Share on Facebook

Main News Page

ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖ਼ਤਮ ਕਰਨ ਵਾਲੀ ਡਰਾਮੇਬਾਜ਼ੀ ਬੰਦ ਕੀਤੀ ਜਾਵੇ: ਸਿੱਖ ਫ਼ੈਡਰੇਸ਼ਨ ਜਰਮਨੀ

ਕਲੋਨ (ਜਰਮਨੀ) 4 ਜੁਲਾਈ (ਕਾਬਲ ਸਿੰਘ): ਸਿੱਖ ਫ਼ੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਜਤਿੰਦਬੀਰ ਸਿੰਘ ਨੇ ਫ਼ੈਡਰੇਸ਼ਨ ਆਗੂ ਭਾਈ ਗੁਰਚਰਨ ਸਿੰਘ ਗੁਰਾਇਆਂ ਦੀ ਸਿੰਘਣੀ ਬੀਬੀ ਰਾਜਵਿੰਦਰ ਕੌਰ ਨੂੰ ਕੌਂਸਲੇਟ ਫ਼ਰਂੈਕਫ਼ਰਟ ਵਲੋਂ ਪਾਸਪੋਰਟ ਨਾ ਦੇਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਹਿੰਦੋਸਤਾਨ ਦੀ ਹਕੂਮਤ ਵਲੋਂ ਸਿੱਖ ਕੌਮ ਦੇ ਹਿਤਾਂ ਦੀ ਗੱਲ ਕਰਨ ਵਾਲਿਆਂ ਦੀਆਂ ਕਾਲੀਆਂ ਸੂਚੀਆਂ ਬਣਾ ਕੇ, ਸਿੱਖ ਆਗੂਆਂ ਨੂੰ ਮੋਹਰਾ ਬਣਾ ਕੇ ਉਨ੍ਹਾਂ ਨੂੰ ਖ਼ਤਮ ਕਰਨ ਦੀ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ । ਜਰਮਨ ਦੇ ਸ਼ਹਿਰ ਫ਼ਰੈਂਕਫ਼ਰਟ ਸਥਿਤ ਭਾਰਤੀ ਕੌਂਸਲੇਟ ਨੇ ਬੀਬੀ ਰਾਜਵਿੰਦਰ ਕੌਰ ਨੂੰ ਪਾਸਪੋਰਟ ਦੇਣ ਤੋਂ ਇਸ ਕਰ ਕੇ ਨਾਂਹ ਕਰ ਦਿਤੀ ਕਿ ਉਸ ਦੇ ਘਰ ਵਾਲੇ ਕਰ ਕੇ ਹੋਮ ਮਨਿਸਟਰੀ ਵਲੋਂ ਅਜਿਹੇ ਹੁਕਮ ਆਏ ਹਨ।

