Share on Facebook

Main News Page

ਮੱਕੜ ਨੇ ਕੁਫਰ ਤੋਲਣ ’ਚ ਔਰੰਗਜੇਬ ਨੂੰ ਵੀ ਮਾਤ ਦਿਤੀ

* ਚੰਦ ਸਿੱਕਿਆਂ ਤੇ ਪ੍ਰਧਾਨਗੀ ਬਚਾਉਣ ਲਈ ਮੱਕੜ ਕਰ ਰਿਹਾ ਗੁਰਬਾਣੀ ਬਦਲਣ ਵਾਲਿਆਂ ਦਾ ਬਚਾਅ

ਲੁਧਿਆਣਾ, (1 ਜੁਲਾਈ,ਪੀ.ਐਸ.ਐਨ) : ਸੁਨਹਿਰੀ ਅੱਖਰਾਂ ਨਾਲ ਪ੍ਰਕਾਸ਼ਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਲਤੀਆਂ ਨਾਲ ਭਰਪੂਰ ਪਾਵਨ ਸਰੂਪਾਂ ਦੇ ਇਤਿਹਾਸਕ ਗੁਰੂਧਾਮਾਂ ਵਿਚ ਪ੍ਰਕਾਸ਼ ਨਾ ਹੋਣ ਦਾ ਬਿਆਨ ਅਖਬਾਰਾਂ ਵਿਚ ਪ੍ਰਕਾਸ਼ਿਤ ਕਰਵਾ ਕੇ ਐਸ ਜੀ ਪੀ ਸੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕੁਫਰ ਤੋਲਣ 'ਚ ਔਰੰਗਜੇਬ ਨੂੰ ਵੀ ਮਾਤ ਦੇ ਦਿਤੀ ਹੈ। ਉਕਤ ਬਿਆਨ ਅਕਾਲੀ ਦਲ ਦਿਲੀ ਦੇ ਸੂਬਾ ਯੂਥ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਵਪਾਰ ਵਿੰਗ ਬਲਵਿੰਦਰ ਸਿੰਘ ਭੁਲਰ ਨੇ ਅਕਾਲ ਮਾਰਕੀਟ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਦਿਤਾ।

ਦੋਹਾਂ ਆਗੂਆਂ ਨੇ ਮੱਕੜ ਨੂੰ ਦੁਨੀਆਂ ਦਾ ਸਭ ਤੋਂ ਝੂਠਾ ਆਦਮੀ ਕਰਾਰ ਦਿੰਦੇ ਹੋਏ ਕਿਹਾ ਕਿ ਮੱਕੜ ਚੰਦ ਸਿੱਕਿਆਂ ਅਤੇ ਪ੍ਰਧਾਨਗੀ ਦਾ ਤਾਜ ਬਚਾਈ ਰਖਣ ਲਈ ਪੰਥ ਵਿਰੋਧੀ ਤਾਕਤਾਂ ਦਾ ਹਥ ਠੋਕਾ ਬਣਕੇ ਅਪਣੇ ਗੁਰੂ ਦਾ ਘੋਰ ਅਪਮਾਨ ਕਰਕੇ ਬਾਣੀ ਨੂੰ ਬਦਲਣ ਵਾਲੀਆਂ ਤਾਕਤਾਂ ਨੂੰ ਸਜ਼ਾ ਦਿਵਾਉਣ ਦੀ ਬਜਾਏ ਉਨ੍ਹਾਂ ਵਲੋਂ ਕੀਤੇ ਘਿਨੋਣੇ ਪਾਪ ਨੂੰ ਛੁਪਾਉਣ ਲਈ ਗੁਰੂ ਦੇ ਅਪਮਾਨ 'ਤੇ ਹਾਅ ਦਾ ਨਾਅਰਾ ਮਾਰਨ ਵਾਲੇ ਸਿੱਖਾਂ ਨੂੰ ਹੀ ਕੋਸਣ 'ਤੇ ਲਗਾ ਹੋਇਆ ਹੈ ਤੇ ਸੱਚ ਨੂੰ ਝੂਠ ਕਰਾਰ ਦੇ ਕੇ ਸਿੱਖ ਸੰਗਤ ਦੇ ਵਲੂੰਧਰੇ ਹਿਰਦਿਆਂ 'ਤੇ ਮਰਹਮ ਲਗਾਉਣ ਦੀ ਬਜਾਏ ਨਮਕ ਛਿੜਕ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪਾਸ ਇਸ ਗਲ ਦਾ ਰਿਕਾਰਡ ਮੌਜੂਦ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾ ਅਧੀਨ ਚਲਦੇ ਪਿੰਡ ਸੰਗ ਢੇਸੀਆ ਦੇ ਗੁਰਦੁਆਰਾ ਸਾਹਿਬ ਵਿਚ ਸੁਨਹਿਰੀ ਅਖਰਾਂ ਨਾਲ ਪ੍ਰਕਾਸ਼ਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵਿਰਾਜਮਾਨ ਹੈ। ਇਸਦੇ ਸਬੂਤ ਅਸੀਂ ਫੋਟੋਆਂ ਤੇ ਵੀਡੀਉ ਰਾਹੀਂ ਹੈ ਸਿਖ ਕੌਮ ਦੀ ਸਰਵ ਉਚ ਅਦਾਲਤ ਸ਼੍ਰੀ ਅਕਾਲ ਤਖਤ 'ਤੇ ਪੇਸ਼ ਕਰਾਂਗੇ ਤੇ ਮਕੜ ਵਲੋਂ ਬੋਲੇ ਜਾ ਰਹੇ ਝੂਠ ਦਾ ਪਰਦਾਫਾਸ਼ ਕਰਾਂਗੇ।

ਨੌਜਵਾਨ ਆਗੂਆਂ ਨੇ ਦੋਸ਼ ਲਾਇਆ ਕਿ ਮੱਕੜ ਨਿੱਜੀ ਪ੍ਰਕਾਸ਼ਕ ਵਲੋਂ ਪ੍ਰਕਾਸ਼ਿਤ ਸੁਨਹਿਰੀ ਅਖਰਾਂ ਨਾਲ ਪ੍ਰਕਾਸ਼ਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਛਪਾਈ ਕਰਨ ਅਤੇ ਕਰਵਾਉਣ ਵਾਲੇ ਵਿਅਕਤੀ ਵਲੋਂ ਕੀਤੀ ਗਲਤੀ ਦੀ ਜਾਂਚ ਕਰਕੇ ਸਜ਼ਾ ਦਿਵਾਉਣ ਦੀ ਬਜਾਏ ਇਸਦਾ ਪਰਦਾਫਾਸ਼ ਕਰਨ ਵਾਲੇ ਗੁਰਸਿੱਖਾਂ 'ਤੇ ਹੀ ਉਲਟੇ ਸਿਧੇ ਦੋਸ਼ ਮੜ੍ਹਕੇ ਖੁਦ ਦਾ ਬਚਾਅ ਕਰ ਰਿਹਾ ਹੈ। ਇਸ ਮੌਕੇ ਪ੍ਰਿਤਪਾਲ ਸਿੰਘ ਖਾਲਸਾ, ਸ਼ਹਿਰੀ ਪ੍ਰਧਾਨ ਚਰਨਪ੍ਰੀਤ ਸਿੰਘ ਮਿਕੀ, ਸਰਨਬੀਰ ਸਿੰਘ ਸਰਨਾ, ਗੁਰਪ੍ਰੀਤ ਸਿੰਘ, ਅਰਵਿੰਦਰਪਾਲ ਸਿੰਘ, ਕਮਲਦੀਪ ਸਿੰਘ ਸੇਠੀ, ਤਰਨਜੀਤ ਸਿੰਘ ਮੋਂਟੀ, ਪ੍ਰਿਤਪਾਲ ਸਿੰਘ, ਜਸਬੀਰ ਸਿੰਘ ਜੋਤੀ, ਗਗਨਪ੍ਰੀਤ ਸਿੰਘ, ਸੁਰਜੀਤ ਸਿੰਘ ਚਾਵਲਾ, ਅਵਨਿੰਦਰ ਸਿੰਘ, ਜਤਿੰਦਰ ਸਿੰਘ ਰਿੰਕੂ, ਬਲਜੀਤ ਸਿੰਘ ਰੂਬਲ, ਸੁਰਮਤ ਸਿੰਘ, ਰਵਿੰਦਰ ਪਾਲ ਸਿੰਘ, ਹਰਮਨਦੀਪ ਸਿੰਘ, ਮਨਜੀਤ ਸਿੰਘ ਦੁਗਰੀ, ਜਥੇਦਾਰ ਰਣਜੀਤ ਸਿੰਘ, ਕਵਲਪ੍ਰੀਤ ਸਿੰਘ ਬੰਟੀ, ਅਮਨਦੀਪ ਸਿੰਘ ਪਾਰਸ, ਗੁਰਦੇਵ ਸਿੰਘ ਸ਼ਿਮਲਾਪੁਰੀ, ਪ੍ਰਮਿਦਰ ਸਿੰਘ ਰਿੰਕੂ ਸਮੇਤ ਕਈ ਆਗੂ ਤੇ ਅਹੁਦੇਦਾਰ ਵੀ ਹਾਜ਼ਰ ਸਨ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top