Share on Facebook

Main News Page

ਸਿੱਖਾਂ ਦੇ ਸਿਰਾਂ ਦੇ ਮੁੱਲਫੇਰ ਲਗਣ ਲਗੇ

ਕਿਸੇ ਵੇਲੇ ਅਪਣੀ ਹੋਂਦ ਨੂੰ ਬਚਾ ਰਿਹਾ ਸਿੱਖ, ਜੰਗਲਾਂ ਵਿਚ ਜੀਵਨ ਬਸਰ ਕਰ ਰਿਹਾ ਸੀ, ਕਿਉਂਕਿ ਮੌਕੇ ਦੀਆਂ ਜ਼ਾਲਿਮ ਹਕੂਮਤਾਂ ਦੇ ਹੱਥ "ਸੁਲਤਾਨਾਂ" ਨੇ ਸਿੱਖਾ ਦੇ ਸਿਰਾਂ ਦੇ ਮੁੱਲ ਲਾ ਦਿਤੇ ਸਨ। ਜੋ ਵੀ ਸਿੱਖ ਇਹ ਕਹਿੰਦਾ ਕੇ ਉਹ ਗੁਰੂ ਦਾ ਸਿੱਖ ਹੈ, ਤੇ ਉਹ ਗੁਰਮਤਿ ਦਾ ਪ੍ਰਚਾਰ ਕਰਦਾ ਦਿਖਾਈ ਦੇ ਜਾਂਦਾ ਉਨਾਂ ਦੇ "ਪਿਆਦੇ" ਉਸ ਸਿੱਖ ਦਾ ਸਿਰ ਵਡ੍ਹ ਕੇ ਅਪਣੇ "ਆਕਾ" ਦੇ ਕਦਮਾਂ ਵਿਚ ਰਖਦੇ ਤੇ ਉਨਾਂ ਨੂੰ ਬਹੁਤ ਵਡਾਂ ਈਨਾਮ ਦੇ ਕੇ ਖੁਸ਼ ਕੀਤਾ ਜਾਂਦਾ ਤੇ ਉਨਾਂ ਨੂੰ ਹੋਰ ਗੁਰੂ ਦੇ ਸਿੱਖਾਂ ਦੇ ਸਿਰ ਵਡ੍ਹ ਕੇ ਲਿਆਣ ਲਈ ਪ੍ਰੇਰਿਤ ਕੀਤਾ ਜਾਂਦਾ ਸੀ।

ਅਜ ਵੀ ਗੁਰੂ ਦੇ ਸਿੱਖਾਂ ਨਾਲ ਉਹੀ ਹਾਲਾਤ ਵਾਪਰ ਰਹੇ ਨੇ, ਫਰਕ ਸਿਰਫ ਇਨਾਂ ਹੈ ਕਿ ਉਸ ਵੇਲੇ ਸਿੱਖੀ ਤੇ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਸਿੱਖਾਂ ਦੇ ਜਿਸਮਾਨੀ ਸਿਰ ਉਨਾਂ ਦੇ ਧੱੜ ਨਾਲੋ ਵਡ੍ਹੇ ਜਾਂਦੇ ਸੀ, ਅਜ ਉਨਾਂ ਸਿੱਖਾਂ ਨੂੰ ਜੋ ਪੰਥ ਦੇ "ਸਿਰ ਮੌਰ" ਹਨ ਉਨਾਂ ਨੂੰ "ਪੰਥ ਰੂਪੀ ਸ਼ਰੀਰ" ਨਾਲੋਂ ਵਡ੍ਹ ਕੇ ਵਖ ਕਰ ਦਿਤਾ ਜਾਂਦਾ ਹੈ। ਜੋ ਵੀ ਸਿੱਖ ਗੁਰਮਤਿ ਦੀ ਗਲ ਕੌਮ ਤਕ ਪਹੁਚਾਂਣ ਤੇ ਕੌਮ ਨੂੰ ਸੱਚ ਦਸਣ ਦਾ ਕਮ ਕਰੇ, ਉਸ ਨੂੰ ਛੇਕ ਕੇ ਪੰਥ ਦੇ ਸ਼ਰੀਰ ਨਾਲੋ ਵਖ ਕਰ ਦਿਤਾ ਜਾਂਦਾ ਹੈ। ਇਸ ਦਾ ਤਾਜਾ ਉਦਾਹਰਣ ਕੋਮ ਦੇ ਸਾਮ੍ਹਣੇ ਪ੍ਰੋਫੇਸਰ ਦਰਸ਼ਨ ਸਿੰਘ ਦੇ ਰੂਪ ਵਿਚ ਮੌਜੂਦ ਹੈ।

