Share on Facebook

Main News Page

ਸਿੰਘ ਸਭਾ ਯੂ.ਐਸ.ਏ ਦੇ ਸੇਵਾਦਾਰਾਂ ਦੇ ਯਤਨਾਂ ਸਦਕਾ, ਵਿਭਚਾਰੀ ਬਲਬੀਰ ਸਿੰਘ ਦਾ ਗੁਰਦੁਆਰਾ ਵਾਲਨਟ, ਕੈਲੀਫੋਰਨੀਆ ਦਾ ਪ੍ਰੋਗਰਾਮ ਹੋਇਆ ਰੱਦ

5 ਜੁਲਾਈ, ਵਾਲਨਟ(ਕੈਲੀਫੋਰਨੀਆ): ਗੁਰਦੁਆਰਾ ਵਾਲਨਟ(ਕੈਲੀਫੋਰਨੀਆ) ਵਿਖੇ ਹਰ ਸਾਲ 4 ਜੁਲਾਈ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆਂ ਜਾਂਦਾ ਹੈ। ਜਿਸ ਵਿਚ ਸਾਊਦਰਨ ਕੈਲੀਫੋਰਨੀਆ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਹਾਜਰੀ ਭਰਦੀਆਂ ਹਨ। ਇਸ ਸਾਲ ਵੀ ਹਰ ਸਾਲ ਦੀ ਤਰਾਂ ਇਹ ਪੁਰਬ ਮਨਾਇਆ ਗਿਆ, ਜਿਸ ਵਿਚ ਕੀਰਤਨੀਆਂ, ਕਥਾਵਾਚਕਾਂ ਨੇ ਹਾਜਰੀ ਭਰੀ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਚੇਅਰਮੈਨ ਸ੍ਰ. ਰਾਨਾ ਇੰਦਰਜੀਤ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਕਾਲਜ ਦੁਆਰਾ ਚਲਾਏ ਜਾਂਦੇ ਪ੍ਰੋਜੈਕਟਾਂ ਬਾਰੇ ਸਿੱਖ ਸੰਗਤਾਂ ਨੂੰ ਜਾਣਕਾਰੀ ਦਿਤੀ।

