Share on Facebook

Main News Page

ਪਿੰਡ ਆਂਸਲ, ਪੱਟੀ ਸ਼ਹਿਰ ਵਿੱਚ ਗੁਰਮਤਿ ਕੈਂਪ ਲਗਾਇਆ ਗਿਆ

ਪੱਟੀ, 4 ਜੁਲਾਈ – ਪੰਜਾਬ ਦੇ ਵੱਖ-ਵੱਖ ਨਗਰਾਂ ਵਿੱਚ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਦੇਣ ਲਈ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗ੍ਰੰਥੀ ਸਭਾ ਵੱਲੋਂ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਅਤੇ ਗੁਰਮਤਿ ਕੈਂਪ ਲਗਾਏ ਜਾ ਰਹੇ ਹਨ। ਏਸੇ ਉਪਰਾਲੇ ਤਹਿਤ ਪੱਟੀ ਸ਼ਹਿਰ ਵਿੱਚ ਪ੍ਰਚਾਰਕ ਦੀ ਡਿਉਟੀ ਨਿਭਾ ਰਹੇ ਭਾਈ ਗੁਰਨਿਸ਼ਾਨ ਸਿੰਘ ਪੱਟੀ ਵੱਲੋਂ ਪਿੰਡ ਆਂਸਲ ਵਿਖੇ ਚੱਲ ਰਹੀ ਗੁਰਮਤਿ ਕਲਾਸ ਦਾ ਇੱਕ ਰੋਜ਼ਾ ਗੁਰਮਤਿ ਕੈਂਪ ਲਗਵਾਇਆ ਗਿਆ। ਜਿਸ ਵਿੱਚ ਬੱਚਿਆਂ ਦੀ ਕਾਰਗੁਜ਼ਾਰੀ ਦੇਖਣ ਲਈ ਸਭਾ ਦੇ ਜਿਲ੍ਹਾ ਇੰਚਾਰਜ਼ ਭਾਈ ਸਵਿੰਦਰ ਸਿੰਘ ਗੰਡੀਵਿੰਡ ਵਿਸ਼ੇਸ਼ ਤੌਰ ਤੇ ਪਹੁੰਚੇ। ਬੱਚਿਆਂ ਦਾ ਕੁਇਜ਼ ਮੁਕਾਬਲਾ ਕਰਵਾਇਆ ਗਿਆ,ਬੱਚਿਆਂ ਵੱਲੋਂ ਕਵਿਤਾਵਾਂ, ਕਵੀਸ਼ਰੀ ਅਤੇ ਧਾਰਮਿਕ ਗੀਤ ਸੁਣਾਏ ਗਏ।

ਭਾਈ ਗੁਰਮੀਤ ਸਿੰਘ ਧਾਰੀਵਾਲ (ਪ੍ਰਚਾਰਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ), ਅਤੇ ਭਾਈ ਗੁਰਦੇਵ ਸਿੰਘ ਮੁੰਡਾਪਿੰਡ ਨੇ ਬੱਚਿਆਂ ਅਤੇ ਉਹਨਾ ਦੇ ਮਾਤਾ-ਪਿਤਾ,ਸੰਗਤ ਨੂੰ ਗੁਰਮਤਿ ਵਿਚਾਰਾਂ ਰਾਹੀਂ ਧਰਮ ਤੋਂ ਜਾਣੂ ਕਰਵਾਇਆ। ਉਪਰੰਤ ਬੱਚਿਆਂ ਨੂੰ ਮੈਡਲ ਅਤੇ ਧਾਰਮਿਕ ਪੁਸਤਕਾਂ ਦੇ ਸੈੱਟ ਦਿੱਤੇ ਗਏ। ਭਾਈ ਗੁਰਨਿਸ਼ਾਨ ਸਿੰਘ ਪੱਟੀ ਨੇ ਬੱਚਿਆਂ ਨੂੰ ਕਲਾਸਾਂ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨ ਲਈ ਪ੍ਰੇਣਾ ਦਿੱਤੀ। ਅੰਤ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰ ਲੱਖਾ ਸਿੰਘ ਨੇ ਗੁਰਮਤਿ ਕੈਂਪ ਲਗਾਏ ਜਾਣ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਉਹਨਾ ਨਾਲ ਪਿੰਡ ਆਂਸਲ ਦੇ ਸਰਪੰਚ ਸ੍ਰ.ਹਰਦਿਆਲ ਸਿੰਘ,ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ.ਜਸਬੀਰ ਸਿੰਘ, ਸੈਕਟਰੀ ਸ੍ਰ.ਹਰਚਰਨ ਸਿੰਘ, ਮੈਂਬਰ ਸ੍ਰ.ਮੁਖਤਿਆਰ ਸਿੰਘ, ਸਵਰਨ ਸਿੰਘ, ਕਰਤਾਰ ਸਿੰਘ ਅਤੇ ਸ੍ਰ. ਜੁਗਿੰਦਰ ਸਿੰਘ ਆਦਿ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top