Share on Facebook

Main News Page

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਤਿੰਨ ਸਾਲਾ ਡਿਪਲੋਮਾ ਕੋਰਸ ਸਬੰਧੀ ਦਾਖ਼ਲਾ ਸੂਚਨਾ

ਇਸ ਕੋਰਸ ਦੇ ਅਧੀਨ ਸਿਖਿਆਰਥੀ ਨੂੰ ਢਾਈ ਸਾਲ ਕਾਲਜ ਵਿਖੇ ਰਹਿ ਕੇ ਸਿੱਖਿਆ ਪ੍ਰਪਤ ਕਰਨੀ ਪੈਂਦੀ ਹੈ ਅਤੇ ਛੇ ਮਹੀਨੇ ਫੀਲਡ ਟ੍ਰੇਨਿੰਗ ਪੂਰੀ ਕਰਨੀ ਪੈਂਦੀ ਹੈ। ਉਪਰੰਤ ਕਾਲਜ ਵੱਲੋਂ ਪ੍ਰਚਾਰ ਸੇਵਾ ਲਈ ਯੋਗ ਥਾਵਾਂ ਤੇ ਨਿਯੁਕਤ ਕੀਤਾ ਜਾਂਦਾ ਹੈ।

• ਦਾਖ਼ਲਾ ਹਰ ਸਾਲ ਜੁਲਾਈ ਦੇ ਮਹੀਨੇ ਕੀਤਾ ਜਾਂਦਾ ਹੈ। ਦਾਖ਼ਲੇ ਸਬੰਧੀ ਪਹਿਲਾਂ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਇਸ਼ਤਿਹਾਰ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਹੈ।
• ਵਿਦਿਅਕ ਯੋਗਤਾ ਘੱਟੋ-ਘੱਟ 10+2 ਹੈ। ਵੱਧ ਯੋਗਤਾ ਵਾਲੇ ਨੂੰ ਪਹਿਲ ਦਿੱਤੀ ਜਾਂਦੀ ਹੈ। ਖ਼ਾਸ ਹਾਲਤਾਂ ਵਿਚ ਕੁੱਝ ਛੋਟ ਵੀ ਦਿੱਤੀ ਜਾਂ ਸਕਦੀ ਹੈ। ਉਮਰ ਸੀਮਾ ਵੱਧ ਤੋਂ ਵੱਧ 28 ਸਾਲ ਤੱਕ ਹੋਣੀ ਚਾਹੀਦੀ ਹੈ।
• ਵਿਦਿਆਰਥੀਆਂ ਦੀ ਚੋਣ ਗੁਰਮਤਿ ਗਿਆਨ ਟਰੱਸਟ ਵੱਲੋਂ ਬਣਾਈ ਕਮੇਟੀ ਕਰਦੀ ਹੈ।
• ਦਾਖ਼ਲ ਹੋਏ ਵਿਦਿਆਰਥੀਆਂ ਲਈ ਪਿੰਡ ਦੇ ਸਰਪੰਚ ਜਾਂ ਮਿਊਂਸਪਲ ਕਮਿਸ਼ਨਰ ਅਤੇ ਸਕੂਲ/ਕਾਲਜ ਦੇ ਪ੍ਰਿੰਸੀਪਲ ਤੋਂ ਆਪਣੀ ਨੇਕ ਚਲਣੀ ਦਾ ਨਿਰਧਾਰਿਤ ਪਰਫ਼ਾਰਮਾ ਤੇ ਸਰਟੀਫਿਕੇਟ ਦੇਣਾ ਜ਼ਰੂਰੀ ਹੈ।
• ਗੁਰਮਤਿ ਗਿਆਨ ਲਾਇਬ੍ਰੇਰੀ: ਇਸ ਲਾਇਬ੍ਰੇਰੀ ਵਿਚ ਗੁਰਮਤਿ ਸਿਧਾਂਤਾਂ ਨਾਲ ਸਬੰਧਿਤ ਚਾਰ ਹਜ਼ਾਰ ਤੋਂ ਵਧੇਰੇ ਪੁਸਤਕਾਂ ਉਪਲਬਧ ਹਨ।
• ਡਿਸਪੈਂਸਰੀਜ਼: ਕਾਲਜ ਵਿਖੇ ਹੋਮਿਓਪੈਥਿਕ ਅਤੇ ਐਲੋਪੈਥਿਕ ਦੋਵੇਂ ਤਰ੍ਹਾਂ ਦੀਆਂ ਡਿਸਪੈਂਸਰੀਜ਼ ਮੌਜੂਦ ਹਨ ਜਿਥੋਂ ਜ਼ਰੂਰਤ ਪੈਣ ਤੇ ਵਿਦਿਆਰਥੀ ਫਸਟ-ਏਡ ਲੈ ਸਕਦੇ ਹਨ।