ਸਿੰਘ ਸਭਾ ਯੂਐਸ.ਏ ਦੇ ਸੇਵਾਦਾਰਾਂ ਨੂੰ ਵਿਭਚਾਰੀ ਅਖੌਤੀ ਕਥਾ ਵਾਚਕ ਬਲਬੀਰ ਸਿੰਘ ਦੇ ਇਸ ਇਲਾਕੇ ਵਿਚ (ਗੁਰਦੁਆਰਾ ਰਿਵਰਸਾਈਡ) ਵਿਚ ਪਹੁੰਚਣ ਦਾ ਪਤਾ ਸੀ। ਗੁਰਦੁਆਰਾ ਵਾਲਨਟ ਦੇ ਪ੍ਰਬੰਧਕਾਂ ਨੂੰ ਇਕ ਦਿਨ ਪਹਿਲਾਂ ਫੋਨ ਕਰਕੇ ਪੁਛਿਆ ਗਿਆ, ਕਿ ਬਲਬੀਰ ਸਿੰਘ ਦਾ ਤਾਂ ਪ੍ਰੋਗਰਾਮ ਤਾਂ ਨਹੀਂ। ਉਹਨਾਂ ਪਹਿਲਾਂ ਤਾਂ ਕਿਹਾ, ਕਿ ਨਹੀਂ ਪਰ ਬਾਅਦ ਵਿਚ ਫੋਨ ਆਇਆ, ਕਿ ਬਲਬੀਰ ਸਿੰਘ ਦਾ ਪ੍ਰੋਗਰਾਮ 4 ਜੁਲਾਈ ਨੂੰ ਹੈ, ਜੇ ਤੁਹਾਡੇ ਕੋਲ ਇਸ ਦੀਆਂ ਘਿਨਾਉਣੀਆਂ ਕਾਰਵਾਈਆਂ ਦੇ ਕੋਈ ਸਬੂਤ ਹਨ ਤਾਂ ਸਾਨੂੰ ਦਿਉ। ਈ ਮੇਲ ਰਾਹੀਂ ਅਤੇ ਸੇਵਾਦਾਰਾਂ ਨੇ ਆਪ ਪਹੁੰਚ ਕਿ ਗੁਰਦੁਆਰਾ ਵਾਲਨਟ ਦੇ ਪ੍ਰਬੰਧਕਾਂ ਨੂੰ ਸਬੂਤ ਦਿਤੇ, ਜਿਸ ਨੂੰ ਦੇਖ ਕੇ ਪ੍ਰਬੰਧਕਾਂ ਨੇ ਸਮਾਂ ਨਾਂ ਦੇਣ ਦੀ ਸਹਿਮਤੀ ਦੇ ਦਿਤੀ। ਪਰੰਤੂ ਬਲਬੀਰ ਸਿੰਘ ਆਪਣੇ ਟਕਸਾਲੀ ਬੰਦਿਆਂ ਨਾਲ ਗੁਰਦੁਆਰੇ ਵਿਖੇ ਪਹੁੰਚ ਗਿਆ ਤੇ ਉਸ ਦੇ ਸਾਥੀ ਪ੍ਰਬੰਧਕਾਂ ਪਾਸੋਂ ਬਲਬੀਰ ਸਿੰਘ ਲਈ ਸਮੇਂ ਦੀ ਮੰਗ ਕਰਨ ਲੱਗੇ। ਬਹੁਤ ਸਿਫਾਰਸਾਂ ਪਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪ੍ਰਬੰਧਕਾਂ ਨੇ ਇਸ ਵਿਭਚਾਰੀ ਨੂੰ ਸਟੇਜ ਦੇ ਲਾਗੇ ਤੱਕ ਨਾਂ ਫਟਕਣ ਦਿਤਾ। ਜਿਸ ਲਈ ਅਸੀਂ ਗੁਰਦੁਆਰਾ ਵਾਲਨਟ ਪ੍ਰਬੰਧਕਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਜੇ ਗੁਰਦੁਆਰਿਆਂ ਦੇ ਪ੍ਰਬੰਧਕ ਇਸ ਤਰਾਂ ਜਾਗਰੂਕ ਹੋ ਜਾਣ ਤਾਂ ਗੱਲ ਹੀ ਕੁਝ ਹੋਰ ਹੋਵੇ।

ਇਹ ਵਿਭਚਾਰੀ ਬਲਬੀਰ ਸਿੰਘ ਮੁਆਫੀ ਮੰਗਣ ਦੀ ਜਗ੍ਹਾ ਝੂਠ ਬੋਲਦਾ ਹੈ, ਕਿ ਮੇਰੇ ਆਰ ਐਸ ਐਸ ਨਾਲ ਕੋਈ ਸਬੰਧ ਨਹੀਂ, ਮੈ ਕਿਸੇ ਬੀਬੀ ਨਾਲ ਗੁਰਦੁਆਰੇ ਵਿਚ ਛੇੜਖਾਨੀ ਨਹੀਂ ਕੀਤੀ। ਮੈਂ ਗੁਰਦੁਆਰੇ ਅੰਦਰ ਬਲੂ ਫਿਲਮਾਂ ਨਹੀਂ ਦੇਖਦਾ ਸੀ। ਗੁਰਦੁਆਰਾ ਰਿਵਰਸਾਈਡ ਦੇ ਪ੍ਰਬੰਧਕਾਂ ਅਤੇ ਕੁਝ ਹੋਰ ਲੋਕਾਂ ਨੂੰ ਕੀ ਕਹੀਏ, ਜਿਨ੍ਹਾਂ ਨੇ ਇਸਦਾ ਸਾਥ ਦਿਤਾ ਅਤੇ ਗੁਰਦੁਆਰੇ ਵਿਖੇ ਬਿਠਾ ਕੇ ਇਸ ਵਿਭਚਾਰੀ ਨੂੰ ਮੌਕਾ ਦਿਤਾ ਕਿ ਇਹ ਹੋਰ ਇਹੋ ਜਿਹੀਆਂ ਹਰਕਤਾਂ ਕਰੇ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top