ਅਜ ਜੋ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਰਿਹਾ ਹੈ ਤੇ ਜੋ ਸਿਰ ਵਡ ਰਿਹਾ ਹੈ ਉਹ ਕੋਈ ਬਾਹਰੀ ਨਹੀਂ ਬਲਕੇ ਸਿੱਖ ਰੂਪ ਵਿਚ ਵਿਚਰ ਰਹਿਆ ਕੇਸਾ ਧਾਰੀ "ਧਰਮ ਮਾਫੀਆ" ਹੈ।ਕਿਉਕੇ "ਮਾਫਿਏ" ਦਾ ਕਮ ਹੀ ਲੋਕਾਂ ਨੂੰ ਡਰਾ ਧਮਕਾ ਕੇ ਅਪਣਾਂ ਦਬਦਬਾ ਕਾਇਮ ਰਖਣਾਂ ਹੈ। "ਮਾਫੀਆ" ਅਪਣੇ ਲਈ ਉਸ "ਜੰਗਲ ਰਾਜ" ਦੀ ਸਿਰਜਨਾਂ ਕਰਦਾ ਹੈ ਜਿਸ ਵਿਚ ਕੇਵਲ ਤੇ ਕੇਵਲ ਉਸ ਦਾ ਹੁਕਮ ਤੇ ਕਾਨੂਨ ਚਲੇ।ਉਸ ਦੀ ਖਿਲਾਫਤ ਕਰਨ ਵਾਲੇ ਤੇ ਇਨਾਂ ਬਾਰੇ ਸੱਚ ਦਸਣ ਵਾਲੇ ਨੂੰ ਸਿਰ ਚੁਕਣ ਤੋਂ ਪਹਿਲਾਂ ਹੀ ਖਤਮ ਕਰ ਦਿਤਾ ਜਾਂਦਾ ਹੈ।