• ਵਿਦਿਆਰਥੀਆਂ ਦੀ ਸਖ਼ਸ਼ੀਅਤ ਨੂੰ ਨਿਖਾਰਨ ਵਾਸਤੇ ਕਾਲਜ ਵਿਚ ਵੱਖ-ਵੱਖ ਸਭਾਵਾਂ ਜਿਹਾ ਕਿ ਲੇਖਕ ਸਭਾ, ਬੁਲਾਰਾ ਸਭਾ ਅਤੇ ਸੰਗੀਤ ਸਭਾ ਕੰਮ ਕਰ ਰਹੀਆਂ ਹਨ। ਵਿਦਿਆਰਥੀ ਲਈ ਘੱਟੋ-ਘੱਟ ਕਿਸੇ ਇਸ ਸਭਾ ਦਾ ਮੈਂਬਰ ਹੋਣਾ ਲਾਜ਼ਮੀ ਹੈ।
• ਵਿਦਿਆਰਥੀਆਂ ਲਈ ਅੰਮ੍ਰਿਤ ਵੇਲ਼ੇ ਦੇ ਨਿਤਨੇਮ ਤੋਂ ਲੈ ਕੇ, ਸਮੇਂ ਵੰਡ ਮੁਤਾਬਿਕ, ਕਲਾਸਾਂ, ਸਫਾਈ ਸੇਵਾ ਅਤੇ ਡਿਸਪਲਿਨ ਦੇ ਪੂਰੇ ਪ੍ਰਬੰਧ ਵਿਚ ਰਹਿਣਾ ਜ਼ਰੂਰੀ ਹੈ।
• ਵਿਦਿਆਰਥੀਆਂ ਲਈ ਵਰਦੀ ਵਾਸਤੇ ਕਾਲੀ ਦਸਤਾਰ, ਸਫੇਦ ਛੋਟੀ ਦਸਤਾਰ ਅਤੇ ਕਾਲਜ ਵਲੋਂ ਨਿਰਦਾਰਿਤ ਵਰਦੀ ਦਾ ਪਾਬੰਧ ਹੋਣਾ ਜ਼ਰੂਰੀ ਹੈ।
• ਦਾਖ਼ਲ ਵਿਦਿਆਰਥੀ ਜੇ ਅੰਮ੍ਰਿਤਧਾਰੀ ਨਹੀਂ ਤਾਂ ਉਸ ਲਈ ਅੰਮ੍ਰਿਤ ਛਕਣਾ ਜ਼ਰੂਰੀ ਹੈ।
• ਕਾਲਜ ਵਿਚ ਪੜ੍ਹ ਰਹੇ ਵਿਦਿਆਰਥੀਆਂ ਦਾ ਸਾਰਾ ਖਰਚਾ, (ਜਿਵੇਂ ਲੰਗਰ, ਰਿਹਾਇਸ਼, ਸਟੇਸ਼ਨਰੀ, ਵਰਦੀਆਂ ਆਦਿ) ਕਾਲਜ ਵੱਲੋਂ ਕੀਤਾ ਜਾਂਦਾ ਹੈ।
• ਧਾਰਮਿਕ ਮਾਹੌਲ ਵਿਚ ਪੜ੍ਹਾਈ ਕਰਵਾਈ ਜਾਂਦੀ ਹੈ।
• ਲੁਧਿਆਣਾ ਸ਼ਹਿਰ ਦੀ ਸੰਘਣੀ ਵਸੋਂ ਤੋਂ ਬਾਹਰ ਬੱਸ ਅੱਡੇ ਤੋਂ ਕਰੀਬ ਤਿੰਨ ਕਿਲੋਮੀਟਰ ਦੱਖਣ-ਪੱਛਮ ਦਿਸ਼ਾ, ਜਵੱਦੀ ਕਲਾਂ, ਪੰਜਾਬੀ ਬਾਗ਼ ਵਿਚ ਸਾਫ਼-ਸੁਥਰੇ ਵਾਤਾਵਰਨ ਵਿਚ ਕਾਲਜ ਦੀ ਸੁੰਦਰ ਤੇ ਪੰਜ ਮੰਜ਼ਲੀ ਇਮਾਰਤ ਸਥਿਤ ਹੈ।

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
0161 2521700, 9915529725, 9855598850, 8872667050
www.gurmatgian.com
Email: gurmatgian@rediffmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top