Share on Facebook

Main News Page

ਪ੍ਰੋ. ਭੁੱਲਰ ਦੇ ਮਸਲੇ ਵਿੱਚ ਡੇਰੇਦਾਰਾਂ ਦੀ ਚੁੱਪ ਪੰਥ ਨਾਲ ਗੱਦਾਰੀ: ਅਮੈਰਿਕਨ ਸਿੱਖ ਆਰਗੇਨਾਈਜੇਸ਼ਨ

ਨਿਊਯਾਰਕ, (28 ਜੂਨ ,ਪੀ.ਐਸ.ਐਨ) : ਏ. ਐਸ. ਓ. ਦੇ ਆਗੂਆਂ ਭਾਈ ਦਵਿੰਦਰ ਸਿੰਘ, ਭਾਈ ਦੀਦਾਰ ਸਿੰਘ, ਭਾਈ ਜਸਦੇਵ ਸਿੰਘ, ਭਾਈ ਸੁਖਦੇਵ ਸਿੰਘ ਨਾਗਰਾ, ਭਾਈ ਇੰਦਰਜੀਤ ਸਿੰਘ, ਭਾਈ ਕਰਨੈਲ ਸਿੰਘ ਸਲੇਮਪੁਰ, ਭਾਈ ਗੁਰਸ਼ਰਨਜੀਤ ਸਿੰਘ ਅਤੇ ਚਰਨਜੀਤ ਸਿੰਘ ਸਮਰਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ੧੬੯੯ ਈ.ਦੇ ਇਲਾਹੀ ਵਰਤਾਰੇ ਰਾਂਹੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਹਰ ਇਕ ਸਿੱਖ ਨੂੰ ਸੰਤ-ਸਿਪਾਹੀ ਦਾ ਰੂਪ ਪ੍ਰਦਾਨ ਕੀਤਾ ਅਤੇ ਕਿਹਾ ਕਿ ਅਕਾਲਪੁਰਖ ਦੀ ਮਰਜੀ ਦੇ ਨਾਲ ਇਹ ਪ੍ਰਗਟ ਹੋਇਆਮੇਰਾ ਖਾਲਸਾ ਅਕਾਲ ਪੁਰਖ ਦੀ ਫੌਜ ਹੈ ।ਉਸ ਸਮੇਂ ਪਾਤਿਸ਼ਾਹ ਹਜੂਰ ਨੇ ਕੋਈ ਵੱਖਰੀਆਂ ਸ਼੍ਰੇਣੀਆਂ ਨਹੀ ਸਨ ਬਣਾਈਆਂ ਕਿ ਇਹ ਮੇਰਾ ਖਾਲਸਾ ਸਿਰਫ ਮਾਲਾ ਫੇਰੇਗਾ,ਇਹ ਮੇਰਾ ਖਾਲਸਾ ਸਿਰਫ ਸੰਗਮਰਮਰ ਦੀ ਸੇਵਾ ਹੀ ਕਰੇਗਾ। ਇਹ ਮੇਰਾ ਖਾਲਸਾ ਜਬਰ ਤੇ ਜੁਲਮ ਵਿਰੁੱਧ ਤਲਵਾਰ ਉਠਾਵੇਗਾ।ਅਜਿਹਾ ਕਦਾਚਿਤ ਨਹੀ ਹੋਇਆ।ਗੁਰੂ ਸਾਹਿਬ ਦਾ ਸਾਜਿਆ ਨਿਵਾਜਿਆ ਹਰ ਇਕ ਗੁਰਸਿੱਖ ਸੰਤ-ਸਿਪਾਹੀ ਹੈ ਜਿਸਨੇ ਗੁਰੂ-ਸ਼ਬਦ ਦੇ ਡੂੰਘੇ ਰਹੱਸਵਾਦ ਨਾਲ ਜੁੜਕੇ ਗੁਰੂ ਸਾਹਿਬ ਤੋਂ ਰੂਹਾਨੀ ਬਲ ਪ੍ਰਾਪਤ ਕਰਦਿਆਂ ਜਦੋਂ ਕਿਸੇ ਵੀ ਮਜਲੂਮ ਨਾਲ ਅਨਿਆ ਅਤੇ ਧੱਕੇਸ਼ਾਹੀ ਹੁੰਦੀ ਹੋਵੇ ਤਾਂ ਉਸ ਦੀ ਬਾਂਹ ਫੜਨੀ ਹੈ।

