Share on Facebook

Main News Page

ਪਾਖੰਡੀ ਸਾਧ ਰਣਜੀਤ ਸਿੰਘ ਢੱਡਰੀਆਂ ਵਾਲਾ

ਕੁੱਝ ਦਿਨ ਪਹਿਲਾਂ ਸਾਧ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਇੱਕ ਚੇਲੇ ਨਾਲ ਇਸ ਸਾਧ ਸੰਬੰਧੀ ਕਾਫੀ ਵਿਚਾਰ ਹੋਈ, ਇਸ ਸਾਧ ਦੇ ਚੇਲਿਆਂ ਕੋਲ ਸਿਰਫ ਤੇ ਸਿਰਫ ਇੱਕੋ ਇੱਕ ਦਲੀਲ ਹੈ ਕਿ ਇਹ ਸਾਧ ਲੋਕਾਂ ਨੂੰ ਅੰਮ੍ਰਿਤ ਛਕਾਉਂਦਾ ਹੈ, ਇਸ ਗੱਲ ਦਾ ਜਵਾਬ ਉਹਨਾਂ ਨੂੰ ਦੇ ਦਿੱਤਾ ਗਿਆ ਸੀ ਪਰ ਉਹ ਮੈਂ ਨਾ ਮਾਨੂੰ ਵਾਲੀ ਗੱਲ ਤੇ ਬਜ਼ਿੱਦ ਹਨ, ਸੋ ਇਸ ਸੰਬੰਧੀ ਵਿਚਾਰ ਨੂੰ ਇੱਕ ਲੇਖ ਦਾ ਰੂਪ ਦਿੱਤਾ ਗਿਆ ਹੈ ਤਾਂ ਕਿ ਕੋਈ ਵੀ ਨਵਾਂ ਆਉਣ ਵਾਲਾ ਪਹਿਲਾਂ ਇਸ ਲੇਖ ਨੂੰ ਪੜ੍ਹ ਲਵੇ ਫਿਰ ਵਿਚਾਰ ਚਰਚਾ ਕਰ।

ਅੰਮ੍ਰਿਤ ਛਕਾਉਣ ਸੰਬੰਧੀ:- ਸਿਆਣੇ ਕਹਿੰਦੇ ਹਨ, ਕੰਮ ਚੰਗਾ ਹੋਵੇ ਨੀਅਤ ਖੋਟੀ ਹੋਵੇ, ਕਿਸੇ ਕੰਮ ਨਹੀਂ। ਨੀਅਤ ਠੀਕ ਹੋਵੇ ਕੰਮ ਮਾੜਾ ਹੋਵੇ ਤਾਂ ਵੀ ਕਿਸੇ ਕੰਮ ਨਹੀਂ। ਇਹਨਾਂ ਡੇਰੇਦਾਰਾਂ ਦੀ ਭਾਵਨਾ ਕੀ ਹੈ ਆਪਾਂ ਭਲੀ ਭਾਂਤ ਜਾਣਦੇ ਹਾਂ ਪਰ ਫਿਰ ਵੀ ਦੋ ਕੁ ਉਦਾਹਰਣਾਂ ਪੇਸ਼ ਹਨ:-

