Share on Facebook

Main News Page

ਭਾਜਪਾ ਅਤੇ ਕਾਂਗਰਸ ਦੋਵੇਂ ਹੀ ਸੱਚੇ ਪਰ ਇੱਕ ਇੱਕ ਅੱਖੋਂ ਕਾਣੇ: ਭਾਈ ਸਿਰਸਾ

* ਤਿਵਾੜੀ ਸਪੱਸ਼ਟ ਕਰੇ ਕਿ ਕੀ ਉਹ ਵਾਕਿਆ ਹੀ ਇੱਕ ਅੱਖੋਂ ਕਾਣੇ ਹਨ ਜਿਸ ਕਾਰਣ ਉਸ ਨੂੰ ਸਿੱਖ ਕਤਲੇਆਮ ਵਿੱਚ ਕਾਂਗਰਸ ਵਲੋਂ ਨਿਭਾਈ ਗਈ ਭੂਮਿਕਾ ਅਤੇ ਉਸ ’ਤੇ ਪਰਦਾ ਪਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਨਜ਼ਰ ਨਹੀਂ ਆ ਰਹੀ, ਜਾਂ ਜਾਣਦਿਆਂ ਬੁੱਝਦਿਆਂ ਉਸ ਵਲੋਂ ਅੱਖਾਂ ਮੀਟੀਆਂ ਜਾ ਰਹੀਆਂ ਹਨ?
* ਇਹੋ ਹਾਲ ਭਾਜਪਾ ਦਾ ਹੈ ਉਹ ਆਪਣੀ ਸਿਆਸੀ ਲੋੜ ਪੈਣ ’ਤੇ ਦਿੱਲੀ ਵਿੱਚ ਸਿੱਖ ਕਤਲੇਆਮ ਦਾ ਮੁੱਦਾ ਤਾਂ ਖ਼ੂਬ ਉਛਾਲਦੀ ਹੈ ਪਰ ਗੁਜਰਾਤ ਵਿੱਚ ਨਰਿੰਦਰ ਮੋਦੀ ਵਲੋਂ ਮੁਸਲਮਾਨਾਂ ਦੇ ਕੀਤੇ ਗਏ ਯੋਜਨਾਵੱਧ ਕਤਲੇਆਮ ਵਿੱਚ ਨਿਭਾਈ ਗਈ ਭੂਮਿਕਾ ਨੂੰ ਛਪਾਉਣ ਲਈ ਆਪਣੀ ਪੂਰੀ ਵਾਹ ਲਾ ਦਿੰਦੀ ਹੈ
* 84 ਦੇ ਸਿੱਖ ਕਤਲੇਆਮ ਅਤੇ 2002 ਦੇ ਗੁਜਰਾਤ ’ਚ ਮੁਸਲਮਾਨਾਂ ਦੇ ਕੀਤੇ ਗਏ ਕਤਲੇਆਮ ਕਰਵਾਉਣ ਵਾਲੀਆਂ ਪਾਰਟੀਆਂ ਬੇਸ਼ੱਕ ਵੱਖ ਵੱਖ ਹਨ ਪਰ ਉਨ੍ਹਾਂ ਪਿੱਛੇ ਛੁਪੀ ਹੋਈ ਭਾਵਨਾ ਬਿਲਕੁਲ ਇੱਕ ਹੀ ਹੈ ਕਿ ਘੱਟ ਗਿਣਤੀਆਂ ’ਤੇ ਤਸ਼ੱਦਦ ਢਾਹ ਕੇ ਬਹੁ ਗਿਣਤੀ ਨੂੰ ਖੁਸ਼ ਕਰਕੇ ਉਸ ਦੀਆਂ ਥੋਕ ਵਿੱਚ ਵੋਟਾਂ ਪ੍ਰਪਤ ਕੀਤੀਆਂ ਜਾਣ
* ਇਨ੍ਹਾਂ ਦੀਆਂ ਮਾਰੂ ਨੀਤੀਆਂ ਤੋਂ ਬਚਣ ਲਈ ਭਾਰਤ ਦੀਆਂ ਸਮੂਹ ਘੱਟ ਗਿਣਤੀ ਕੌਮਾਂ ਆਪਸੀ ਮੱਤਭੇਦ ਭੁਲਾ ਕੇ ਇੱਕ ਪਲੇਟਫਾਰਮ ’ਤੇ ਇਕੱਠੇ ਹੋ ਜਾਣ

