Share on Facebook

Main News Page

ਕੌਮਾਂਤਰੀ ਅਦਾਲਤ ਵਿੱਚ ਕੇਸ ਦਾਇਰ ਕਰੋ
ਸ਼ੋਹਰਤ ਦੇ ਭੁੱਖੇ ਸਿੱਖੋ ਤੁਸੀਂ ਵੀ ਕੁੱਝ ਤਾਂ ਸਿੱਖੋ! ਕੁੱਝ ਤਾਂ ਕਰੋ!!

ਮੈਂ ਇਕ ਲੰਮੇ ਸਮੇਂ ਤੋਂ ਲਗਭਗ 27 ਸਾਲਾਂ ਤੋਂ ਕੌਮਾਂਤਰੀ ਸਿੱਖ ਸਮਾਜ ਨੂੰ ਇਹ ਗੱਲ ਕਈ ਵਾਰ ਕਹਿ ਚੁਕਾ ਹਾਂ ਕਿ ਭਾਰਤ ਸਰਕਾਰ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਦਾ, ਭਾਰਤ ਦੇ ਰਾਜ ਨੇਤਾਵਾਂ ਉਪਰ, ਭਾਰਤ ਦੀ ਫੌਜ, ਨੀਮ ਫੌਜੀ ਦਸਤਿਆਂ ਅਤੇ ਪੰਜਾਬ ਪੁਲਿਸ ਦੇ ਅਫਸਰਾਂ ਤੇ ਸਿੱਖਾਂ ਨੂੰ ਮਿੱਥ ਕੇ ਮਾਰਨ ਦਾ ਮੁਕਦਮਾ ਕੌਮਾਂਤਰੀ ਅਦਾਲਤ ਵਿੱਚ ਪੂਰੀ ਤਿਆਰੀ ਨਾਲ ਕੀਤਾ ਜਾਣਾ ਚਾਹੀਦਾ ਹੈ। ਮੇਰੇ ਇਸ ਗੰਭੀਰ ਅਤਿ ਜਰੂਰੀ ਸੁਝਾ ਦਾ ਕਈ ਪੱਧਰ ਤੇ ਮਜ਼ਾਕ ਉਡਾਇਆ ਗਿਆ ਹੈ। ਇਸ ਤੇ ਕਿੰਤੂ ਵੀ ਕੀਤੇ ਗਏ ਹਨ ਅਤੇ ਇਸ ਨੂੰ ਇਹ ਕਹਿ ਕੇ ਵੀ ਭੰਡਿਆਂ ਗਿਆ ਹੈ ਕਿ ਅਜਿਹਾ ਕੋਈ ਰਾਹ ਅਤੇ ਅਦਾਲਤ ਹੈ ਹੀ ਨਹੀਂ ਜਿੱਥੇ ਇਹ ਕੇਸ ਕੀਤੇ ਜਾ ਸਕਣ। ਇੰਝ ਕਹਿਣ ਵਾਲੇ ਅਮਰੀਕਾ, ਕਨੇਡਾ, ਇੰਗਲੈਂਡ ਅਤੇ ਜਰਮਨੀ ਦੇ ਕੁਝ ਸਿੱਖ ਵਕੀਲ ਵੀ ਹਨ । ਕੁਝ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਬਣੀਆਂ ਸੰਸਥਾਵਾਂ ਵੀ ਹਨ । ਰਾਜਨੀਤਕ, ਸਮਾਜਿਕ, ਧਾਰਮਿਕ ਅਤੇ ਵਿਦੇਸ਼ਾਂ ਵਿਚਲੀਆਂ ਯੂਥ ਸੰਸਥਾਵਾਂ ਦੇ ਮੁਖੀ ਵੀ ਹਨ।

ਸਿੱਖੋ ! ਇਕ ਗੁਰਦੁਆਰਾ ਘਟ ਉਸਾਰ ਲਓ ……ਪਰ ਕੌਮਾਂਤਰੀ ਅਦਾਲਤ ਵਿੱਚ ਇਹ ਕੰਮ ਛੇਤੀ ਕਰ ਲਓ। ਅਸੀਂ ਹਾਲੇ ਜਿਉਂਦੇ ਹਾਂ ਜੋ ਗਵਾਹੀਆਂ ਦੇਣ ਲਈ ਤੇ ਆਪਣਾ ਆਪ ਜਿਉਂਦੇ ਜੀਅ ਪੋਸਟਮਾਰਟਮ ਕਰਵਾ ਕੇ, ਕੌਮ ਦੇ ਨਾਲ ਹੋਏ ਘੋਰ ਤੀਜੇ ਦਰਜੇ ਤੋਂ ਵੀ ਵੱਧ ਤਸੀਹੇ ਅਤੇ ਜ਼ੁਲਮ ਨੂੰ ਸਾਬਤ ਕਰਨ ਲਈ ਆਪਣੇ ਜਿਸਮਾਂ ਵਿੱਚ ਸਬੂਤ ਲਈ ਜੀਅ ਰਹੇ ਹਾਂ ……

Atinder Pal Singh (Ex M.P.)
9888123654 Cell -94632 07415
Japu-Ghar, Bhadson Road
Vill. Jassowal, P.O. Sidhuwal
Patiala -147001  India


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top