ਅਜ ਇਹ ਖਬਰ ਪੜ੍ਹੀ ਕੇ ਪੰਥ ਦੇ ਨਿਡਰ ਪ੍ਰਚਾਰਕ ਤੇ ਸਾਬਕਾ ਸੇਵਾਦਾਰ ਦਰਬਾਰ ਸਾਹਿਬ, ਗਿਆਨੀ ਜਗਤਾਰ ਸਿੰਘ ਜਾਚਕ ਨੇ ਪੰਥ ਵਿਚ ਅੰਧਾ ਧੂੰਦ ਰੂਮਾਲੇ ਚਾੜ੍ਹਨ ਵਰਗੀ ਅੰਧਵਿਸ਼ਵਾਸ਼ੀ ਤੇ ਬੇਲੋੜੀ ਪਰੰਮਪਰਾ ਬਾਰੇ ਜੇ ਕੌਮ ਨੂੰ ਸੁਚੇਤ ਕਰਨਾਂ ਚਾਹਿਆ ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅੱਗ ਬਬੂਲਾ ਹੋ ਕੇ ਉਨਾਂ ਨੂੰ ਪੰਥ ਤੋਂ ਛੇਕਣ ਦੀ ਤਿਆਰੀ ਵਿਚ ਜੁਟ ਗਇਆ। ਇਨਾਂ ਖਬਰਾਂ ਰਾਂਹੀ ਇਹ ਵੀ ਪਤਾ ਲਗਾ ਹੈ ਕੇ ਇਸ ਲਈ ਉਨਾਂ ਦੀ ਲਿਖੀ ਕਿਤਾਬ "ਇਕ ਉੰਕਾਰ ਦਰਪਣ" ਨੂੰ ਅਧਾਰ ਬਣਾਇਆ ਗਇਆ ਹੈ। ਧਰਮ ਦੇ ਇਨਾਂ ਠੇਕੇਦਾਰਾਂ ਦਾ ਇਹ ਕੋਈ ਨਵਾਂ ਕਮ ਨਹੀਂ ਹੈ।ਇਸ ਹੋਛੀ ਹਰਕਤ ਕਰਨ ਤੋਂ ਪਹਿਲਾਂ ਉਨਾਂ ਨੂੰ ਸੌ ਵਾਰ ਸੋਚਨਾਂ ਪਵੇਗਾ ਕੇ ਸ਼੍ਰੋਮਣੀ ਕਮੇਟੀ ਨੇ ਜੋ "ਸਿੱਖ ਇਤਿਹਾਸ" ਕਿਤਾਬ ਛਾਪੀ ਸੀ ਕੀ ਉਹ ਸਿੱਖ ਇਤਿਹਾਸ ਦੇ ਨਾਮ ਤੇ ਇਕ ਬਦਨੁਮਾਂ ਦਾਗ ਨਹੀਂ ਸੀ ? ਜੇ ਜਗਤਾਰ ਸਿੰਘ ਜਾਚਕ ਨੂੰ ਉਨਾਂ ਦਿ ਕਿਸੇ ਕਿਤਾਬ ਲਈ ਪੰਥ ਤੋ ਛੇਕਿਆ ਜਾਂਦਾ ਹੈ ਤੇ ਸਭ ਤੋਂ ਪਹਿਲਾ ਉਸ "ਸਿੱਖ ਇਤਿਹਾਸ" (ਵਿਕ੍ਰਤ ਸਿੱਖ ਇਤਿਹਾਸ) ਲਿਖਣ ਵਾਲੇ ਲਿਖਾਰੀ ਤੇ ਉਸ ਨੂੰ ਛਾਪਣ ਵਾਲੀ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਨਾਲ ਹੀ ਛੇਕ ਦਿਤਾ ਜਾਂਣਾ ਚਾਹੀਦਾ ਹੈ। ਇਸੇ ਤਰ੍ਹਾਂ ਦਾ ਇਤਿਹਾਸ ਲਿਖ ਕੇ ਸਿੱਖ ਸਿਧਾਂਤਾਂ ਦਾ ਮਖੌਲ ਉਡਾਂਉਦੀ ਕਿਤਾਬ "300 ਸਾਲ ਸਿੱਖ ਇਤਿਹਾਸ ਦੇ ਨਾਲ " ਕਿਤਾਬ ਲਿਖਣ ਵਾਲੇ ਮਾਤਾ ਕੌਲਾਂ ਟਕਸਾਲ ਦੇ ਮੁਖੀ ਗੁਰ ਇਕਬਾਲ ਸਿੰਘ ਨੂੰ ਵੀ ਪੰਥ ਤੋਂ ਛੇਕ ਦਿਤਾ ਜਾਣਾ ਚਾਹੀਦਾ ਹੈ। ਗਿਆਨੀ ਜਗਤਾਰ ਸਿੰਘ ਜਾਚਕ ਨੇ ਇਸ ਕਿਤਾਬ ਵਿਚ ਜੋ ਲਿਖੀਆ ਹੋਣਾਂ ਹੈ ਉਹ ਇਨਾਂ ਕੇਸਾਧਾਰੀ ਬ੍ਰਾਹਮਣਾਂ ਤੇ ਵੀ ਸੱਟ ਮਾਰਦਾ ਹੋਣਾਂ ਹੈ ਇਸੇ ਕਰਕੇ ਇਨਾਂ ਨੂੰ ਬਹੁਤ ਤਕਲੀਫ ਹੋਈ ਹੈ, ਲੇਕਿਨ ਇਨਾਂ ਦਾ ਲਿਖਿਆ ਤੇ ਛਾਪਿਆ "ਸਿੱਖ ਇਤਿਹਾਸ " ਤੇ ਪੂਰੀ ਸਿੱਖੀ ਨੂੰ ਹੀ ਸੱਟ ਮਾਰਨ ਵਾਲਾ ਝੂਠ ਦਾ ਪੁਲਿੰਦਾ ਹੈ।

