Share on Facebook

Main News Page

ਵੀਰ ਹਰਦੇਵ ਸਿੰਘ ਜੀ ‘ਜੰਮੂ’ ਦੀ ਮਾਤਾ ਹਰਬੰਸ ਕੌਰ ਜੀ ਦਾ ਚਲਾਣਾ

ਜੋ ਭਾਣੇ ਸੇ ਮੇਲਿਆ ਵਿਛੋੜੇ ਭੀ ਆਪਿ॥ (ਪੰਨਾ 928)

ਮਾਂ ਇਸ ਸ੍ਰਿਸ਼ਟੀ ਵਿਚ ਨਿਸ਼ਕਾਮ ਪਿਆਰ (ਮਮਤਾ) ਦੀ ਸਭ ਤੋਂ ਵੱਡੀ ਸ਼ਖਸੀਅਤ ਹੁੰਦੀ ਹੈ। ਮਾਂ ਦਾ ਪਿਆਰ ਅਤੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣਾ ਦੁਨੀਆਂ ਵਿਚ ਇਕ ਬਹੁਤ ਵੱਡਾ ਨਿੱਜੀ ਘਾਟਾ ਮੰਨਿਆ ਜਾਂਦਾ ਹੈ। ਪਰ ਇਹ ਵੀ ਸੱਚ ਹੈ ਕਿ ਰੱਬ ਦੇ ਬਣਾਏ ਨਿਯਮਾਂ ਹੇਠ ਹਰ ਇਕ ਨੇ ਇਕ ਦਿਨ ਤੁਰ ਜਾਣਾ ਹੈ।

ਕਾਦਰ ਵਲੋਂ ਸਾਜੀ ਕੁਦਰਤ ਦੇ ਬਣਾਏ ਨਿਯਮਾਂ (ਰਜ਼ਾ) ਦੇ ਅਟੱਲ ਹੋਣ ਦੀ ਗਵਾਹੀ ਭਰਦਿਆਂ ਜਾਗਰੂਕ ਵਿਦਵਾਨ ਸਤਿਕਾਰਯੋਗ ਮਾਤਾ ਜੀ ਦਾ ਹੇਠ ਪੰਜ ਭੂਤਕ ਸ਼ਰੀਰ 03 ਜੁਲਾਈ 2011 ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਆਪਣੇ ਅਸਲੇ ਵਿਚ ਸਮਾ ਗਿਆ। ਵੀਰ ਜੀ ਨੂੰ ਮਾਤਾ ਜੀ ਦੀ ਨਿੱਘ ਦੀ ਯਾਦ ਹਮੇਸ਼ਾਂ ਚੇਤੇ ਰਹੇਗੀ ਅਤੇ ਇਹ ਕਦੇ ਨਾ ਪੂਰੀ ਹੋਣ ਵਾਲੀ ਘਾਟ ਮਹਿਸੂਸ ਹੁੰਦੀ ਰਹੇਗੀ। ਪਰ ਰੱਬ ਜੀ ਦੀ ਰਜ਼ਾ ਵਿਚ ਆਖਿਰ ਸਭ ਨੂੰ ਰਹਿਣਾ ਹੀ ਪੈਂਦਾ ਹੈ।

‘ਤੱਤ ਗੁਰਮਤਿ ਪਰਿਵਾਰ’ ਮਾਤਾ ਜੀ ਦੇ ਚਲਾਣੇ ’ਤੇ ਵੀਰ ਜੀ ਅਤੇ ਪਉਨ੍ਹਾਂ ਦੇ ਪਰਿਵਾਰ ਅੰਤਰ-ਆਤਮਾ ਵਿਚਲੀ ਪੀੜਾ ਨੂੰ ਮਹਿਸੂਸ ਕਰਦਾ ਹੋਇਆ, ਅਰਦਾਸ ਕਰਦਾ ਹੈ ਕਿ ਅਕਾਲ ਪੁਰਖ ਸਾਨੂੰ ਸਾਰਿਆਂ ਨੂੰ ਇਸ ਅਸਿਹ ਵੇਦਨਾ ਨੂੰ ਰੱਬੀ ਭਾਣੇ ਵਿਚ ਸਹਿਣ ਦਾ ਬਲ ਬਖਸ਼ਣ।

ਵੀਰ ਹਰਦੇਵ ਸਿੰਘ ਜੀ ‘ਜੰਮੂ’ ਦਾ ਸੰਪਰਕ ਨੰਬਰ : 09419184990

ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top