  1. ਇਸ ਰਣਜੀਤ ਸਿੰਘ ਸਾਧ ਦਾ ਇਕ ਚੇਲਾ ਬੁੱਕਣ ਸਿੰਘ ਮੇਰੇ ਹੀ ਪਿੰਡ ਦਾ ਰਹਿਣ ਵਾਲਾ ਹੈ। ਇਥੇ ਇਕ ਗੁਰਦੁਆਰੇ ਕਥਾ ਕਰ ਰਿਹਾ ਹੈ ਅਤੇ ਸਪੀਕਰ `ਤੇ ਕਹਿ ਰਿਹਾ ਹੈ ਇਹ ਸਾਧ ਗੁਰੂ ਹਨ, ਇਹ ਸਾਧ ਸਤਿਗੁਰੂ ਹਨ, ਇਹ ਸਾਧ ਖ਼ੁਦ ਮਹਾਰਾਜ ਹਨ, ਇਹ ਸਾਧ ਆਪ ਹੀ ਗੁਰੂ ਗ੍ਰੰਥ ਸਾਹਿਬ ਹਨ। ਗੁਰੂ ਗ੍ਰੰਥ ਸਾਹਿਬ ਤਾਂ ਬੋਲਦਾ ਨਹੀਂ ਹੈ ਇਹ ਸਾਧ ਬੋਲਦੇ ਹਨ। ਵਿਚ ਵਿਚੋਲੇ ਦੀ ਹਰ ਹਾਲਤ ਲੋੜ ਹੈ ਨਹੀਂ ਤਾਂ “ਗੁਰੂ ਗ੍ਰੰਥ ਸਾਹਿਬ” ਕੀ ਦੱਸਣਗੇ? ਇਹ ਸਪੀਕਰ ਵਿਚ ਇਹ ਗੱਲਾਂ ਕਰ ਰਿਹਾ ਹੈ। ਕੋਈ ਦੱਸੇ ਇਹ ਕਿਹੜੀ ਸਿੱਖੀ ਦਾ ਪ੍ਰਚਾਰ ਹੈ? (ਹਵਾਲਾ 'ਸੰਤਾਂ ਦੇ ਕੌਤਕ' ਭਾਗ ਦੂਜਾ)
  2. ਇਸ ਰਣਜੀਤ ਸਿੰਘ ਦੇ ਇਕ ਚੇਲੇ ਨੇ ਇਹਨੂੰ ਆਪਣੇ ਘਰ ਚਰਨ ਪਾਉਣ ਵਾਸਤੇ ਬੇਨਤੀ ਕੀਤੀ ਜਦੋਂ ਸੰਤ ਨੇ ਨਾਂਹ ਕੀਤੀ ਤਾਂ ਚੇਲਾ ਕਹਿਣ ਲੱਗਾ ਕਿ ਜੇ ਮੇਰੇ ਘਰ ਚਰਨ ਨਹੀਂ ਪਾਓਗੇ ਤਾਂ ਮੈਂ ਤੁਹਾਡੀ ਕਿਰਪਾਨ ਲਾਹ ਦੇਵਾਂਗਾ। ਇਥੋਂ ਅੰਦਾਜ਼ਾ ਲਾਉ ਇਹ ਸਾਰੇ ਆਪਣਾ ਅੰਮ੍ਰਿਤ ਛਕਾ ਰਹੇ ਹਨ, ਗੁਰੂ ਦਾ ਨਹੀਂ।('ਸੰਤਾਂ ਦੇ ਕੌਤਕ' ਭਾਗ ਦੂਜਾ)

ਸੋ ਵੀਰੋ ਝਲਕ ਆਪਾਂ ਦੇਖ ਲਈ ਹੈ। ਅੰਮ੍ਰਿਤ ਤਾਂ R.S.S. ਵੀ ਬੜਾ ਛਕਾ ਰਹੀ ਹੈ ਜਿਹੜੀ ਸਿੱਖਾਂ ਅੰਦਰੋਂ ਸਿੱਖੀ ਸੋਚ, ਮਾਰ ਕੇ, ਕੇਸਾਧਾਰੀ ਹਿੰਦੂ, ਬ੍ਰਾਹਮਣਵਾਦੀ ਮੰਨੂਵਾਦੀ ਸੋਚ ਦੇ ਧਾਰਨੀ ਬਣਾਉਣ `ਤੇ ਸਾਰਾ ਜ਼ੋਰ ਲਾ ਰਹੀ ਹੈ। ਸ਼੍ਰੋਮਣੀ ਕਮੇਟੀ ਵੀ ਅੰਮ੍ਰਿਤ ਬਹੁਤ ਛਕਾ ਰਹੀ ਹੈ ਪਰ ਸਿੱਖੀ ਪ੍ਰਤੀ ਕਿੰਨੀ ਕੁ ਸਹਿਰਦ ਹੈ ਇਹ ਆਪਾ ਸਾਰੇ ਹੀ ਜਾਣਦੇ ਹਾਂ। ਅਮਰੀਕੀ ਸਾਧ ਦਲਜੀਤ ਸਿੰਘ ਸ਼ਿਕਾਗੋ ਵਾਲੇ ਨੇ ਵੀ ਅੰਮ੍ਰਿਤ ਬਹੁਤ ਛਕਾਇਆ ਹੋਵੇਗਾ(ਜਿਹੜਾ ਮੋਟਲ ਵਿੱਚ ਪਰਾਈ ਜਨਾਨੀ ਨਾਲ ਰੰਗ ਰਲੀਆਂ ਮਨਾਉਂਦਾ ਸਿੰਘਾਂ ਨੇ ਰੰਗੇ ਹੱਥੀਂ ਫੜਿਆ ਸੀ), ਬਲਾਤਕਾਰੀ ਸਾਧ ਧਨਵੰਤ ਸਿੰਘ ਨੇ ਵੀ ਬਹੁਤ ਅੰਮ੍ਰਿਤ ਛਕਾਇਆ, ਮਾਨ ਸਿੰਘ ਪਹੇਵੇ ਵਾਲੇ ਬਲਾਤਕਾਰੀ ਵੀ ਲੱਖਾਂ ਨੂੰ ਅੰਮ੍ਰਿਤ ਛਕਾਉਣ ਦੇ ਦਾਅਵੇ ਕਰ ਰਿਹਾ ਤੇ ਇਸ ਸਾਧ ਦੀ ਅਸਲੀਅਤ ਕੁਝ ਦਿਨ ਪਹਿਲਾਂ ਆਪਾ ਸਾਰਿਆਂ ਨੇ ਡਾ. ਖਹਿਰਾ ਦੀ ਜੁਬਾਨੀ ਸੁਣੀ ਤੇ ਦੇਖੀ ਹੈ, ਸੋ ਹੋਰ ਬਥੇਰੀਆਂ ਉਦਾਹਰਣਾਂ ਹਨ ਅਜਿਹੀਆਂ ਪਰ ਕੀ ਆਪਾ ਇਨ੍ਹਾਂ ਸਾਰਿਆਂ ਨੂੰ ਸਿਰਫ ਲੋਕਾਂ ਨੂੰ ਅੰਮ੍ਰਿਤ ਛਕਾਉਣ ਕਰਕੇ ਇਨ੍ਹਾਂ ਦੇ ਪਾਪਾਂ ਤੋਂ ਮੁਕਤ ਕਰ ਦੇਵਾਂਗੇ ? ਇਹ ਸਭ ਇਨ੍ਹਾਂ ਪਾਖੰਡੀਆਂ ਦੇ ਸਟੰਟ ਹਨ।

ਕੋਈ ਸਾਨੂੰ ਗੁੜ 'ਚ ਲਪੇਟ ਕੇ ਜ਼ਹਿਰ ਦੇਵੇ ਤਾਂ ਕੀ ਅਸੀਂ ਉਸਦੀ ਇਸ ਕਾਰਵਾਈ ਨੂੰ ਇਹ ਕਹਿ ਕੇ ਜਾਇਜ਼ ਠਹਿਰਾਵਾਂਗੇ ਕਿ ਭਾਈ ਇਸਨੇ ਤਾਂ ਸਾਨੂੰ ਮਿੱਠਾ ਗੁੜ ਖਵਾਇਆ ਹੈ ? ਜਾਂ ਉਸਦੀ ਅਸਲੀਅਤ ਨੂੰ ਸਮਝ ਕੇ ਉਸ ਤੋਂ ਕਿਨਾਰਾ ਕਰ ਲਵਾਂਗੇ?