ਦੱਸਣਯੋਗ ਹੈ ਕਿ ਰਾਜਵਿੰਦਰ ਕੌਰ ਦਾ ਪਾਸਪੋਰਟ ਫਰੈਂਕਫਰਟ ਤੋਂ ਹੀ 2001 ਨੂੰ ਜਾਰੀ ਹੋਇਆ ਸੀ ਅਤੇ ਇਸੇ ਹੀ ਪਾਸਪੋਰਟ ’ਤੇ ਉਸ ਨੇ ਚਾਰ ਪੰਜ ਵਾਰੀ ਪੰਜਾਬ ਦਾ ਸਫ਼ਰ ਕੀਤਾ ਹੈ । ਇਸ ਪਾਸਪੋਰਟ ਦੀ ਜੂਨ 2011 ਵਿਚ ਮਿਆਦ ਖ਼ਤਮ ਹੋ ਰਹੀ ਸੀ ਤੇ ਮਿਆਦ ਖ਼ਤਮ ਹੋਣ ਤੋਂ ਛੇ ਹਫ਼ਤੇ ਪਹਿਲਾਂ 20 ਅਪਰੈਲ ਨੂੰ ਨਵਾਂ ਪਾਸਪੋਰਟ ਬਣਾਉਣ ਲਈ ਅਰਜ਼ੀ ਦਿਤੀ ਗਈ। ਜਦ ਚਾਰ ਹਫ਼ਤੇ ਬਾਅਦ ਪਤਾ ਕੀਤਾ ਤਾਂ ਕੌਂਸਲੇਟ ਨੇ ਰਾਜਵਿੰਦਰ ਕੌਰ ਨੂੰ ਅਪਣੇ ਪਤੀ ਦੇ ਪਾਸਪੋਰਟ ਦੀਆਂ ਕਾਪੀਆਂ ਦੇਣ ਲਈ ਕਿਹਾ। ਕਾਪੀਆਂ ਲੈਣ ਤੋਂ ਬਾਅਦ ਕਿਹਾ ਕਿ ਜਦ ਪਾਸਪੋਰਟ ਬਣ ਜਾਵੇਗਾ ਆਪ ਨੂੰ ਫ਼ਨ ਕਰ ਕੇ ਦੱਸ ਦਿਤਾ ਜਾਵੇਗਾ। ਛੇ ਹਫ਼ਤਿਆਂ ਬਾਅਦ ਵੀ ਕੁਝ ਨਾ ਦੱਸਣ ਦੀ ਸੂਰਤ ਵਿਚ ਪਤਾ ਕੀਤਾ ਗਿਆ ਤਾਂ ਕੌਂਸਲੇਟ ਦੇ ਮੁਲਾਜ਼ਮਾਂ ਨੇ ਇੰਨਾ ਹੀ ਕਿਹਾ ਕਿ ਤੁਹਾਡਾ ਪਾਸਪੋਰਟ ਤੁਹਾਡੇ ਘਰ ਵਾਲੇ ਕਰ ਕੇ ਰੋਕਿਆ ਗਿਆ ਹੈ। ਜਦ ਕਿ ਗੁਰਚਰਨ ਸਿੰਘ ਗੁਰਾਇਆਂ ਦਾ ਰਾਜਸੀ ਸ਼ਰਨ ਦਾ ਕੇਸ ਜਰਮਨ ਸਰਕਾਰ ਨੇ ਸਵੀਕਾਰ ਕਰ ਕੇ ਸਫ਼ਰੀ ਦਸਤਾਵੇਜ਼ ਦਿਤੇ ਹੋਏ ਹਨ ਜੋ ਕਿ ਪਿਛਲੇ 21 ਸਾਲ ਤੋਂ ਜਰਮਨ ਵਿਚ ਰਹਿ ਰਿਹਾ ਹੈ । ਭਾਰਤ ਵਲੋਂ ਜਾਰੀ 169 ਨਾਵਾਂ ਵਾਲੀ ਕਾਲੀ ਸੂਚੀ ਵਿਚ ਕਿਤੇ ਵੀ ਉਸ ਦਾ ਨਾਮ ਦਰਜ ਨਹੀਂ ਹੈ, ਜਿਹੜੇ ਸਿੱਖ ਲੀਡਰ ਕਾਲੀਆਂ ਸੂਚੀਆਂ ਖ਼ਤਮ ਕਰਾਉਣ ਲਈ ਸੋਨੀਆਂ ਗਾਂਧੀ ਤੇ ਗ੍ਰਹਿ ਮੰਤਰਾਲੇ ਦਾ ਧੰਨਵਾਦ ਕਰ ਰਹੇ ਹਨ ਕੀ ਉਹ ਲੀਡਰ ਹਿੰਦੋਸਤਾਨ ਦੇ ਕੌਂਸਲੇਟ ਦੀ ਇਸ ਕਰਤੂਤ ਵਲ ਧਿਆਨ ਦੇਣਗੇ? ਜਦ ਕਿ ਰਾਜਵਿੰਦਰ ਕੌਰ ਨੇ ਕਂੌਸਲੇਟ ਨੂੰ ਸਾਫ਼ ਕਹਿ ਦਿਤਾ ਕਿ ਇਹ ਤੁਹਾਡੇ ਮਨ ਦਾ ਵਹਿਮ ਹੈ ਕਿ ਅਸੀ ਪਾਸਪੋਰਟ ਲਈ ਤਹਾਡੇ ਅੱਗੇ ਲੇਲੜੀਆਂ ਕੱਢਾਂਗੇ ਤੇ ਨਾ ਹੀ ਤੁਹਾਡੇ ਕਿਸੇ ਏਜੰਟ ਨੂੰ ਪੈਸੇ ਦੇ ਕੇ ਪਾਸਪੋਰਟ ਦੀ ਭੀਖ ਮੰਗਾਂਗੇ। ਤੁਹਾਡਾ ਇਹ ਚਿਹਰਾ ਦੁਨੀਆਂ ਸਾਹਮਣੇ ਮੀਡੀਏ ਵਿਚ ਲੈ ਕੇ ਜਾਵਾਂਗੇ । ਕਾਲੀਆਂ ਸੂਚੀਆਂ ਖ਼ਤਮ ਕਰਨ ਤੇ ਕਰਾਉਣ ਵਾਲੀ ਬਿਆਨਬਾਜ਼ੀ ਕਰਨ ਵਾਲੇ ਸਿੱਖ ਲੀਡਰਾਂ ਤੇ ਸਰਕਾਰ ਨੂੰ ਇਸ ਡਰਾਮੇਬਾਜ਼ੀ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top