Share on Facebook

Main News Page

ਡਾ. ਗੁਰਮੀਤ ਸਿੰਘ ਬਰਸਾਲ ਪ੍ਰਵਾਰ ਨੂੰ ਅਸਹਿ ਸਦਮਾ

(ਅਵਤਾਰ ਸਿੰਘ ਮਿਸ਼ਨਰੀ/ਦੁਪਾਲਪੁਰ) ਬੀਤੇ ਦਿਨੀਂ ਪੰਥ ਦਰਦੀ ਲੇਖਕ ਕਵੀ ਡਾ. ਗੁਰਮੀਤ ਸਿੰਘ ਜੀ ਬਰਸਾਲ ਹਾਲ ਸੈਨਹੋਜੇ (ਅਮਰੀਕਾ) ਦੇ ਅਤਿ ਸਤਿਕਾਰਯੋਗ ਮਾਤਾ ਪ੍ਰੀਤਮ ਕੌਰ (ਸੁਪਤਨੀ ਸ੍ਰ. ਨਗਿੰਦਰ ਸਿੰਘ ਬਰਸਾਲ) ਜੋ ਕਾਫੀ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ, ਅਚਾਨਕ ਅਕਾਲ ਚਲਾਣਾ ਕਰ ਗਏ, ਉਨ੍ਹਾਂ ਦਾ ਫਿਊਨਰਲ ਚਾਈਪਲ ਆਫ ਚਾਈਮਜ਼ 32992 ਮਿਸ਼ਨ ਬੁਲੇਵਰਡ ਤੇ 3 ਜੁਲਾਈ 2011 ਦਿਨ ਐਤਵਾਰ ਨੂੰ ਕਰੀਬ (12: 30 ਤੋਂ 02:30 ਫੰ) ਦਰਮਿਆਂਨ ਹੋਵੇਗਾ। ਉਸ ਤੋਂ ਬਾਅਦ (03:30 ਤੋਂ 05 ਫੰ) ਅੰਤਮ ਅਰਦਾਸ ਗੁਰਦੁਆਰਾ ਫਰੀਮਾਂਟ ਵਿਖੇ ਹੋਵੇਗੀ। ਮਾਂ ਠੰਡੀ ਛਾਂ ਦਾ ਅਚਾਨਕ ਸਰੀਰ ਤਿਆਗ ਜਾਣ ਦਾ ਸਮੁੱਚੇ ਬਰਸਾਲ ਪ੍ਰਵਾਰ ਅਤੇ ਸਬੰਧੀਆਂ ਨੂੰ ਭਾਰੀ ਸਦਮਾ ਲੱਗਾ ਹੈ, ਖਾਸ ਕਰਕੇ ਉਨ੍ਹਾਂ ਦੇ ਸਪੁੱਤ੍ਰ ਡਾ. ਗੁਰਮੀਤ ਸਿੰਘ ਬਰਸਾਲ ਨੂੰ ਜੋ ਮਾਂ ਦੀ ਅਣਥੱਕ ਸੇਵਾ ਕਰਦੇ ਸਨ।

ਬਰਸਾਲ ਪ੍ਰਵਾਰ ਨਾਲ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਣ ਲਈ ਆਪ ਇਸ ਨੰਬਰ (408-209-7072) ਤੇ ਫੋਨ ਕਰ ਸਕਦੇ ਹੋ। ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐਸ.ਏ. ਦੇ ਸਮੁੱਚੇ ਮੈਂਬਰਾਂ ਅਤੇ ਸਹਿਯੋਗੀਆਂ ਵੱਲੋਂ ਅਰਦਾਸ ਹੈ ਅਕਾਲ ਪੁਰਖ ਬਰਸਾਲ ਪ੍ਰਵਾਰ ਅਤੇ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸਦਾ ਹੋਇਆ ਪ੍ਰਵਾਰ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top