ਸੋ ਵੀਰੋ ਇਹ ਪਾਖੰਡੀ ਸਾਨੂੰ ਅੰਮ੍ਰਿਤ ਰੂਪੀ ਗੁੜ 'ਚ ਲਪੇਟ ਕੇ ਭਗਵਾਂਕਰਨ ਰੂਪੀ ਜ਼ਹਿਰ ਦੇ ਰਹੇ ਹਨ, ਲੋੜ ਹੈ ਸੁਚੇਤ ਹੋਣ ਦੀ।

ਇਸ ਸਾਧ ਦੇ ਕਾਰਨਾਮੇ ਭਾਈ ਸੁਖਵਿੰਦਰ ਸਿੰਘ ਸਭਰਾ (ਲਿਖਾਰੀ 'ਸੰਤਾਂ ਦੇ ਕੌਤਕ') ਦੀ ਜ਼ੁਬਾਨੀ ਸੁਣੋ:-

  1. ਬਹਾਦਰਗੜ੍ਹ ਇਕ ਵਾਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਜਾ ਰਿਹਾ ਸੀ। ਗੁਰੂ ਜੀ ਦੀ ਸਵਾਰੀ ਇਕ ਮੋੜ ਤੋਂ ਮੁੜੀ, ਉਸੇ ਵਕਤ ਢੱਡਰੀਆਂ ਵਾਲੇ ਸਾਧ ਦੀ ਗੱਡੀ ਪਹੁੰਚ ਗਈ। ਇਸਦੇ ਦੋ ਚੇਲੇ ਗੱਡੀ ਵਿਚੋਂ ਬਾਹਰ ਨਿਕਲ ਕੇ ‘ਗੁਰੂ ਗ੍ਰੰਥ ਸਾਹਿਬ’ ਨੂੰ ਮੱਥਾ ਟੇਕਣ ਸਤਿਕਾਰ ਕਰਨ ਵਾਸਤੇ ਉਤਰੇ ਪਰ ਇਹ ਢੱਡਰੀਆਂ ਵਾਲਾ ਗੱਡੀ ਵਿਚੋਂ ਨਹੀਂ ਉਤਰਿਆ। ਉਂਝ ਇਹ ਸਾਧ ਕਹਿੰਦੇ ਹਨ ਕਿ ਅਸੀਂ ਬੜਾ ਸਤਿਕਾਰ ਕਰਦੇ ਹਾਂ। (ਸੰਤਾਂ ਦੇ ਕੌਤਕ)
  2. ਇਸ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਡੇਰੇ ਅਸੀਂ ਪਿੰਡ ਸਭਰਾ ਤੋਂ 2000 ਰੁਪਏ ਵਿਚ ਟਾਟਾ ਸੁੰਮੋ ਗੱਡੀ ਕਿਰਾਏ `ਤੇ ਲੈ ਕੇ, ਇਕ ਦੰਭੀ ਪਾਖੰਡੀ ਨਕਲੀ ਗੁਰੂ ਜੋ ਕਿ ਗੁਰੂ ਅਤੇ ਸਿੱਖੀ ਦੀ ਬੇਅਦਬੀ ਕਰਨ ਵਾਲੇ ਤੋਂ ਸ਼ਰ੍ਹੇਆਮ ਦਿਨ ਦੀਵੀ ਬਦਲਾ ਲੈਣ ਵਾਲੇ ਇਕ ਅੰਮ੍ਰਿਤਧਾਰੀ ਸਿੰਘ ਦੇ ਮੁਕੱਦਮੇ ਅਤੇ ਪਰਿਵਾਰ ਦੀ ਮਦਦ ਵਾਸਤੇ ਗਏ ਤਾਂ ਇਹ ਸਾਧ ਬੀਬੀਆਂ ਅਤੇ ਬੰਦਿਆਂ ਤੋਂ ਮੱਥੇ ਟਿਕਾ ਕੇ ਅਸ਼ੀਰਵਾਦ ਦੇ ਰਿਹਾ ਸੀ ਅਤੇ ਟੋਕਰੀ ਵਿਚ ਪੈਸੇ ਪਵਾ ਰਿਹਾ ਸੀ। ਅਸੀਂ ਮਿਲਣ ਵਾਸਤੇ ਸਮਾਂ ਮੰਗਿਆ। ਪਰ ਸੰਤ ਦੇ ਚੇਲੇ ਟਾਲ ਮਟੋਲ ਕਰਨ। ਅਸੀਂ ਕਿਹਾ ਕਿ ਬੜੀ ਦੂਰੋਂ ਖਰਚ ਕਰ ਕੇ ਆਏ ਹਾਂ ਅਸੀਂ ਪੰਥਕ ਕਾਰਜ ਵਾਸਤੇ ਸੰਤ ਨੂੰ ਮਿਲਣਾ ਹੈ ਪਰ ਕਹਿੰਦੇ ਮਿਲਣ ਦਾ ਟਾਈਮ ਹੀ ਨਹੀਂ। ਜਦ ਇਹ ਸਾਧ ਗੱਡੀ ਵਿਚ ਬਹਿਣ ਲੱਗਾ ਤਾਂ ਸਾਨੂੰ 2 ਮਿੰਟ ਗੱਲ ਕਰਨ ਵਾਸਤੇ ਮਿਲੇ। ਅਸੀਂ ਸਿੰਘ ਦੀ ਦਾਸਤਾਨ ਸੁਣਾਈ ਜੋ ਗੁਰੂ ਦੀ ਆਨ ਸ਼ਾਨ ਵਾਸਤੇ ਕੁਰਬਾਨੀ ਕਰਕੇ ਜੇਲ੍ਹ ਵਿਚ ਬੰਦ ਹੈ। ਪਰ ਸਾਧ ਨੇ ਕੋਈ ਧਿਆਨ ਨਾ ਦਿੱਤਾ। ਮੈਨੂੰ ਫੇਰ ਮਿਲਿਓ। ਫ਼ੋਨ `ਤੇ ਗੱਲ ਕਰ ਲਿਉ। ਫਿਰ ਅਸੀਂ ਕੋਲੋਂ ਖਰਚੇ ਕਰਕੇ ਫ਼ੋਨ ਕੀਤੇ ਪਰ ਇਸ ਸਾਧ ਨੇ ਕੋਈ ਨਹੀਂ ਸੁਣੀ। ਕਿਸੇ ਸ਼੍ਰੋਮਣੀ ਕਮੇਟੀ ਦੇ ਬੰਦੇ ਨੇ, ਕਿਸੇ ਵੀ ਸਾਧ ਨੇ ਉਸ ਕੁਰਬਾਨੀ ਵਾਲੇ ਸਿੰਘ ਨਾਲ ਜੇਲ੍ਹ ਵਿਚ ਜਾ ਕੇ ਮੁਲਾਕਾਤ ਵੀ ਨਹੀਂ ਕੀਤੀ ਅਤੇ ਨਾ ਹੀ ਉਹਦੇ ਘਰ ਜਾ ਕੇ ਉਹਦੇ ਮਾਂ ਪਿਓ ਅਤੇ ਬੱਚਿਆਂ ਦੀ ਸੁਖ ਸਾਂਦ ਪੁੱਛੀ। ਇਹ ਸਾਡੇ ਨਾਲ ਗੱਲ ਤਾਂ ਕਰਨ ਅਸੀਂ ਇਹਨਾਂ ਨੂੰ ਸੰਗਤ ਦੇ ਸਾਹਮਣੇ ਪੁੱਛਾਂਗੇ ਕਿ ਇਹ ਕਿਹੜੀ ਸਿੱਖੀ ਦੀ ਸੇਵਾ ਕਰ ਰਹੇ ਹਨ, ਕਿਹੜੇ ਸਮਾਜ ਦੀ ਸੇਵਾ ਕਰ ਰਹੇ ਹਨ? ('ਸੰਤਾਂ ਦੇ ਕੌਤਕ')

