹੀ ਆਪੇ ਬਣੇ ਬਾਬੇ ਨੂੰ ਬਾਹੋਂ ਫੜ ਕੇ ਪੁਛਿਆ ਕਿ ਤੂੰ ਪੈਰੀਂ ਹੱਥ ਕਿਉਂ ਲਵਾ ਰਿਹਾ ਹੈਂ, ਪਰ ਉਸ ਪਾਸ ਕੋਈ ਵੀ ਜੁਆਬ ਨਹੀਂ ਸੀ, ਸਮਾਪਤੀ ਦੌਰਾਨ ਭਾਈ ਗੁਰਮੇਲ ਸਿੰਘ ਨੇ ਜਿਥੇ ਸੰਗਤਾਂ ਦਾ ਧੰਨਵਾਦ ਕੀਤਾ, ਉਥੇ ਪ੍ਰਿੰਸੀਪਲ ਜੀ ਨੂੰ ਵੀ ਸਿਰਪਾਓ ਦਿੰਦਿਆਂ ਗੁਰਮਤਿ ਗਿਆਨ ਮਿਸ਼ਨਰੀ ਦਾ ਵੀ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ।

ਰਿਪੋਰਟ: ਸੰਦੀਪ ਸਿੰਘ ਖਾਲੜਾ, ਇੰਚਾਰਜ ਗੁਰਮਤਿ ਪ੍ਰਚਾਰ ਕੇਂਦਰ
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top