ਅੱਜ ਜਦੋਂ ਸਿੱਖ ਪੰਥ ਦੇ ਪੁੱਤਰ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਨਾਲ ਭਾਰਤੀ ਸਟੇਟ ਇਨਸਾਫ ਨਹੀ ਕਰ ਰਹੀ ਤਾਂ ਸਮੁੱਚਾ ਸਿੱਖ ਪੰਥ ਇੱਕ ਮੁੱਠ ਹੋ ਕੇ ਪ੍ਰੋ.ਭੁੱਲਰ ਦੀ ਬੰਦ ਖਲਾਸੀ ਲਈ ਇਨਸਾਫ ਲਹਿਰ ਖੜੀ ਕਰ ਰਿਹਾ ਹੈ।ਪਰ ਇਹ ਡੇਰੇਦਾਰ ਆਪਣੀ ਜੁਬਾਨ ਤੱਕ ਵੀ ਨਹੀਂ ਖੋਲ ਰਹੇ ? ਸਵਾਲ ਖੜਾ ਹੁੰਦਾ ਹੈ ਕਿਕੀ ਇਹ ਬਾਬੇ ਪੰਥ ਦੇ ਮੈਂਬਰ ਨਹੀਂ ਜਾਂ ਕੀ ਇਹਨਾਂ ਨੇ ਕੋਈ ਵੱਖਰਾ ਅੰਮ੍ਰਿਤ ਛਕਿਆ ਹੈ ? ਜਦੋ ਕਿ ਪੰਥ ਦੀ ਆਰਥਿਕ ਲੁੱਟ-ਖਸੁੱਟ ਕਰਕੇ ਗਰੀਬ ਘਰਾਂ ਦੇ ਇਹ ਲੋਕ ਕਰੋੜਾਂ ਦੀਆਂ ਜਾਇਦਾਦਾਂ ਦੇ ਮਾਲਕ ਬਣੀ ਬੈਠੇ ਹਨ ਅਤੇ ਆਪਣੇ ਆਪ ਨੂੰ ਕਹਾਉਂਦੇ ਵੀ ਖਾਲਸਾ ਪੰਥ ਦੇ ਵੱਡੇ ਪ੍ਰਚਾਰਕ ਹਨ । ਅਸੀਂ ਕੌਮ ਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਸਿੱਖਾਂ ਅੰਦਰ ਇਹ ਬ੍ਰਹਾਮਣ-ਪ੍ਰੋਹਿਤਾਂ ਦਾ ਬਦਲਵਾਂ ਰੂਪ ਹਨ ਅਤੇ ਸਿੱਖ ਧਰਮ ਅੰਦਰ ਅਜਿਹੇ ਪ੍ਰਚਾਰ ਲਈ ਕੋਈ ਥਾਂ ਨਹੀਂ ਹੈ ਕਿ ਤੁਸੀ ਸਿਰਫ ਮਾਲਾ ਹੀ ਫੇਰਨੀ ਹੈ ਪੰਥ ਦੀਆਂ ਚੁਣੌਤੀਆਂ ਵਿਰੁੱਧ ਕਦੀ ਵੀ ਨਹੀ ਬੋਲਣਾ। ਇਹ ਸਰਾਸਰ ਪੰਥ ਨਾਲ ਗੱਦਾਰੀ ਹੈ। ਹਰ ਸਿੱਖ ਇਸ ਗੋਲਕਧਾਰੀ ਲਾਣੇ ਤੋਂ ਸੁਚੇਤ ਹੋ ਕੇ ਇਨ੍ਹਾਂ ਅੱਗੇ ਸਵਾਲਾਂ ਦੀ ਬੁਛਾੜ ਲਾਵੇ ਕਿ ਤੁਸੀਂ ਕਿਰਤ ਕਿਉਂ ਨਹੀਂ ਕਰਦੇ ? ਜਦੋਂ ਕਿ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਆਪ ਖੇਤੀ ਕੀਤੀ ।ਅਤੇ ਤੁਸੀਂ ਆਪਣੇ ਡੇਰਿਆਂ ਵਿੱਚ ਸ਼ਹੀਦ-ਸਿੰਘਾਂ ਦੇ ਦਿਹਾੜੇ ਕਿਉ ਨਹੀਂ ਮਨਾਉਦੇ ? ਜੂਨ ੧੯੮੪ ਦਾ ਤੀਜਾ ਘੱਲੂਘਾਰਾ ਤੁਸੀਂ ਆਪਣੇ ਡੇਰਿਆਂ ਵਿੱਚ ਕਿਉ ਨਹੀਂ ਮਨਾਇਆ ? ਅਤੇ ਤੁਸੀਂ ਪੰਥ ਦੇ ਮਸਲਿਆਂ ਤੋ ਕਿਉ ਮੂੰਹ ਫੇਰੀ ਬੈਠੇ ਹੋ ? ਕੀ ਸਭ ਕੁਝ ਅਣਗੌਲਿਆ ਕਰਨਾਂ ਪੰਥ ਨਾਲ ਗਦਾਰੀ ਨਹੀਂ ਤੇ ਤੁਸੀਂ ਫਿਰ ਕਿਹੜੇ ਸਿਧਾਤਾਂ ਦਾ ਪ੍ਰਚਾਰ ਕਰ ਰਹੇ ਹੋ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top