ਇਸ ਸਾਧ ਦੇ ਚੇਲਿਆਂ ਲਈ ਕੁਝ ਸਵਾਲ ਹਨ ਜਿੰਨ੍ਹਾਂ ਦੇ ਸੁਹਿਰਦਤਾ ਰੂਪੀ ਜਵਾਬਾਂ ਦੀ ਉਡੀਕ ਹੈ:-

੧. ਇਹ ਸਿੱਖ ਰਹਿਤ ਮਰਿਯਾਦਾ ਨੂੰ ਮੰਨਦਾ ਜਾਂ ਸੰਤ ਸਮਾਜ (ਠੱਗ ਸਮਾਜ) ਦੀ ਮਰਿਯਾਦਾ ਨੂੰ
੨. ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਿਓਂ ਕੀਤਾ ?
੩. ਕੇਸਰੀ ਤੇ ਨੀਲਾ ਬਾਣਾ ਛੱਡ ਕੇ ਭਗਵਾਂ ਕਿਓਂ ਧਾਰਣ ਕੀਤਾ ?
੪. ਸਟੇਜਾਂ ਤੋਂ ਬ੍ਰਾਹਮਣੀ ਕਥਾ ਕਹਾਣੀਆਂ ਸੁਣਾਉਣ ਦਾ ਕੀ ਮਤਲਬ ?
੫ ਮਰੇ ਸਾਧਾਂ ਦੇ ਕੀਰਨੇ ਪਾ ਕੇ ਆਪ ਰੋਂਦਾ ਤੇ ਹੋਰਨਾ ਨੂੰ ਕਿਓਂ ਰਵਾਉਂਦਾ ?
੬.ਗੁਰੂ ਸਾਹਿਬ ਨੇ ਬਾਣੀ ਵਿੱਚ ਮਾਲਾ ਫੇਰਨ ਨੂੰ ਪਾਖੰਡ ਦੱਸਿਆ ਫਿਰ ਇਹ ਸਾਰੇ ਸਰੀਰ ਤੇ ਮਾਲਾਵਾਂ ਕਿਓਂ ਮੜ੍ਹੀ ਰੱਖਦਾ ?????????
੭.'ਸੰਤ' ਵਾਲੀ ਪੂਛ ਕਿਓਂ ਲਾਈ ਆ ਇਹਨੇ ਕੀ ਇਹਨੂੰ 'ਭਾਈ' ਕਹਾਉਣ ਵਿੱਚ ਕੋਈ ਹਰਜ਼ ਹੈ ???
੮. ਹਰ ਮਹੀਨੇ ਹੋਕਾ ਦਿੰਦਾ 'ਅੱਜ ਸੰਗ੍ਰਾਂਦ ਦਾ ਪਵਿੱਤਰ ਦਿਹਾੜਾ' ਗੁਰਮਤ ਕਿਸੇ ਦਿਨ ਨੂੰ ਪਵਿੱਤਰ ਅਪਵਿੱਤਰ ਨੀ ਮੰਨਦੀ ਫਿਰ ਇਹਦਾ ਇਹ ਕਿਹੜਾ ਸਿਧਾਂਤ ਆ ?
੯. ਲੁਧਿਆਣੇ ਕਾਂਡ 'ਚ ਜਿਹੜਾ ਸਿੰਘ ਸ਼ਹੀਦ ਹੋਇਆ ਸੀ ਉਸਦਾ ਸੰਸਕਾਰ ਉਸੇ ਜਗ੍ਹਾ ਕਰਨ ਦਾ ਬਿਆਨ ਦੇਕੇ ਫਿਰ ਭੱਜੇ ਕਿਓਂ ??

ਇਸ ਲੜੀ ਵਿੱਚ ਹੋਰ ਸਵਾਲ ਨਾਲ ਨਾਲ ਜੁੜਦੇ ਰਹਿਣਗੇ।

ਅਮਰੀਕ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top