ਬਠਿੰਡਾ, 2 ਜੁਲਾਈ (ਕਿਰਪਾਲ ਸਿੰਘ): ਭਾਜਪਾ ਅਤੇ ਕਾਂਗਰਸ ਦੋਵੇਂ ਹੀ ਪਾਰਟੀਆਂ ਇੱਕ ਦੂਜੇ ’ਤੇ ਘੱਟ ਗਿਣਤੀਆਂ ਦੀ ਕੀਤੀ ਗਈ ਨਸਲਕੁਸ਼ੀ ਦੇ ਸੱਚ ਨੂੰ ਛੁਪਾਉਣ ਅਤੇ ਦੋਸ਼ੀਆਂ ਨੂੰ ਬਚਾਉਣ ਲਈ ਸਤਾਧਾਰੀ ਪਾਰਟੀਆਂ ਵਲੋਂ ਕੀਤੀ ਜਾ ਰਹੀ ਅਪਰਾਧਿਕ ਕਿਸਮ ਦੀ ਸਾਜਿਸ਼ ਸਬੰਧੀ ਸੱਚ ਬੋਲ ਰਹੀਆਂ ਹਨ ਪਰ ਹਨ ਦੋਵੇਂ ਹੀ ਇੱਕ ਇੱਕ ਅੱਖੋਂ ਕਾਣੀਆਂ, ਇਸੇ ਕਾਰਣ ਇਨ੍ਹਾਂ ਨੂੰ ਦੂਸਰੀ ਪਾਰਟੀ ਵਲੋਂ ਕੀਤੀ ਜਾ ਰਹੀ ਸਾਜਿਸ਼ ਦੀ ਤਾਂ ਪੂਰੀ ਸੱਚਾਈ ਦਿੱਸ ਰਹੀ ਹੈ ਪਰ ਆਪਣੀ ਪਾਰਟੀ ਵਲੋਂ ਬਿਲਕੁਲ ਉਸੇ ਕਿਸਮ ਦੀ ਕੀਤੀ ਜਾ ਰਹੀ ਸਾਜਿਸ਼ ਬਿਲਕੁਲ ਨਜ਼ਰ ਨਹੀਂ ਆਉਂਦੀ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਪਿਛਲੇ ਵੀਰਵਾਰ ਕਾਂਗਰਸ ਵਲੋਂ ਦਿੱਤੇ ਉਸ ਬਿਆਨ ’ਤੇ ਪ੍ਰਤੀਕਰਮ ਕਰਦੇ ਹੋਏ ਕਹੇ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਗੁਜਰਾਤ ਸਰਕਾਰ ਨੇ ਸਾਲ 2002 'ਚ ਰਾਜ 'ਚ ਹੋਏ ਦੰਗਿਆˆ ਨਾਲ ਜੁੜੇ ਖੁਫੀਆ ਦਸਤਾਵੇਜਾˆ ਨੂੰ ਜਾਣ ਬੁੱਝ ਕੇ ਨਸ਼ਟ ਕਰ ਦਿੱਤਾ ਹੈ। ਕਾਂਗਰਸ ਦੇ ਬੁਲਾਰੇ ਤੇ ਐਮ ਪੀ ਮਨੀਸ਼ ਤਿਵਾੜੀ ਨੇ ਕਿਹਾ ਸੀ ਕਿ ਇਹ ਹੈਰਾਨੀ ਜਨਕ ਹੈ ਕਿ ਕਤਲੇਆਮ ਨਾਲ ਜੁੜੇ ਅਜਿਹੇ ਜ਼ਰੂਰੀ ਦਸਤਾਵੇਜ਼, ਜੋ ਸ਼ੱਕ ਦੀ ਸੂਈ ਸਿੱਧੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਵੱਲ ਇਸ਼ਾਰਾ ਕਰਦੇ ਸੀ, ਉਨ੍ਹਾˆ ਨੂੰ ਨਸ਼ਟ ਕਰ ਦਿੱਤਾ ਗਿਆ। ਅਜਿਹਾ ਇਸ ਲਈ ਕਰਵਾਇਆ ਗਿਆ ਤਾˆ ਕਿ ਸੱਚ ਸਾਹਮਣੇ ਨਾ ਆ ਸਕੇ। ਇਸ ਘਟਨਾ ਨੂੰ ਅਪਰਾਧਿਕ ਸਾਜਿਸ਼ ਕਰਾਰ ਦਿੰਦੇ ਹੋਏ ਤਿਵਾੜੀ ਨੇ ਕਿਹਾ ਸੀ, ‘ਜਦੋˆ ਇੱਕ ਮਾਮਲੇ ਦੀ ਜਾˆਚ ਚੱਲ ਰਹੀ ਹੋਵੇ ਅਤੇ ਉਸ ਸਮੇˆ ਹੋਈਆˆ ਘਟਨਾਵਾˆ ਦੇ ਸਬੰਧ 'ਚ ਇਹ ਦਸਤਾਵੇਜ਼ ਜ਼ਰੂਰੀ ਹੁੰਦੇ ਹਨ ਉਹ ਅਗਰ ਗਾਇਬ ਹੋ ਜਾˆਦੇ ਹਨ, ਜਾˆ ਰਾਜ ਸਰਕਾਰ ਦੇ ਵਲੋˆ ਜਾਣਬੁੱਝ ਕੇ ਨਸ਼ਟ ਕੀਤੇ ਜਾˆਦੇ ਹਨ ਤਾਂ ਇਸ ਨਾਲ ਇਹ ਗੱਲ ਸਾਫ ਜ਼ਾਹਿਰ ਹੁੰਦੀ ਹੈ ਕਿ ਰਾਜ ਸਰਕਾਰ ਇਸ ਪੂਰੇ ਕਤਲੇਆਮ 'ਚ ਆਪਣੀ ਭੂਮਿਕਾ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।’

ਭਾਈ ਸਿਰਸਾ ਨੇ ਕਿਹਾ ਕਿ ਇੱਥੋਂ ਤੱਕ ਸ੍ਰੀ ਮੁਨੀਸ਼ ਤਿਵਾੜੀ ਜੀ ਬਿਲਕੁਲ ਸੱਚ ਬੋਲਦੇ ਹਨ ਪਰ ਜਿਸ ਸਮੇਂ 1984 ’ਚ ਹੋਏ ਸਿੱਖ ਕਤਲੇਆਮ ’ਚ ਕਾਂਗਰਸ ਦੀ ਭੂਮਿਕਾ ’ਤੇ ਪਰਦਾ ਪਾਉਣ ਦੀ ਗੱਲ ਆਉਂਦੀ ਹੈ ਉਸ ਸਮੇਂ ਮੁਨੀਸ਼ ਜੀ ਦੀ ਦਾ ਨਜ਼ਰੀਆ ਬਿਲਕੁਲ ਬਦਲ ਜਾਂਦਾ ਹੈ। ਭਾਈ ਸਿਰਸਾ ਨੇ ਤਿਵਾੜੀ ਨੂੰ ਸਪੱਸ਼ਟ ਕਰਨ ਲਈ ਕਿਹਾ ਕਿ ਕੀ ਉਹ ਵਾਕਿਆ ਹੀ ਇੱਕ ਅੱਖੋਂ ਕਾਣੇ ਹਨ ਜਿਸ ਕਾਰਣ ਉਸ ਨੂੰ ਸਿੱਖ ਕਤਲੇਆਮ ਵਿੱਚ ਕਾਂਗਰਸ ਵਲੋਂ ਨਿਭਾਈ ਗਈ ਭੂਮਿਕਾ ਅਤੇ ਉਸ ’ਤੇ ਪਰਦਾ ਪਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਨਜ਼ਰ ਨਹੀਂ ਆ ਰਹੀ ਜਾਂ ਜਾਣਦਿਆਂ ਬੁੱਝਦਿਆਂ ਉਸ ਵਲੋਂ ਅੱਖਾਂ ਮੀਟੀਆਂ ਜਾ ਰਹੀਆਂ ਹਨ? ਉਨ੍ਹਾਂ ਕਿਹਾ ਕਿ ਇਹੋ ਹਾਲ ਭਾਜਪਾ ਦਾ ਹੈ ਉਹ ਆਪਣੀ ਸਿਆਸੀ ਲੋੜ ਪੈਣ ’ਤੇ ਦਿੱਲੀ ਵਿੱਚ ਸਿੱਖ ਕਤਲੇਆਮ ਦਾ ਮੁਦਾ ਤਾਂ ਖ਼ੂਬ ਉਛਾਲਦੀ ਹੈ ਪਰ ਗੁਜਰਾਤ ਵਿੱਚ ਨਰਿੰਦਰ ਮੋਦੀ ਵਲੋਂ ਮੁਸਲਮਾਨਾਂ ਦੇ ਕੀਤੇ ਗਏ ਯੋਜਨਾਵੱਧ ਕਤਲੇਆਮ ਵਿੱਚ ਨਿਭਾਈ ਗਈ ਭੂਮਿਕਾ ਨੂੰ ਛਪਾਉਣ ਲਈ ਆਪਣੀ ਪੂਰੀ ਵਾਹ ਲਾ ਦਿੰਦੀ ਹੈ।

ਭਾਈ ਸਿਰਸਾ ਨੇ ਕਿਹਾ ਦਿੱਲੀ ਸਮੇਤ ਕਾਂਗਰਸ ਰਾਜ ਵਾਲੇ ਦੂਸਰਿਆਂ ਸੂਬਿਆਂ ਵਿੱਚ 84 ਦੇ ਸਿੱਖ ਕਤਲੇਆਮ ਅਤੇ 2002 ਦੇ ਗੁਜਰਾਤ ’ਚ ਮੁਸਲਮਾਨਾਂ ਦੇ ਕੀਤੇ ਗਏ ਕਤਲੇਆਮ ਕਰਵਾਉਣ ਵਾਲੀਆਂ ਪਾਰਟੀਆਂ ਬੇਸ਼ੱਕ ਵੱਖ ਵੱਖ ਹਨ ਪਰ ਉਨ੍ਹਾਂ ਪਿੱਛੇ ਛੁਪੀ ਹੋਈ ਭਾਵਨਾ ਬਿਲਕੁਲ ਇੱਕ ਹੀ ਹੈ ਕਿ ਘੱਟ ਗਿਣਤੀਆਂ ’ਤੇ ਤਸ਼ੱਦਦ ਢਾਹ ਕੇ ਬਹੁ ਗਿਣਤੀ ਨੂੰ ਖੁਸ਼ ਕਰਕੇ ਉਸ ਦੀਆਂ ਥੋਕ ਵਿੱਚ ਵੋਟਾਂ ਪ੍ਰਪਤ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਮਨਸੂਬੇ ਬੇਸ਼ੱਕ ਨਖਿੱਧ ਤੇ ਨੀਚਤਾ ਭਰਪੂਰ ਹਨ ਪਰ ਉਹ ਇਹ ਨੀਚ ਕਰਮ ਕਰਨ ਉਪ੍ਰੰਤ ਵੀ ਆਪਣੇ ਆਪਣੇ ਟੀਚੇ ਦੀ ਪ੍ਰਪਤੀ ਵਿੱਚ ਪੂਰੀ ਤਰ੍ਹਾਂ ਸਫਲ ਰਹੇ ਹਨ। 84 ਦੇ ਸਿੱਖ ਕਤਲੇਆਮ ਪਿਛੋਂ 1985 ਵਿੱਚ ਹੋਈਆਂ ਆਮ ਚੋਣਾਂ ਵਿੱਚ ਕਾਂਗਰਸ ਨੇ ਐਸੀ ਰੀਕਾਰਡ ਤੋੜ ਜਿੱਤ ਹਾਲ ਕੀਤੀ ਜਿਹੜੀ ਕਿ ਕਦੀ ਨਹਿਰੂ ਦੇ ਸਮੇਂ ਦੌਰਾਣ ਵੀ ਨਹੀਂ ਸਕੀ। ਇਸੇ ਤਰ੍ਹਾਂ ਬਾਬਰੀ ਮਸਜ਼ਿਦ ਢਾਹੁਣ ਪਿੱਛੋਂ ਪੂਰੇ ਕੇਂਦਰ ਵਿੱਚ ਪਹਿਲੀ ਵਾਰ ਭਾਜਪਾ ਆਪਣੀ ਸਰਕਾਰ ਬਣਾਉਣ ਵਿੱਚ ਸਫਲ ਹੋਈ ਤੇ ਗੁਜਰਾਤ ਵਿੱਚ ਮੁਸਲਮਾਨਾਂ ਦੇ ਕਤਲੇਆਮ ਪਿੱਛੋਂ ਮੋਦੀ ਸ਼ਾਨਦਾਰ ਜਿੱਤ ਹਾਸਲ ਕਰਕੇ ਦੁਬਾਰਾ ਮੁੱਖ ਮੰਤਰੀ ਤੇ ਭਾਜਪਾ ਦਾ ਪਹਿਲੀ ਕਤਾਰ ਦੇ ਨੇਤਾ ਬਣਿਆ।

ਭਾਈ ਸਿਰਸਾ ਨੇ ਕਿਹਾ ਕਿ ਦੋਵਾਂ ਪਾਰਟੀਆਂ ਦਾ ਟੀਚਾ ਇੱਕ ਹੋਣ ਕਰਕੇ ਉਹ ਕਦੀ ਵੀ ਘੱਟ ਗਿਣਤੀਆਂ ਦੇ ਕਤਲੇਆਮ ਦੇ ਦੋਸ਼ੀਆਂ, ਭਾਵੇਂ ਕਿ ਉਹ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਣ, ਨੂੰ ਸਜਾ ਨਹੀਂ ਦਿਵਾਉਣੀ ਚਾਹੁੰਦੇ ਪਰ ਆਪਣੀਆਂ ਸਿਆਸੀ ਲੋੜਾਂ ਪੂਰੀਆਂ ਕਰਨ ਲਈ ਇੱਕ ਦੂਜੇ ਦੇ ਪਾਪਾਂ ਦਾ ਭਾਂਡਾ ਭੰਨਦੇ ਰਹਿੰਦੇ ਹਨ। ਉਨ੍ਹਾਂ ਕਿਹਾ ਇੱਕ ਦੂਜੇ ਦੇ ਪਾਪਾਂ ਪ੍ਰਤੀ ਬੋਲੇ ਜਾ ਰਹੇ ਸੱਚ ਤੋਂ ਘੱਟ ਗਿਣਤੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਹ ਆਪਣੀ ਹੋਂਦ ਬਚਾਉਣਾਂ ਚਾਹੁੰਦੇ ਹਨ ਤਾਂ ਇਨ੍ਹਾਂ ਦੇ ਬਿਆਨਾਂ ਤੋਂ ਇਹ ਭੁਲੇਖਾ ਨਾ ਖਾਣ ਕੇ ਭਾਜਪਾ ਸਿੱਖਾਂ ਦੀ ਅਤੇ ਕਾਂਗਰਸ ਮੁਸਲਮਾਨਾਂ ਦੀ ਹਿੱਤਕਾਰੀ ਪਾਰਟੀ ਹੈ। ਅਸਲ ਵਿੱਚ ਇਹ ਦੋਵੇਂ ਘੱਟ ਗਿਣਤੀ ਵਿਰੋਧੀ ਪਾਰਟੀਆਂ ਹਨ ਤੇ ਇਨ੍ਹਾਂ ਦੀਆਂ ਮਾਰੂ ਨੀਤੀਆਂ ਤੋਂ ਬਚਣ ਲਈ ਭਾਰਤ ਦੀਆਂ ਸਮੂਹ ਘੱਟ ਗਿਣਤੀ ਕੌਮਾਂ ਆਪਸੀ ਮੱਤਭੇਦ ਭੁਲਾ ਕੇ ਇੱਕ ਪਲੇਟਫਾਰਮ ’ਤੇ ਇਕੱਠੇ ਹੋ ਜਾਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top