ਮੇਰੀ ਪੰਥ ਦੇ ਵਿਦਵਾਨਾਂ, ਪੰਥ ਦਰਦੀਆਂ ਤੇ ਪ੍ਰਚਾਰਕਾਂ ਨੂੰ ਇਹ ਬੇਨਤੀ ਹੈ ਕੇ ਇਹ "ਧਰਮ ਮਾਫੀਆ" ਹੁਣ ਬਹੁਤ ਬੇਸ਼ਰਮੀ ਨਾਲ ਗੁਰੂ ਦੇ ਸਿੱਖਾਂ ਦੀ ਜੁਬਾਨ ਬੰਦ ਕਰਨ ਤੇ ਅਮਾਦਾ ਹੋ ਚੁਕਾ ਹੈ।ਇਸ ਦੇ ਇਸ ਕੁਕ੍ਰਿਤ ਦੀ ਅਗ ਵਿਚ ਕੋਈ ਵੀ ਸੱਚ ਤੇ ਗੁਰਮਤਿ ਦੀ ਗਲ ਕਹਿਣ ਵਾਲਾ ਬਚ ਨਹੀਂ ਸਕੇਗਾ। ਜਾਂ ਤੇ ਇਨਾਂ ਦੀ ਤਾਲ ਨਾਲ ਤਾਲ ਪੂਰਨ ਵਾਲੇ ਬਚਣਗੇ ਜਾਂ ਇਨਾਂ ਦੇ ਹਥ ਠੋਕੇ ਇਨਾਂ ਦੀ ਖੂਸ਼ਾਮਦ ਕਰਨ ਵਾਲੇ ਦਸਮ ਗ੍ਰੰਥੀਏ ਪ੍ਰਚਾਰਕ। ਇਸ ਲਈ ਹੁਣ ਵਕਤ ਆ ਚੁਕਾ ਹੈ ਕੇ ਅਸੀ ਸਾਰੇ ਅਪਣੇ ਨਿਜੀ ਮਤਿਭੇਦ, ਵਿਚਾਰ ਤੇ ਅਹਿਮ ਨੂੰ ਥੋੜੇ ਦਿਨਾਂ ਲਈ ਤਾਕ ਤੇ ਰਖ ਕੇ ਮੋਢੇ ਨਾਲ ਮੋਢਾ ਮਿਲਾ ਕੇ ਇਨਾਂ ਦੇ ਖਿਲਾਫ ਇਕ ਮੁਹਿਮ ਛੇੜ ਦੇਈਏ। ਇਹ ਸ਼ਿਕਾਰੀ ਹਣ ਤੇ ਸ਼ਿਕਾਰੀ ਚੰਗੀ ਤਰ੍ਹਾਂ ਜਾਣਦਾ ਹੈ ਕੇ ਸ਼ੇਰਾਂ ਦਾ ਸ਼ਿਕਾਰ ਇਕ ਇਕ ਕਰਕੇ ਤੇ ਕੀਤਾ ਜਾ ਸਕਦਾ ਹੈ ਸ਼ੇਰਾਂ ਦੇ ਝੁੰਡ ਨੂੰ ਹਥ ਪਾਉਣਾ ਇਨਾਂ ਸੌਖਾ ਨਹੀਂ ਹੁੰਦਾ। ਇਸ ਲਈ ਇਕਠੇ ਹੋ ਕੇ ਇਹ ਲੜਾਈ ਲੜੋ ਤਾਂ ਹੀ ਬਚ ਸਕਦੇ ਹੋ ਨਹੀਂ ਤੇ ਇਹ, ਇਕ ਇਕ ਦਾ ਸ਼ਿਕਾਰ ਕਰਦੇ ਰਹਹਿਣਗੇ ਤੇ ਇਨਾਂ ਦਾ ਮਨੋਰਥ ਪੂਰਾ ਹੁੰਦਾ ਰਹੇਗਾ।

ਇੰਦਰਜੀਤ ਸਿੰਘ, ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top