Share on Facebook

Main News Page

ਇੰਟਰਨੈਸ਼ਨਲ ਆਫ ਗੁਰਮਤਿ ਸਟੱਡੀਜ਼ ਵਲੋਂ ਉਂਕਾਰ ਥਾਪਰ ਨੂੰ ਮੁੱਖ ਮਹਿਮਾਨ ਬਨਾਉਣਾ ਸ਼ਰਮਨਾਕ

ਇਹ ਹੈ ਓਂਕਾਰ ਸਿੰਘ ਥਾਪਰ ਜਿਸਨੇ 02 ਮਾਰਚ 2010 ਨੂੰ ਦਿੱਲੀ ਵਿਖੇ ਕੀਰਤਨ ਸਮਾਗਮ ਵਿੱਚ ਹੁੜਦੰਗ ਮਚਾਇਆ

ਸਿੱਖ ਨੌਜਵਾਨਾਂ ਨੂੰ ਸਿੱਖੀ ਬਾਰੇ ਜਾਗਰੂਕ ਕਰਨ ਵਾਸਤੇ ਇੰਟਰਨੈਸ਼ਨਲ ਆਫ ਗੁਰਮਤਿ ਸਟੱਡੀਜ਼, ਕੈਲੇਫੋਰਨੀਆ ਵਲੋਂ ਹਰ ਸਾਲ ਭਾਂਰਤ ਵਿੱਚ ਦੇਹਰਾਦੂਨ ਵਿਖੇ ਗੁਰਮਤਿ ਕੈਂਪ ਆਯੋਜਿਤ ਕੀਤਾ ਜਾਂਦਾ ਹੈ। ਜਿਸ ਵਿੱਚ ਦੇਸ਼ ਵਿਦੇਸ਼ ਤੋਂ ਵੱਡੀ ਤਾਦਾਦ 'ਚ ਨੌਜਵਾਨ ਜਾਂਦੇ ਹਨ। ਸ਼ੁਰੂਆਤੀ ਤੌਰ 'ਤੇ ਇਹ ਉਪਰਾਲਾ ਚੰਗਾ ਸੀ, ਜੋ ਹੁਣ ਇਕ ਵਿਉਪਾਰ ਬਣ ਚੁਕਾ ਹੈ।

ਕੈਪਟਨ ਹਰਭਜਨ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਤਾਂ ਖਾਸਕਰ ਕੇ ਬਿਲਕੁਲ ਵਿਉਪਾਰ ਹੀ ਬਣ ਚੁਕਾ ਹੈ। ਸਿੱਖੀ ਬਾਰੇ ਦੱਸਣ ਵਾਲੇ ਟੀਚਰ ਆਪ ਹੀ ਗੁਰਮਤਿ ਤੋਂ ਹੀਣੇ ਹਨ, ਕੇਸਾਂ ਦੀ ਬੇਅਦਬੀ, ਕੇਸ ਰੰਗਣੇ ਅਤੇ ਰਟੀਆਂ ਰਟਾਈਆਂ ਗਲਾਂ ਨਾਲ ਹੀ ਕੰਮ ਸਾਰਿਆ ਜਾਂਦਾ ਹੈ। ਵੱਡੇ ਵੱਡੇ ਰਾਜਨੀਤਕਾਂ ਨੂੰ ਬੁਲਾ ਕੇ ਮੁੱਖ ਮਹਿਮਾਨ ਬਣਾਇਆ ਜਾਂਦਾ ਹੈ, ਜਿਸ ਨਾਲ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ 'ਤੇ ਰੋਹਬ ਪਾਇਆ ਜਾ ਸਕੇ।

ਉਂਕਾਰ ਸਿੰਘ ਥਾਪਰ ਜਿਹੇ ਰਾਜਨੀਤਿਕ ਲੀਡਰ ਨੂੰ ਮੁੱਖ ਮਹਿਮਾਨ ਬਣਾਕੇ, ਕੈਂਪ ਆਯੋਜਿਤ ਕਰਨ ਵਾਲੇ, ਨੌਜਵਾਨਾਂ ਨੂੰ ਕਿਹੜੀ ਮਿਸਾਲ ਪੇਸ਼ ਕਰਨਾ ਚਾਹੁੰਦੇ ਹਨ। ਇਹ ਉਹ ਸ਼ਖਸ ਹੈ ਜਿਹੜਾ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਦਾ ਹੈ, ਅਤੇ ਸਿੱਖਾਂ ਨੂੰ ਹਿੰਦੂ ਸਾਬਿਤ ਕਰਨ ਲਈ ਅੱਡੀ ਚੋਟੀ ਦਾ ੳੋਰ ਲਗਾਉਂਦਾ ਹੈ। ਜਿਹੜਾ ਆਪ ਹੀ ਗੁਰਮਤਿ ਤੋਂ ਹੀਣਾ ਹੈ, ਉਹ ਨੋਜਵਾਨਾਂ ਨੂੰ ਗੁਰਮਤਿ ਬਾਰੇ ਕੀ ਚਾਨਣਾ ਪਾ ਸਕਦਾ ਹੈ। ਦੇਖੋ ਇਸ ਵੀਡਿਓ 'ਚ ਕੀ ਇਸ ਬਾਦਲ ਅਤੇ ਆਰ.ਐਸ.ਐਸ ਦੇ ਚਮਚੇ ਨੂੰ ਮੁੱਖ ਮਹਿਮਾਨ ਬਨਾਉਣਾ ਜਾਇਜ਼ ਹੈ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top